ਸੈਫ਼ਾਲ ਮਲੂਕ

ਵਜ਼ੀਰ ਦਾ ਹੌਸਲਾ ਦੇਣਾ

ਤਖ਼ਤੀ ਦਲ ਦੀ ਅਤੇ ਲਿਖੇ, ਸੂਰਤ ਨਕਸ਼ ਸੱਜਣ ਦੇ
ਧੋਤੇ ਦੂਰ ਨਾ ਹੁੰਦੇ ਹਰਗਿਜ਼, ਡੂੰਘੇ ਅਕੱਹੱਰ ਮਨ ਦੇ

ਯਾਦ ਮੇਰੀ ਥੀਂ ਭੁੱਲਦੀ ਨਾਹੀਂਮ ਹਰਗਿਜ਼ ਜ਼ੁਲਫ਼ ਪੁਰੀ ਦੀ
ਸਖ਼ਤ ਕਮੰਦ ਘੱਤੇ ਜਿਸ ਵਾਂਗਰ, ਰੁਸਤਮ ਤੇ ਬਹਿਮਣ ਦੇ

ਹੁਸਨ ਜਮਾਲ ਉਹਦੇ ਦਾ ਦਿਲ ਤੋਂ, ਮੂਲ ਖ਼ਿਆਲ ਨਾ ਜਾਂਦਾ
ਤੋੜੇ ਜ਼ੁਲਮ ਅਜ਼ਾਬ ਮੇਰੇ ਤੇ, ਆਉਣ ਜ਼ਿਮੀਂ ਜ਼ਮਨ ਦੇ

ਰੋਜ਼ ਅਜ਼ਲ ਦੇ ਜ਼ੁਲਫ਼ ਪਿਆ ਦੀ, ਬਣਾ ਲਿਆ ਦਿਲ ਮੇਰਾ
ਆਖ਼ਿਰ ਤੀਕ ਨਾ ਛੁੱਟਣ ਦਿਸਣ, ਸਖ਼ਤ ਜ਼ੰਜ਼ੀਰ ਸੱਜਣ ਦੇ

ਤੋੜੇ ਲੱਖ ਪਹਾੜ ਗ਼ਮਾਂ ਦੇ, ਸਿਰ ਮੇਰੇ ਪੁਰ ਤਰਟਨ
ਸਿਰ ਜਾਸੀ ਪਰ ਭਾਰ ਨਾ ਸਟਸਾਂ, ਵਾਂਗਣ ਕੋਹ ਸ਼ਿਕਨ ਦੇ

ਰੋਗੀ ਜੀਵੜਾ ਦਾਰੂ ਲੋੜੇ, ਸ਼ਰਬਤ ਹਿੱਕ ਦੀਦਾ ਰੂੰ
ਦੇਣ ਤਬੀਬਾਂ ਦੇ ਹੱਥ ਬਾਹਾਂ, ਰੋਗ ਜਿਨ੍ਹਾਂ ਨੂੰ ਤਿੰਨ ਦੇ

ਹਿਰਸ ਸੱਜਣ ਦੀ ਜਾਨ ਮੇਰੀ ਵਿਚ, ਐਸਾ ਡੇਰਾ ਲਾਇਆ
ਜਿੰਦ ਜਾਸੀ ਪਰ ਹਿਰਸ ਨਾ ਜਾਸੀ, ਪੱਕੇ ਕੁਲ ਸੁਖ਼ਨ ਦੇ

ਖੜੇ ਗੁਲਾਬ ਸ਼ਗੂਫ਼ੇ ਅੱਗੇ, ਹੋਏ ਸਬਜ਼ ਬਗ਼ੀਚੇ
ਆਈ ਵਾਊ ਫ਼ਜਰ ਦੀ ਲੈ ਕੇ, ਖ਼ਤ ਪੈਗ਼ਾਮ ਵਤਨ ਦੇ

ਬਾਸ ਲਈ ਤਾਂ ਫਾਸ ਗਈ ਸੀ, ਪਰ ਪਰ ਕੰਢੀਂ ਸੁਲਹੀ
ਬੁਲਬੁਲ ਨੂੰ ਕੇ ਹਾਸਲ ਹੋਇਆ, ਕਰ ਕੇ ਸੈਰ ਚਮਨ ਦੇ

ਅੱਡ ਅੱਡ ਥੱਕੇ ਪਏ ਨਛਕੇ, ਬਾਤ ਨਾ ਪੁੱਛੀ ਯਾਰਾਂ
ਵੇਖ ਚਕੋਰਾਂ ਕੇ ਫੁੱਲ ਪਾਇਆ, ਬਣ ਕੇ ਆਸ਼ਿਕ ਚਿੰਨ ਦੇ

ਇਸ ਸੂਰਜ ਦੀ ਆਤਿਸ਼ ਕੋਲੋਂ, ਪਾਣੀ ਵਿਚ ਕਮਲਾ ਨਾ
ਨੀਲੂ ਫ਼ਰ ਦਾ ਇਸ਼ਕ ਅਜੇ ਭੀ, ਬੇ ਪ੍ਰਵਾਹ ਨਾ ਮੰਦੇ

