ਜੱਲਾਦ ਦੀ ਅਰਜ਼ੋਈ

ਅਰਜ਼ ਕਰੇ ਜੱਲਾਦ ਬੇਚਾਰਾ, ਮੁੜ ਮੁੜ ਨਾਲ਼ ਤਾਕੀਦਾਂ
ਨਾਮ ਜੱਲਾਦ ਤੇ ਕੰਮ ਸ਼ਫ਼ਾਅਤ, ਰਾਹ ਦੱਸੇ ਬੇ ਦੀਦਾਂ

ਕਹਿੰਦਾ ਆਹੀ ਖ਼ਬਰ ਤੁਸਾਨੂੰ, ਭੈਂ ਬਹਿਰਾਮ ਜਵਾਨੇ
ਆਦਮੀਆਂ ਦੇ ਹੱਥੋਂ ਮਰਨਾ ,ਓੜਕ ਅਕਸ ਜ਼ਮਾਨੇ

ਜੀਵ ਨੌਕਰ ਤੋੜੋਂ ਲਿਖੀ ਆਹੀ, ਸਰਪਰ ਉਹੋ ਹੋਈ
ਨਹੀਂ ਤਾਂ ਉਸ ਬਹਾਦਰ ਦੇਵੇ, ਮਾਰ ਨਾ ਸਕਦਾ ਕੋਈ

ਐਸਾ ਰੁਸਤਮ ਦਸਤਾਂ ਆਹਾ, ਦਿਓ ਪਰੀਆਂ ਵਿਚ ਨਾਦਰ
ਜਿਉਂ ਉਜੜ ਵਿਚ ਸ਼ੇਰ ਤੀਵੀਂ ਸੀ, ਲਸ਼ਕਰ ਵਿਚ ਬਹਾਦਰ

ਦਸ ਹਜ਼ਾਰ ਨਿਰਾ ਦਿਓ ਜੰਗੀ, ਚਹਿਲ ਹਜ਼ਾਰ ਅਫ਼ਰੀਤੇ
ਉਕਿਸੇ ਹਮਲੇ ਨਾਲ਼ ਹਿਲਾਏ, ਮਾਰ ਗੰਮਾ ਪਿੜ ਜੀਤੇ

ਇਹ ਕਮਜ਼ੋਰ ਜਵਾਨ ਬੇਚਾਰਾ, ਕੇ ਆਹਾ ਉਸ ਅੱਗੇ
ਪਰ ਜਾਂ ਘੜੀ ਬਰਾਬਰ ਹੋਵੇ, ਸਾਇਤ ਢਿੱਲ ਨਾ ਲੱਗੇ

ਕਰੋ ਕਿਆਸ ਦਿਲੇ ਵਿਚ ਆਪੇ, ਕੇ ਕੁੱਝ ਉਸ ਦਾ ਬਾਦਰ
ਨਾਲ਼ ਉਹਦੇ ਕੇ ਕੁਦਰਤ ਧਰਦਾ, ਤੋੜੇ ਲੱਖ ਬਹਾਦਰ​
141
ਜੋ ਕੁੱਝ ਵਿਚ ਕਿਤਾਬਾਂ ਲਿਖੀ, ਹੋਣੀ ਸੀ ਸੋ ਹੋਈ
ਸਿਰ ਪਰ ਮਨ ਰਜ਼ਾ ਰਬੇ ਦੀ, ਦਿਵਸ ਨਹੀਂ ਇਸ ਕੋਈ

ਦੂਜਾ ਹੋਰ ਸੁਣੋ ਗੱਲ ਮੇਰੀ, ਤ੍ਰਿਖੇ ਕੰਮ ਸ਼ਤਾਨੀ
ਅੱਗੇ ਭੀ ਤੁਧ ਨਾਲੋਂ ਵੱਡੇ, ਹੋਏ ਸ਼ਾਹ ਜਹਾਨੀ

ਜਿਉਂ ਜਿਉਂ ਦੁਨੀਆ ਤੇ ਉਹ ਵਰਤੇ, ਸੋ ਵਰ ਤਬ ਭਲੀਰੇ
ਜੇ ਚੱਲੀਂ ਫੜ ਚਾਲ ਉਨ੍ਹਾਂ ਦੀ, ਇਹ ਬਿਹਤਰ ਹੱਕ ਤੇਰੇ

