ਸੈਫ਼ਾਲ ਮਲੂਕ

ਵਫ਼ਾਤ ਆਸਿਮ ਸ਼ਾਹ

ਰੋਜ਼ੋਂ ਰਾਤ ਅਨ੍ਹੇਰੀ ਆਵੇ, ਰਾਤੋਂ ਰੋਜ਼ ਨੂਰਾਨੀ
ਮੁੱਕਰ ਫ਼ਰੇਬ ਦਗ਼ਾ ਕਰ ਠੱਗੇ, ਕੰਮ ਇਹੋ ਅਸਮਾਨੀ

ਇੱਕੀ ਨੂੰ ਚਾਗਗਨ ਚੜ੍ਹਾਨਦਾ, ਵਾਂਗਣ ਸੂਰਜ ਪਾਕੇ
ਇਕ ਪਛਾਵੇਂ ਵਾਂਗ ਮੁਹੰਮਦ, ਖ਼ੁਸ਼ ਰਹੇ ਵਿਚ ਖ਼ਾਕੇ

ਉਹੋ ਦਾਣਾ ਵਿਚ ਜਹਾਨਾਂ, ਜੋ ਹਰ ਕੰਮ ਦੀ ਵਾਰੀ
ਬੱਤੇ ਬਾਜ਼ ਅਸਮਾਨੇ ਤਾਈਂ, ਜਾਣੇ ਨਾ ਇਤਬਾਰੀ

ਇੱਜ਼ਤ ਤੇ ਇਕਬਾਲ ਉਹਦੇ ਤੇ, ਕਰੇ ਨਹੀਂ ਮਗ਼ਰੂਰੀ
ਨਾ ਵਿਚ ਸ਼ਾਮਤ ਤੇ ਬਦ ਬਖ਼ਤੀ, ਛੋੜੇ ਤਰੋੜ ਸਬੂਰੀ

ਦੁਨੀਆ ਦਾ ਗ਼ਮ ਖਾਵੇ ਨਾਹੀਂ ,ਜੋ ਆਵੇ ਸਿਰ ਚਾਵੇ
ਆਖ਼ਿਰ ਦਾ ਕਰ ਖ਼ਰਚ ਮੁਹੰਮਦ, ਰਾਜ਼ੀ ਹੋ ਘਰ ਜਾਵੇ

ਆਸਿਮ ਸ਼ਾਹ ਇਬਾਦਤ ਕਰਦਾ, ਜਾਨੋਂ ਦਿਲੋਂ ਜ਼ਬਾਨੋਂ
ਦਰਦ ਫ਼ਿਰਾਕ ਮਜ਼ਾਜ਼ੀ ਅੰਦਰ, ਖੁੱਲੇ ਸਿਰ ਹੱਕਾ ਨੂੰ

ਭਲੀ ਇਸ਼ਰਤ ਐਸ਼ ਜਹਾਨੀ, ਲੱਗੀ ਛਕ ਹਕਾਨੀ
ਬਾਕੀ ਵੱਲ ਮੁਹੱਬਤ ਉੱਠੀ ,ਇਹ ਜੱਗ ਸਜੀਵਸ ਫ਼ਾਨੀ

ਫ਼ਾਨੀ ਦੀ ਅਸ਼ਨਾਈ ਕੋਲੋਂ, ਦਿਲ ਬੇਜ਼ਾਰ ਹੋਇਆ ਸੀ
ਬਾਕੀ ਵੱਲ ਮੁਹੰਮਦ ਬਖਸ਼ਾ, ਅੱਠ ਸਵਾਰ ਹੋਇਆ ਸੀ

ਜ਼ਿਕਰ ਸ਼ਹਾਦਤ ਕਲਮੇ ਪੜ੍ਹਦਾ, ਖ਼ੁਸ਼ੀਆਂ ਨਾਲ਼ ਮੁਰਾਦਾਂ
ਆਸਿਮ ਸ਼ਾਹ ਪੱਕੇ ਘਰ ਟੁਰਿਆ, ਛੱਡ ਕੱਚੀਆਂ ਬੁਨਿਆਦਾਂ

ਪਿੰਜਰ ਵਿਚ ਉਦਾਸੀ ਹੋਈ, ਬੁਲਬੁਲ ਮਸਤ ਚਮਨ ਦੀ
ਫਾਹੀ ਗੁਰ ਨੇ ਲਾਈ ਕੁੜਿੱਕੀ, ਕੈਦ ਮੱਕੀ ਜਲ਼ ਇਨ ਦੀ

