ਸੈਫ਼ਾਲ ਮਲੂਕ

ਬਦੀਅ ਅਲਜਮਾਲ ਦੀ ਰਜ਼ਾ

ਵੇਖ ਬਦੀਅ ਜਮਾਲ ਉਨ੍ਹਾਂ ਵੱਲ, ਆਖਣ ਲੱਗੀ ਹੱਸ ਕੇ
ਮਾਏ ਭੈਣੋਂ ਖ਼ਫ਼ਾ ਨਾ ਹੋਊ, ਚਾਜਾਸਾਂ ਮੂੰਹ ਦੱਸ ਕੇ

ਕੇ ਕਰਾਂ ਮੈਂ ਕੱਤ ਵੱਲ ਜਾਵਾਂ, ਤੁਸਾਂ ਵਾੜ ਛਕਾਈ
ਜੋ ਗੱਲ ਤੁਸਾਂ ਨਿੱਕਾ ਲੀ ਮੂਹੋਂ, ਸਰਪਰ ਮੰਨਣੀ ਆਈ

ਉਲਟੀ ਸਿੱਧੀ ਤੁਸਾਂ ਮਨਾਈ, ਮੈਂ ਰਾਜ਼ੀ ਹੋ ਮੰਨੀ
ਪਰ ਜੇ ਮੈਂ ਭੀ ਪਕੜੀ ਕੋਈ, ਹੋਣ ਨਾ ਦੇਸਾਂ ਕਿੰਨੀ

ਖ਼ਾਤਿਰ ਬਹੁਤ ਤੁਸਾਡੀ ਆਹੀ, ਵੱਡੀ ਜ਼ਿਮੀਂ ਅਸਮਾਨੋਂ
ਖ਼ਾਹ ਮਖ਼ਵਾਹ ਮਿੰਨੀ ਗਿੱਲ ਤਾਹੀਂ, ਜਾਨੋਂ ਦਿਲੋਂ ਜ਼ਬਾਨੋਂ

ਮਾਈ ਨੇ ਫ਼ਰਮਾਇਆ ਧੀਏ, ਜਿਉਂ ਤੋਂ ਰਾਜ਼ੀ ਰਹਸੀਂ
ਕੌਣ ਤੇਰੇ ਥੀਂ ਚੰਗਾ ਸਾਨੂੰ, ਕਰਸਾਂ ਜੇ ਕੁੱਝ ਕਹਸੀਂ

ਇਹ ਗਲ ਸ਼ਾਹ ਪਰੀ ਦੀ ਸੁਣ ਕੇ, ਸਭਨਾਂ ਹੋਈ ਸ਼ਾਦੀ
ਝਬਦੇ ਜਾ ਸ਼ਾਹਜ਼ਾਦੇ ਤਾਈਂ, ਦੇਣ ਮੁਬਾਰਕਬਾਦੀ

ਖ਼ੋਸ਼ੀਇਂ ਖੁਸ਼ੀਂ ਈ. ਚਾਈਂ ਚਾਈਂ, ਮਲਿਕਾ ਆਈ ਭਿੰਨੀ
ਸੈਫ਼ ਮਲੂਕਾ ਹੋਵੀ ਮੁਬਾਰਕ, ਸ਼ਾਹ ਪਰੀ ਗੱਲ ਮੰਨੀ

ਦਰਸਨ ਤੈਨੂੰ ਦੇਣਾ ਕੇਤੂਸ, ਕਰ ਅਹਿਸਾਨ ਅਸਾਂ ਤੇ
ਦੁੱਖ ਗਏ ਸੁਖ ਬਖ਼ਸ਼ੇ ਮੌਲਾ, ਕੀਤੇ ਕਰਮ ਤੁਸਾਂ ਤੇ

