ਸੈਫ਼ਾਲ ਮਲੂਕ

ਸ਼ਾਰਸਤਾਨ ਅਪੜਨਾ

ਸੇਮੇਂ ਸ਼ਾਰਸਤਾਨੇ ਅੰਦਰ, ਜਾ ਪਹੁਤਾ ਜਿਸ ਵੇਲੇ
ਮਿਹਰ ਅਫ਼ਰੋਜ਼ ਦੇ ਸ਼ਹਿਰ ਬਗ਼ੀਚੇ, ਲੱਥਾ ਦਿਓ ਸਵੇਲੇ

ਸ਼ਾਹਜ਼ਾਦੇ ਨੂੰ ਕਹਿਓਸ ਸ਼ਾਹਾ, ਅੱਖੀਂ ਖੋਲ ਸ਼ਿਤਾਬੀ
ਲਾਬਤ ਬਾਜ਼ ਜਗ੍ਹਾ ਵਿਚ ਪਹਤੇ, ਵੇਖ ਜ਼ਮੀਨ ਜੋਸ਼ਾਬੀ

ਅੱਖੀਂ ਖੋਲ ਡਿੱਠਾ ਸ਼ਾਹਜ਼ਾਦੇ, ਸ਼ਹਿਰ ਜ਼ਮੀਨ ਦੀਵਾਰਾਂ
ਚਾਂਦੀ ਖ਼ਾਲਸ ਦਾ ਸਭ ਨਬੀਆ, ਬਾਗ਼ ਤਲਾਅ ਕਿਨਾਰਾਂ

ਮਰਜਾਂ ਤੇ ਯਾਕੂਤ, ਜ਼ਮੁਰਦ, ਘਰ ਕੋਠੇ ਹਟ ਸਾਰੇ
ਚਿਕੜੀ ਚੁਣਨ, ਊਦ, ਸੰਦਲ, ਸਨ ਸਭੁ ਰੱਖ ਸਿੰਗਾਰੇ

ਹਰੀਆਂ ਸ਼ਾਖ਼ਾਂ ਰੰਗ ਬਰੰਗੀ, ਮੇਵੇ ਮੁਸ਼ਕ ਮੁਅੱਤਰ
ਹਰ ਡਾਲ਼ੀ ਤੇ ਪੰਖੀ ਸੋਹਣੇ, ਬਹੁਤ ਅਜਾਇਬ ਸ਼ਾਹਪੁਰ

ਬੋਲਣ ਖ਼ੁਸ਼ ਆਵਾਜ਼ ਤਮਾਮੀ, ਇਕ ਥੀਂ ਇਕ ਨਿਆਰਾ
ਵੇਖ ਹੋਇਆ ਹੈਰਾਨ ਸ਼ਜ਼ਾਦਾ, ਵਾਹ ਵਾਹ ਸਿਰਜਨਹਾਰਾ

ਠੰਢੀਆਂ ਛਾਵਾਂ ਹੇਠ ਦਰੱਖ਼ਤਾਂ, ਪਾਣੀ ਵਗਣ ਨਾਲੋਂ
ਦੁਦੱਹੋਂ ਚਿੱਟੇ ਸ਼ਹਿਦੋਂ ਮਿੱਠੇ, ਦੱਸਣ ਸਾਫ਼ ਜ਼ਲਾਲੋਂ

ਇਸ ਗੁਰਦੇ ਦੀ ਸਾਰੀ ਜੂਹੇ, ਨਹਿਰਾਂ ਬਾਗ਼ ਕਿਨਾਰੇ
ਖ਼ੁਸ਼ਬੂਦਾਰ ਚੰਗੇ ਥੀਂ ਚੰਗੇ, ਘਾਹ ਅਜਾਇਬ ਸਾਰੇ

