ਸੈਫ਼ਾਲ ਮਲੂਕ

ਜਾਵਣ ਦੀ ਇਜ਼ਾਜ਼ਤ

ਰੋਂਦੀ ਤੇ ਕੁਰਲਾਂਦੀ ਮਾਈ, ਬੇਟਾ ੋ-ਏ-ਈਆ ਕੀਤਾ
ਰੱਬ ਦਾ ਦਿੱਤਾ ਸਿਰ ਪਰ ਸਹਿਆ , ਸਬਰ ਪਿਆਲਾ ਪੀਤਾ

ਮਾਓ ਪੀਓ ਜਦ ਜਾਤਾ ਬੇਟਾ ,ਨਾਹੀਂ ਘਰ ਦਏ ਕੰਮ ਦਾ
ਘਰ ਰਕੱਹੇ ਹਨ ਬਚਦਾ ਨਾਹੀਂ, ਡਾਹਡਾ ਰੋਗ ਪਰਮ ਦਾ

ਆਸਿਮ ਸ਼ਾਹ ਕਹੇ ਪੁੱਤਰ ਨੂੰ, ਤੋਂ ਜਿਗਰ ਦਾ ਬੀਰਾ
ਤੂਹੀਂ ਜਿਗਰ ਮੇਰ ਅਸੀਂ ਤੂਹੀਂ, ਖਾਦਾ ਜਿਗਰਾ ਮੇਰਾ