ਇਸ ਗਲੇ ਵਿਛ ਬਲਿ ਬਲਿ ਪਵਰ, ਪਿਛਲੀ ਖ਼ਬਰ ਨਾ ਕਾਈ
ਸਾਰੀ ਰਾਤੀਂ ਰਹੇ ਇਕੱਠੇ, ਯਾਰੀ ਪ੍ਰੀਤ ਪਕਾਈ

ਇਸ ਵੇਲੇ ਫਿਰ ਮਲਿਕਾ ਖ਼ਾਤੋਂ, ਬਹੁਤ ਦਿਲੋਂ ਖ਼ੁਸ਼ ਹੋ ਕੇ
ਸ਼ਾਹਜ਼ਾਦੇ ਨੂੰ ਜੋੜਾ ਆਂਦਾ, ਲਾਇਆ ਸਿਰ ਮੂੰਹ ਧੋਕੇ

ਖ਼ੂਬ ਲਿਬਾਸ ਨਫ਼ੀਸ ਪੁਸ਼ਾਕੀ, ਮੁਸ਼ਕ ਮੁਅੱਤਰ ਰੰਗੀ
ਜੇ ਲਿਖ ਕਰਾਂ ਬਿਆਨ ਸਿਫ਼ਤ ਦਾ, ਫਿਰ ਭੀ ਇਸ ਥੀਂ ਚੰਗੀ

ਲਾਲ਼ ਜੜਾਊ ਤਾਜ ਸਿਰੇ ਦੇ, ਗੌਹਰ ਕੀਮਤ ਦਾਰਾਂ
ਦਿਲ ਦੇ ਦੀਦੇ ਬੀ ਤਕ ਸਾਹਣਵਾਂ, ਝੱਲਣ ਨਾ ਚਮਕਾਰਾਂ

ਮੋਤੀ ਮਰ ਵਾਰਿਦ ਜ਼ਮੁਰਦ ਲਾਲਾਂ ਨਾਲ਼ ਲਪੇਟੀ
ਸ਼ਾਹਜ਼ਾਦੇ ਦੇ ਲੱਕ ਬਨ੍ਹਾਈ, ਖ਼ੂਬ ਜੜਾਊ ਪੇਟੀ

ਕੀਤਾ ਜ਼ੇਵਰ ਜ਼ੇਬ ਸ਼ਹਾਨਾ, ਜੇ ਕੁੱਝ ਹੁੰਦਾ ਸਾਰਾ
ਜ਼ੀਨਤ ਹੁਸਨ ਉਹਨੂੰ ਬੱਸ ਆਹੀ, ਨਾ ਕਰ ਬਹੁਤ ਕਕਾਰਾ

ਅਕਲ ਇਲਮ ਇਦਰਾਕ ਸਫ਼ਾਈ, ਸਿਫ਼ਤਾਂ ਸਭ ਕਮਾਲਾਂ
ਖ਼ੂਬ ਪੋਸ਼ਾਕ ਨੂਰਾਨੀ ਸੂਰਤ, ਹੋਇਆ ਸ਼ਾਹ ਜਮਾਲਾਂ

ਬੈਠੀ ਪਰੀ ਇਕੱਲੀ ਜਾਈ, ਕਰ ਕੇ ਥਾਂ ਅਮਾਦਾ
ਮਲਿਕਾ ਬਦਰਾ ਮਾਂ ਉਨ੍ਹਾਂ ਦੀ, ਨਾਲ਼ ਲਿਆ ਸ਼ਹਿਜ਼ਾਦਾ

ਜਿਹੜੇ ਰੰਗਮਹਿਲ ਅੰਦਰ ਸੀ, ਦਿਲਬਰ ਪੁਲਿੰਗ ਦਛਾਿਆ
ਸੈਫ਼ ਮਲੂਕੇ ਨੂੰ ਇਸ ਜਾਈ, ਵਣਜ ਹਜ਼ੂਰ ਪਹੁੰਚਾਇਆ

ਕਰ ਤਸਲੀਮਾਂ ਤੇ ਤਾਜ਼ੀਮਾਂ, ਜੋ ਕੁੱਝ ਹੱਦ ਅਦਬ ਦੀ
ਆਸ਼ਿਕ ਜਾਇ ਸਲਾਮੀ ਹੋਇਆ, ਆਸ ਲੱਗੀ ਮਤਲਬ ਦੀ

ਝੱਲਿਆ ਅੱਠ ਸਲਾਮ ਪੁਰੀ ਨੇ, ਕਰ ਇੱਜ਼ਤ ਤੇ ਪਾਇਆ
ਬੱਸ-ਏ-ਅਲੱਲਾਆ ਬੱਸ-ਏ-ਅਲੱਲਾਆ ਕਹਿੰਦੀ, ਜੀਓ ਆਇਆ ਜੀਓ ਆਇਆ