ਕੇਸਰ ਤੇ ਗੁਲਬਰਗ ਬਨਫ਼ਸ਼ਾ, ਰਿਹਾਂ ਨਸਰੀਂ ਸੁਨਬਲ
ਇਹ ਸਭ ਘਾਹ ਮੁਹੰਮਦ ਬਖਸ਼ਾ, ਹੋਰ ਹਜ਼ਾਰਾਂ ਗੁਲ ਫੁੱਲ

ਤੰਬੂ ਵਿਚ ਕਮਾਸ਼ ਨਫ਼ੀਸੋਂ, ਰੇਸ਼ਮ ਸੁੱਚਾ ਰੱਸੇ
ਚੋਬਾਂ ਕਿਲੇ ਸਭ ਸੁਨਹਿਰੀ, ਥਾਂ ਅਜਬ ਰੱਬ ਦੱਸੇ

ਤੰਬੂ ਨਾਲੇ ਖ਼ੂਬ ਕਨਾਤਾਂ, ਥਾਂ ਬਣੇ ਸੁਲਤਾਨੀ
ਐਡ ਤਜਮਲ ਵੇਖ ਸ਼ਜ਼ਾਦੇ, ਲੱਗੀ ਬਹੁਤ ਹੈਰਾਨੀ

ਦਿਲ ਵਿਚ ਫ਼ਿਕਰ ਦਲੀਲਾਂ ਕਰਦਾ, ਇਹ ਬਹਿਸ਼ਤ ਪਸਾਰਾ
ਮੋਏ ਬਾਝ ਨਾ ਹਾਸਲ ਹੁੰਦਾ, ਸੁਰਗ ਮਕਾਨ ਨਿਆਰਾ

ਮੱਤ ਦੁਨੀਆ ਤੋਂ ਮੋਇਆ ਹੋਵਾਂ, ਤਾਂ ਉਸ ਜਾਈ ਆਇਆ
ਖ਼ਬਰ ਨਹੀਂ ਕਿਸ ਸਿਰ ਇਲਾਹੀ, ਜੰਨਤ ਵਿਚ ਪੁਚਾਇਆ

ਫੇਰ ਦਲੀਲ ਕਰੇ ਅੱਜ ਰਾਤੀਂ, ਸਿਰ ਅਨਦੀਪ ਅੰਦਰ ਸਾਂ
ਮੈਂ ਤੇ ਪੁਰੀ ਇਕੱਠੇ ਆਹੇ, ਖ਼ਬਰ ਹੋਸੀ ਜਦ ਮਰਸਾਂ

ਹੁਕਮ ਪੁਰੀ ਦੇ ਨਾਲ਼ ਅਫ਼ਰੀਤੇ, ਉਸ ਜਾਇਯੋਂ ਚਾ ਆਂਦਾ
ਨਾ ਇਹ ਖ਼ਾਬ ਖ਼ਿਆਲ ਨਾ ਮੋਈਵਸ, ਸੁਰਗ ਨਾ ਨਾਮ ਇਸ ਥਾਂ ਦਾ

ਪਰਤ ਡਿੱਠਾ ਅਫ਼ਰੀਤੇ ਵੱਲੋਂ, ਪਰ ਇਸ ਦੇ ਕੁਝ ਭੱਜੇ
ਸੇ ਕੋਹਾਂ ਦੇ ਪੈਂਡੇ ਉੱਤੇ, ਆਨ ਲੱਥਾ ਇਹ ਅਜੇ

ਕੁੱਝ ਸਾਬਤ ,ਕੁੱਝ ਫਟਿਆ ਹੋਇਆ ,ਥਕਾ ਤੇ ਕੁਮਲਾਇਆ
ਸ਼ਾਹਜ਼ਾਦੇ ਨੂੰ ਆਖਣ ਲੱਗਾ, ''ਹੈ ਆਦਮ ਦਾ ਜਾਇਆ''

ਸ਼ਾਹ ਪਰੀ ਦੇ ਹੁਕਮੇ ਅਤੇ, ਕੀਤੀ ਤੇਜ਼ ਉਡਾਰੀ
ਸ਼ਹਿਰ ਕਈਂ ਕੋਹ ਕਾਫ਼ ਸਮੁੰਦਰ, ਲੰਘ ਆਈਵਸ ਇਕ ਵਾਰੀ

