ਸੈਫ਼ਾਲ ਮਲੂਕ

ਹਮਦ

ਅੱਵਲ ਹਮਦ ਸੁਣਾ-ਏ-ਇਲਾਹੀ, ਜੋ ਮਾਲਿਕ ਹਰ ਹਰ ਦਾ
ਇਸ ਦਾ ਨਾਮ ਚਿਤਾਰਨ ਵਾਲਾ , ਕਿਸੇ ਮੈਦਾਨ ਨਾ ਹਿਰਦਾ

ਕਾਮ ਤਮਾਮ ਮਿਸਰ ਹੁੰਦੇ, ਨਾਮ ਉਹਦਾ ਚਿੱਤ ਧਰੀਆਂ
ਰਹਿਮੂੰ ਸਕੇ ਸਾਵੇ ਕਰਦਾ, ਕਹਰੋਂ ਸਾੜੇ ਹਰੀਆਂ

ਕੁਦਰਤ ਥੀਂ, ਜਿਸ ਬਾਗ਼ ਬਣਾਏ, ਜੱਗ ਸੰਸਾਰ ਤਮਾਮੀ
ਰੰਗ ਬਰੰਗੀ ਬੂਟੇ ਲਾਏ ,ਕੁਝ ਖ਼ਾਸੇ ਕੁਝ ਆਮੀ

ਹਿੱਕਣਾਂ ਦੇ ਫੁੱਲ ਮਿਟੱਹੇ ਕੀਤੇ ਪੁੱਤ ਉਨ੍ਹਾਂਦੇ ਕੁੜੇ
ਹਿੱਕਣਾਂ ਦੇ ਫੁਲਕਾਰੀ ਆਉਣ ਨਫ਼ੇ ਫੁਲਾਨਦੇ ਥੋੜੇ

ਏਸ ਅਜਾਇਬ ਬਾਗ਼ੇ ਅੰਦਰ ,ਆਦਮ ਦਾ ਰੁੱਖ ਲਾਇਆ
ਮਾਰਫ਼ਤ ਦਾ ਮੇਵਾ ਦੇ ਕੇ, ਵਾਹ ਫਲ਼ਦਾਰ ਬਣਾਇਆ

ਰਹਿਮਤ ਦਾ ਜਦ ਪਾਣੀ ਲੱਗਾ ,ਤਾਂ ਹੋਇਆ ਇਹ ਹਰਿਆ
ਹਰ ਹਰ ਡਾਲ਼ੀ ਨੇ ਫੁੱਲ ਪਾਇਆ ,ਸਿਰ ਧਰਤੀ ਜਦ ਧਰਿਆ

ਵਾਹਵਾ ਖ਼ਾਲਿਕ ਸਿਰਜਨਹਾਰਾ ,ਮੁਲਕਾਂ ਜਿੰਨ ਇਨਸਾਨਾਂ
ਅਰਬਾ ਅਨਾਸਰ ਥੀਂ ਜਿਸ ਕੀਤਾ ,ਗੁਣਾ ਗੌਂ ਹੈਵਾਨਾਂ

ਕੰਨ ਉਹਦੀ ਨੂੰ ਕੋਈ ਨਾ ਪਹੁਤਾ, ਆਕਿਲ ਬਾਲਗ਼ ਦਾਣਾ
ਦਰ ਜਿਸ ਦੇ ਸਿਰ ਸਿਜਦੇ ਸਿੱਟੇ, ਲਵਾ ਕਲਮ ਅਸਮਾਨਾਂ

ਹੁਕਮ ਉਹਦੇ ਬਿਨ ਕੱਖ ਨਾ ਹਿਲਦਾ ,ਵਾਹ ਕੁਦਰਤ ਦਾ ਵਾਲੀ
ਜਯਾ ਜੂਨ ਨਿਗਾਹ ਉਹਦੀ ਵਿਚ, ਹਰ ਪੱਤਰ ਹਰ ਡਾਲ਼ੀ!

