ਸੈਫ਼ਾਲ ਮਲੂਕ

ਜਵਾਬ ਸੈਫ਼ ਅਲ ਮਲੂਕ

ਸੈਫ਼ ਮਲੂਕ ਹੰਜੋਂ ਭਰ ਰਿੰਨ੍ਹ ,ਸੁਣ ਮਾਓ ਦੀ ਜ਼ਾਰੀ
ਪੈਰਾਂ ਉੱਤੇ ਮੱਥਾ ਰਗੜੇ ,ਚੁੰਮੇ ਵਾਰੋਵਾਰੀ

ਕਹਿੰਦਾ ਕਦਮ ਤੇਰੇ ਦੀ ਮਿੱਟੀ, ਸੁਰਮਾ ਮੇਰੇ ਭਾਣੇ
ਹੱਕ ਤੇਰੇ ਸਭ ਗਰਦਨ ਮੇਰੀ, ਨਾਹੀਂ ਮਿਲੇ ਮਕਾਣੇ

ਜੇ ਕੁਝ ਤੁਸਾਂ ਜ਼ਬਾਨੋਂ ਕਿਹਾ, ਫ਼ਰਜ਼ ਆਹਾ ਮੈਂ ਕਰਨਾ
ਐਨ ਸ਼ਹਾਦਤ ਮੈਨੂੰ ਆਹੀ, ਹੁਕਮ ਤੇਰੇ ਤੇ ਮਰਨਾ

ਇਹ ਬੇ ਅਕਲੀ ਮੇਰੀ ਮਾਏ, ਜਿਹੜੀ ਤੋਂ ਅੱਜ ਡਿਟੱਹੀ
ਬੰਦੇ ਅਤੇ ਦਿਵਸ ਨਾ ਕੋਈ, ਆਹੀ ਧਿਰ ਦੀ ਚਿੱਠੀ

ਵੱਸ ਲਗਦੇ ਕਦ ਛੱਡਦਾ ਕੋਈ ,ਲੱਜ਼ਤ ਘਰ ਸ਼ਹਿਰ ਦੀ
ਹਤੱਹੀਂ ਕੰਨ ਮਾਏ ਬਿਨ ਆਓਖਤ, ਮਾਰੇ ਤਲ਼ੀ ਜ਼ਹਿਰ ਦੀ

ਕੋਸ਼ਿਸ਼ ਤਰਲੇ ਸਾਡੇ ਮਾਈ, ਕਿਉਂਕਰ ਆਉਣ ਕਾਰੀ
ਭਾਅ ਮੇਰੇ ਇਸ ਸਿਫ਼ਰੇ ਪੈਣਾ, ਲੇਖ ਲਕੱਹੇ ਸਰਕਾਰੀ

ਚਿਰ ਹੋਇਆ ਸਿਰ ਮੇਰੇ ਅਤੇ ,ਇਹ ਨੱਠ ਬੁੱਤ ਸੀ ਘਰ ਦੀ
ਪਰਹਨ ਛੇਕੜ ਵੀਰੇ ਮੇਰੀ, ਨਹੀਂ ਦਲੇਰੀ ਤੁਰਦੀ

ਐਸਾ ਜ਼ਾਲਮ ਇਸ਼ਕ ਉੱਲਾ,ਜਿਹੜਾ ਤਖ਼ਤ ਛੜਾਏ
ਅਪਣਾ ਆਪ ਕੋਈ ਵਾਹ ਚਲਦੇ ,ਸੂਲੀ ਕਦ ਚੜ੍ਹਾਏ

ਹੁਣ ਮੈਨੂੰ ਇਹ ਖ਼ਵਾਹਿਸ਼ ਕਿਵੇਂ, ਮਰ ਜਾਵਾਂ ਜਿੰਦ ਜਾਏ
ਤੂੰ ਘਰ ਵਸਦਾ ਰਿਸਦਾ ਲੋੜੀਂ ,ਆਲੀ ਭੋਲੀ ਮਾਏ