ਤੌਕ ਸੰਗਲ ਜਮਸ਼ੇਦ ਬਣਾ ਕੇ, ਛੋੜ ਗਿਆ ਇਸ ਗਲੇ
ਬੰਦ ਖ਼ਾਨਾ ਇਸਕੰਦਰ ਕੀਤਾ, ਤਕਸੀਰੀ ਦੁੱਖ ਝੱਲੇ

ਜ਼ਿੰਦਾ ਮਾਰਨ ਫਿਰ ਭੀ ਸੌਖਾ ,ਜਾਂ ਚਾਹੀਏ ਮਰਵਾਇਆ
ਮੋਇਆ ਗਿਆ ਮੁੜ ਕੀ ਕਰ ਲੱਭ ਸੀ, ਜਿਸ ਦਿਨ ਦੇਣਾ ਆਇਆ

ਹਾਸ਼ਿਮ ਸ਼ਾਹ ਜਲਾ ਦੂੰ ਸੁਣ ਕੇ, ਗੱਲ ਪਸੰਦ ਲਿਆਂਦੀ
ਕਹਿੰਦਾ ਉਸ ਨੂੰ ਤੂੰ ਹੈਂ ਦੱਸੀਂ, ਇਹ ਇਸਲਾਹ ਅਸਾਂ ਦੀ

ਜੋ ਤੂੰ ਦੱਸੀਂ ਸੋਈਵ ਕਰੀਏ, ਗੱਲ ਕਹੀ ਤੁਧ ਖ਼ਾਸੀ
ਪਰ ਇਕ ਭਾਵੇ ਨਾਹੀਂ ਉਸ ਦੀ, ਮੁਢੋਂ ਕਰਨ ਖ਼ਲਾਸੀ

ਅਰਜ਼ ਕੀਤੀ ਜਿਲਾ ਦੇ ਸ਼ਾਹਾ, ਉਸ ਨੂੰ ਕੈਦ ਕਰਾਉ
ਸ਼ਾਹਪਾਲੇ ਦੀ ਜਾਂ ਜਾਂ ਤੋੜੀ, ਮਰਜ਼ੀ ਨਾ ਆਜ਼ਮਾਓ

ਜੇ ਉਸ ਕੁੱਝ ਉਪਾਉ ਨਾ ਕੀਤਾ, ਬਾਂਹ ਉਸਦੀ ਨਾ ਲੋੜੀ
ਇਸ ਵੇਲੇ ਬਹਰਾਮੇ ਬਾਬਤ, ਮਾਰ ਸੁੱਟਣ ਗੱਲ ਥੋੜੀ

ਜੇ ਉਹ ਜ਼ੋਰਾ ਕਰਕੇ ਮੰਗੇ, ਦੇ ਜਮਾਈ ਮੇਰਾ
ਕੈਦੋਂ ਕੱਢ ਕਰੇਸੇਂ ਹਾਜ਼ਰ, ਤਾਂ ਕੰਮ ਚੰਗਾ ਤੇਰਾ

ਹਾਸ਼ਿਮ ਸ਼ਾਹ ਜਲੱਾਦੇ ਤਾਈਂ, ਆਫ਼ਰੀਨ ਪੁਕਾਰੀ
ਇਹ ਸਲਾਹ ਪਸੰਦ ਲਿਆਂਦੀ, ਨਾਲੇ ਮਜਲਿਸ ਸਾਰੀ

ਜਲੱਾਦੇ ਨੂੰ ਖ਼ਿਲਅਤ ਦੇ ਕੇ, ਕੀਤਾ ਵਿਚ ਅਮੀਰਾਂ
ਖ਼ੂਨੀ ਕੈਦ ਕਰਾਉਣ ਕਾਰਨ, ਕਰਨ ਲੱਗੇ ਤਦਬੀਰਾਂ