ਆਪ ਮੁਕਾ ਨੂੰ ਖ਼ਾਲੀ ,ਇਸ ਥੀਂ ,ਕੋਈ ਮਕਾਨ ਨਾ ਖ਼ਾਲੀ
ਹਰ ਵੇਲੇ ਹਰ ਚੀਜ਼ ਮੁਹੰਮਦ ,ਰੱਖਦਾ ਨਿੱਤ ਸੰਭਾਲੀ

ਜੂਨ ਹਜ਼ਾਰ ਅਠਾਰਾਂ, ਉਸ ਨੇ, ਦੁਨੀਆ ਵਿਚ ਬਣਾਈ
ਸੂਰਤ ਸੀਰਤ ਤੇ ਖ਼ਾਸੀਤ, ਵੱਖੋ ਵੱਖਰੀ ਪਾਈ

ਜੁਦਾ ਜੁਦਾ ਹਰ ਜੂਨੇ ਜੋਗੇ, ਜੱਗ ਤੇ ਕੀਤੇ ਖਾਣੇ
ਅੰਨ੍ਹੇ ਲੂ ਹੱਲੇ ਮਾੜੇ ਮੋਟੇ, ਹਰ ਨੂੰ ਨਿੱਤ ਪੁਚਾਨੇ

ਜੋ ਜੋ ਰਿਜ਼ਕ ਕਿਸੇ ਦਾ ਕੇਤੁਸ ਲਿਖਿਆ ਕਦੇ ਨਾ ਟਾਲੇ
ਲਾਖ ਕਰੋੜ ਤੱਕੇ ਬਰੁਿਆਯਾਂ ਫਿਰ ਭੀ ਉਵੇਂ ਪਾਲੇ

ਆਦਮ ਥੀਂ ਲੈ ਇਸ ਦਮ ਤੋੜੀ, ਲਾਖ ਹੋਏ ਮਰ ਮੱਟੀ
ਸੂਰਤ ਜੁਦਾ ਜੁਦਾ ਸਭਸ ਦੀ, ਇਲਮ ਉਹਦੇ ਵਿਚ ਘ੍ਘੱਤੀ

ਵੱਖੋ ਵੱਖਰੇ ਲੇਖ ਸਭਸ ਦੇ ,ਲੱਖ ਛੱਡ ਯੂਸ ਹਕਵਾਰੀ
ਜੰਮਣ ਮਰਨ ਨਾ ਘਸੁੰਨ ਦਿੰਦਾ, ਸਾਇਤ ਅੱਧੀ ਸਾਰੀ

ਹਿਕੁ ਫ਼ਰਸ਼ ਜ਼ਿਮੀਂ ਦਾ ਸਾਰਾ, ਹਿਕੋ ਮੀਂਹ ਤਰਾਵਤ
ਬੂਟੇ ਰੱਖ ਜ਼ਿਮੀਂ ਪਰ ਜਿਤਨੇ ,ਸਭਨਾਂ ਵਿਚ ਤਫ਼ਾਵਤ

ਸੇ ਨਾੜੇਂ ਇਕ ਪੁੱਤਰ ਇੰਦਰ, ਜੋੜ ਕਈ ਵਿਚ ਜੌੜੇ
ਇਲਮ ਉਹਦੇ ਵਿਚ ਕੱਖ ਨਾ ਭੁਲਾ, ਸਭ ਮਾਲਮ ਬਿਨ ਲੋੜੇ

ਸਨਾਤ ਦਾ ਕੁਝ ਅੰਤ ਨਾ ਲੱਭਦਾ ,ਨਜ਼ਰ ਕਰੋ ਜਿਸ ਜਾਈ
ਧੰਨ ਉਹ ਕਾਦਰ ਇਸਰਜਨਹਾਰਾ ,ਜਿਸ ਸਭ ਚੀਜ਼ ਬਣਾਈ

ਜੇ ਹਿੱਕ ਮੱਛਰ ਦਾ ਪਰ ਭੱਜੇ ,ਤੋੜੇ ਜੋ ਜੱਗ ਲੱਗੇ
ਹਰ ਗਜ਼ ਰਾਸ ਨਾ ਹੁੰਦਾ ਮੁੜ ਕੇ, ਜੀਵ ਨੌਕਰ ਆਹਾ ਅੱਗੇ