ਜੇ ਕੋਈ ਚਾਹੇ ਵਾਂਗ ਮੁਹੰਮਦ, ਸਰਗਰਦਾਨ ਨਾ ਹੋਵੇ
ਸੋਹਣੀਆਂ ਦੀ ਅਸ਼ਨਾਈਵਂ ਛੁਪ ਕੇ, ਬੈਠੇ ਨਾਲ਼ ਅਮਨ ਦੇ

ਬਹੁਤੀ ਉਮਰ ਗੁਜ਼ਾਰੀ ਐਵੇਂ, ਯਾਰ ਨਾ ਨਜ਼ਰੀ ਪੈਂਦੇ
ਥੋੜੇ ਰੋਜ਼ ਜਵਾਨੀ ਜੋਬਨ, ਦਾਇਮ ਸਾਥੀ ਕੈਂ ਦੇ

ਠੰਡੀ ਵਾਅ ਸਫ਼ਾਏ ਵਾਲੀ, ਖ਼ੁਸ਼ਬੂਦਾਰ ਵਫ਼ਾਇਯੋਂ
ਅਜੇ ਨਾ ਆਈ ਦਿਲਬਰ ਵੱਲੋਂ, ਜਿਸ ਪਰ ਅਸੀਂ ਵਿਕੇਂਦੇ

ਉਹ ਦਿਲਬਰ ਜੋ ਹਿੱਕ ਕੱਖ ਉਤੋਂਮ ਗੋਲਾ ਲਏ ਨਾ ਮੈਨੂੰ
ਦੂਏ ਜਹਾਨ ਦੇਵੇ ਕੋਈ ਸਾਨੂੰ, ਉਸਦਾ ਵਾਲ਼ ਨਾ ਦੇਂਦੇ

ਗਾਲ ਮੋਹ ਲੀਨ ਚੰਗਾ ਮੰਦਾ, ਜੋ ਮੈਂ ਚਾਹੇ ਬੋਲੇ
ਤੁਰਸ਼ ਜਵਾਬ ਮਿੱਠੇ ਮਨਾ ਵਿਚੋਂ, ਲੱਜ਼ਤ ਅਸੀਂ ਚਖੀਨਦੇ

ਅਪਣਾ ਆਪ ਸੰਭਾਲਾਂ ਨਾਹੀਂ, ਮਨੂੰ ਵਿਸਾਰ ਸੱਜਣ ਨੂੰ
ਅਪਣਾ ਹਾਲ ਨਾ ਤੱਕਦੇ ਮੁੜ ਕੇ, ਜੋ ਇਸ ਤਰਫ਼ ਤਕੀਨਦੇ

ਜੇ ਲੱਖ ਗਾ ਲੀਨ ਤਾਣੇ ਦੇਵੇ, ਨਾਲੇ ਮੂੰਹ ਫਿਟਕਾਰੇ
ਇਸ ਥੀਂ ਚੰਗਾ ਕੇ ਅਸਾਨੂੰ, ਇਸ ਸੰਗ ਬਾਤ ਕਰੇਂਦੇ

ਕੀਤੀ ਕਿਸਮ ਬਤੀਰੀ ਵਾਰੀ, ਦਿਲ ਦੇ ਰੋਗ ਨਾ ਦਸਸਾਂ
ਜਾਣ ਲਬਾਂ ਪਰ ਰਹੀ ਨਾ ਤਾਕਤ, ਤਾਂ ਹੁਣ ਜ਼ਾਹਰ ਪੈਂਦੇ

ਮੁੱਖ ਪਿਆਦਾ ਆਬ ਹਯਾਤੀ, ਅਸੀਂ ਮੋਏ ਤ੍ਰਿਹਾਏ
ਜਲ਼ ਬਿਨ ਮਛਲੀ ਵਾਂਗ ਮੁਹੰਮਦ, ਰਹੀਏ ਕਿਚਰ ਤਪੀਨਦੇ

ਜੇ ਮਹਿਬੂਬ ਪਿਆਰਾ ਹਿੱਕ ਦਿਨ, ਵਸੇ ਨਾਲ਼ ਅਸਾਡੇ
ਜਾਨਾਂ ਅੱਜ ਹੁਮਾ ਪਖੇਰੂ, ਫਾਥਾ ਜਾਲ਼ ਅਸਾਡੇ

ਮਿਸਲ ਹਬਾਬ ਸਿਰੋਂ ਸੁੱਟ ਟੋਪੀ, ਜਲ਼ ਖ਼ੁਸ਼ੀਆਂ ਦੇ ਡੱਬਾਂ
ਪਏ ਪਿੱਛਾਵਾਂ ਉਸ ਦਾ ਜੇ ਵਿਚ, ਜਾਮ ਜ਼ਲਾਲ ਅਸਾਡੇ

ਚੜ੍ਹ ਚਿੰਨ੍ਹ! ਤੇ ਕਰ ਰੁਸ਼ਨਾਈ, ਕਾਲ਼ੀ ਰਾਤ ਹਿਜਰ ਦੀ
ਸ਼ਮ੍ਹਾ ਜਮਾਲ ਕਮਾਲ ਸੱਜਣ ਦੀ, ਆ ਘਰ ਬਾਲ ਅਸਾਡੇ