ਆਸਿਮ ਸ਼ਾਹ ਬੁਲਾਇਆ ਬੇਟਾ, ਸੀਨੇ ਛਕ ਲਗਾਇਆ
ਪੰਦ ਵਸੱੀਤ ਦਿੱਤੀ ,ਨਾਲੇ ਅਲਵਿਦਾ ਬੁਲਾਇਆ

ਸੁਖ ਵਿਸਵ ਤੁਮ ਸੈਫ਼ ਮਲੂਕਾ, ਟੁਰਿਆ ਬਾਪ ਸਫ਼ਰ ਨੂੰ
ਮਾਤਮ ਸੋਗ ਨਾ ਕਰੋ ਸਫ਼ਰ ਦਾ, ਚਲੇ ਅਸਲੀ ਘਰ ਨੂੰ

ਜਾਂ ਤੁਧ ਸਫ਼ਰ ਤਿਆਰੀ ਕੀਤੀ, ਲੱਗੀ ਅਸਾਂ ਜੁਦਾਈ
ਮੁੜ ਮੁੜ ਮੋੜ ਰਹੇ ਸਾਂ ਤੈਨੂੰ, ਖ਼ਬਰ ਨਾ ਆਹੀ ਕਾਈ

ਜਿਹਨਾਂ ਛਕ ਸੱਜਣ ਦੀ ਲੱਗੀ, ਫੇਰ ਨਹੀਂ ਮੁੜ ਬਹਿੰਦੇ
ਅੱਜ ਸਾਨੂੰ ਕੋਈ ਮੋੜ ਨਾ ਸਕਦਾ, ਨਾ ਮੁੜੇ ਹਨ ਰਹਿੰਦੇ

ਅਲਵਿਦਾ ਤੁਸਾਂ ਥੀਂ ,ਮੈਨੂੰ ਕੀਤਾ ਯਾਦ ਸਹੇਲੀ
ਅੱਲ੍ਹਾ ਬੈਲੀ ਜਾਨ ਅਕੀਲੀ, ਚਲੀ ਛੋੜ ਹਵੇਲੀ

ਲੈ ਕੇ ਨਾਲ਼ ਗਿਆ ਜੋ ਆਇਆ, ਕਾਸਦ ਤੇਜ਼ ਸੱਜਣ ਦਾ
ਆਸਿਮ ਸ਼ਾਹ ਪਿਆਲਾ ਪੀਤਾ, ਹੋਇਆ ਆਹਰ ਦਫ਼ਨ ਦਾ

ਹਰਮਾਂ ਅੰਦਰ ਗਿਰਿਆ ਜ਼ਾਰੀ, ਹੱਦੋਂ ਹੋਈ ਜ਼ਿਆਦਾ
ਆਹੀਂ ਢਾਹੀਂ ਖਲਈਂ ਬਾਹੀਂ, ਰੋਂਦਾ ਖੁੱਲਾ ਸ਼ਹਿਜ਼ਾਦਾ

ਮੇਰ ਵਜ਼ੀਰ ਰਈਅਤ ਰੋਂਦੀ, ਲਸ਼ਕਰ ਦੇ ਸਿਰ ਕਰਦੇ
ਕਿਉਂ ਸ਼ਾਹਾ ਮੂੰਹ ਕੁਝ ਅਸਾਂ ਥੀਂ, ਹੋ ਚਲਿਓਂ ਪਸ ਪਰਦੇ

ਤੁਧ ਨਹੀਂ ਪ੍ਰਵਾਹ ਅਸਾਡੀ, ਹੂਰਾਂ ਖ਼ਿਦਮਤ ਗਾਰਾਂ
ਕੌਣ ਅਸਾਨੂੰ ਯਾਦ ਕ੍ਰੇਸੀ, ਯਾਰ ਮਿਲੇ ਜਦ ਯਾਰਾਂ