ਇਤਨਾ ਕੰਮ ਨਹੀਂ ਕਰ ਸਕਦੇ, ਦਾ ਨਸ਼ਮਨਦ ਸਿਆਣੇ
ਹਕੁਮਤ ਪਾਕ ਹਕੀਮ ਸੁੱਚੇ ਦੀ ,ਕੰਨ ਕੋਈ ਸਭ ਜਾਣੇ

ਆਪੇ ਦਾਣਾ ਆਪੇ ਬੀਨਾ, ਹਰ ਕੰਮ ਕਰਦਾ ਆਪੇ
ਵਾਹਦ ਲਾਸ਼ਰੀਕ ਇਲਾਹੀ ,ਸਿਫ਼ਤਾਂ ਨਾਲ਼ ਸਹਾ ਪੇ

ਰੱਬ ਜੱਬਾਰ ਕਹਾਰ ਸੁਣੀਂਦਾ ,ਖ਼ੌਫ਼ ਭਲਾ ਇਸ ਬਾਬੋਂ
ਹੈ ਸਿਤਾਰ ਗ਼ੱਫ਼ਾਰ ਹਮੇਸ਼ਾ, ਰਹਿਮ ਉਮੀਦ ਜਨਾਬੋਂ

ਬਾਦਸ਼ਾਆਂ ਥੀਂ ਭੀਖ ਮੰਗਾਵੇ, ਤਖ਼ਤ ਬਹਾਵੇ ਘਾਹੀ
ਕੁਝ ਪ੍ਰਵਾਹ ਨਹੀਂ ਦਰ ਉਸ ਦੇ, ਦਾਇਮ ਬੇਪਰਵਾਹੀ

ਸਮੋ ਬੁਕਮੌ ਰਹਿਣ ਫ਼ਰਿਸ਼ਤੇ ,ਕਿਸ ਤਾਕਤ ਦਮ ਮਾਰੇ
ਦਰ ਉਸ ਦੇ ਪਰ ਆਜ਼ਿਜ਼ ਹੋ ਕੇ, ਢੀਂਦੇ ਬਜ਼ੁਰਗ ਸਾਰੇ

ਹਰ ਢੱਠੇ ਨੂੰ ਹੱਥੀ ਦਿੰਦਾ, ਬਖ਼ਸ਼ਣਹਾਰ ਖ਼ਤਾਈਆਂ
ਦਿਤੀਵਸ ਸੁਖ਼ਨ ਜ਼ਬਾਨਾਂ ਅੰਦਰ ,ਸੁੱਖ਼ਣਾਂ ਵਿਚ ਸਫ਼ਾਈਆਂ

ਹਰ ਦਰ ਤੋਂ ਦੁਰਕਾਰਨ ਹੁੰਦਾ ,ਜੋ ਇਸ ਦਰ ਥੀਂ ਮੁੜਿਆ
ਇਸੇ ਦਾ ਇਸ ਸ਼ਾਨ ਵਧਾਇਆ, ਜੋ ਇਸ ਪਾਸੇ ਅੜਿਆ

ਬਾਦਸ਼ਾਆਂ ਦੇ ਸ਼ਾਹ ਇਸ ਅੱਗੇ, ਮਨਾ ਮਿਲਦੇ ਵਿਚ ਖ਼ਾਕਾਂ
ਆਓਗਨਹਾਰ ਕਹਾਇਆ ਓਥੇ ,ਸੁੱਚੀਆਂ ਸਾਫ਼ਾਂ ਪਾਕਾਂ

ਮਗ਼ਰੂਰਾਂ ਨੂੰ ਪਕੜ ਨਾ ਕਰਦਾ, ਉਸੇ ਵਕਤ ਸ਼ਿਤਾਬੀ
ਮਾਜ਼ੂਰਾਂ ਨੂੰ ਚੁੱਕੇ ਨਾਹੀਂ, ਕਰ ਕੇ ਕਹਿਰ ਖ਼ਰਾਬੀ

ਜੇ ਕਰ ਖ਼ਫ਼ਗੀ ਕਰੇ ਅਸਾਂ ਪਰ ,ਤੱਕ ਕੇ ਕੰਮਾਂ ਬੁਰੀਆਂ
ਬਖ਼ਸ਼ਿਸ਼ ਕਰ ਕੇ ਮਿਹਰੀਂ ਆਵੇ ,ਫੇਰ ਉਹਦੇ ਦਰ ਹਰੀਆਂ

ਮਾਉ ਪੀਓ ਦੀ ਬੇ ਫ਼ੁਰਮਾਨੀ ,ਜੋ ਬੇਟਾ ਨਿੱਤ ਕਰਦਾ
ਫ਼ਰਜ਼ੰਦੀ ਦਾ ਪਿਆਰ ਨਾ ਰਹਿੰਦਾ ,ਕਹਿਣ ਕਿਵੇਂ ਇਹ ਮਰਦਾ