ਸ਼ਾਹਪੁਰ ਬਹੁਤ ਮੇਰੇ ਸੜ ਤੁਰਟੇ, ਖਾ ਸੂਰਜ ਦੀ ਗਰਮੀ
ਬਹੁਤੇ ਜ਼ਖ਼ਮ ਹੋਏ ਵਿਚ ਜੁੱਸੇ, ਆ ਗਈ ਹੁਣ ਨਰਮੀ

ਮਤਲਬ ਆਪਣੇ ਪਿੱਛੇ ਝੱਲੀ, ਜੋ ਗੁਜ਼ਰੀ ਸੋ ਚੰਗੀ
ਪਰ ਹੁਣ ਮੁੜਕੇ ਪਹੁੰਚਣ ਔਖਾ ,ਬਹੁਤ ਇਹੋ ਦਿਲ ਤੰਗੀ

ਲੇਕਿਨ ਆਇ ਅਗੇਰੇ ਚੱਲੀਏ, ਮਿਲੀਏ ਜਿਸ ਵੱਲ ਆਏ
ਮਤਲਬ ਆਪਣੇ ਦੀ ਗੱਲ ਕਰੀਏ, ਜੇ ਇਸ ਰੱਬ ਕਰਾਏ

ਜਾਂ ਬਾਗ਼ੇ ਵਿਚ ਗਏ ਅਗੇਰੇ, ਬੰਗਲਾ ਨਜ਼ਰੀ ਆਇਆ
ਬੰਗਲੇ ਅੰਦਰ ਬੰਗਲਾ ਸੋਹਣਾ, ਅੰਤ ਨਾ ਜਾਂਦਾ ਪਾਇਆ

ਲਾਜੋਰਦੋਂ ਤੇ ਯਾਕੋਤੋਂ, ਇੱਟ ਵੱਟੇ ਸਭ ਲੱਗੇ
ਰੰਗਾਰੰਗ ਜੜਾਊ ਐਸਾ, ਨਜ਼ਰ ਨਾ ਆਇਆ ਅੱਗੇ

ਅੰਦਰ ਉਸ ਦੇ ਵੇਖ ਲੇਉ ਨੇਂ, ਸੁੰਦਰ ਤਖ਼ਤ ਸ਼ਹਾਨਾ
ਆਤਸ਼ੀਨੋਂ ਲਾਲੋਂ ਘੜਿਆ, ਗੌਹਰ ਸੀ ਯਕ ਦਾਣਾ

ਹੋਰ ਜਵਾਹਰ ਨਾਲ਼ ਲਟਕਦੇ, ਸ਼ਬ ਚਿਰਾਗ਼ ਨੂਰਾਨੀ
ਤਖ਼ਤ ਅਤੇ ਇਕ ਪਰੀ ਪ੍ਰਾਤਮ, ਸ਼ਾਨ ਰੱਖੇ ਸੁਲਤਾਨੀ