ਦਿਲਬਰ ਦੇ ਦਰਜਾ-ਏ-ਨਾ ਸਕਦੇ, ਹੂਰਾਂ ਮੁਲਕ ਅਸਮਾਨੀ
ਕਦ ਮਜਾਲ ਸਲਾਮ ਕਰਨ ਦੀ, ਮਿਸਲ ਕੰਗਾਲ ਅਸਾਡੇ

ਸੋਹਣੀ ਸੂਰਤ ਵੇਖ ਲਬਾਂ ਤੋਂ, ਵਾਰੀ ਜਾਨ ਪਿਆਰੀ
ਮੱਤ ਹਿੱਕ ਘੁਟ ਲੱਭੇ ਇਸ ਜਾਮੋਂ, ਇਹ ਖ਼ਿਆਲ ਅਸਾਡੇ

ਕਹਿੰਦਾ ਫੇਰ ਖ਼ਿਆਲ ਜ਼ੁਲਫ਼ ਦਾ, ਜਾਣ ਨਾ ਜਾਣ ਪਿਆਰੇ
ਇਸੇ ਕਈ ਸ਼ਿਕਾਰ ਫਸਾਨਦੇ, ਫਾਹੀਆਂ ਵਾਲ਼ ਅਸਾਡੇ

ਨਾ ਉਮੀਦ ਸੱਜਣ ਦੇ ਦਰ ਥੀਂ, ਨਾ ਹਵਸਾਂ ਨਾ ਮੁੜ ਸਾਂ
ਕਦੇ ਤੇ ਰਹਿਮ ਪਵੇਗਾ ਉਸ ਨੂੰ, ਵੇਖ ਵਬਾਲ ਅਸਾਡੇ

ਖ਼ਾਕ ਉਹਦੇ ਦਰ ਵਾਲੀ ਵਾਲਾ, ਜਿਸ ਦਮ ਮੈਂ ਦਮ ਮਾਰਾਂ
ਮਿੱਠੀ ਵਾਊ ਜੰਨਤ ਦੀ ਫਿਰਦੀ, ਮਗ਼ਜ਼ ਦਿਵਾਲ ਅਸਾਡੇ

ਹੈ ਵਾਊ ਇਸ ਇਸ਼ਕ ਮੇਰੇ ਦੀ, ਰਮਜ਼ ਪਿਆ ਕਣ ਪਾਈਂ
ਆਖੀਂ ਹੱਥੀਂ ਮਾਰ, ਤੁਸਾਂ ਨੂੰ, ਖ਼ੂਨ ਹਲਾਲ ਅਸਾਡੇ

ਜੇ ਉਹ ਇਹ ਗੱਲ ਮਨੇ ਨਾਹੀਂ, ਸਾਫ਼ ਜਵਾਬ ਸੁਣਾਵੇ
ਆਖੇ ਸ਼ਾਲਾ ਹੋਣ ਨਾ ਇਸੇ, ਨਫ਼ਰ ਬੇਹਾਲ ਅਸਾਡੇ

ਕਹਿ ਅੱਗੋਂ ਹੈ ਸ਼ਾਹ ਹੁਸਨ ਦੇ, ਬਾਦਸ਼ਾਆਂ ਦਰ ਮੰਗਤੇ
ਮੁੱਢ ਕਦੀਮੋਂ ਬਹਿੰਦੇ ਆਏ, ਭਾਈਵਾਲ ਅਸਾਡੇ

ਕਰਨ ਗੁੱਦਾ ਸੱਜਣ ਦੇ ਕੂਚੇ, ਬਾਦਸ਼ਾਹੀ ਥੀਂ ਚੰਗਾ
ਜੇ ਉਹ ਪਾਵੇ ਆਪ ਮੁਹੰਮਦ, ਖ਼ੈਰ ਰੁਮਾਲ ਅਸਾਡੇ

ਮੌਤੇ ਨਾਲੋਂ ਬੁਰੀ ਜੁਦਾਈ, ਮੈਨੂੰ ਯਾਰ ਸਹਾਈ
ਲੁਤਫ਼ ਖ਼ੁਦਾਈ ਲਿੱਸੀ ਬਦਲਾ, ਹੋਰ ਨਾ ਮੇਰਾ ਕਾਈ

ਡੇਰਾ ਯਾਰ ਮੇਰੇ ਦਾ ਉੱਚਾ, ਆਲੀਸ਼ਾਨ ਜਹਾਨੋਂ
ਕਰ ਫ਼ਰਿਆਦ ਉਚੇਰੀ ਸਾਰੀ, ਹੈ ਜਿੰਦ ਦਰਦ ਦਿਖਾਈ

ਬਾਝੋਂ ਅੱਖਰ ਇਸ਼ਕੇ ਵਾਲੇ, ਹੋਰ ਨਾ ਸਬਕ ਪੜ੍ਹਾਐਵਸ
ਰੱਬ ਉਸਤਾਦ ਮੇਰੇ ਨੂੰ ਦੇਵੇ, ਨੇਕੀ ਤੇ ਵਡਿਆਈ

ਸੋਹਣੀ ਸੂਰਤ ਵੇਖਣ ਕੋਲੋਂ, ਮਨ੍ਹਾ ਨਾ ਕਰਿਓ ਭਾਈ
ਜਮਦੜਿਆਂ ਇਹ ਆਦਤ ਮੈਨੂੰ, ਪਾਵਨ ਵਾਲੇ ਪਾਈ

ਹੈ ਖ਼ੁਸ਼ ਵਾਊ ਸੱਜਣ ਦੀ ਜਾਵੇਂ, ਅੰਦਰ ਬਾਗ਼ ਸੱਜਣ ਦੇ
ਸਰੂ ਆਜ਼ਾਦ ਮੇਰੇ ਨੂੰ ਆਖੀਂ, ਕਰ ਕੇ ਸੀਸ ਨਿਵਾਈ

