ਸੈਫ਼ਾਲ ਮਲੂਕ

ਡਿਓੜ੍ਹ

ਮਾਤਮ ਸੋਗ ਸੰਸਾਰ ਤਮਾਮੀ, ਜਾਇ ਖ਼ੁਸ਼ੀ ਦੀ ਨਾਹੀਂ ਸਮਝ ਕਦਾਹੀਂ
ਇਕ ਇਕ ਕਦਮ ਸ਼ਹਾਂ ਦੇ ਸਿਰ ਤੇ, ਖ਼ਲਕ ਟੁਰੇ ਜੋ ਰਾਹੀਂ ਵਿਹੜੇ ਪਾਹੀਂ

ਫੇਰ ਨਹੀਂ ਮੁੜ ਆਉਣ ਲੱਗੇ, ਨੀਰ ਗਏ ਵਗ ਵਾਹੀਂ ਬੋਕੇ ਲਾਹੀਂ
ਜੋ ਕਰੀਏ ਸੋ ਅੱਜ ਮੁਹੰਮਦ ,ਭਲਕ ਨਾ ਹੋਗ ਉਥਾਈਂ ਭਰ ਸੀਂ ਆਹੀਂ

ਪੀਂਘਾਂ ਬਹੁਤ ਹੁਲਾਰੇ ਚੜ੍ਹੀਆਂ, ਤੁਰਟ ਜ਼ਿਮੀਂ ਪਰ ਝੜੀਆਂ
ਕੁੜੀਆਂ ਫੇਰ ਨਾ ਮੜੀਆਂ ਪੇਕੇ, ਸਾਹੋਰਿਆਂ ਛਕ ਖੜ੍ਹੀਆਂ

ਮੋਤੀਂ ਕਦੇ ਮਿਲੇ ਮੁੜ ਸੱਪਾਂ, ਵਣਜ ਪਏ ਵਿਚ ਲੜੀਆਂ
ਡਿੱਗੀਆਂ ਫਲੀਆਂ ਖ਼ਾਕੋ ਰਲੀਆਂ, ਫੇਰ ਰੱਖੀਂ ਕਦ ਚੜ੍ਹੀਆਂ

ਜਿੱਤ ਵੱਲ ਵੇਖੋ ਫ਼ਿਕਰ ਜੁਦਾਈ, ਕਿਤੇ ਮਿਲਾਪ ਨਾ ਸੁਖ ਦਾ
ਲੰਬ ਅੰਗਾਰ ਨਾ ਕੱਠੇ ਰਹਿਸਨ, ਅੱਤ ਗ਼ਮ ਧਾਂ ਧੁਖਦਾ

ਸੰਨ ਮੁਰਲੀ ਦੀ ਲੱਕੜ ਕੋਲੋਂ, ਦਰਦ ਵਿਛੋੜਾ ਰੱਖਦਾ
ਸਭਨਾਂ ਦਾ ਇਹ ਹਾਲ ਮੁਹੰਮਦ ,ਕਿਹੋ ਕੇ ਹਾਲ ਮਨੁੱਖ ਦਾ

ਮਿੱਟੀ ਘੱਟੇ ਰੁਲਦਾ ਜਾਂਦਾ ,ਜੋ ਕੋਈ ਸੁੰਦਰ ਮੁੱਖ ਸੀ
ਘਾਟ ਮਿਲੇ ਦਿਲ ਰਲਿਆ ਨਹੀਂ, ਤਾਂ ਕਿਸ ਕਿਸੇ ਦੀ ਭੁੱਖ ਸੀ

ਦੁੱਖ ਦਿਖਾ ਗਏ ਟੁਰ ਅੱਗੇ, ਜਿਹਨਾਂ ਅਸਾਡਾ ਦੁੱਖ ਸੀ
ਮਤਲਬ ਦੇ ਅਫ਼ਸੋਸ ਮੁਹੰਮਦ, ਕੌਣ ਅਸਾਨੂੰ ਝੱਖ ਸੀ

ਕਿੱਥੇ ਗੱਲ ਗਈਓਂ ਅੱਠ ਕਿੱਥੇ, ਕਰ ਕੁੱਝ ਸੁਰਤ ਫ਼ਕੀਰਾ
ਕਿੱਸਾ ਛੋੜ ਵੜੀਂ ਵਿਚ ਹਾਲਾਂ, ਭੱਜ ਭੱਜ ਤੁਰਤ ਫ਼ਕੀਰਾ

ਹੋ ਰਜ਼ਾ ਕਜ਼ਾ-ਏ-ਮੰਨੀ ਸੀ, ਜੇ ਕੁੱਝ ਰੱਬ ਇਰਾਦਾ
ਮਾਤਮ ਫ਼ਾਤਿਹਾ ਖ਼ੈਰ ਦਰ ਵਿਦੋਂ, ਫ਼ਾਰਗ਼ ਹੋਇਆ ਸ਼ਜ਼ਾਦਾ

ਠੱਪ ਕਿਤਾਬ ਗ਼ਮਾਂ ਦੀ ਰੱਖੀ, ਸ਼ਾਦੀ ਦਫ਼ਤਰ ਫੋਲੇ
ਜਿਉਂ ਕੇ ਤਿਉਂ ਇਕਬਾਲ ਹਕੂਮਤ, ਪੀਣ ਨਾ ਦਿੱਤੇ ਰੌਲੇ