ਮੈਂ ਸਦਕੇ ਮੈਂ ਸਦਕੇ ਕੀਤੀ, ਨਾਲ਼ ਤਵਾਜ਼ਿ ਬੋਲੀ
ਜਿਸ ਰਸਤੇ ਤੋਂ ਟਿਰਕੇ ਆਈਓਂ, ਇਸ ਰਾਹੇ ਤੋਂ ਘੌਲ਼ੀ

ਨਾ ਮਿਲੀਏ ਤਾਂ ਮਿਲੀਏ ਨਾਹੀਂ, ਜੇ ਮਿਲੀਏ ਤਾਂ ਹੱਸ ਕੇ
ਮਿੱਠਾ ਬੋਲ ਅੰਦਰ ਵੜ ਲੀਏ ,ਆਸ਼ਿਕ ਦਾ ਦਿਲ ਖੁਸ ਕੇ

ਪਿੱਛੋਂ ਜੇ ਕੁੱਝ ਕਰਨਾ ਹੋਵੇ, ਕਰੀਏ ਅਪਣਾ ਕਰ ਕੇ
ਅੱਵਲ ਨਾਲ਼ ਮੁਹੱਬਤ ਰਹੀਏ, ਅੱਗੇ ਇਸ ਦੇ ਮਰਕੇ

ਨਾਲ਼ ਤਵਾਜ਼ਿ ਕਰ ਅਸ਼ਨਾਈ, ਜੀਵ ਜਦੋਂ ਵੱਸ ਕਰੀਏ
ਲਾਡ ਮਖ਼ੌਲ ਤਕੱਬਰ ਝੱਲੇ ,ਜੋ ਉਸ ਦੇ ਸਿਰ ਧਰੀਏ

ਜਾਂ ਉਸ ਰੋਜ਼ ਸ਼ਾਹਜ਼ਾਦੇ ਡਿੱਠੀ, ਸੁੰਦਰ ਸ਼ਕਲ ਪੁਰੀ ਦੀ
ਚੌਧੀਂ ਦਾ ਚੰਨ ਫੁੱਲ ਗੁਲਾਬੀ, ਅਸਲੋਂ ਨਕਲ ਪੁਰੀ ਦੀ

ਖ਼ੂਬੀ ਹੁਸਨ ਸ਼ਮਾ ਰੂੰ ਬਾਹਰ, ਗੱਲ ਨਾ ਕੀਤੀ ਜਾਵੇ
ਜੋਬਨ ਰੂਪ ਅਦਾਯੋਂ ਭਰਿਆ ,ਹਰ ਹਰ ਨਕਸ਼ ਸੁਹਾਵੇ

ਕੁੜੀ ਕੁਆਰੀ ਨਜ਼ਰੀ ਆਈ, ਨਾਜ਼ੁਕ ਫੁੱਲ ਗਲਾਬੋਂ
ਉਮਰ ਅਵਾਇਲ ਸ਼ਕਲ ਸ਼ਮਾਇਲ, ਵਾਫ਼ਰ ਅੰਤ ਹਿਸਾਬੋਂ

ਚਿਹਰਾ ਸੂਰਜ ਹਾਰ ਨੂਰਾਨੀ, ਅਬਰੂ ਮਿਸਲ ਹਿਲਾਲਾਂ
ਦੋ ਰਖ਼ਸਾਰੇ ਰੱਬ ਸੰਵਾਰਦੇ, ਚਮਕਣ ਵਾਂਗਰ ਲਾਲਾਂ

ਆਬ ਹਯਾਤ ਮੂਹੀਂ ਦਾ ਚਸ਼ਮਾ, ਜ਼ੁਲਮਤ ਜ਼ੁਲਫ਼ੋਂ ਸਾਇਆ
ਖ਼ਾਲ ਮਿਸਾਲ ਖ਼ਿਜ਼ਰ ਦੀ ਸੋ ਭੈ, ਸਬਜ਼ ਪੀਰਾਹਨ ਲਾਇਆ