ਬਾਝ ਦੀਦਾਰ ਤੇਰੇ ਥੀਂ ਸੱਜਣਾ!, ਖ਼ੁਸ਼ੀ ਨਾ ਦੱਸੇ ਖੋਹ ਬੇ
ਮੁੱਖ ਵਿਖਾਵੀਂ ਨਾ ਚਿਰ ਲਾਵੀਂ, ਆਵੇਂ ਬੁਰਾ ਖ਼ੁਦਾਈ

ਹੈ ਵਾਊ ਜਾ ਆਖ ਸੱਜਣ ਨੂੰ, ਹੈ ਬੁੱਕ ਬਾਗ਼ ਅਰਮ ਦੇ
ਕਿਉਂ ਤੁਧ ਸਿਰ ਗੁਰਦਾਨੀ ਮੈਨੂੰ, ਵਿਚ ਉਜਾੜਾਂ ਪਾਈ

ਆਪ ਸਿਆਂ ਵਿਚ ਰਲ਼ ਕੇ ਖੇਡੀਂ, ਮਾਰੇਂ ਮੌਜ ਨਸੀਬਾਂ
ਕਦੇ ਤੇ ਪੁੱਛ ਗ਼ਰੀਬਾਂ ਤਾਈਂ, ਜੋ ਹੋਏ ਸਹਿਰਾਈ

ਸ਼ਕਰੋ ਯਚਨ ਵਾਲਾ ਬਣਿਆ, ਸ਼ਾਲਾ ਜੁਗ ਜੁਗ ਜੀਵੇ
ਕਿਉਂ ਨਹੀਂ ਪੁੱਛਦਾ ਸਲ੍ਹਾ ਕਦਾਹੀਂ, ਤੋਤੀ ਭੁੱਖ ਸਕਾਈ

ਮਾਨ ਹੁਸਨ ਦਾ ਠਾਕੇ ਤੈਨੂੰ, ਹੈ ਫੁੱਲ ਸ਼ਾਖ਼ ਗੁਲਾਬੀ
ਪੁੱਛ ਨਹੀਂ ਗੱਲ ਬੁਲਬੁਲ ਕੋਲੋਂ, ਜੋ ਤੁਧ ਕਾਨ ਸੋਦਾਈ

ਨਾਲ਼ ਸਿਆਂ ਦੇ ਰਲ਼ ਕੇ ਜਿਸ ਦਮ, ਮੱਧ ਖ਼ੁਸ਼ੀ ਦਾ ਪੀਵੇਂ
ਕਰ ਖਾਂ ਯਾਦ ਮੈਨੂੰ ਭੀ ਜਿਸ ਨੇ, ਸਕਦੀਆਂ ਉਮਰ ਲਨਗਹਾਈ

ਖ਼ਬਰ ਨਹੀਂ ਕੇ ਰੰਗ ਇਨ੍ਹਾਂ ਦਾ, ਕਿਸ ਸਬੱਬੋਂ ਨੱਸਦੇ
ਗੂਹੜੇ ਨੈਣ ਸਿਆਹ ਜਿਨ੍ਹਾਂ ਦੇ, ਕਰਦੇ ਨਾ ਅਸ਼ਨਾਈ

ਹੁਸਨ ਜਮਾਲ ਕਮਾਲ ਤੇਰੇ ਵਿਚ, ਹੋਰ ਤਮਾਮੀ ਸਿਫ਼ਤਾਂ
ਹਿਕੁ ਐਬ ਵਫ਼ਾ-ਏ-ਮੁਹੱਬਤ, ਨਹੀਂ ਅੰਦਰ ਜ਼ੀਬਾਈ

ਹੈ ਵਾਊ ਜਦ ਬਾਗ਼ ਅਰਮ ਵਿਚ, ਜਾਸੇਂ ਪਾਸ ਪਿਆਰੇ
ਹੱਥ ਬੰਨ੍ਹ ਅਰਜ਼ ਗਿਜ਼ਾ ਰੀਂ ਓਥੇ, ਹੋ ਕੇ ਮੇਰੀ ਜਾਈ

ਮੈਂ ਨਿੱਤ ਦਰਦ ਤੇਰੇ ਦੀ ਆਤਿਸ਼, ਸੀਨੇ ਅੰਦਰ ਜਾਲਾਂ
ਤਲੀਆਂ ਵਿਚ ਕੜਾਹ ਗ਼ਮਾਂ ਦੇ, ਜਿਉਂ ਮੱਛੀ ਜਲ਼ ਜਾਈ

ਜੇ ਜੁੱਗ ਦੁਸ਼ਮਣ ਮਾਰਨ ਵਾਲਾ, ਤੋਂ ਹਿੱਕ ਸੱਜਣ ਹੋ ਨਵੇਂ
ਮੁੱਤੋਂ ਜ਼ਰਾ ਨਾ ਡਰ ਸਾਂ, ਕਰਸਾਂ ਦਮ ਦਮ ਸ਼ਿਕਰਾ ਲਾਈ

