ਸੈਫ਼ਾਲ ਮਲੂਕ

ਗ਼ਜ਼ਲ

ਤਖ਼ਤੀ ਦਲ ਦੀ ਅਤੇ ਲਿਖੇ, ਸੂਰਤ ਨਕਸ਼ ਸੱਜਣ ਦੇ
ਧੋਤੇ ਦੂਰ ਨਾ ਹੁੰਦੇ ਹਰਗਿਜ਼, ਡੂੰਘੇ ਅਕੱਹੱਰ ਮਨ ਦੇ

ਯਾਦ ਮੇਰੀ ਥੀਂ ਭੁੱਲਦੀ ਨਾਹੀਂਮ ਹਰਗਿਜ਼ ਜ਼ੁਲਫ਼ ਪੁਰੀ ਦੀ
ਸਖ਼ਤ ਕਮੰਦ ਘੱਤੇ ਜਿਸ ਵਾਂਗਰ, ਰੁਸਤਮ ਤੇ ਬਹਿਮਣ ਦੇ

ਹੁਸਨ ਜਮਾਲ ਉਹਦੇ ਦਾ ਦਿਲ ਤੋਂ, ਮੂਲ ਖ਼ਿਆਲ ਨਾ ਜਾਂਦਾ
ਤੋੜੇ ਜ਼ੁਲਮ ਅਜ਼ਾਬ ਮੇਰੇ ਤੇ, ਆਉਣ ਜ਼ਿਮੀਂ ਜ਼ਮਨ ਦੇ

ਰੋਜ਼ ਅਜ਼ਲ ਦੇ ਜ਼ੁਲਫ਼ ਪਿਆ ਦੀ, ਬਣਾ ਲਿਆ ਦਿਲ ਮੇਰਾ
ਆਖ਼ਿਰ ਤੀਕ ਨਾ ਛੁੱਟਣ ਦਿਸਣ, ਸਖ਼ਤ ਜ਼ੰਜ਼ੀਰ ਸੱਜਣ ਦੇ

ਤੋੜੇ ਲੱਖ ਪਹਾੜ ਗ਼ਮਾਂ ਦੇ, ਸਿਰ ਮੇਰੇ ਪੁਰ ਤਰਟਨ
ਸਿਰ ਜਾਸੀ ਪਰ ਭਾਰ ਨਾ ਸਟਸਾਂ, ਵਾਂਗਣ ਕੋਹ ਸ਼ਿਕਨ ਦੇ

ਰੋਗੀ ਜੀਵੜਾ ਦਾਰੂ ਲੋੜੇ, ਸ਼ਰਬਤ ਹਿੱਕ ਦੀਦਾ ਰੂੰ
ਦੇਣ ਤਬੀਬਾਂ ਦੇ ਹੱਥ ਬਾਹਾਂ, ਰੋਗ ਜਿਨ੍ਹਾਂ ਨੂੰ ਤਿੰਨ ਦੇ

ਹਿਰਸ ਸੱਜਣ ਦੀ ਜਾਨ ਮੇਰੀ ਵਿਚ, ਐਸਾ ਡੇਰਾ ਲਾਇਆ
ਜਿੰਦ ਜਾਸੀ ਪਰ ਹਿਰਸ ਨਾ ਜਾਸੀ, ਪੱਕੇ ਕੁਲ ਸੁਖ਼ਨ ਦੇ

ਖੜੇ ਗੁਲਾਬ ਸ਼ਗੂਫ਼ੇ ਅੱਗੇ, ਹੋਏ ਸਬਜ਼ ਬਗ਼ੀਚੇ
ਆਈ ਵਾਊ ਫ਼ਜਰ ਦੀ ਲੈ ਕੇ, ਖ਼ਤ ਪੈਗ਼ਾਮ ਵਤਨ ਦੇ

ਬਾਸ ਲਈ ਤਾਂ ਫਾਸ ਗਈ ਸੀ, ਪਰ ਪਰ ਕੰਢੀਂ ਸੁਲਹੀ
ਬੁਲਬੁਲ ਨੂੰ ਕੇ ਹਾਸਲ ਹੋਇਆ, ਕਰ ਕੇ ਸੈਰ ਚਮਨ ਦੇ

ਅੱਡ ਅੱਡ ਥੱਕੇ ਪਏ ਨਛਕੇ, ਬਾਤ ਨਾ ਪੁੱਛੀ ਯਾਰਾਂ
ਵੇਖ ਚਕੋਰਾਂ ਕੇ ਫੁੱਲ ਪਾਇਆ, ਬਣ ਕੇ ਆਸ਼ਿਕ ਚਿੰਨ ਦੇ

ਇਸ ਸੂਰਜ ਦੀ ਆਤਿਸ਼ ਕੋਲੋਂ, ਪਾਣੀ ਵਿਚ ਕਮਲਾ ਨਾ
ਨੀਲੂ ਫ਼ਰ ਦਾ ਇਸ਼ਕ ਅਜੇ ਭੀ, ਬੇ ਪ੍ਰਵਾਹ ਨਾ ਮੰਦੇ

ਜੇ ਕੋਈ ਚਾਹੇ ਵਾਂਗ ਮੁਹੰਮਦ, ਸਰਗਰਦਾਨ ਨਾ ਹੋਵੇ
ਸੋਹਣੀਆਂ ਦੀ ਅਸ਼ਨਾਈਵਂ ਛੁਪ ਕੇ, ਬੈਠੇ ਨਾਲ਼ ਅਮਨ ਦੇ