ਦੰਦ ਸਫ਼ੈਦ ਚੰਬੇ ਦੀਆਂ ਕਲੀਆਂ, ਸੁੱਚੇ ਮੋਤੀ ਲੜੀਆਂ
ਨਦੀ ਸਮੁੰਦ ਹਕਾਨੀ ਵਿਚੋਂ ,ਜੋਬਨ ਕਾਂਗਾਂ ਚੜ੍ਹੀਆਂ

ਜ਼ਾਲਮ ਨੈਣ ਕਟਾਰਾਂ ਵਾਲੇ, ਮਾਰ ਗੁਆਉਣ ਜਾਨੋਂ
ਨੱਕ ਖੰਨਾ ਸੀ ਸਾਨ ਚੜ੍ਹਾਇਆ, ਧਰਿਆ ਬਾਹਰ ਮਿਆਨੋਂ

ਪਲਕਾਂ ਤੀਰ ਕਮਾਨਾਂ ਅਬਰੂ, ਗ਼ਮਜ਼ਾ ਵਾਂਗ ਬੰਦ ਵਿਕੇ
ਗੋਲੀ ਵਾਂਗਰ ਖ਼ਾਲ ਮੁਹੰਮਦ, ਲਗਦਾ ਸੈਫ਼ ਮਲੂਕੇ

ਸ਼ਾਹਜ਼ਾਦੇ ਜਦ ਨੈਣ ਪੁਰੀ ਦੇ, ਡਿਠੇ ਨੈਣ ਲੱਗਾ ਕੇ
ਬੇਦਿਲ ਕੀਤਾ ਜੋਸ਼ ਹੁਸਨ ਦੇ, ਢੀਹਨ ਲੱਗਾ ਗ਼ਸ਼ ਖਾ ਕੇ

ਫੇਰ ਦਲੇਰੀ ਹਿੰਮਤ ਕਰ ਕੇ, ਹੋਸ਼ ਰੱਖੀ ਵਿਚ ਜਾਈ
ਨਾਲ਼ ਇਸ਼ਕ ਦੀ ਬਰਕਤ ਬਚਿਆ, ਹੋਰ ਮਜਾਲ ਨਾ ਕਾਈ

ਜਾਂ ਉਹ ਸ਼ਕਲ ਸ਼ਹਿਜ਼ਾਦੇ ਡਿੱਠੀ, ਹੁਸਨ ਭਰੀ ਮਤਵਾਲੀ
ਬਹੁਤ ਪਸੰਦੀ ਆਈ ਕਹਿੰਦਾ, ਬਖ਼ਸ਼ੇ ਆਪ ਦਿਵਾਲੀ

ਜੋਬਨ ਦੀ ਇਕ ਪੁਤਲੀ ਸੋਹਣੀ, ਵਾਂਗਰ ਫੁੱਲ ਬਹਾਰੀ
ਕਾਲੇਵਾਲ ਮਾਨਬਰ ਸੋਹਣੇ, ਜੀਵ ਨੌਕਰ ਮੁਸ਼ਕ ਤਤਾਰੀ

ਸਰੂ ਅਜ਼ਾਦ ਸਫ਼ੈਦਾ ਨਾਜ਼ੁਕ, ਨਾਲ਼ ਲੱਗੇ ਅੰਬ ਪੱਕੇ
ਸੂਰਤ ਗੁਰ ਕੋਈ ਚੇਨ ਚਗਲ਼ ਦਾ, ਨਕਸ਼ ਨਹੀਂ ਕਰ ਸਕੇ

ਸੂਰਤ ਤੱਕ ਕੇ ਦੂਣਾ ਤਰੀਂਹ, ਮਾਇਲ ਹੋਇਆ ਸ਼ਹਿਜ਼ਾਦਾ
ਦਸ ਹਿੱਸੇ ਇਸ ਰਾਤੀ ਨਾਲੋਂ, ਆਹਾ ਹਸਨ ਜ਼ਿਆਦਾ