ਜਾਂ ਜਾਂ ਆਸ਼ਿਕ ਬੁਝੇ ਨਾਹੀਂ, ਮਹਿਬੂਬਾਂ ਦੇ ਦਰ ਤੇ
ਕਦ ਖ਼ਲਾਸੀ ਕਰਦਾ ਉਸ ਦੀ, ਜ਼ਾਲਮ ਦਰਦ ਜੁਦਾਈ

ਜਲਵਾ ਰੂਪ ਤੇਰੇ ਦਾ ਲੁੱਟਦਾ, ਮੁੱਤਕੀ ਸ਼ਾਹ ਗੁੱਦਾਵਾਂ
ਐਸੀ ਸੂਰਤ ਸੋਹਣੀ ਤਾਈਂ, ਮੱਤ ਕੋਈ ਨਜ਼ਰ ਨਾ ਲਾਈ

ਤੋੜੇ ਦੂਰ ਪਿਆ ਪਰਦੇਸੀ, ਯਾਦ ਨਹੀਂ ਤੁਧ ਕੀਤਾ
ਮੈਂ ਮੱਧ ਪੀਵਾਂ ਸੁਰ ਤੁਸਾਨੂੰ, ਹਕਦਮ ਨਹੀਂ ਖ਼ਤਾਈ

ਹੈ ਖ਼ੁਸ਼ ਵਾਊ ਫ਼ਜਰ ਦੀ ਆਨੀਂ, ਖ਼ਾਕ ਉਹਦੇ ਦਰਬਾਰੋਂ
ਇਸ ਸੁਰਮੇ ਥੀਂ ਲੈ ਮੁਹੰਮਦ, ਅੱਖੀਂ ਦੀ ਰੁਸ਼ਨਾਈ

ਸੈਫ਼ ਮਲੂਕ ਸ਼ਜ਼ਾਦਾ ਉੱਠ ਕੇ, ਪੜ੍ਹਨ ਲੱਗਾ ਸ਼ੁਕਰਾਨੇ
ਸੋ ਸੌ ਸ਼ੁਕਰ ਜ਼ਬਾਨੋਂ ਆਖੇ, ਕਰੇ ਅਦਾ ਦੋ ਗਾਣੇ

ਅੱਠੇ ਪਹਿਰ ਇਬਾਦਤ ਅੰਦਰ, ਰਹਿੰਦਾ ਨਿੱਤ ਖਲੋਤਾ
ਇਸ਼ਕ ਹਕੀਕੀ ਹੋਇਆ ਮਜ਼ਾਜ਼ੋਂ, ਹਰ ਮਿਲੋਂ ਦਿਲ ਧੋਤਾ

ਇਹ ਮਸ਼ਗ਼ੂਲ ਇਬਾਦਤ ਅੰਦਰ, ਗੱਲਾਂ ਕੋਲ਼ ਨਾ ਕਰੀਏ
ਤੋੜੇ ਕੈਦ ਸੰਗਲ ਵਿਚ ਹੋਵਣ, ਫੇਰ ਸ਼ੀਹਨਾਂ ਥੀਂ ਡਰੀਏ

ਆਸ਼ਿਕ ਕੈਦ ਮੁਹੰਮਦ ਬਖਸ਼ਾ, ਪੈਰ ਨਾ ਬੱਧੇ ਤੇਰੇ
ਕਰ ਕੁੱਝ ਆਹਰ ਛਡੌਣ ਵਾਲਾ, ਕਰੀਂ ਇਥੇ ਕੇ ਫੇਰੇ

ਖ਼ਿਦਮਤਗਾਰ ਵਫ਼ਾਈ ਤਾਹੀਇਂ, ਹਾਂ ਵਿਹਲਾ ਕਰ ਧਾਈ
ਖ਼ਬਰ ਕਜ਼ੱੀਏ ਦੀ ਕਿਸ ਖਿੜਨੀ, ਕੋਲ਼ ਤੋ ਨਹੀਂ ਇਸ ਜਾਈ

ਸ਼ਾਰ ਸਤਾਨ ਅੰਦਰ ਚੱਲ ਜਲਦੀ, ਸ਼ਾਹਪਾਲੇ ਦੇ ਘਰ ਨੂੰ
ਆਸ਼ਿਕ ਦੀ ਇਸ ਹਾਲਤ ਵਾਲੀ, ਖ਼ਬਰ ਹੋਵੇ ਦਿਲਬਰ ਨੂੰ

ਸੈਫ਼ ਮਲੂਕੇ ਕੋਲ਼ ਇਕੱਲਾ, ਰਹਿ ਕੇ ਕੇ ਕਮਾਵਾਂ
ਫ਼ੌਜਾਂ ਚਾੜ੍ਹ ਲਿਆਵਾਂ ਤੋੜੋਂ, ਤਾਂ ਕੈਦੋਂ ਛਿੜਕਾਵਾਂ

ਮਿਹਰ ਅਫ਼ਰੋਜ਼ ਗਈ ਜਿਸ ਵੇਲੇ, ਕੋਲ਼ ਸ਼ਹੇ ਸ਼ਾਹਪਾਲੇ
ਗੋਸ਼ੇ ਗੱਲ ਸੁਣਾਉਣ ਕਾਰਨ, ਜਾ ਕਰ ਵੱਖ ਬਿਹਾਲੇ

