ਸੈਫ਼ਾਲ ਮਲੂਕ

ਆਸ਼ਿਕਾਂ ਦਾ ਹਾਲ

ਸੈਫ਼ ਮਲੂਕ ਸ਼ਹਿਜ਼ਾਦਾ ਐਵੇਂ, ਰਾਗ ਵਰ ਅੱਗੋਂ ਗਾਂਦਾ
ਉਡਦੇ ਪੰਖੀ ਢਹਿਣ ਅਸਮਾਨੋਂ, ਸੁਣ ਕੇ ਕੋਈ ਨਾ ਜਾਂਦਾ

ਹਰ ਹਰ ਬੋਲ ਉਹਦਾ ਦਖਿਆਰਾ, ਜ਼ਹਿਰ ਅਲੋਦੀ ਕਾਣੀ
ਦੂਜਾ ਸਦਕੇ ਹੋ ਹੋ ਜਾਵਣ, ਹੂਰਾਂ ਵੇਖ ਜਵਾਨੀ

ਦਰਦੋਂ ਆਹੀਂ ਮਾਰ ਸ਼ਜ਼ਾਦੇ, ਪਰ ਕਰ ਸਾਂਗਾਂ ਲਾਈਆਂ
ਆਹ ਇਸ਼ਕ ਦੀ ਕੋਈ ਨਾ ਝੱਲਦਾ, ਜਿੰਦੂ ਜਿਹਨਾਂ ਜਲਾਿਆਂ

ਮਾਰੀ ਆਹ ਜ਼ਲੈਖ਼ਾ ਬੀ ਬੀ, ਦਰਦੋਂ ਬਾਲ ਮਵਾਤਾ
ਭੜਕ ਲੱਗੀ ਅੱਗ ਚਾਬਕ ਸੜਿਆ, ਤਾਂ ਯੂਸੁਫ਼ ਸੱਚ ਜਾਤਾ

ਸੱਸੀ ਨੂੰ ਇਕ ਰੋਜ਼ ਪੁਨੂੰ ਨੇ, ਤਾਨ੍ਹਾ ਬੋਲੀ ਲਾਈ
ਸੱਚੇ ਇਸ਼ਕ ਤੇਰੇ ਦਾ ਬੀ ਬੀ, ਮੈਨੂੰ ਪਤਾ ਨਾ ਕਾਈ

ਸੱਸੀ ਚਮਕ ਲੱਗੀ ਇਸ ਗੱਲੋਂ, ਅੱਗ ਦੀ ਚਰ੍ਹ ਭਰਵਾਈ
ਨਾਲ਼ ਅਫ਼ਸੋਸ ਊਸਾਸ ਚਲਾਇਆ, ਆਤਿਸ਼ ਸਰਦ ਕਰਾਈ

ਮਾਹੀ ਦਰਦੋਂ ਵੰਝਲੀ ਵਾਹੇ, ਹੁੰਦਾ ਸ਼ੌਕ ਮਹੀਂ ਨੂੰ
ਮਜਨੂੰ ਦਾ ਸੰਨ ਬੋਲ ਦਰਿੰਦੇ, ਆਉਣ ਚੱਲ ਜ਼ਿਮੀਂ ਨੂੰ

ਰਾਹ ਖਲਾਨਦੇ ਆਹ ਚਲਾਵੇ, ਜਾਂ ਰੋਡਾ ਦਖਿਆਰਾ
ਜਲਦੀ ਆਰਿਨ ਕਾਰਨ ਕਰਦਾ, ਠੰਡਾ ਵੇਖ ਲੋਹਾਰਾ

ਇਬਰਾਹੀਮ ਚਿਖ਼ਾ ਪਰ ਕੁਡੀਆਂ, ਆਹੀਂ ਦਰਦ ਹਜ਼ਾਰੋਂ
ਬਾਗ਼ ਬਹਾਰ ਹੋਇਆਂ ਗੁਲਜ਼ਾਰਾਂ, ਆਤਿਸ਼ ਸ਼ੋਖ਼ ਅੰਗਾ ਰੂੰ

ਪੁਰੀ ਬਦੀਅ ਜਮਾਲ ਖਲੋਤੀ, ਵਾਂਗਰ ਸਰੂ ਅਜ਼ਾਦੇ
ਸਿਰਤੇ ਛਿੱਤਰ ਛਾਮ ਬਣਾਈ, ਰੱਖ ਘਣੇ ਸ਼ਮਸ਼ਾਦੇ

ਸ਼ਾਹਜ਼ਾਦੇ ਵੱਲ ਅੱਖੀਂ ਲਾਈਆਂ, ਤੱਕਦੀ ਮੂਲ ਨਾ ਝੁਮਕੇ
ਸੰਨ ਸਨ ਰਾਗ ਖ਼ਿਆਲ ਗ਼ਮਾਂ ਦੇ, ਵਾਊ ਪਰਮ ਦੀ ਰਮਕੇ