ਸੈਫ਼ਾਲ ਮਲੂਕ

ਮਦ੍ਹਾ ਪੀਰ

ਆਇ ਕਲਮੇ ਮੂੰਹ ਲਾ ਸਿਆਹੀ, ਚੁੰਮ ਜ਼ਮੀਨ ਨੂਰਾਨੀ
ਰੁੱਤ ਕਾਲ਼ੀ ਛਣਕਾ ਅੱਖੀਂ ਥੀਂ, ਵਾਂਗ ਹੰਝੂ ਦੇ ਪਾਣੀ

ਪੇ ਸਿਜਦੇ ਨੱਕ ਰਗੜ ਜ਼ਿਮੀਂ ਤੇ, ਕਰ ਕਰ ਅਜ਼ਜ਼ ਨਿਆਜ਼ਾਂ
ਮਿਹਰ ਪਵੇ ਮੱਤ ਹਾਲ ਤੇਰੇ ਤੇ, ਉਨ੍ਹਾਂ ਗ਼ਰੀਬ ਨਵਾਜ਼ਾਂ

ਸਿਫ਼ਤ ਮੁਬਾਰਕ ਪੈਰ ਮੇਰੇ ਦੀ, ਬਾਹਰ ਹੱਦ ਬੀਆਨੋਂ
ਪਰ ਤੂੰ ਭੀ ਕੁੱਝ ਚੱਖ ਸ਼ੇਰੀਨੀ, ਜਾਵੇ ਫੱਕ ਜ਼ਬਾਨੋਂ

ਮਰਦ ਭਲੇਰਾ ਮੁਰਸ਼ਦ ਮੇਰਾ, ਸ਼ਾਹ ਗ਼ੁਲਾਮ ਮੁਹੰਮਦ
ਅਹਿਲ ਸ਼ਰੀਅਤ ਅਹਿਲ ਤਰੀਕਤ, ਵਾਂਗ ਇਮਾਮ ਮੁਹੰਮਦ

ਮਹਿਰਮ ਹਾਲ ਹਕੀਕਤ ਕੋਲੋਂ, ਵਾਕਫ਼ ਸੀ ਅਰਫ਼ਾਨੋਂ
ਪਰ ਤਕਸੀਰਾਂ ਨੂੰ ਤਾਸੀਰਾਂ, ਹੋਵਣ ਇਸ ਜ਼ਬਾਨੋਂ

ਜਿਉਂ ਮਹੱਤਰ ਦਾਊਦ ਨਬੀ ਸਨ, ਮੋਮ ਕਰੇਂਦੇ ਲੋਹਾ
ਪੱਥਰ ਦਿਲ ਨੂੰ ਮੋਮਿਨ ਕਰਦੇ, ਗੱਲ ਇਨ੍ਹਾਂ ਦੀ ਓਹਾ

ਸੋਹਬਤ ਮਜਲਿਸ ਪੈਰ ਮੇਰੇ ਦੀ, ਬਿਹਤਰ ਨਫ਼ਲ ਨਮਾਜ਼ੋਂ
ਹਿੱਕ ਹਿੱਕ ਸੁਖ਼ਨ ਸ਼ਰੀਫ਼ ਇਨ੍ਹਾਂ ਦਾ ,ਕਰਦਾ ਮਹਿਰਮ ਰਾਜ਼ੋਂ

ਸੀਨਾ ਸਿਰ ਇਲਾਹੀ ਭਰਿਆ ,ਮੱਥਾ ਚੰਨ ਅਸਮਾਨੀ
ਚਸ਼ਮਾਂ ਸ਼ਰਮ ਹਿਆਓਂ ਭਰਿਆ ,ਰੌਸ਼ਨ ਦੋਹੀਂ ਜਹਾਨੀ

ਰਹਿਮਤ ਹਿਲਮ ਵਫ਼ਾ ਮੁਹੱਬਤ ,ਚਾਰੇ ਤੱਬਾਂ ਰਲਾਕੇ
ਰੱਬ ਉਹ ਸ਼ਖ਼ਸ ਸ਼ਰੀਫ਼ ਬਣਾਇਆ, ਨੇਕ ਸਫ਼ਾ ਤਾਂ ਪਾਕੇ

ਆਬ ਹਯਾਤ ਕਲਾਮ ਰਸੀਲੀ, ਚਿਹਰਾ ਖ਼ਿਜ਼ਰ ਵਲੀ ਦਾ
ਦਰਦ ਕਿਨੂੰ ਰੰਗ ਜ਼ਰਦ ਹਮੇਸ਼ਾ, ਆਤਿਸ਼ ਇਸ਼ਕ ਤਲੀਦਾ