ਸੈਫ਼ ਮਲੂਕੇ ਦੀ ਗੱਲ ਸਾਰੀ, ਅੱਵਲ ਆਖ਼ਿਰ ਤੋੜੀ
ਖੋਲ ਦੱਸੀ ਸ਼ਾਹਪਾਲੇ ਅੱਗੇ, ਸਿਫ਼ਤ ਕੀਤੀ ਬੇ ਉੜੀ

ਸੰਨ ਗੱਲਾਂ ਸ਼ਾਹਪਾਲ ਸ਼ਜ਼ਾਦਾ, ਬਹੁਤ ਤਾਜ਼ੱਬ ਹੋਇਆ
ਆਦਮੀਏਈ-ਏ-ਨੂੰ ਇਸ਼ਕ ਪੁਰੀ ਦਾ, ਕੀਕਰ ਉੱਠ ਖਲੋਇਆ

ਮਿੱਥੇ ਵੱਟ ਅੱਖੀਂ ਵਿਚ ਲਾਲੀ, ਚੜ੍ਹੀਵਸ ਗ਼ਜ਼ਬ ਹਨੇਰੀ
ਤੱਤਾ ਬੋਲ ਮਾਈ ਨੂੰ ਕਹਿੰਦਾ, ਕੇ ਮੱਤ ਮਾਰੀ ਤੇਰੀ

ਇਸ ਆਦਮ ਨੇ ਜਾਦੂ ਪਾਏ, ਯਾ ਕੋਈ ਜੁੜੀ ਖਲ਼ਾਈ
ਯਾ ਕੋਈ ਮੰਤਰ ਜੰਤਰ ਕੀਤਾ, ਤੇਰੀ ਹੋਸ਼ ਭਲਾਈ

ਯਾ ਕੋਈ ਪੜ੍ਹੀ ਅਜ਼ੀਮਤ ਉਸ ਨੇ, ਯਾ ਕੋਈ ਸੈਫ਼ੀ ਡਾਲ਼ੀ
ਯਾਸਿਰ ਤੇਰੇ ਉਤੋਂ ਫੇਰੀ, ਲੱਕੜ ਚਾ ਬੰਗਾਲੀ

ਤੂੰ ਜੇ ਇਹ ਮਨਸੂਬਾ ਕਰ ਕੇ, ਆਦਮ ਨਾਲ਼ ਲਿਆਈਯਂ
ਨਾ ਕੁੱਝ ਅਕਲ ਕਿਆਸ ਕੀਤੋਈ, ਐਂਵੇਂ ਹੀ ਟੁਰ ਆਈਯਂ

ਜੋ ਗੱਲ ਤੁਧ ਫ਼ਰਮਾਈ ਮੈਨੂੰ, ਬਾਹਰ ਇਲਮ ਹਿਸਾਬੋਂ
ਦਸ ਮਾਈ ਇਹ ਮਸਲਾ ਪੁੱਠਾ, ਪਰਹੀਵਈ ਕਿਸ ਕਿਤਾਬੋਂ?

ਆਦਮੀਆਂ ਤੇ ਪਰੀਆਂ ਅੰਦਰ, ਸਾਕ ਅੱਗੇ ਕਦ ਹੋਏ
ਮੋਤੀਂ ਤੇ ਗੱਲ ਡੋਡੇ ਮਾਏ, ਕਿਸ ਨੇ ਜੋੜ ਪਰੋਏ

ਦੂਏ ਜ਼ਾਤੀਂ ਵੱਖੋ ਵੱਖੀ, ਮੌਲਾ ਆਪ ਬਣਾਈਆਂ
ਅੱਵਲ ਦੇ ਦਿਨ ਰਲੀਆਂ ਨਾਹੀਂ, ਕਿਸ ਥੀਂ ਜਾਨ ਰਲਾਈਆਂ

ਵੱਡੇ ਵਡੇਰੇ ਵਡਕੇ ਸਾਡੇ, ਦਿਓ ਹੋਏ ਹਰ ਥਾਵੇਂ
ਕਿਸੇ ਨਹੀਂ ਇਹ ਰਸਮ ਕਬੂਲੀ, ਸ਼ਰ੍ਹਾ ਨਵੇਂ ਤੋਂ ਪਾਵੇਂ

ਇਹ ਗਲ ਮੂਲ ਨਹੀਂ ਦਿਲ ਲਗਦੀ, ਰਸਮ ਨਵੇਂ ਕਦ ਭਾਵੇ
ਕੌਮ ਦੁਈਆਂ ਦੀ ਮੰਦਾ ਚੰਗਾ, ਆਖਣ ਜੋ ਦਿਲ ਆਵੇ

ਹੈ ਸੁਲਤਾਨ ਹੁਸਨ ਦੀ ਨਗਰੀ, ਰਾਜ ਸਲਾਮਤ ਤੇਰਾ
ਮੈਂ ਪਰਦੇਸੀ ਹਾਂ ਫ਼ਰਿਆਦੀ, ਅਦਲ ਕਰੀਂ ਕੁੱਝ ਮੇਰਾ

ਤੁਧ ਬਿਨ ਜਾਨ ਲਬਾਂ ਪਰ ਆਈ, ਝੱਲਿਆ ਦਰਦ ਬਤੇਰਾ
ਦੇ ਦੀਦਾਰ ਅੱਜ ਵਕਤ ਮੁਹੰਮਦ, ਜੱਗ ਪਰ ਹਿਕੋ ਫੇਰਾ