ਮਲਿਕਾ ਬਦਰਾ ਮਾਂ ਉਨ੍ਹਾਂ ਦੀ, ਬਹੁਤ ਹੋਈ ਦਿਲਸ਼ਾ ਦੀ
ਕੋਲੋਂ ਪਾਕ ਕੀਤਾ ਰੱਬ ਸੱਚੇ, ਮੁਸ਼ਕਿਲ ਹੋਈ ਕੁਸ਼ਾਦੀ

ਇਸ ਵੇਲੇ ਫਿਰ ਮਜਲਿਸ ਤਾਜ਼ੀ, ਕੀਤੀ ਖ਼ਾਸ ਸ਼ਰਾਬੋਂ
ਪੀਣ ਪਿਆਲੇ ਥੀਂ ਸੁਖਾਲੇ, ਛੇੜਨ ਤਾਰ ਰਬਾਬੋਂ

ਪਰ ਸ਼ਾਹਜ਼ਾਦੇ ਨੂੰ ਹੈਰਾਨੀ, ਵੇਖ ਜਮਾਲ ਸੱਜਣ ਦਾ
ਸੂਰਤ ਹੁਸਨ ਅੰਦਰ ਗੁੰਮ ਹੋਇਆ, ਨਾ ਚਿੱਤ ਚੇਤਾ ਤਣ ਦਾ

ਹੰਜੋਂ ਰੋਵੇ ਕਰੇ ਦਲੀਲਾਂ, ਉਹੋ ਮੈਂ ਨਿਮਾਣਾ
ਨਾਲ਼ ਪੁਰੀ ਦੇ ਹਾਨਹਾ ਰਲ਼ ਬੈਠਾ, ਐਸ਼ ਵਸਲ ਦੀ ਮਾਨਾਂ

ਮੱਤ ਇਹ ਖ਼ਾਬ ਖ਼ਿਆਲੋਂ ਹੋਵੇ, ਯਾ ਮਰ ਜੰਨਤ ਆਇਆ
ਮੈਂ ਦੁਖਿਆਰੇ ਨੇ ਸੁਖ ਐਸਾ, ਜਿਉਂਦਿਆਂ ਕਦ ਪਾਇਆ

ਦਸ ਹਿੱਸੇ ਸ਼ਾਹਜ਼ਾਦੇ ਨਾਲੋਂ, ਵਧੀਆ ਇਸ਼ਕ ਪੁਰੀ ਨੂੰ
ਚੋਰੀ ਚੋਰੀ ਤੱਕਦੀ ਆਹੀ, ਉਸ ਦੀ ਸ਼ਕਲ ਖਰੀ ਨੂੰ

ਮੁਸ਼ਕਿਲ ਮੁਸ਼ਕਿਲ ਗੱਲਾਂ ਪਿੱਛੇ, ਅਕਲ ਉਹਦਾ ਅਜ਼ਮਾਏ
ਸ਼ਹਿਜ਼ਾਦਾ ਸੀ ਮਸਤੀ ਅੰਦਰ, ਫਿਰ ਬੀ ਦੱਸਦਾ ਜਾਏ

ਦਸ ਦਸ ਤਰ੍ਹਾਂ ਜਵਾਬ ਸੁਣਾਵੇ, ਅਕਸ ਸਵਾਲ ਉਹਦੇ ਦਾ
ਕੀਤਾ ਅੰਤ ਹਿਸਾਬ ਨਾ ਜਾਵੇ, ਅਕਲ ਕਮਾਲ ਉਹਦੇ ਦਾ

ਸ਼ਾਹ ਪੁਰੀ ਨੇ ਕਿਹਾ ਭੈਣੋਂ, ਸੈਫ਼ ਮਲੂਕ ਸ਼ਹਿਜ਼ਾਦਾ
ਅੱਜ ਮਹਿਮਾਨ ਮੇਰਾ ਮੈਂ ਕਰਸਾਂ, ਖ਼ਿਦਮਤ ਹੁੱਬ ਜ਼ਿਆਦਾ