ਸੈਫ਼ ਮਲੂਕ ਖਲੋਤਾ ਬਾਹਰ, ਦੇਵ ਇੰਦਰ ਵਣਜ ਵੜਿਆ
ਜਾ ਪਰੀ ਵੱਲ ਹੋਇਆ ਸਲਾਮੀ, ਸਿਜਦੇ ਅੰਦਰ ਝੜਿਆ

ਸ਼ਾਹ ਪਰੀ ਜੋ ਦਿੱਤੇ ਆਹੇ, ਸੁਖ ਸਨਹੀਏ ਸਾਰੇ
ਮਿਹਰ ਅਫ਼ਰੋਜ਼ ਅੱਗੇ ਅਫ਼ਰੀਤੇ, ਸਭੇ ਵਣਜ ਗੁਜ਼ਾਰੇ

ਸ਼ਾਹਜ਼ਾਦੇ ਦੀ ਲਾਇਕਦਾਰੀ, ਕੁੱਵਤ ਸਪਾ ਸਲਾਰੀ
ਇਸ਼ਰ ਫ਼ਾਈ ਤੇ ਵਡਿਆਈ, ਦਾਨਿਸ਼ ਬੇ ਸ਼ੁਮਾਰੀ

ਹੁਸਨ ਜਵਾਨੀ ਅਕਲ ਨੂਰਾਨੀ, ਖ਼ੋਈਂ ਨੇਕ ਇਨਸਾਨੀ
ਆਲੀ ਹਿੰਮਤ ਭੋਲੀਆਂ ਸਿਫ਼ਤਾਂ ,ਪਿਛਲੇ ਘਰ ਸੁਲਤਾਨੀ

ਇਲਮ ਅਦਾਬ ਜਵਾਬ ਸਚਾਵੀਂ ,ਖ਼ੂਬ ਆਵਾਜ਼ ਸਫ਼ਾਈ
ਸਿਫ਼ਤ ਸੁਣਾ-ਏ-ਸਿਪਾਹ ਗਿਰੀ ਦੀ, ਰੁਸਤਮ ਨਾਲ਼ ਪੁਚਾਈ

ਹੱਥ ਸਖ਼ਾਵਤ ਮਗ਼ਜ਼ ਤਰਾਵਤ, ਸ਼ੇਰੀ ਜ਼ੋਰ ਦਲੇਰੀ
ਮਿਹਰ ਅਫ਼ਰੋਜ਼ ਅੱਗੇ ਇਸ ਦੱਸੀ, ਕਰ ਕੇ ਸਿਫ਼ਤ ਬਤੀਰੀ

ਐਡ ਸਪੂਰਨ ਮਰਦ ਜਗਤ ਤੇ, ਲੋੜਣ ਗਿਆਂ ਨਾ ਲੱਭਦਾ
ਐਸਾ ਕਿਤੇ ਨਾ ਡਿੱਠਾ ਜੈਸਾ, ਕਰਮ ਉਹਦੇ ਪਰ ਰੱਬ ਦਾ

ਸੈਫ਼ ਮਲੂਕ ਤੇ ਸ਼ਾਹ ਪਰੀ ਦੀ, ਖਰੀ ਮੁਹੱਬਤ ਯਾਰੀ
ਆਹੋ ਖ਼ਾਤਫ਼ ਨੇ ਸਭ ਦੱਸੀ, ਸੁਣ ਬੀ ਬੀ ਗੱਲ ਸਾਰੀ

ਐਂਵੇਂ ਹੁਕਮ ਪੁਰੀ ਨੇ ਕੀਤਾ, ਨਹੀਂ ਖ਼ਤਾ ਅਸਾਂ ਥੀਂ
ਆਦਮ ਜ਼ਾਦਾ ਹੈ ਇਕ ਆਇਆ, ਲੇਨ ਮੁਰਾਦ ਤੁਸਾਂ ਥੀਂ