ਇਸ਼ਕ ਫ਼ਿਰਾਕ ਬੇਤਰਸ ਸਿਪਾਹੀ, ਮਗਰ ਪਏ ਹਰ ਵੇਲੇ
ਪੁੱਟਣ ਬੰਦ ਸੁੱਟਣ ਵਿਚ ਪੈਰਾਂ, ਵਾਂਗਰ ਹਾਥੀ ਪੀਲੇ

ਸਬਰ ਤਹੱਮੁਲ ਕਰਨ ਨਾ ਦਿੰਦੇ, ਜ਼ਾਲਮ ਬੁਰੇ ਮਰੀਲੇ
ਤੁਧ ਬਿਨ ਐਵੇਂ ਜਾਣ ਮੁਹੰਮਦ, ਜਿਉਂ ਦੀਵਾ ਬਿਨ ਤੀਲੇ

ਬਸਤਰ ਨਾਮੁਰਾਦੀ ਅਤੇ, ਮੈਂ ਬਿਮਾਰ ਪਏ ਨੂੰ
ਦਾਰੂ ਦਰਦ ਤੁਸਾਡਾ ਸੱਜਣਾ!, ਲੈ ਅਜ਼ਾਰ ਪਏ ਨੂੰ

ਜ਼ਿਕਰ ਖ਼ਿਆਲ ਤੇਰਾ ਹਰ ਵੇਲੇ, ਦਰਦਾਂ ਮਾਰ ਲਏ ਨੂੰ
ਹੈ ਗ਼ਮ ਖ਼ਾਰ ਹਕਲੀ ਜਾਈ, ਬੇ ਗ਼ਮਖ਼ਾਰ ਪਏ ਨੂੰ

ਚਿੰਤਾ ਫ਼ਿਕਰ ਅੰਦੇਸ਼ੇ ਆਉਣ, ਬਣਾ ਬਣਾ ਸਫ਼ਾਂ ਕਤਾਰਾਂ
ਵੱਸ ਨਹੀਂ ਕੁੱਝ ਚਲਦਾ ਮੇਰਾ, ਕਿਸਮਤ ਹੱਥ ਮੁਹਾਰਾਂ

ਪਾਸੇ ਪਾਸੇ ਚਲੀ ਜਵਾਨੀ, ਪਾਸ ਨਾ ਸੱਦਿਆ ਯਾਰਾਂ
ਸਾਥੀ ਕੌਣ ਮੁਹੰਮਦ ਬਖ਼ਸ਼ਾ, ਦਰਦ ਵੰਡੇ ਗ਼ਮਖ਼ਾਰਾਂ

ਮਾਨ ਨਾ ਕੀਜੇ ਰੂਪ ਘਣੇ ਦਾ, ਵਾਰਿਸ ਕੌਣ ਹੁਸਨ ਦਾ
ਸਦਾ ਨਾ ਰਹਿਸਨ ਸ਼ਾਖ਼ਾਂ ਹਰੀਆਂ, ਸਦਾ ਨਾ ਫੁੱਲ ਚਮਨ ਦਾ

ਸਦਾ ਨਾ ਭੌਰ ਹਜ਼ਾਰਾਂ ਫਰਸਨ, ਸਦਾ ਨਾ ਵਕਤ ਅਮਨ ਦਾ
ਮਾਲੀ ਹੁਕਮ ਨਾ ਦੇ ਮੁਹੰਮਦ, ਕਿਉਂ ਅੱਜ ਸੈਰ ਕਰਨ ਦਾ

ਸਦਾ ਨਾ ਰਸਤ ਬਾਜ਼ਾ ਰੀਂ ਵਕਸੀ, ਸਦਾ ਨਾ ਰੌਣਕ ਸ਼ਹਿਰਾਂ
ਸਦਾ ਨਾ ਮੌਜ ਜਵਾਨੀ ਵਾਲੀ, ਸਦਾ ਨਾ ਨਦੀਈਂ ਲਹਿਰਾਂ

ਸਦਾ ਨਾ ਤਾਬਿਸ਼ ਸੂਰਜ ਵਾਲੀ, ਜੀਵ ਨੌਕਰ ਵਕਤ ਦੁਪਹਿਰਾਂ
ਬੇਵਫ਼ਾਈ ਰਸਮ ਮੁਹੰਮਦ, ਸਦਾ ਇਹੋ ਵਿਚ ਦਹਰਾਂ

ਸਦਾ ਨਾ ਲਾਟ ਚਿਰਾਗ਼ਾਂ ਵਾਲੀ, ਸਦਾ ਨਾ ਸੋਜ਼ ਪਤੰਗਾਂ
ਸਦਾ ਉਡਾਰਾਂ ਨਾਲ਼ ਕਤਾਰਾਂ, ਰਹਿਸਨ ਕਦ ਕਿਲਿੰਗਾਂ

ਸਦਾ ਨਹੀਂ ਹੱਥ ਮਹਿਦੀ ਰੁੱਤੇ, ਸਦਾ ਨਾ ਛਣਕਣ ਵੰਗਾਂ
ਸਦਾ ਨਾ ਛੁਪੇ ਪਾਅ ਮੁਹੰਮਦ, ਰਲ਼ ਮਿਲ ਬਹਿਣਾ ਸਿੰਗਾਂ