ਖ਼ਿਦਮਤ ਉਸ ਦੀ ਲਾਜ਼ਿਮ ਮੈਨੂੰ, ਹੱਥੀਂ ਦਿਆਂ ਪਿਆਲੇ
ਟੁਰ ਆਏ ਦੀ ਕਰਨ ਤਵਾਜ਼ਿ ,ਇਹ ਭੋਲੀਆਂ ਦੇ ਚਾਲੇ

ਜੇ ਸੌ ਨੌਕਰ ਚਾਕਰ ਹੋਵੇ, ਖ਼ਿਦਮਤ ਵਾਲਾ ਅੱਗੇ
ਹੱਥੀਂ ਖ਼ਿਦਮਤ ਕਰੀਏ ਆਪੋਂ ,ਜਾਂ ਸਾਜਨ ਹੱਥ ਲੱਗੇ

ਆਪਣੀ ਖ਼ਿਦਮਤ ਬੇਸ਼ੱਕ ਕਹੀਏ, ਖਿਦਮਤਗਾਰਾਂ ਤਾਈਂ
ਖ਼ਿਦਮਤਗਾਰ ਰਹੀਏ ਬਣ ਆਪੋਂ, ਪਾਸ ਪਿਆਰੇ ਸਾਈਂ

ਜ਼ਾਇਜ਼ ਹੋਵੇ ਦੂਏ ਦੀ ਹੱਥੀਂ, ਜੇ ਖ਼ਿਦਮਤ ਦਿਲਬਰ ਦੀ
ਬਾਦਸ਼ਾਆਂ ਦੇ ਬਦਲੇ ਸਭੁ, ਖ਼ਲਕ ਨਮਾਜ਼ਾਂ ਕਰਦੀ

ਤੋੜੇ ਸੈਂਕੜਿਆਂ ਦੇ ਸਿਰਤੇ, ਹਾਕਮ ਸਾਹਿਬ ਹੋਈਏ
ਆਪ ਸੱਜਣ ਦੀ ਖ਼ਿਦਮਤ ਅੰਦਰ, ਬੱਧੇ ਲੱਕ ਖਲੋਈਏ

ਦਿਲਬਰ ਦੇ ਘਰ ਬੇਪਰਵਾਹੀ, ਕਰੇ ਗ਼ਰੀਬ ਨਿਵਾਜ਼ੀ
ਜਿਸ ਪਰ ਪਾਵੇ ਨਜ਼ਰ ਮੁਹੰਮਦ, ਜਿੱਤ ਜਾਵੇ ਉਹ ਬਾਜ਼ੀ

ਪਰ ਕਰ ਕਾਸਾ ਹੱਥ ਵਿਚ ਫੜਿਆ, ਤਖ਼ਤੋਂ ਉਠ ਖਲੋਈ
ਉਲ ਆਪ ਉਹਦਾ ਘੁੱਟ ਭਰਿਆ, ਫਿਰ ਆਸ਼ਿਕ ਵੱਲ ਹੋਈ

ਸ਼ਹਿਜ਼ਾਦਾ ਬੀ ਉਠ ਖਲੋਤਾ, ਕੀਤੀ ਸ਼ਰਤ ਅਦਬ ਦੀ
ਨੇੜੇ ਆ ਦੋਜ਼ਾਨੋ ਬੈਠਾ, ਖ਼ਾਤਿਰ ਹਿਰਸ ਤਲਬ ਦੀ

ਬਿਸਮ ਅੱਲ੍ਹਾ ਕਰ ਫੜਿਆ ਹੱਥੋਂ, ਸਾਫ਼ ਬਲੌਰੀ ਕਾਸਾ
ਜਾਂ ਪੀਤਾ ਜਿੰਦ ਪਈ ਨਵੇਂ ਸਿਰ, ਸੁਸਤੀ ਰਹੀ ਨਾ ਮਾਸਾ

ਖ਼ਾਲੀ ਕਰ ਕੇ ਤੁਰਤ ਪਿਆਲਾ, ਖ਼ੁਦ ਮਤਿਆਂ ਹੱਥ ਪਾਇਆ
ਦਿਲਬਰ ਨੇ ਫਿਰ ਹੋਰ ਸ਼ਿਤਾਬੀ, ਓਵੇਂ ਵਿੱਤ ਪਿਲਾਇਆ