ਨਾਲ਼ ਬਦੀਅ ਜਮਾਲਪੁਰੀ ਦੇ, ਉਸ ਨੇ ਨਿਉਂ ਲਗਾਇਆ
ਘੱਲਿਆ ਉਸ ਦਾ ਤੁਧ ਵੱਲ ਆਇਆ ,ਚਾਹੇ ਮਤਲਬ ਪਾਇਆ

ਮੈਨੂੰ ਭੀ ਫ਼ਰਮਾਇਆ ਉਸ ਨੇ, ਤਾਂ ਮੈਂ ਚਾਅ ਲਿਆਂਦਾ
ਏਲਚੀ ਕੌਣ ਮਰੀਨਦਾ ਬੀ ਬੀ, ਕਾਂ ਰਸੋਈ ਪਾਂਦਾ

ਬੀ ਬੀ ਗ਼ੁੱਸੇ ਹੋ ਕੇ ਬੋਲੀ, ਏ ਬਦਮਾਸ਼ ਪਲੀਤਾ
ਇਸੇ ਸੁਖ਼ਨ ਔਲੇ ਕਰਨੋਂ, ਡਰਦਾ ਨਹੀਂ ਅਫ਼ਰੀਤਾ

ਆਦਮੀਆਂ ਦੀ ਕੁਦਰਤ ਨਾਹੀਂ, ਪੈਰ ਇਸ ਪਾਸੇ ਪਾਵਨ
ਦਮ ਪੀਵਾਂ ਤੇ ਮਾਰ ਗੰਮਾਵਾਂ ,ਜਿਸ ਦਮ ਨਜ਼ਰੀ ਆਉਣ

ਮਿਹਰ ਅਫ਼ਰੋਜ਼ ਗਈ ਤਦ ਮਹਿਰੋਂ, ਗ਼ਜ਼ਬ ਅਲਨਬਾ ਬਲਿਆ
ਪੱਟਾਂ ਤੇ ਹੱਥ ਮਾਰਨ ਲੱਗੀ, ਹਾਏ ਨਸੀਬਾ ਜੁਲਿਆ

ਨਾ ਜਿਣਸਾਂ ਦੀ ਪ੍ਰੀਤ ਲਗਾਈ, ਹਾਏ ਬਦੀਅ ਜਮਾ ਲੈ
ਇਹ ਕੇ ਕੇਤੂ ਤੱਤ ਪਲੀਤਏ, ਨਾਮ ਅਸਾਡੇ ਗਾਲੇ

ਬੇਬਾਕੀ ਬੇਸ਼ਰਮੀ ਸ਼ੋਖ਼ੀ, ਐਸੀ ਬੇ ਹਿਆਈ
ਮਾਂ ਬਾਬਲ ਦਾ ਸ਼ਰਮ ਨਾ ਆਈਵਸ, ਨਹੀਂ ਲੌਕਿਕ ਲੋਕਾਈ

ਨਾ ਜਿਣਸਾਂ ਸੰਗ ਆਪ ਮੁਹਾਰੀ, ਲਾਂਦੀ ਫਿਰੇ ਯਰਾਨੇ
ਕਿੰਜ ਕੁਆਰੀ ਕਿਉਂ ਉਹ ਡਾਰੀ, ਵੇਖੇ ਮਰਦ ਬੇਗਾਨੇ

ਜੇ ਉਸ ਐਡ ਕਿਆਮਤ ਚਾਈ, ਬਾਝ ਵਰੋਂ ਨਹੀਂ ਰਹਿੰਦੀ
ਜਿਣਸ ਆਪਣੀ ਵਿਚ ਲੋਹੀਏ ਜਲਦੀ, ਚਾ ਅਸਾਨੂੰ ਕਹਿੰਦੀ

ਆਦਮੀਆਂ ਦੇ ਕਰੇ ਯਰਾਨੇ, ਵੇਖ ਜਵਾਨ ਤੋ ਇੰਨੇ
ਨੰਗ ਨਾਮੋਸ ਨਾ ਤੱਕਦੀ ਤੱਤੀ, ਨਿੱਜ ਜੰਮੀ ਇਸ ਖ਼ਾਨੇ

ਬਾਪ ਉਹਦਾ ਸ਼ਾਹਪਾਲ ਬਹਾਦਰ, ਅਫ਼ਸਰ ਬਾਦਸ਼ਾਆਂ ਦਾ
ਅੱਜ ਸਲੀਮਾਂ ਨਬੀ ਦੀ ਜਾਏ, ਸ਼ਾਹਨਸ਼ਾਹ ਕਹਾਂਦਾ

