ਸੈਫ਼ਾਲ ਮਲੂਕ

ਸੈਫ਼ ਅਲ ਮਲੂਕ ਦੀ ਸੋਚ

ਆ ਸਾਕੀ ਭਰ ਦੇ ਪਿਆਲਾ, ਪੀ ਹੋਵਾਂ ਮਸਤਾਨਾ
ਮਾਉ ਪਿਓ ਥੀਂ ਰੁਖ਼ਸਤ ਹੋਵਾਂ, ਛੱਡਾਂ ਦਲਿਤ ਖ਼ਾਨਾ

ਯਾਰਾਂ ਪਚੱਹੇ ਵਤਨ ਭੁਲਾਵਾਂ, ਵੇਖਾਂ ਦੇਸ ਬੇਗਾਨਾ
ਠਿੱਲ੍ਹਾਂ ਵਿਚ ਸਮੁੰਦਰ ਗ਼ਮ ਦੇ, ਪੱਕੇ ਕਿਵੇਂ ਯਰਾਨਾ

ਤਰਲੇ ਵੇਖ ਪਿਓ ਦੇ ਬੇਟੇ, ਰਹਿਣ ਅਤੇ ਦਿਲ ਕੀਤਾ
ਸਿਹਾਂ ਮੁਸੀਬਤ ਨਾਲ਼ ਸਬਰ ਦੇ, ਕੋਈ ਦਿਨ ਬਹਾਂ ਚੁਪੀਤਾ