ਸੈਫ਼ਾਲ ਮਲੂਕ

ਫ਼ਰਿਆਦ ਸ਼ਹਿਜ਼ਾਦਾ

ਰੱਬ ਅੱਗੇ ਫ਼ਰਿਆਦਾਂ ਕਰ ਦਏ ,ਹੋਰ ਨਹੀਂ ਕੋਈ ਪਾਸਾ
ਕਰ ਤਕਸੀਰ ਮੁਆਫ਼ ਇਲਾਹੀ, ਸੱਜਣ ਦੀਏ ਦਿਲਾਸਾ

ਕੈਂ ਦਰ ਕੂਕਾਂ ਕੂਕ ਸੁਣਾਵਾਂ ,ਕਿਸੇ ਜਹਾਨ ਨਾ ਢੋਈ
ਅੰਦਰ ਇਸ਼ਕ ਅਲਨਬੇ ਬਾਲੇ, ਲੋਕਾਂ ਖ਼ਬਰ ਨਾ ਕੋਈ

ਹੱਕ ਤਾਣੇ ਹੱਕ ਮੱਤੀਂ ਦੀਨਦਿਏ, ਹਿੱਕਣਾਂ ਕੈਦ ਕਰਾਇਆ
ਵਾਕਫ਼ ਹਾਲ ਮੇਰੇ ਦਾ ਤੋ ਹੈਂ, ਬਖ਼ਸ਼ਣਹਾਰ ਖ਼ੁਦਾਇਆ

ਦਰਦੀ ਮੇਰੇ ਮਾਂ ਪਿਓ ਆਹੇ, ਦੁੱਖ ਪੱਤਰ ਦਏ ਰੋਂਦੇ
ਉਨ੍ਹਾਂ ਭੀ ਫੜ ਕੈਦ ਕਰਾਇਆ, ਆਪ ਮਹਿਲੀਂ ਸੁਣਦੇ

ਮੂਰਤ ਵੇਖ ਲੱਗੀ ਵਿਚ ਸੀਨੇ, ਜ਼ਹਿਰ ਆਲੂ ਦੀ ਕਾਣੀ
ਥਾਂ ਟਿਕਾਣਾ ਕੋਈ ਨਾ ਜਾਨਾਂ ,ਨਾ ਕੋਈ ਪਤਾ ਨਿਸ਼ਾਨੀ

ਲਾਹੀ ਆਸ ਸਭਸ ਤੋਂ ਦਿੱਤੇ , ਖੋਲ ਜਵਾਬ ਰਫੀਕਾਂ
ਰਹੀ ਉਮੀਦ ਤੇਰੇ ਦਰ ਰੱਬਾ, ਤੈਨੂੰ ਸਭ ਤਫ਼ੀਕਾਂ

ਇਸ਼ਕ ਨਚਾਵੇ ਥੇਹ ਥੇਹ, ਛਣਕਣ ਪੈਰੀਂ ਸੰਗਲ
ਕੈਦ ਚ੍ਛੱੁਟੇ ਤਾਂ ਉਸ ਲੱਖ ਲੁੱਟੇ,ਢੂੰਢਾਂ ਨਦੀਆਂ ਜੰਗਲ਼

ਫਿਰ ਮੂਰਤ ਨੂੰ ਅੱਗੇ ਧਰਕੇ ,ਗਲੇ ਉਲਾਹਮੇ ਕਰਦਾ
ਐਵੇਂ ਲੁੱਟ ਲੀਵਈ ਠ੍ਠੱਗਾ, ਪਤਾ ਨਾ ਦਿਤੋਈ ਘਰ ਦਾ

ਨਾ ਕੋਈ ਤੇਰੀ ਦਸ ਨਿਸ਼ਾਨੀ, ਨਾ ਕੋਈ ਪੰਧ ਨਾ ਰਸਤਾ
ਮੈਂ ਬੇਦਿਲ ਤੋਂ ਬੇ ਨਿਸ਼ਾਨੀ ,ਕੰਨ ਕਰੇ ਬੰਦ ਬਸਤਾ

ਹਿਕੋ ਨਾਮ ਤੁਸਾਡਾ ਜਾਨਾਂ ,ਥਾਂ ਮਕਾਨ ਨਾ ਕਾਈ
ਕਿੱਥੇ ਗੁਜ਼ਰ ਕਿੱਥੇ ਘਰ ਕਿੱਥੇ, ਮਿਹਰ ਮੀਤ ਅਸ਼ਨਾਈ

ਕੈਦ ਕਰਾ-ਏ-ਸੰਗਲ ਘੱਤ ਸਾਨੂੰ ,ਆਪ ਫਿਰੂ ਆਜ਼ਾਦੇ
ਅਸ਼ਕੇ ਬੰਦੀਵਾਨ ਬਣਾਏ ,ਆਦੀ ਦੇ ਸ਼ਹਿਜ਼ਾਦੇ

ਕਰ ਹੁਣ ਰਹਿਮ ਅਸਾਂ ਪਰ ਸੱਜਣਾ! ਦੇ ਕੁੱਝ ਪਤਾ ਨਿਸ਼ਾਨੀ
ਕੱਤ ਵੱਲ ਢੂੰਡ ਕੱਜੀਵੇ ਤੇਰੀ ,ਮੁਸ਼ਕਲ ਹੋਏ ਅਸਾਨੀ

ਵੇਖਾਂ ਹਾਲ ਕੁ ਯ੍ਹਾ ਕੀਤਾ ,ਤਲਬ ਤੇਰੀ ਮਤਲੋਬਾ
ਅਜੇ ਨਹੀਂ ਕੁਝ ਮਿਹਰ ਤੁਸਾਨੂੰ ,ਬੇ ਪ੍ਰਵਾਹ ਮਹਿਬੂਬਾ!

ਇਹੋ ਵੈਣ ਕਰੇਂਦਾ ਰੋਂਦਾ, ਹੁੰਦਾ ਮਿਸਲ ਦੀਵਾਨੇ
ਵਾਂਗ ਸ਼ਿਕਾਰ ਜ਼ਿਮੀਂ ਪਰ ਝੜਦਾ, ਲਗਦਾ ਤੀਰ ਨਿਸ਼ਾਨੇ

ਸਾਇਤ ਘੜੀ ਰਹੇ ਗ਼ਸ਼ ਅੰਦਰ, ਵਾਂਗ ਸ਼ਹੀਦ ਵਿਖਾਵੇ
ਜਿਸ ਦਿਨ ਹੋਸ਼ ਫਿਰੇ ਕੁਝ ਮੁੜ ਕੇ, ਇਹੋ ਗਾਵਣ ਗਾਵੈ

ਆਪ ਹਿੱਸੇ ਤੇ ਆਪੇ ਰੋਵੇ ,ਕਦੇ ਮਰੇ ਮੁੜ ਜੀਵੇ
ਇਹ ਸੌਦਾ-ਏ-ਮੁਹੰਮਦ ਬਖਸ਼ਾ, ਦਿਨ ਦਿਨ ਦੂਣਾ ਥੀਵੈ