ਸੈਫ਼ਾਲ ਮਲੂਕ

ਮਾਂ ਦਿਆਂ ਮੱਤੀਂ

ਸੈਫ਼ ਮਲੂਕ ਉੱਤੇ ਫੁਰਮਾਈ, ਕਰ ਕੇ ਮਿਹਰ ਘਨੇਰੀ
ਮੱਤੀਂ ਦੇਣ ਲੱਗੀ ਸੁਣ ਬੇਟਾ, ਇਹ ਕੇ ਖ਼ਵਾਹਿਸ਼ ਤੇਰੀ

ਇਹ ਕੇ ਇਸ਼ਕ ਲੱਗਾ ਤੁਧ ਉਲਟਾ, ਚਲਿਓਂ ਛੋੜ ਵਤਨ ਨੂੰ
ਐਂਵੇਂ ਮੂਰਤ ਦੇ ਝੁਲਕਾ ਰੂੰ, ਲਾਈਵਈ ਰੋਗ ਬਦਨ ਨੂੰ

ਨਾ ਮੂਰਤ ਨੇ ਜੱਗ ਪਰ ਰਹਿਣਾ, ਨਾ ਇਸ ਸੂਰਤ ਵਾਲੇ
ਕੇ ਯਰਾਨਾ ਉਸ ਦਾ ਜਿਹੜਾ ,ਸੱਦਾ ਪ੍ਰੀਤ ਨਾ ਪਾਲੇ

ਮੁਝ ਜਵਾਨੀ ਮਾਨ ਘਰਾਂ ਵਿਚ, ਰਹੋ ਵਤਨ ਦਾ ਰਾਜਾ
ਯਾ ਫਿਰ ਮੱਤ ਸਿਰੇ ਤੇ ਦਿਸਦੀ, ਕਰ ਉਸ ਦਾ ਕੁਝ ਸਾਝਾ

ਤੇਰੀ ਕਾਲ਼ੀ ਰਾਤ ਜਵਾਨੀ , ਘਰ ਵਿਚ ਲਨਘਸੀ ਮਿੱਠੀ
ਨਾ ਤੁਧ ਅੱਗੇ ਸਫ਼ਰ ਅਜ਼ਮਾਏ ,ਨਾ ਕੋਈ ਸਖ਼ਤੀ ਡਿਟੱਹੀ

ਹਾਣੀ ਤੇਰੇ ਰਲ ਮਿਲ ਖੇਡਣ ,ਤੋਂ ਵਿੱਚੋਂ ਕਿਉਂ ਕਰ ਸੀਂ
ਇਹ ਕੋਹ ਕਾਫ਼ ਸਮੁੰਦਰ ਕਾਲੇ ,ਬੱਚਾ ਕੀਕਰ ਫਿਰ ਸੀਂ

ਲੌਹਕੀ ਉਮਰ ਅਯਾਨ ਤਬੀਅਤ, ਨਾਜ਼ੁਕ ਬਦਨ ਗੁਲਾਬੋਂ
ਆਕਿਲ ਕਹਿੰਦੇ ਸਫ਼ਰ ਬਰਾਬਰ, ਦੋਜ਼ਖ਼ ਨਾਲ਼ ਅਜ਼ਾਬੋਂ

ਸ਼ੀਂਹ ਬਕਰੀਨਾਂ ਗ਼ਾਰਾਂ ਅੰਦਰ, ਹੋਰ ਆਫ਼ਾਤ ਹਜ਼ਾਰਾਂ
ਸੰਗ ਜਨਹਾਨਦੇ ਪੇਸ਼ ਨਾ ਜਾਂਦੀ ,ਨਾਲ਼ ਇਨ੍ਹਾਂ ਹਥਿਆਰਾਂ

ਮੱਤ ਕੋਈ ਖਾਵਣ ਧਾਵੇ ਤੈਨੂੰ ,ਕੰਨ ਸਣੇਗਾ ਚੀਕਾਂ
ਤੇਰੇ ਦੁਸ਼ਮਣ ਓਥੇ ਫਾਸਨ, ਸਾਨੂੰ ਰਹਿਣ ਉਡੀਕਾਂ

ਜਾਣ ਤੇਰੀ ਕੋਈ ਪੱਥਰ ਨਾਹੀਂ, ਪਾਣੀ ਵਿਚ ਨਾ ਗਲਸੀ
ਜ਼ਾਲਮ ਬਰਫ਼ ਪੰਜਾਲ਼ਾਂ ਵਾਲੀ, ਨਿੱਤ ਸਿਰੇ ਤੇ ਝੁਲਸੀ

ਨਾ ਰੀਂ ਪਿੱਛੇ ਲੱਗ ਨਾ ਮਰਈਏ ,ਛੱਡ ਬੱਚਾ ਇਹ ਖਿਹੜਾ
ਸੰਭਲ ਪੈਰ ਟਕਾਈਏ ਉਥੇ, ਦੁਨੀਆ ਤਿਲਕਣ ਵੇਹੜਾ

ਆਪ ਸੜੀਂ ਤੇ ਸਾਨੂੰ ਸਾੜੇਂ, ਇਸ ਗੱਲੋਂ ਬਾਜ਼ ਆਵੇਂ
ਰੋ ਰੋ ਕਹਿੰਦੀ ਮਾਂ ਮੁਹੰਮਦ ,ਉਥੇ ਹੀ ਦਿਲ ਲਾਵੀਂ

ਸਾਕੀ ਦੇ ਸ਼ਰਾਬ ਸ਼ਿਤਾਬੀ, ਜਿਸ ਥੀਂ ਆਵੇ ਮਸਤੀ
ਬੇੜਾ ਠੇਲ੍ਹ ਦਈਏ ਵਿਚ ਹਾਹੋ, ਛੋੜ ਸ਼ਹਿਰ ਦੀ ਵਸਤੀ

ਮਾਪੇ ਰੋਂਦੇ ਛੋੜ ਘਰਾਂ ਵਿਚ ,ਦੇ ਜਵਾਬ ਵਸਣ ਦਾ
ਪੁੱਛ ਲੀਏ ਰਾਹ ਅਸ਼ਕੇ ਕੋਲੋਂ ,ਬਾਗ਼ ਅਰਮ ਚਮਨ ਦਾ