ਸੈਫ਼ਾਲ ਮਲੂਕ

کلام شہزادہ

ਫੇਰ ਸ਼ਹਿਜ਼ਾਦੇ ਕਿਹਾ ਪੀਓ ਨੂੰ, ਮਨਾ ਥੀਂ ਦੇ ਦੁਆਈੰ
ਸ਼ਾਲਾ ਉਮਰ ਇਕਬਾਲ ਤੁਸਾਡੇ, ਰਹਿਣ ਕਿਆਮਤ ਤਾਈਂ

ਦੇਵ ਇਜ਼ਾਜ਼ਤ ਮੈਨੂੰ ਬਾਬਲ, ਇਹੋ ਖ਼ਵਾਹਿਸ਼ ਮੇਰੀ
ਸਫ਼ਰ ਕਰਾਂ ਇਸ ਸੂਰਤ ਕਾਰਨ, ਕੱਟਾਂ ਰੰਜ ਘਨੇਰੀ

ਕੋਹਸਤਾਨਾਂ ਤੇ ਕੋਹ ਕਾਫ਼ਾਂ ,ਹੋਰ ਸਮੁੰਦਰ ਟਾਪੂ
ਆਪੋ ਇਨ੍ਹੀਂ ਜਾਈਂ ਲੋੜਾਂ ,ਜਾਂ ਜਾਂ ਹੋਵੇ ਕਾਬੂ

ਰੰਜ ਮੁਸੀਬਤ ਝਾਗ ਸਫ਼ਰ ਦੀ ,ਮੱਤ ਮਤਲਬ ਹੱਥ ਆਵੇ
ਨਹੀਂ ਤਾਂ ਕਰਾਂ ਤਸੱਲੀ ਆਪਣੀ, ਦਿਲੋਂ ਉਦਾਸੀ ਜਾਵੇ