ਨਾ ਡਠੀਵਸ ਪੱਗ ਦਾੜ੍ਹੀ ਉਸ ਦੀ, ਐਸੀ ਨਿਆ ਰਥੀ ਚਾਈ
ਪਰੀਆਂ ਛੋੜ ਕਰੇਂਦੀ ਫਿਰਦੀ, ਆਦਮ ਦੀ ਅਸ਼ਨਾਈ

ਹਰ ਗਜ਼ ਕੋਈ ਨਾ ਸਿਜਦਾ ਉਸ ਨੂੰ, ਆਪ ਫਿਰੇ ਖ਼ੁਦ ਤੋਰੀ
ਖ਼ੈਰ ਨਾ ਮੰਗਦੀ ਮੂਲ ਨਾ ਸੰਗਦੀ, ਨਿਉਂ ਲਗਾਂਦੀ ਚੋਰੀ

ਦੂਰ ਗਏ ਜੇ ਨੇੜੇ ਹੁੰਦੇ, ਉਹ ਲੌਂਡਾ ਇਹ ਲੁੱਟੀ
ਐਸੀ ਕਰਾਂ ਜਿਹੀ ਜੱਗ ਜਾਣੇ, ਖਾਣ ਇਸ਼ਕ ਦੀ ਖੱਟੀ

ਇਸ਼ਕੇ ਦਾ ਕੋਈ ਨਾਉਂ ਨਾ ਘਣੇ, ਨਾ ਕੋਈ ਨਿਉਂ ਲਗਾਏ
ਦੂਰ ਗਈ ਹੁਣ ਵੱਸ ਨਾ ਚਲਦਾ, ਕੇ ਸਿਰ ਦਿਵਸ ਪਰਾਏ

ਪੁੱਤ ਬੇਗਾਨਾ ਕਾਹਨੂੰ ਮਾਰਾਂ, ਬੇਟੀ ਆਪਣੀ ਬਿਗੜੀ
ਚੋਰ ਕਿਸੇ ਨੂੰ ਕਹੀਏ ਨਾਹੀਂ, ਸਾਂਭੀ ਰੱਖੀਏ ਥਿਗੜੀ

ਕਰ ਕੇ ਅਦਬ ਸਲਾਮ ਤਮਾਮੀ, ਦੇਵੇ ਅਰਜ਼ ਗੁਜ਼ਾਰੀ
ਹੋਵੇ ਮਾਫ਼ ਬੇ ਅਦਬੀ ਮੇਰੀ, ਸੱਚ ਕਹਾਂ ਇਸ ਵਾਰੀ

ਡਿਠੇ ਬਾਝ ਕਰੀਂ ਚਤੁਰਾਈ, ਸੰਨ ਤੋਂ ਬੀ ਬੀ ਰਾਣੀ
ਅਛਲ ਅਛਲ ਬਹੁ ਨਾ ਇਤਨੀ, ਬਣ ਕੇ ਬੈਠ ਸਿਆਣੀ

ਨਾ ਉਹ ਆਦਮ ਐਸਾ ਵੈਸਾ, ਝਬਦੇ ਮਾਰ ਗੁਆ ਸੀਂ
ਜਿਸ ਵੇਲੇ ਤੁਧ ਅੱਖੀਂ ਡਿੱਠਾ, ਸਦਕੇ ਸਦਕੇ ਜਾਸੇਂ

ਖ਼ਾਤਿਰ ਖ਼ਿਦਮਤ ਲੱਖ ਲੱਖ ਵਾਰੀ, ਆਪਣੇ ਆਪ ਕਰੇਸੇਂ
ਫੇਰ ਬਦੀਅ ਜਮਾ ਲੈ ਤਾਈਂ, ਤਾਨ੍ਹਾ ਮੂਲ ਨਾ ਦਿਸੇਂ

