ਸੈਫ਼ਾਲ ਮਲੂਕ

ਇਸ਼ਕ ਦਾ ਅਸਰ

ਆਨ ਹੋਈ ਤਾਸੀਰ ਇਸ਼ਕ ਦੀ, ਲੱਗਾ ਤੀਰ ਕਮਾਨੋਂ
ਦੁੱਸਰ ਨਿਕਲ ਗਿਆ ਭੰਨ ਖ਼ੋਦੀਆਂ, ਜਾਨੋਂ ਦਿਲੋਂ ਇਮਾਨੋਂ

ਮੁੜ ਮੁੜ ਹਿਰਸ ਕਰੇਂਦੀ ਹੱਲੇ, ਕੋਟ ਸ਼ਰਮ ਦੇ ਢਾਹਾਂ
ਢਾਈਂ ਮਾਰ ਢਾਆਂ ਸਿਰ ਪਰਨੇ, ਕੂਕਾਂ ਸਿਰ ਧਰ ਬਾਹਾਂ

ਫੇਰ ਸ਼ਰਮ ਨੂੰ ਲਿੱਸਾ ਤੱਕ ਕੇ, ਅਕਲ ਹਿਮਾਇਤ ਕਰਦਾ
ਰੁੱਖ ਤਹੱਮੁਲ ਯਾਰ ਮਿਲੇਗਾ, ਲਾਹ ਨਹੀਂ ਅੱਜ ਪਰਦਾ

ਬੇ ਸ਼ੁਮਾਰੀ ਬੇਕਰਾਰੀ, ਦਲ ਨੂੰ ਟਿਕਣ ਨਾ ਦਿੰਦੀ
ਹੋ ਲਾਚਾਰ ਪਰੀ ਕੋਈ ਸਾਇਤ, ਆਹੀ ਸਬਰ ਕਰੇਂਦੀ

ਮੂਹੋਂ ਬੋਲ ਨਾ ਜ਼ਾਹਰ ਕੀਤਾ, ਭੇਤ ਦਿਲੇ ਦਾ ਜੱਰਾ
ਪਰ ਦਿਲ ਬੇਕਰਾਰੀ ਚਾਇਆ, ਜਿਉਂ ਗੁੱਡੀ ਦਾ ਫਿੱਫਰਾ

ਸੁੱਕੀ ਲੱਕੜ ਤੇ ਆ ਧਰਿਆ, ਸ਼ੌਕ ਅੰਦਰ ਵਿਚਾਰਾ
ਪਹਿਲੇ ਦਰਜੇ ਇਸ਼ਕ ਮੁਹੰਮਦ, ਰੱਖਦਾ ਸ਼ਰਮ ਮਕਰਾ

ਜਾਂ ਉਹ ਮੰਜ਼ਿਲ ਪੂਰੀ ਹੁੰਦੀ, ਮੂਹੋਂ ਲਹਿੰਦੀ ਲੋਈ
ਵਿੱਤ ਨਾ ਕਾਰੀ ਆਵੇ ਤੋੜੇ, ਸੋ ਮੱਤ ਦੇਵੇ ਕੋਈ