ਸੱਜਣ ਭੈਣ ਭਰਾ ਨਾ ਹੋਵਣ, ਰਾਜ਼ੀ ਜਿਸ ਭਰਵਾਂ
ਘਰ ਆਏ ਦਾ ਕਰਨ ਨਾ ਆਦਰ ,ਕੁਪਨ ਉਹਦੀਆਂ ਬਾਹਵਾਂ

ਦੋਸਤ ਯਾਰ ਕਿਸੇ ਦਾ ਹੱਕ ਦਿਨ ,ਆਦਰ ਭਾਅ ਨਾ ਹੋਵੇ
ਫਿਰ ਉਹ ਮੁੱਖ ੋ ਅੱਖਾ ਨਦਾ ਨਾਹੀਂ, ਯਾਰੀ ਥੀਂ ਹੱਥ ਧੋਵੇ

ਨਫ਼ਰ ਗ਼ੁਲਾਮ ਕਿਸੇ ਦਾ ਹੋਵੇ ,ਖ਼ਿਦਮਤ ਅੰਦਰ ਢ੍ਢੱਿਲਾ
ਖ਼ਾਵੰਦ ਨੂੰ ਕਦ ਚੰਗਾ ਲਗਦਾ ,ਝਿੜਕੇ ਕਰ ਕਰ ਗਲਾ

ਮੇਰ ਵਜ਼ੀਰ ਮੁਸਾਹਿਬ ਸ਼ਾਹ ਦੇ, ਉਹਕਮੋਂ ਬਾਹਰ ਹੋਵਣ
ਸ਼ਾਹ ਖਦੇੜੇ ਗ਼ੁੱਸਾ ਕਰ ਕੇ ,ਹੋਰ ਭੀ ਨੁੱਕਰ ਰੋਵਣ

ਵਾਹਵਾ ਸਾਹਿਬ ਬਖ਼ਸ਼ਨਹਾਰਾ ,ਤੱਕ ਤਕ ਐਡ ਗੁਨਾਹਾਂ
ਇੱਜ਼ਤ ਰਿਜ਼ਕ ਨਾ ਖੁੱਸੇ ਸਾਡਾ, ਦਿੰਦਾ ਫੇਰ ਪਨਾਹਾਂ​

ਦੂਏ ਜਹਾਨ ਅਸਮਾਨਾਂ ਜ਼ਿਮੀਆਂ, ਜੋ ਵਾਫ਼ਰ ਬੇ ਊੜੇ
ਵਿਚ ਸਮੁੰਦਰ ਇਲਮ ਉਹਦੇ ਦੇ ,ਹੱਕ ਕਤਰੇ ਥੀਂ ਥੋੜੇ

ਖਾਣੇ ਪਾਅ ਬਹਾਈਵਸ ਚੌਕੀ, ਡਾਹ ਜ਼ਿਮੀਂ ਦਾ ਪੱਲਾ
ਸੱਜਣ ਦੁਸ਼ਮਣ ਚੰਗੇ ਮੰਦੇ ,ਦਿੰਦਾ ਨਾ ਧਿਰ ਕਲਾ

ਜੇ ਉਹ ਕਹਿਰ ਕਮਾਵਣ ਲਗਦਾ, ਕੰਨ ਕੋਈ ਜੋ ਛੁੱਟਦਾ
ਰਹਿਮਤ ਉਸ ਦੀ ਜੁਗੋ ਸਾਏ, ਹਰ ਹੱਕ ਨਿਅਮਤ ਲੁੱਟਦਾ

ਬੰਦਗੀ ਦੀ ਪ੍ਰਵਾਹ ਨਾ ਉਸ ਨੂੰ, ਘਾਟਾ ਨਹੀਂ ਗੁਣਾ ਹੂੰ
ਜ਼ੁਹਦ ਇਬਾਦਤ ਤਾਹੀਂ ਹੁੰਦੇ ,ਜਾਂ ਘ੍ਘੱਲੇ ਦਰਗਾਹੋਂ