ਦੂਜਾ ਤੀਜਾ ਕਾਸਾ ਦਿੱਤਾ, ਹੱਥੀਂ ਆਪ ਪਿਆਰੇ
ਆਸ਼ਿਕ ਤੇ ਮਾਸ਼ੂਕ ਮੁਹੰਮਦ, ਪੀ ਹੋਏ ਮਤਵਾਰੇ

ਪਿੱਛੋਂ ਉਸ ਥੀਂ ਸਾਇਦ ਤਾਈਂ, ਪਰ ਕਰ ਦਿੱਤੇ ਕਾਸੇ
ਨਾਲੇ ਮਜਲਸੀਆਂ ਨੂੰ ਦਿੱਤੇ, ਜੋ ਜੋ ਆਹੇ ਖ਼ਾਸੇ

ਸੈਫ਼ ਮਲੂਕ ਪਰੀ ਰਲ਼ ਬੈਠੇ, ਨਾਲ਼ ਮੁਹੱਬਤ ਦਿਲ ਦੀ
ਜਿਸ ਚੀਜ਼ੇ ਨੂੰ ਲੋੜਣ ਚੜ੍ਹੀਏ, ਓੜਕ ਇਕ ਦਿਨ ਮਿਲਦੀ

ਲੋੜਣ ਵਾਲਾ ਰਿਹਾ ਨਾ ਖ਼ਾਲੀ, ਲੋੜ ਕੀਤੀ ਜਿਸ ਸੱਚੀ
ਲੋੜ ਕਰੇਂਦਾ ਜੋ ਮੁੜ ਆਇਆ, ਲੋੜ ਉਹਦੀ ਗਿਣ ਕੱਚੀ

ਸੈਫ਼ ਮਲੂਕ ਜਹਿਆ ਬਣ ਲੋੜੇ, ਲੋੜ ਉਹਦੀ ਤਦ ਪੱਕੇ
ਅੱਲ੍ਹਾ ਚਾਹੇ ਮੁੜੇ ਨਾ ਖ਼ਾਲੀ, ਮਤਲਬ ਦਾ ਮੂੰਹ ਤੱਕੇ

ਸ਼ਾਹ ਪਰੀ ਨੇ ਸ਼ਾ ਰੁੱਤ ਕੀਤੀ, ਬਦਰਾ ਖ਼ਾਤੋਂ ਤਾਈਂ
ਬਦਰਾ ਉੱਠੀ ਨਾਲ਼ ਗਮਾਂਾਂ, ਕੇ ਗੱਲ ਆਖ ਸੁਣਾਈਂ

ਜੀਵ ਨੌਕਰ ਮੋਰ ਕਰੇਂਦਾ ਪਾਇਲ, ਸੋਹਣੇ ਪਰ ਹਿਲਾਏ
ਗਰਦਨ ਕਲਗ਼ੀ ਰਾਸ ਬਣਾ ਕੇ, ਗਿਣ ਗਿਣ ਪੱਬ ਉਠਾਏ

ਜਲਵਾ ਹੁਸਨ ਘਣੇ ਦਾ ਦੱਸਦਾ, ਹਰ ਵਿਚ ਹਰ ਦਾ ਫੇਰਾ
ਐਂਵੇਂ ਨਹੀਂ ਮੁਹੰਮਦ ਬਖ਼ਸ਼ਾ, ਦਿਲ ਦਾ ਹੁਸਨ ਲੁਟੇਰਾ

ਜੇ ਕਰ ਸੂਰਤ ਵਿਚ ਨਾ ਹੁੰਦਾ, ਮਾਲਿਕ ਆਪ ਦਿਲਾਂ ਦਾ
ਗ਼ੀਬੋਂ ਛਕ ਮੁਹਾਰ ਦਿਲਾਂ ਦੀ, ਕਿਹੜਾ ਜੀਵ ਮਿਲਾ ਨਦਾ