ਗੱਲੋਂ ਬੰਦ ਜ਼ਬਾਨ ਹੋਏਗੀ, ਟਰਸੀ ਨਾ ਚਤੁਰਾਈ
ਵੇਖਣ ਸਾਤ ਮਿੱਟੀਗਾ ਗ਼ੁੱਸਾ, ਭੁਲਸੀ ਐਬ ਖ਼ਤਾਈ

ਲਾਡ ਗਮਾਂ ਝੱਲੀਂਗੀ ਉਸ ਦੇ, ਕਰ ਸੀਂ ਆਪ ਲਡਕਾ
ਤੁਰਤ ਤੁਸਾਡੇ ਅੰਦਰ ਵੜ ਸੀ, ਜਿਉਂ ਕਰ ਬੇਟਾ ਉੱਕਾ

ਜੇਕਰ ਬੈਠ ਲਿਤਾੜੇ ਅੱਖੀਂ, ਮੂਲ ਨਾ ਲਗਸੀ ਮੰਨਦਾ
ਜੀਓ ਜੀਓ ਕਰਦੀ ਰਜਸੀਂ ਨਾਹੀਂ, ਫ਼ਰ ਜ਼ਿੰਦਾ! ਫ਼ਰ ਜ਼ਿੰਦਾ!

ਮਿਹਰ ਅਫ਼ਰੋਜ਼ੇ ਨੂੰ ਸੁਣ ਗੱਲਾਂ, ਹੁੱਬ ਮੁਹੱਬਤ ਉੱਠੀ
ਕਿਵੇਂ ਨਜ਼ਰ ਪਵੇ ਉਹ ਬੰਦਾ, ਸ਼ਾਹ ਪਰੀ ਜਿਸ ਕੋਠੀ

ਬੀ ਬੀ ਕਿਹਾ ਹੈ ਉਹ ਕੈਸਾ, ਐਡ ਕਰਾਮਤ ਵਾਲਾ
ਹਾਜ਼ਰ ਕਰ ਖਾਂ ਵੇਖ ਲਵਾਂਗੀ, ਇਹ ਦਲੇਰੀ ਚਾਲਾ

ਆਹੋ ਖ਼ਾਤਫ਼ ਨੇ ਆਇ ਕਿਹਾ, ਸੈਫ਼ ਮਲੂਕੇ ਤਾਈਂ
ਹਾਜ਼ਰ ਹੋ ਬੁਲਾਇਯੋਂ ਬੀ ਬੀ, ਤਗੜਾ ਹੋ ਕੇ ਜਾਈਂ

ਸੈਫ਼ ਮਲੂਕ ਦਲੇਰੀ ਕਰਕੇ, ਕੋਲ਼ ਬੀ ਬੀ ਦੇ ਆਇਆ
ਕੀਤੇ ਅਦਬ ਸਲਾਮ ਤਮਾਮੀ, ਦੇਖ ਕਦਰ ਤੇ ਪਾਇਆ

ਬਾਝ ਬੁਲਾਏ ਬੋਲਣ ਨਾਹੀਂ, ਮਜਲਿਸ ਵਿਚ ਸਿਆਣੇ
ਨਾਹੀਂ ਕੁਰਬ ਉਨ੍ਹਾਂ ਨੂੰ ਜਿਹੜੇ, ਸੁਖ਼ਨ ਕਰਨ ਅਣ ਭਾਣੇ

ਕਰ ਤਾਜ਼ੀਮ ਚੁਪੀਤਾ ਬੈਠਾ, ਨਾ ਕੋਈ ਗੱਲ ਜ਼ਬਾਨੀ
ਮਿਹਰ ਅਫ਼ਰੋਜ਼ ਸ਼ਜ਼ਾਦਾ ਡਿੱਠਾ, ਸੂਰਤ ਚੰਨ ਅਸਮਾਨੀ

ਸਿਰ ਪੈਰਾਂ ਤੱਕ ਤੱਕਦੀ ਜਾਂਦੀ, ਵੇਖ ਤਾਜ਼ੱਬ ਹੋਈ
ਸੋਹਣੀ ਬੰਨ੍ਹਣਨੀ ਨਕਸ਼ ਸ਼ਕਲ ਦੇ, ਜੋਬਨ ਅੰਤ ਨਾ ਕੋਈ