ਸਦਾ ਸਲਾਮਤ ਰਾਜ ਇਸੇ ਦਾ, ਇਸ ਦਰ ਸਭ ਸਲਾਮੀ
ਆਦਮ ਜਿੰਨ ਮਲਾਇਕ ਹਰ ਸ਼ੈ, ਜਯਾ ਜੂਨ ਤਮਾਮੀ

ਮਾਨ ਕਰਿੰਦਿਆਂ ਮਾਨ ਤੁਰ ਵੜੇ ,ਮਿਸਕੀਨਾ ੰ ਦਾ ਸਾਥੀ
ਕੋਹ ਕਾਫ਼ਾਂ ਵਿਚ ਰੋਜ਼ੀ ਦਿੰਦਾ, ਸਿਮਰ ਗ਼ਾਂ ਨੂੰ ਹਾਥੀ

ਲੁਤਫ਼ ਕੁਨਿੰਦਾ ਕਰਮ ਕੁਨਿੰਦਾ, ਹਰ ਦੇ ਕਾਮ ਸੰਵਾਰਦੇ
ਸਭ ਖ਼ਲਕਤ ਦਾ ਰਾਖਾ ਉਹੋ ,ਭੇਤ ਪਛਾਣੇ ਸਾਰੇ

ਸਭ ਵਡਿਆਈ ਉਸ ਨੂੰ ਲਾਇਕ, ਬੇ ਪ੍ਰਵਾਹ ਹਮੇਸ਼ਾ
ਹਿੱਕਣਾਂ ਤਾਜ ਸਆਦਤ ਦਿੰਦਾ, ਹਿੱਕਣਾਂ ਬਦ ਅੰਦੇਸ਼ਾ

ਐਬ ਮੇਰੇ ਪੁਰ ਪੱਲਾ ਦਿੰਦਾ ,ਹੁਨਰ ਕਰੇਂਦਾ ਜ਼ਾਹਰ
ਜਦੋਂ ਕਰਮ ਦਾ ਵਾੜਾ ਕਰਦਾ ,ਕੋਈ ਨਾ ਰਹਿੰਦਾ ਬਾਹਰ

ਹਰ ਆਜ਼ਿਜ਼ ਪਰ ਰਹਿਮਤ ਕਰਦਾ ,ਕਰੇ ਕਬੂਲ ਦੁਆਈੰ
ਬਣ ਮੰਗੇ ਲਿਖ ਦੇਵੇ ਦਾਤਾਂ, ਮਹਿਰਮ ਬਣ ਕੇ ਸਾਈਂ

ਹਰ ਕੋਈ ਮੁਹਤਾਜ ਇਸੇ ਦਾ ,ਮੰਗਣ ਹਾਰਾ ਦਰ ਦਾ
ਹਰ ਗਜ਼ ਕੀਤੀ ਉਸ ਦੀ ਅਤੇ, ਉਂਗਲ਼ ਕੋਈ ਨਾ ਧਰਦਾ

ਦਾਇਮ ਨਿੱਕੂ ਕਾਰੀ ਕਰਦਾ ,ਨੇਕੀ ਉਸ ਨੂੰ ਭਾਵੇ
ਬਦੀਆਂ ਭੀ ਫਿਰ ਬਖ਼ਸ਼ ਗੁਜ਼ਰ ਦਾ, ਜਾਂ ਰਹਿਮਤ ਪਰ ਆਵੇ

ਸੂਰਜ ਤਾਰੇ ਅੱਠ ਕਤਾਰੇ ,ਮਸ਼ਰਿਕ ਮਗ਼ਰਿਬ ਜਾਂਦੇ
ਖ਼ਾਕ ਜ਼ਿਮੀਂ ਦੀ ਸਾਬਤ ਰੱਖਦਾ, ਪਾਣੀ ਤੇ ਥਰ ਬਾਨਦੇ

ਧਰਤੀ ਪਵੰਦ ਡੱਲਾ ਨਦੀ ਆਹੀ ,ਇਧਰ ਉਧਰ ਹੋ ਕੇ
ਹਕੁਮਤ ਨਾਲ਼ ਲਗਾਈਵਸ ਮੁਹਕਮ ,ਕੋਹ ਕਾਫ਼ਾਂ ਦੇ ਕੋਕੇ