ਹਰ ਹਰ ਵਿਚ ਨਾ ਹੋਵਣ ਜੇਕਰ, ਹਰ ਦੇ ਰੂਪ ਸਮਾਣੇ
ਦਾਨਸ਼ਮੰਦਾਂ ਦਾ ਦਿਲ ਠੱਗਣ, ਕਦ ਮਾਸ਼ੂਕ ਇਆਨੇ

ਕਰ ਤਾਜ਼ੀਮਾਂ ਬਦਰਾ ਖ਼ਾਤੋਂ, ਲਟਕ ਲਟਕਦੀ ਆਈ
ਕਾਸਾ ਹੋਰ ਪੁਰੀ ਦੇ ਹੱਥੋਂ, ਸ਼ਾਹਜ਼ਾਦੇ ਵੱਲ ਲਿਆਈ

ਉਹ ਬੀ ਸੈਫ਼ ਮਲੂਕੇ ਪੀਤਾ, ਮੂੰਹ ਥੀਂ ਆਖ ਸੁਣਾਇਆ
ਸ਼ੁਕਰ ਅਲੱਹਮਦ ਖ਼ੁਦਾਵੰਦ ਤਾਈਂ, ਜਿਸ ਇਹ ਕਰਮ ਕਮਾਇਆ

ਮੁਦਤ ਵੀਹ ਵਰਸ ਮੈਂ ਗੁਜ਼ਰੀ, ਮੱਧ ਇਸ਼ਕ ਦਾ ਪੀਵਾਂ
ਆਈ ਅੱਜ ਨਸ਼ੇ ਦੀ ਮਸਤੀ, ਸ਼ੁਕਰ ਕਰਾਂ ਜਦ ਜੀਵਾਂ

ਸੁੱਕੇ ਸਿਰ ਹੋਏ ਮੁੜ ਤਾਰੂ, ਮੀਂਹ ਕਰਮ ਦਾ ਵੁਠਾ
ਪਿੰਨੀ ਆਸ ਮੁਰਾਦ ਦਿਲੇ ਦੀ, ਮੈਂ ਪਰ ਰੱਬ ਤਰੁਟੱਹਾ

ਪੀ ਸ਼ਰਾਬ ਹੋਏ ਜਦ ਤਾਜ਼ੇ, ਪਾਈ ਖ਼ੁਸ਼ੀ ਤਮਾਮਾਂ
ਨਾਲ਼ ਉਸ਼ਾ ਰੁੱਤ ਸ਼ਾਹ ਪਰੀ ਨੇ, ਕੀਤਾ ਹੁਕਮ ਗ਼ੁਲਾਮਾਂ

ਹੁਣ ਕਾਨੂੰਨ ਲਿਆਓ ਬਣਿਆ, ਜੋ ਲੱਕੜ ਸ਼ਮਸ਼ਾਦੋਂ
ਸੈਫ਼ ਮਲੂਕ ਵਜਾਵੇ ਗਾਵੈ, ਸੁਣੀਏ ਐਸ਼ ਮਰ ਉਦੋਂ

ਕਾਨੂੰ ਧਰਿਆ ਆਨ ਗ਼ੁਲਾਮਾਂ, ਚਿਕੜੀ ਦਾ ਸੀ ਬਣਿਆ
ਸ਼ਾਹਜ਼ਾਦੇ ਨੇ ਹੁਕਮ ਸੱਜਣ ਦਾ, ਸਿਰ ਇੱਕ੍ਹੀਂ ਪਰ ਮੰਨਿਆ

ਲੈ ਕਾਨੂੰਨ ਕੀਤਾ ਸੁਰ ਤਾਰੋਂ, ਝੋਲ਼ੀ ਅੰਦਰ ਧਰਿਆ
ਕਗਿਣ ਨਾਲ਼ ਵਜਾਵਣ ਲੱਗਾ, ਤਾਰ ਸੁਰਾਂ ਦਾ ਭਰਿਆ

ਕਰ ਤਹਿਰੀਰ ਹਜ਼ੀਨ ਵਜਾਇਆ, ਲਹਿਣ ਕੀਤਾ ਖੁਰ ਗਾ ਹੈ
ਇਸ ਮਜ਼ਮੋਨੋਂ ਗ਼ਜ਼ਲ ਮੁਹੰਮਦ, ਆਸ਼ਿਕ ਗਾਵੈ ਆਹੇ