ਸੈਫ਼ਾਲ ਮਲੂਕ

ਮਾਂ ਤੋਂ ਸਫ਼ਰ ਦੀ ਇਜ਼ਾਜ਼ਤ ਦੀ ਦਰਖ਼ਾਸਤ

ਜਾਂ ਸਭ ਕੰਮ ਰਿਹਾ ਹੋ ਪੱਕਾ, ਕੀਤੀ ਸ਼ਾਹ ਤਿਆਰੀ
ਸੈਫ਼ ਮਲੂਕ ਮਾਓ ਥੀਂ ਰੁਖ਼ਸਤ ,ਲੈਂਦਾ ਛੇਕੜ ਵਾਰੀ

ਜਾਇ ਘਰਾਂ ਵਿਚ ਕੋਲ਼ ਮਾਓ ਦਏ, ਬੱਧੇ ਹੱਥ ਖਲੋਂਦਾ
ਨਾਲੇ ਆਖੇ ਰੁਖ਼ਸਤ ਦੇਉ ,ਨਾਲੇ ਹੰਜੋਂ ਰੋਂਦਾ

ਮਾਓ ਬਾਲ ਡਿੱਠਾ ਤਣ ਲਿੱਸਾ,ਜਿਉਂ ਬਿਮਾਰ ਚਰੋਕਾ
ਚੱਠ ਧਵੀਂ ਦਏ ਚੰਨ ਜਿਹਾ ਚਿਹਰਾ, ਹੋਇਆ ਚੰਨ ਅਜੋਕਾ

ਫੁੱਲ ਬਹਾਰੀ ਜਿਹੀ ਪੁਸ਼ਾਕੀ, ਮੇਲ਼ੀ ਹੋਈ ਗ਼ੁਬਾਰੋਂ
ਸ਼ੀਸ਼ੇ ਵਾਂਗ ਜੱਸਾ ਸੀ ਜਿਹੜਾ, ਕਾਲ਼ਾ ਹੋਇਆ ਜ਼ਨਗਾਰੋਂ

ਲਾਲ਼ ਮਿਸਾਲ ਜਮਾਲ ਪੁੱਤਰ ਦਾ, ਆਹਾ ਕਮਾਲ ਅੰਗਾ ਰੂੰ
ਕੋਲੇ ਵਾਂਗ ਹੋਇਆ ਤਿੰਨ ਲੂਠਾ, ਲੰਬ ਇਸ਼ਕ ਦੀ ਨਾ ਰੂੰ

ਦੁਰ ਖ਼ੁਸ਼ਾਬ ਬੇ ਆਬ ਦੱਸੀਵੇ ,ਡਾਲ਼ੀ ਗੱਲ ਪਰ ਕਾਲੇ
ਨਰਗਿਸ ਨੈਣ ਮਰੀਜ਼ ਰੋਵਣ ਥੀਂ, ਦਾਗ਼ ਲੱਗਾ ਗੱਲ ਲਾਲੇ

ਸਰਵ ਆਜ਼ਾਦ ਬੁਲੰਦ ਸਫ਼ੈਦਾ, ਨੀਲਾ ਚੋਆ ਚੋਆ ਕਰਦਾ
ਕਿਸੀ ਵਾਅ ਖ਼ਿਜ਼ਾਂ ਦੀ ਲੱਗੀ, ਹੋ ਗਿਆ ਰੰਗ ਜ਼ਰਦਾ