ਕਤਰੇ ਹੱਕ ਮਨੀ ਦੇ ਤਾਈਂ, ਕੇ ਕੁਝ ਜੋ ਬਣ ਦਿੰਦਾ
ਪਾਣੀ ਉੱਤੇ ਸੂਰਤ ਲਿਕੱਹੇ ,ਹਕੁਮਤ ਅਜਬ ਕਰੇਂਦਾ

ਇਸ ਸੂਰਤ ਵਿਚ ਸੀਰਤ ਪਾਵੇ ,ਅਹਿਲ ਬਸੀਰਤ ਤੱਕਦੇ
ਅੰਨ੍ਹੇ ਲੋਕ ਅਸਮਤਰ ਭਾਈ ,ਕਦਰ ਪਛਾਣ ਨਾ ਸਕਦੇ

ਵੱਟੇ ਦੇ ਵਿਚ ਲਾਅਲ ਟਿਕਿਆ ਨਦਾ, ਜਾਨਣ ਕੀਮਤ ਪਾਂਦੇ
ਸਾਵੀ ਸ਼ਾ ਖੂੰ ਵੇਖ ਨਿਕਾਲੇ ,ਗੁਲ ਫਲ਼ ਰੰਗ ਰੰਗਾਂ ਦੇ

ਸੱਪਾਂ ਅੰਦਰ ਮੋਤੀ ਕਰਦਾ, ਰੱਖ ਕੇ ਕਤਰਾ ਪਾਣੀ
ਸ਼ਕਮਾਂ ਵਿਚੋਂ ਬਾਹਰ ਆਨੇ, ਸੂਰਤ ਬੀ ਬੀ ਰਾਣੀ

ਅੱਗਾ ਪਿੱਛਾ ਉਸ ਨੂੰ ਮਾਲਮ, ਨਾ ਛਪਿਆ ਹੱਕ ਜੱਰਾ
ਦਾਣਾ ਬੀਨਾ ਕਸ਼ਫ਼ ਕਲੂਬੀ ,ਹੀੱੀ ਕੱੀਵਮ ਮਕਰਾ

ਕੰਨਾਂ ਬਾਝੋਂ ਸੁਣਨੇ ਵਾਲਾ ,ਤੱਕਦਾ ਹੈ ਬਣ ਨੈਣਾਂ
ਬਾਝ ਜ਼ਬਾਨ ਕਲਾਮ ਕਰੇਂਦਾ ,ਨਾ ਉਸ ਭਾਈ ਭੈਣਾਂ

ਗ਼ਾਲਿਬ ਅਮਰ ਮਬੁਰਕ ਉਸ ਦੇ, ਨਾ ਹੋਇਆਂ ਨੂੰ ਕੀਤਾ
ਹੋਇਆਂ ਨੂੰ ਨਾਬੂਦ ਕ੍ਰੇਸੀ ,ਆਪ ਹਮੇਸ਼ਾ ਜੀਤਾ

ਖ਼ਾਕ ਹੋਇਆਂ ਨੂੰ ਦੂਜੀ ਵਾਰੀ, ਮੁੜ ਕੇ ਜ਼ਿੰਦਾ ਕੁਰਸੀ
ਵਿਚ ਮੈਦਾਨ ਕਿਆਮਤ ਵਾਲੇ ,ਹਰ ਕੋਈ ਲੇਖਾ ਭਰ ਸੀ

ਸਭ ਜਹਾਨ ਕੋ ਕੈਂਦਾ ਇਹੋ ,ਹੈ ਤਹਿਕੀਕ ਇਲਾਹੀ
ਲੇਕਿਨ ਕੰਨ ਮੁਬਾਰਕ ਉਸ ਦੀ ,ਕਿਸੇ ਨਾ ਲਦੱਹੀ ਆਹੀ

ਸਿਫ਼ਤ ਉਹਦੀ ਨੂੰ ਫ਼ਹਿਮ ਨਾ ਪਹੁਤਾ ,ਜ਼ਾਤੇ ਵਹਿਮ ਨਾ ਪਾਂਦੇ
ਇਸ ਡਾਬੇ ਕਈ ਬੇੜੇ ਡੋਬੇ, ਤਖ਼ਤਾ ਹੋਇਆ ਨਾ ਬਾਨਦੇ

ਇਸ ਮੈਦਾਨ ਨਾ ਚਲੇ ਘੋੜਾ ,ਸ਼ੀਂਹ ਹੈਰਤ ਦਾ ਗੁਝੇ
ਖ਼ਾਸ ਪਹਿਲੇ ਲਾ ਉਹਸੀ ਕਹਿ ਕੇ ,ਉਸ ਦੋੜੋਂ ਸਨ ਰੁਝੇ