ਸਾਨੂੰ ਲਿਖ ਮੁਹਤਾਜੀ ਆਹੀ, ਦਰਸਨ ਦੇ ਸਧਰਾਏ
ਇਕ ਇਕਦਮ ਦੀ ਸੋਹਬਤ ਤੇਰੀ, ਸੌ ਸੌ ਐਬ ਗੁਮਾਏ

ਇਕ ਇਕ ਸੁਖ਼ਨ ਮੁਬਾਰਕ ਤੇਰਾ, ਆਹਾ ਲਾਅਲ ਰਮਾਨੀ
ਹਰ ਹਰ ਪੰਦ ਤੁਸਾਡੇ ਅੰਦਰ, ਹਰ ਦਲ ਦੀ ਜ਼ਿੰਦਗਾਨੀ

ਲੁਤਫ਼ ਅਹਿਸਾਨ ਮਰਵਤ ਸ਼ਫ਼ਕਤ, ਕੁਰਸੀ ਕੌਣ ਅਜਿਹੀ
ਸ਼ਾਲਾ ਛਕ ਮੁਹੱਬਤ ਤੇਰੀ, ਕਦੇ ਨਾ ਹੋਵੇ ਬੀਹੀ

ਮਗ਼ਫ਼ਿਰਤ ਕਰੇ ਰੱਬ ਤੈਨੂੰ, ਦਿੰਦੇ ਅਸੀਂ ਦੁਆਏਂ
ਰਾਜ਼ੀ ਰਹੀਂ ਅਸਾਂ ਪਰ ਦਾਇਮ, ਮੱਥੇ ਵੱਟ ਨਾ ਪਾਈਂ

ਕਫ਼ਨ ਸੰਦੂਕ ਤਿਆਰ ਕੇਤੂ ਨੇਂ, ਗ਼ੁਸਲ ਦਿੱਤਾ ਉਲਮਾਵਾਂ
ਜ਼ਾਹਰ ਬਾਤਨ ਛਤਰ ਨੂਰਾਨੀ, ਸਿਰ ਪਰ ਕਰਦੇ ਛਾਵਾਂ

ਨਾਲ਼ ਅਦਬ ਦੇ ਕਫ਼ਨ ਪਹਿਨਾਇਆ, ਬੰਦ ਸੋਹਣੇ ਬਨਕਾਏ
ਕੇਸਰ ਅੰਬਰ ਇਤਰ ਗਲਾਬੋਂ, ਭਰ ਸ਼ੀਸ਼ੇ ਛਨਕਾਏ

ਸ਼ਹਿਰ ਖ਼ਮੋਸ਼ਾਂ ਦੇ ਵੱਲ ਚੜ੍ਹਿਆ, ਆਸਿਮ ਸ਼ਾਹ ਮਿਸਰ ਦਾ
ਫ਼ੌਜਾਂ ਦਾ ਕੁੱਝ ਅੰਤ ਨਾ ਰਿਹਾ, ਸਦਕੇ ਗੰਜ ਗਹਿਰ ਦਾ

ਇਸ ਨਗਰ ਵਿਚ ਅੱਗੇ ਆਹੇ, ਇਸ ਥੀਂ ਵੱਡੇ ਵਡੇਰੇ
ਸ਼ਾਹੀ ਛੋੜ ਰਿਹਾ ਹੋ ਬਰਦਾ, ਧਰਤ ਉਤੇ ਕਰ ਡੇਰੇ

ਜਾਂ ਤਾਬੂਤ ਪਿਓ ਦਾ ਟੁਰਿਆ, ਸੈਫ਼ ਮਲੂਕ ਸ਼ਜ਼ਾਦੇ
ਸਦਕੇ ਖ਼ੈਰ ਖ਼ੈਰਾਇਤ ਦਿੱਤੀ ,ਹੱਦੋਂ ਬਹੁਤ ਜ਼ਿਆਦੇ

ਰੱਪੇ ਮੁਹਰਾਂ ਲਾਅਲ ਜਵਾਹਰ, ਮਾਣਕ ਮੋਤੀਂ ਹੀਰੇ
ਇਸ ਤਾਬੂਤ ਉੱਤੋਂ ਸੁਣ ਸਿੱਟੇ, ਚੁਣ ਚੁਣ ਰੱਜੇ ਕੇਰੇ