ਚਿਹਰੇ ਉਤੇ ਇਕਬਾਲਾਂ ਦਾ, ਨੂਰ ਦੀਏ ਚਮਕਾਰੇ
ਮਜਲਿਸ ਅਤੇ ਸਾਇਆ ਫਿਰਿਆ, ਕੋਈ ਨਹੀਂ ਦਮ ਮਾਰੇ

ਨੀਵੀਂ ਨਜ਼ਰ ਸਭਸ ਦੀ ਹੋਈ, ਕੋਈ ਨਾ ਸਾਹਵਾਂ ਵੇਖੇ
ਅਜਬ ਸਰਸ਼ਤੇ ਮਿਸਲ ਫ਼ਰਿਸ਼ਤੇ, ਸੱਚਾ ਸੀ ਹਰ ਲਿਖੇ

ਵੇਖਦਿਆਂ ਹੀ ਮਿਹਰ ਅਫ਼ਰੋਜ਼ੇ, ਮਿਹਰ ਪਈ ਵਿਚ ਸੀਨੇ
ਐਸਾ ਆਦਮ ਜ਼ਾਦਾ ਹੋਸੀ, ਘਟ ਘਟ ਵਿਚ ਜ਼ਮੀਨੇ

ਝੱਲ ਸਲਾਮ ਲੱਗੀ ਫ਼ਰਮਾਉਣ, ਨਾਲ਼ ਜ਼ਬਾਨ ਰਸੀਲੀ
ਕੌਣ ਕੋਈ ਸੱਚ ਕਿਹੋ ਖਾਂ ਮੀਆਂ, ਜਾਇਯੋਂ ਕਿਸ ਅਸੀਲੀ

ਪਰੀਆਂ ਦਾ ਇਹ ਮੁਲਕ ਤਮਾਮੀ, ਸੇ ਕੋਹਾਂ ਦੇ ਤੋੜੀ
ਆਦਮ ਜ਼ਾਦ ਨਹੀਂ ਇਸ ਧਰਤੀ, ਹਰਗਿਜ਼ ਲੱਭਦੇ ਲੋੜੀ

ਨਬੀ ਸਲੀਮਾਂ ਜੀ ਥੀਂ ਪਿੱਛੋਂ, ਅੰਦਰ ਇਨ੍ਹਾਂ ਮਕਾਨਾਂ
ਆਦਮ ਜ਼ਾਦ ਨਾ ਆਇਆ ਕੋਈ, ਤੇਰੇ ਬਾਝ ਜਵਾਨਾ

ਕਿਥੋਂ ਹੈਂ ਤੂੰ ਮਰਦ ਸਿਪਾਹੀ, ਕਿਸ ਮਤਲਬ ਨੂੰ ਆਈਓਂ
ਕਿਸ ਆਫ਼ਤ ਨੇ ਚਾਅ ਲਿਆਨਦੋਂ, ਏਸ ਮਕਾਨ ਪੁਚਾਈਓਂ

ਸੈਫ਼ ਮਲੂਕ ਰਿਹਾ ਚੁੱਪ ਕੀਤਾ, ਪਵੰਦ ਨਾ ਹੋਇਆ ਜਵਾਬੀ
ਮਿਹਰ ਅਫ਼ਰੋਜ਼ ਅੱਗੇ ਚਾਧਰਿਆ, ਰੁੱਕਾ ਖੋਲ ਸ਼ਿਤਾਬੀ

ਕਮਰਬੰਦ ਲਿਫ਼ਾਫ਼ੇ ਅਤੇ, ਲਿਖਿਆ ਨਾਮ ਪੁਰੀ ਦਾ
ਦਾਦੀ ਦੇ ਵੱਲ ਪੋਤੀ ਲਿਖਿਆ, ਜੋ ਜੋ ਅਦਬ ਕਰੀਦਾ

ਮੁਣਸ਼ੀ ਖੋਲ ਰੁੱਕਾ ਹੱਥ ਫੜਿਆ, ਪੜ੍ਹ ਬਿਆਨ ਸੁਣਾਵੇ
ਮੈਂ ਘੱਟ ਜਾਨਾਂ ਕੰਮ ਖ਼ਤਾਂ ਦਾ, ਮੌਲਾ ਰਾਸ ਲਿਆਵੇ