ਨਵੀਂ ਲਏ ਸਰੋਪਾ ਵਜ਼ੀਰਾਂ, ਸਦਰ ਚੜ੍ਹੇ ਮੁੜ ਸਦਰੇ
ਫ਼ੌਜ ਰਈਅਤ ਅੰਦਰ ਵਰਤੇ, ਖ਼ਿਲਅਤ ਕਦਰ ਬਕਦਰੇ

ਕਰਦਾ ਅਦਲ ਇਨਸਾਫ਼ ਸ਼ਜ਼ਾਦਾ, ਖ਼ਲਕ ਮੁਰਾਦਾਂ ਤੱਕੇ
ਸਖ਼ਤ ਸਜ਼ਾ ਤੰਬੀਹਾਂ ਲੈਂਦੇ, ਜ਼ਾਲਮ ਚੋਰ ਉਚੱਕੇ

ਮੇਲ਼ੀ ਨਜ਼ਰੇ ਵੇਖ ਨਾ ਸਕੇ, ਬਾਜ਼ ਕਬੂਤਰ ਤਾਈਂ
ਪਤਨ ਤੇ ਰਲ਼ ਪਾਣੀ ਪੀਂਦੇ, ਸ਼ੇਰ ਬੱਬਰ ਤੇ ਗਾਈਂ

ਭੇਡਾਂ ਤੇ ਬਘਿਆੜ ਇਕੱਠੇ, ਫਿਰਦੇ ਵਿਚ ਉਜਾੜਾਂ
ਕੋਈ ਕਿਸੇ ਨੂੰ ਛੇੜ ਨਾ ਸਕੇ, ਅਦਲ ਛਿਕਾਿਆਂ ਵਾੜਾਂ

ਪਿਓ ਦਾਦੇ ਦੇ ਕਸਬ ਹੁਨਰ ਥੀਂ, ਹਰ ਕੋਈ ਕਰੇ ਕਮਾਿਆਂ
ਧਾੜੋ ਮਾਰੂ ਕਰਨ ਮਜ਼ੂਰੀ, ਚੋਰ ਕਰੇਂਦੇ ਲਾਈਆਂ

ਜਿਸ ਜਿਸ ਕੰਮ ਦੇ ਲਾਇਕ ਕੋਈ, ਤਿਸ ਤਿਸ ਕੰਮ ਤੇ ਲਾਇਆ
ਦਾਨਸ਼ਮੰਦਾਂ ਲਾਇਕ ਦਾਰਾਂ, ਪਾਇਆ ਆਲੀ ਪਾਇਆ

ਮੁਲਕਾਂ ਅੰਦਰ ਖ਼ੁਸ਼ੀਆਂ ਖ਼ੁਸ਼ੀਆਂ, ਦਿੰਦਾ ਜੱਗ ਦੁਆਏਂ
ਜ਼ਿਲ ਅੱਲ੍ਹਾ ਅਸਾਡੇ ਸਿਰ ਤੇ, ਰਹੇ ਕਿਆਮਤ ਤਾਈਂ

ਜ਼ੁਲਮ ਸਿਤਮ ਦਾ ਪਿੱਟ ਗੁਮਾਿਆ, ਜਿਸ ਨੇ ਤੁਖ਼ਮ ਜ਼ਮੀਨੋਂ
ਆਲਮ ਅਤੇ ਦੀਵਾ ਬਲਿਆ ,ਸਿਦਕ ਅਸਲਾਮੋਂ ਦੇਣੋਂ

ਲੰਗਰ ਦਰਸ ਲਵਾਏ ਸ਼ਹਿਰੀਂ, ਰਾਹਾਂ ਵਿਚ ਸਬੀਲਾਂ
ਆਸ ਮੰਦਾਂ ਦੀ ਆਸ ਪੁਚਾਵੇ ਬੁਝੇ ਸ਼ਾਹ ਦਲੀਲਾਂ

ਨਾਲ਼ ਬਦੀਅ ਜਮਾਲਪੁਰੀ ਦੇ, ਰੱਜ ਰੱਜ ਖ਼ੁਸ਼ੀਆਂ ਕਰਦਾ
ਅੱਵਲ ਕੌੜਾ ਜ਼ਹਿਰ ਮੁਹੰਮਦ, ਮਿੱਠਾ ਫਲ਼ ਸਬਰ ਦਾ

ਆਸ਼ਿਕ ਤੇ ਮਾਸ਼ੂਕ ਦੋਹਾਂ ਦੇ, ਚਾਨਣ ਚੇਨ ਉਜਾਲ਼ਾ
ਸ਼ਾਹ ਪਰੀ ਦੇ ਪੇਟੋਂ ਹੋਇਆ, ਬੇਟਾ ਸੂਰਤ ਵਾਲਾ

ਦਮ ਦਮ ਸ਼ੁਕਰ ਇਲਾਹੀ ਪੜ੍ਹਦੇ, ਪੰਨਿਆਂ ਸਭ ਮੁਰਾਦਾਂ
ਬਹੁਤੀ ਉਮਰ ਗੁਜ਼ਾਰੀ ਦੋਹਾਂ, ਐਸ਼ਾਂ ਨਾਲ਼ ਸਵਾਦਾਂ