ਜੀਵ ਨੌਕਰ ਸੈਫ਼ ਮਲੂਕੇ ਅਤੇ, ਬਾਬਲ ਸੀ ਜ਼ਰ ਲਾਈ
ਤੀਵੀਂ ਸੈਫ਼ ਮਲੂਕ ਪਿਓ ਦੀ, ਖੱਟੀ ਘੋਲ਼ ਘੁਮਾਈ

ਕਦਰ ਮਆਫ਼ਿਕ ਸਦਕੇ ਦਿੱਤੇ, ਕਰ ਅਸਕਾਤ ਜ਼ਨਾਜ਼ਾ
ਸ਼ਾਹ ਮਹਿਲ ਵਿਚ ਦਾਖ਼ਲ ਹੋਇਆ, ਬੰਦ ਕੀਤਾ ਦਰਵਾਜ਼ਾ

ਫ਼ਾਤਿਹਾ ਆਖ ਘਰਾਂ ਨੂੰ ਆਏ, ਰੋਂਦੇ ਤਲੀਆਂ ਮਿਲਦੇ
ਹਏ ਹਏ ਦੁਨੀਆ ਤੇ ਕਿਸ ਰਹਿਣਾ, ਭਲੇ ਭਲੀਰੇ ਚਲਦੇ

ਇਹ ਪਲ ਪੂਰ ਲੰਘਾਵਣ ਹਾਰਾ, ਜੋ ਆਇਆ ਉਸ ਟੁਰਨਾ
ਕੌਣ ਮੁਕਾਮੀ ਹਰ ਦੇ ਸਿਰ ਤੇ, ਕੂਚ ਨਕਾਰਾ ਘੁਰਨਾ

ਦੁਨੀਆ ਬਾਗ਼ ਪੁਰਾਣਾ ਭਾਈ, ਨਵੇਂ ਨਵੇਂ ਫੁੱਲ ਬਣਦੇ
ਫੁੱਲਣ ਸਾਤ ਚਿਣੀਂਦੇ ਬਾਅਜ਼ੇ, ਇਕ ਕੋਈ ਰੋਜ਼ ਵਸਿੰਦੇ

ਹਰ ਇਕ ਸ਼ਾਖ਼ ਉਮਰ ਦੀ ਨਾਲੋਂ, ਤੋੜ ਖੜੇ ਜਦ ਮਾਲੀ
ਪੁੱਤਾਂ ਫੁੱਲਾਂ ਪਵੇ ਵਿਛੋੜਾ, ਰੋ ਰੋ ਕਹਿੰਦੀ ਡਾਲ਼ੀ

ਪੇਟੋਂ ਪਾੜ ਸ਼ਗੂਫ਼ੇ ਕੱਢੇ, ਫੁੱਲ ਹੋਏ ਰੰਗ ਵਾਲੇ
ਮਾਲੀ ਤਰੋੜ ਬਾਜ਼ਾ ਰੀਂ ਸਿੱਟੇ, ਬੁਰੇ ਵਿਛੋੜੇ ਡਾਲੇ

ਅਸਾਂ ਓਹਨਾਂ ਕਦ ਮਿਲਣਾ ਮੁੜ, ਕੇ ਪਈ ਹਮੇਸ਼ ਜੁਦਾਈ
ਰੋਵਣ ਫੁੱਲ ਮੁਹੰਮਦ ਬਖਸ਼ਾ, ਰੱਜ ਨਾ ਸ਼ਾਖ਼ ਹੰਢਾਈ

ਕਈ ਬਹਾਰਾਂ ਹੋ ਹੋ ਗਿਆਂ, ਢੱਠੇ ਪੁੱਤ ਬਿਚਾਰੇ
ਕਈ ਹਜ਼ਾਰਾਂ ਭੌਰ ਗੱਲਾਂ ਦੇ, ਕਰ ਕਰ ਗਏ ਨਜ਼ਾਰੇ

ਜਾਂਦੇ ਕਈ ਨਾ ਨਜ਼ਰੀਂ ਆਏ, ਗੁਲ ਫੁੱਲ ਭੌਰ ਹਜ਼ਾਰਾਂ
ਦਸਤਾਰਾਂ ਸਿਰ ਮਿੱਟੀ ਹੋਈ, ਸੀਕੜੀਆਂ ਸਰਦਾਰਾਂ