ਹਰ ਜਾਈ ਨਈਂ ਚੱਲਦੀ ਭਾਈ, ਜੇਭੇ ਦੀ ਚਤੁਰਾਈ
ਕਣ ਡੋਰੇ ਜਬਹਿ ਗੁੰਗੀ ਹੁੰਦੀ ,ਜਾਂ ਕੋਈ ਜਾਗਾ ਆਈ

ਇਸ ਮਜਲਿਸ ਦਾ ਮਹਿਰਮ ਹੋ ਕੇ, ਫੇਰ ਨਾ ਮੁੜਦਾ ਕੋਈ
ਜੋ ਇਹ ਮਸਤ ਪਿਆਲਾ ਪੀਂਦਾ ,ਹੋਸ਼ ਖੜ੍ਹਾ ਨਦਾ ਸੋਈ

ਇਸ ਖ਼ੂਨੀ ਦਰਿਆਉਂ ਡਰਦੇ, ਅਕਲ ਫ਼ਿਕਰ ਦੇ ਸਾਈਂ
ਕਿਸ ਦੀ ਬੀੜੀ ਬਾਹਰ ਆਈ ,ਪਹੁੰਚ ਅਜੀਹੀਂ ਜਾਈਂ

ਜੇਕਰ ਤੈਨੂੰ ਤਲਬ ਮੁਹੰਮਦ ,ਇਸ ਰਸਤੇ ਟੁਰ ਅੜਿਆ
ਮੁੜ ਆਉਣ ਦੀ ਰੱਖ ਨਾ ਹਿਖੀ, ਇਥੋਂ ਕੋਈ ਨਾ ਮੁੜਿਆ

ਨਾਲ਼ ਰਿਆਜ਼ਤ ਕਰੀਂ ਸਫ਼ਾਈ ,ਸਾਨ ਫ਼ਕ਼ਰ ਦੀ ਘਸ ਤੋਂ
ਮੱਤ ਖ਼ੁਸ਼ਬੂ ਇਸ਼ਕ ਦੀ ਕੁਰਸੀ, ਤਾਲਿਬ ਅਹਿਦ ਅਲਸਤੂਂ

ਪੈਰ ਤਲਬ ਦੇ ਖਿੜ ਸਨ ਓਥੇ ,ਉਡੀਂ ਹੁੱਬ ਦੇ ਬਾਲੋਂ
ਅੱਗੋਂ ਪਕੜ ਯਕੀਨ ਲੰਘਾ ਸੀ ,ਪੜਦੇ ਪਾੜ ਖ਼ਿਆਲੋਂ

ਇਹ ਦਰਿਆ ਮੁਹਾਣੇ ਬਾਝੋਂ ,ਲੰਘਣ ਮੂਲ ਨਾ ਹੁੰਦਾ
ਰੁੜ੍ਹ ਮਰਦਾ ਯਾ ਡੁੱਬਦਾ ਜਿਹੜਾ, ਆਪ ਹੱਕਲਾ ਪਾਉਂਦਾ

ਜਿਨ੍ਹਾਂ ਮੱਲਾਹ ਮਨਾਇਆ ਨਾਹੀਂ ,ਬੇੜੇ ਚੜ੍ਹੇ ਨਾ ਉਸ ਦੇ
ਰਾਹੋਂ ਪਰਤ ਪਏ ਵਿਚ ਬਾਰਾਂ, ਮੁਫ਼ਤ ਨਕੜਮੇ ਮੁਸਦੇ

ਰਸਤਾ ਛੋੜ ਨਬੀ ਦਾ ਟਰੇਆਂ ,ਕੋਈ ਨਾ ਮੰਜ਼ਿਲ ਪੁੱਗਦਾ
ਜੇ ਲੱਖ ਮਿਹਨਤ ਐਵੇਂ ਕਰੀਏ, ਕੱਲਰ ਕੋਲ਼ ਨਾ ਉਗਦਾ

ਰਸਤਾ ਸਾਫ਼ ਨਬੀ ਦੇ ਪਿੱਛੇ ,ਹੋਰ ਨਾ ਜਾਣੂ ਕੋਈ
ਉਹੋ ਕਰੇ ਸ਼ਫ਼ਾਅਤ ਸਾਡੀ ,ਤਾਹੀਂ ਮਿਲਸੀ ਢੋਈ