ਘਰ ਰਕੱਹਨ ਦੀ ਗੱਲ ਨਾ ਆਖੋ, ਮੁਸ਼ਕਲ ਮੈਨੂੰ ਰਹਿਣਾ
ਜ਼ੋਰੇ ਰਕੱਹੋ ਤਾਂ ਮਰ ਵਿਸਾੰ ,ਉਹ ਗ਼ਮ ਪੱਸੀ ਸਹਿਣਾ

ਜੇ ਤੋਂ ਬੱਚਾ ਬਚਿਆ ਲੋੜੀਂ, ਮਾਏ ਟੂਰ ਸਫ਼ਰ ਨੂੰ
ਸਫ਼ਰ ਗਿਆਂ ਕੁਝ ਹਕੱਹੀ ਹੋਸੀ, ਮਿਲਸਾਂ ਫੇਰ ਪੁੱਤਰ ਨੂੰ

ਜੇ ਤੁਧ ਹਤੱਹੀਂ ਦਫ਼ਨ ਕਰਾਇਆ, ਕੁਝ ਵਿਸਵਾਸ ਨਾ ਰਹਿਸੀ
ਬੇਟੇ ਨਾਲ਼ ਮਿਲਣ ਦੀ ਤੈਨੂੰ, ਫਿਰ ਕੋਈ ਆਸ ਨਾ ਰਹਿਸੀ

ਦੇ ਇਜ਼ਾਜ਼ਤ ਮੈਨੂੰ ਮਾਏ, ਟਰਾਂ ਸਫ਼ਰ ਨੂੰ ਜਲਦੀ
ਰਹਿਣ ਨਹੀਂ ਹਨ ਮੇਰਾ ਇੱਥੇ, ਛਕ ਲੱਗੀ ਅੰਨ ਜਲ਼ ਦੀ

ਦਾਣਾ ਪਾਣੀ ਏਸ ਵਤਨ ਥੀਂ, ਸੰਭ ਗਿਆ ਹੁਣ ਮੇਰਾ
ਜਿਸ ਜਿਸ ਪਾਸੇ ਲਿਖਿਆ ਹੋਸੀ, ਪਿਆ ਕਰਾ ਸੀ ਫੇਰਾ

ਕੀਤਾ ਚਿੱਤ ਉਦਾਸ ਇਸ਼ਕ ਨੇ ,ਰਿਜ਼ਕ ਮੁਹਾਰ ਉਠਾਈ
ਤੋੜੋਂ ਆਈ ਕੰਨ ਹਟਾਏ, ਸਨ ਤੋਂ ਮੇਰੀ ਮਾਈ

ਇਹ ਗਲ ਆਖ ਸ਼ਹਿਜ਼ਾਦਾ ਰੁਕੇ ,ਸਿਰ ਪਰਨੇ ਹੋ ਝੜਦਾ
ਚੁੰਮ ਜ਼ਮੀਨ ਸਿੱਟੇ ਸਿਰ ਸਿਜਦੇ ,ਪੈਰ ਮਾਓ ਦੇ ਫੜਦਾ

ਚਾਅ ਮਾਓ ਦੇ ਮਨ ਨਾ ਸਕੇ,ਇਸ਼ਕ ਨਾ ਮੰਨਣ ਦੇਂਦਾ
ਕਰ ਕਰ ਉਜ਼ਰ ਹਜ਼ਾਰਾਂ ਤਾਹੀਇਂ, ਮੁੜਮੁੜ ਕਦਮ ਚੁਮੀਨਦਾ

ਇਹ ਦਲੀਲਾਂ ਧਾਰਾਂ ਮਾਏ, ਬਖ਼ਸ਼ੇਂ ਬਤਰੀ ਧਾਰਾਂ
ਧਾਰਾਂ ਤੇ ਕੋਹ ਕਾਫ਼ਾਂ ਅੰਦਰ, ਧਾੜਾਂ ਪੁੰਨ ਹਜ਼ਾਰਾਂ

ਜੇ ਰੱਬ ਮੈਨੂੰ ਖ਼ੀਰੀਂ ਆਂਦਾ, ਹਵਸਾਂ ਆਨ ਸਲਾਮੀ
ਮੱਤ ਮਰ ਜਾਵਾਂ ਤਾਂ ਬਖਸ਼ਾਵਾਂ ,ਬਖ਼ਸ਼ੋ ਹੱਕ ਤਮਾਮੀ