ਲਾਖਾਂ ਸਰੂ ਅਜ਼ਾਦ ਉਚੇਰੇ, ਹੋ ਢਹਠੇ ਸਿਰ ਪਰਨੇ
ਲੱਖ ਲਾਲੇ ਰੰਗ ਲਾਲਾਂ ਵਾਲੇ, ਗਾਲੇ ਦਾਗ਼ ਹਜਰਨੇ

ਕਹਾਂ ਗਏ ਜਮਸ਼ੇਦ ਫ਼ਰੀਦੋਂ, ਬਹਿਮਣ ਨਾਗ ਡਨਗਾਲਾ
ਕੀ ਖ਼ੁਸਰੋ ਤੇ ਰੁਸਤਮ ਦਸਤਾਂ, ਸਾਮ ਨਾ ਹੋਇਆ ਸੰਭਾਲਾ

ਕੀ ਕਾਓਸ ਸਿਆਵਸ਼ ਕਿੱਥੇ, ਕਹਾਂ ਸਕਣਦਾਰ ਦਾਰਾ
ਅਫ਼ਲਾਤੂਨ ਅਰਸਤੂ ਕਿੱਥੇ, ਕਰਦੇ ਅਕਲ ਪਸਾਰਾ

ਦੁਨੀਆ ਨਾਲ਼ ਨਾ ਗਈ ਕਿਸੇ ਦੇ, ਟੁਰ ਟੁਰ ਗਏ ਇਕੱਲੇ
ਉਹੋ ਭਲੇ ਜਿਹਨਾਂ ਛੰਡ ਰੱਖੇ, ਉਸ ਧੂੜੋਂ ਹੱਥ ਪੱਲੇ

ਜਮਦੜਿਆਂ ਵਿਚ ਖਾ ਕੌਂ ਸੁੱਤੇ, ਚਿੱਕੜ ਪੈਰ ਨਾ ਭਰਿਆ
ਇਸ ਜੂਏ ਜਿਸ ਬਾਜ਼ੀ ਲਾਈ, ਕਿਸ ਨਹੀਂ ਧਨ ਹਰਿਆ

ਦਾਨਸ਼ਮੰਦਾਂ ਦਾ ਕੰਮ ਨਾਹੀਂ, ਦੁਨੀਆ ਤੇ ਦਿਲ ਲਾਣਾ
ਇਸ ਬਹੁਟੀ ਲੱਖ ਖ਼ਾਵੰਦ ਕੀਤੇ, ਜੋ ਕੀਤਾ ਸੋ ਖਾਣਾ

ਜਿਸ ਛੱਡੀ ਇਹ ਬੱਚੇ ਖਾਣੀ, ਸਵੀਵ ਸੁਘੜ ਸਿਆਣਾ
ਐਸੀ ਡਾਇਣ ਨਾਲ਼ ਮੁਹੰਮਦ, ਕਾਹਨੂੰ ਅਕਦ ਨਿਭਾਉਣਾ

ਨਿੱਤ ਨਵੇਂ ਇਹ ਬਣ ਬਣ ਬਹਿੰਦੀ, ਬੁੜ੍ਹੀ ਮੂਲ ਨਾ ਦੱਸਦੀ
ਹਰ ਇਕ ਸੰਗ ਕਰੇਂਦੀ ਗੋਸ਼ੇ ,ਨਹੀਂ ਇੱਕੀ ਪਰ ਵਸਦੀ

ਸੋਈਵ ਨਿਉਂ ਲਗਾਂਦਾ ਉਸ ਦਾ, ਸ਼ਾਮਤ ਆਈ ਜਿਸਦੀ
ਹਰ ਭਰਤੇ ਦਾ ਭਰਤਾ ਕੇਤੂਸ, ਬਣੀ ਮੁਹੰਮਦ ਕਿਸ ਦੀ

ਹੋ ਹੋ ਗਏ ਤਖ਼ਤ ਦੇ ਸਾਈਂ, ਤਾਜ ਸਿਰਾਂ ਪਰ ਧਰਕੇ
ਮਹਿਰਾ ਜੇ ਸੁਲਤਾਨ ਕਹਾਏ, ਸ਼ਾਨ ਉਚੇਰਾ ਕਰ ਕੇ

ਨਨਗੀਂ ਪੈਰੀਂ ਗਏ ਬੇ ਦਿਸੇਂ, ਖ਼ਾਕ ਰੁਲੇ ਸਭ ਮਰ ਕੇ
ਕਿਹੋ ਕੇ ਮਾਨ ਮੁਹੰਮਦ ਬਖਸ਼ਾ, ਰਹੋ ਨਿਮਾਣੇ ਡਰ ਕੇ