ਤਿੰਨ ਮਨ ਅੰਦਰ ਰਾਹ ਹਕਾਨੀ, ਅੰਦਰ ਦੇਣ ਪੈਗ਼ੰਬਰ
ਸਾਲਿਕ ਸੂਫ਼ੀ ਨਾਲੇ ਜ਼ਾਹਿਦ, ਨਾਲੇ ਮਸਤ ਕਲੰਦਰ

ਜੀਭ ਮਿੱਠੀ ਤੇ ਖ਼ੁਅ ਸਲੋਨੀ, ਸੂਰਤ ਉਪਨ ਅਪਾਰੀ
ਰਾਹਬਰ ਰਾਹ ਹਿਦਾਇਤ ਅੰਦਰ, ਕਸਬ ਤਵਾਜ਼ਿਦਾਰੀ

ਚੁੱਭੀ ਮਾਰ ਲਿਆਉਣ ਮੋਤੀਂ, ਵਹਦਤ ਦੇ ਦਰਿਆਉਂ
ਖਰੀਆਂ ਗੱਲਾਂ ਖਰੀਆਂ ਚਾਲਾਂ, ਦਾਮਨ ਪਾਕ ਰਿਆਓਂ

ਖਰੀਆਂ ਦੇ ਲੜ ਲੱਗਾ ਮੈਂ ਭੀ, ਖੋਟਾ ਆਪ ਜਹਾਨੋਂ
ਸ਼ਾਲਾ ਖੋਟ ਮੇਰੇ ਨੂੰ ਕੱਜਣ, ਦਾਇਮ ਸ਼ਰਮ ਇਨ੍ਹਾਂ ਨੂੰ

ਪਰਦਾ ਪੋਸ਼ੀ ਕੰਮ ਫ਼ਕ਼ਰ ਦਾ ,ਕ੍ਰਿਸਨ ਅੱਲ੍ਹਾ ਭਾਵੇ
ਸਦਾ ਉਮੀਦ ਮੁਹੰਮਦ ਬਖਸ਼ਾ, ਜ਼ੋਰ ਦਿਲੇ ਵਿਚ ਪਾਵੇ

ਆਸਾ ਵੰਦਨਾ ਖ਼ਾਲੀ ਜਾਵਣ, ਸਿੱਖ਼ਿਆਂ ਦੇ ਦਰਬਾਰੋਂ
ਇਥੇ ਓਥੇ ਦੋਹੀਂ ਜਹਾਨੀਂ, ਕਰਮ ਮੰਗਾਂ ਸਰਕਾਰੋਂ

ਕਿਸੇ ਕਿਸੇ ਥੀਂ ਕਿਸੇ ਕਿਸੇ ਥੀਂ, ਕਿਸੇ ਖ਼ਿਜ਼ਰ ਅਲੀਆ ਸੌਂ
ਸ਼ਿਅਰ ਕਲਾਮ ਸੁਖ਼ਨ ਦੀ ਬਖ਼ਸ਼ਿਸ਼, ਮੈਨੂੰ ਮੁਰਸ਼ਦ ਪਾਸੋਂ

ਹਿਕੁ ਸੁਖ਼ਨ ਨਾ ਹੋਰ ਤਮਾਮੀ, ਜੋ ਨੇਅਮਤ ਮੈਂ ਪਾਈ
ਇਸੇ ਮਰਦ ਸੱਚੇ ਦਾ ਸਦਕਾ, ਆਪਣੀ ਨਹੀਂ ਕਮਾਈ

ਖ਼ਸਖ਼ਸ ਜਿਤਨਾ ਕਦਰ ਨਾ ਮੇਰਾ ,ਉਸ ਨੂੰ ਸਭ ਵਡਿਆਯਾਂ
ਮੈਂ ਗਲੀਆਂ ਦਾ ਰੋੜਾ ਕੌੜਾ ,ਮਹਿਲ ਚੜ੍ਹਾਇਆ ਸਾਇਨਿਆਂ

ਸਾਇਨਿਆ! ਰੱਬ ਵਡਿਆਈਆਂ ਦੇਵੀ, ਜਿਸ ਮੇਰਾ ਹੱਥ ਫੜਿਆ
ਆਜ਼ਿਜ਼ ਰੁੜ੍ਹਦਾ ਡੁੱਬਦਾ ਜਾਂਦਾ, ਬੀੜੀ ਤੇਰੀ ਚੜ੍ਹਿਆ

ਇਸ ਬੀੜੀ ਦਾ ਪਰ ਹਮੇਸ਼ਾ, ਸ਼ਾਲਾ ਸਹੀ ਸਲਾਮਤ
ਦੁਨੀਆ ਅਤੇ ਮੌਜਾਂ ਮਾਣੇ, ਸੁਖੀ ਰੋਜ਼ ਕਿਆਮਤ

ਹਰਦਮ ਰਹੇ ਮੱਲਾਹ ਸਿਰੇ ਤੇ, ਰੱਖੇ ਹਰ ਗਰਦਾਬੋਂ
ਪਾਰ ਚੜ੍ਹਾਵੇ ਪੁਰ ਅਸਾਡਾ ,ਬੱਚੀਏ ਸਭ ਅਜ਼ਾਬੋਂ

ਸਿਰ ਸਾਡੇ ਪਰ ਹੋਵੇ ਹਮੇਸ਼ਾ, ਮਿਹਰ ਉਹਦੀ ਦਾ ਸਾਇਆ
ਪਾਵਨ ਸਭ ਪਿਆਰੇ ਉਸ ਦੇ, ਯਮਨ ਬਰਕਤ ਪਾਇਆ