ਹੁਸਨ ਮਹਿਮਾਨ ਨਹੀਂ ਘਰ ਬਾਰੀ, ਕੇ ਉਸ ਦਾ ਫ਼ਰਮਾਨਾ
ਰਾਤੀਂ ਲੱਥਾ ਆਨ ਸਥੋਈ, ਫ਼ਜਰੀ ਕੋਚ ਬੁਲਾਣਾ

ਸੰਗਦੇ ਸਾਥੀ ਲੱਦੀ ਜਾਂਦੇ, ਅਸਾਂ ਭੀ ਸਾਥ ਲੱਦਾਨਾ
ਹੱਥ ਨਾ ਆਵੇ ਫੇਰ ਮੁਹੰਮਦ, ਜਾਂ ਇਹ ਵਕਤ ਵਹਾਨਾ

ਸਦਾ ਨਹੀਂ ਮਰ ਗਏਆਂ ਬਹਿਣਾ, ਸਦਾ ਨਹੀਂ ਸਿਰ ਪਾਣੀ
ਸਦਾ ਨਾ ਸਿਆਂ ਸੀਸ ਗੰਦਾਉਣ, ਸਦਾ ਨਾ ਸੁਰਖ਼ੀ ਲਾਨੀ

ਲੱਖ ਹਜ਼ਾਰ ਬਹਾਰ ਹੁਸਨ ਦੀ, ਖ਼ਾਕੋ ਵਿਚ ਸਮਾਣੀ
ਲਾਪਰੀਤ ਮੁਹੰਮਦ ਜਿਸ ਥੀਂ, ਜੱਗ ਵਿਚ ਰਹੇ ਕਹਾਣੀ

ਮਗਰ ਸ਼ਿਕਾਰੀ ਕਰੇ ਤਿਆਰੀ, ਬਾਰ ਚਰੀਨਦੀਆ ਹਰਨਾ
ਜੋ ਚੜ੍ਹਿਆ ਉਸ ਢੈਣਾ ਓੜਕ, ਜੋ ਜੰਮਿਆ ਉਸ ਮਰਨਾ

ਕੁੱਝ ਵਸਾਹ ਨਾ ਸਾਹ ਆਏ ਦਾ, ਮਾਣ ਕਿਹਾ ਫਿਰ ਕਰਨਾ
ਜਿਸ ਜੁੱਸੇ ਨੂੰ ਛੰਡ ਛੰਡ ਰੱਖੀਂ, ਖ਼ਾਕ ਅੰਦਰ ਵਣਜ ਧਰਨਾ

ਲੋਈ ਲੋਈ ਭਰ ਲੈ ਕੁੜੀਏ, ਜੇ ਤੁਧ ਭਾਂਡਾ ਭਰਨਾ
ਸ਼ਾਮ ਪਈ ਬਣ ਸ਼ਾਮ ਮੁਹੰਮਦ, ਘਰ ਜਾਂਦੀ ਨੇ ਡਰਨਾ

ਸੈਫ਼ ਮਲੂਕ ਸ਼ਹਿਜ਼ਾਦਾ ਐਵੇਂ, ਰਾਗ ਵਰ ਅੱਗੋਂ ਗਾਂਦਾ
ਉਡਦੇ ਪੰਖੀ ਢਹਿਣ ਅਸਮਾਨੋਂ, ਸੁਣ ਕੇ ਕੋਈ ਨਾ ਜਾਂਦਾ

ਹਰ ਹਰ ਬੋਲ ਉਹਦਾ ਦਖਿਆਰਾ, ਜ਼ਹਿਰ ਅਲੋਦੀ ਕਾਣੀ
ਦੂਜਾ ਸਦਕੇ ਹੋ ਹੋ ਜਾਵਣ, ਹੂਰਾਂ ਵੇਖ ਜਵਾਨੀ

ਦਰਦੋਂ ਆਹੀਂ ਮਾਰ ਸ਼ਜ਼ਾਦੇ, ਪਰ ਕਰ ਸਾਂਗਾਂ ਲਾਈਆਂ
ਆਹ ਇਸ਼ਕ ਦੀ ਕੋਈ ਨਾ ਝੱਲਦਾ, ਜਿੰਦੂ ਜਿਹਨਾਂ ਜਲਾਿਆਂ

ਮਾਰੀ ਆਹ ਜ਼ਲੈਖ਼ਾ ਬੀ ਬੀ, ਦਰਦੋਂ ਬਾਲ ਮਵਾਤਾ
ਭੜਕ ਲੱਗੀ ਅੱਗ ਚਾਬਕ ਸੜਿਆ, ਤਾਂ ਯੂਸੁਫ਼ ਸੱਚ ਜਾਤਾ

ਸੱਸੀ ਨੂੰ ਇਕ ਰੋਜ਼ ਪੁਨੂੰ ਨੇ, ਤਾਨ੍ਹਾ ਬੋਲੀ ਲਾਈ
ਸੱਚੇ ਇਸ਼ਕ ਤੇਰੇ ਦਾ ਬੀ ਬੀ, ਮੈਨੂੰ ਪਤਾ ਨਾ ਕਾਈ

ਸੱਸੀ ਚਮਕ ਲੱਗੀ ਇਸ ਗੱਲੋਂ, ਅੱਗ ਦੀ ਚਰ੍ਹ ਭਰਵਾਈ
ਨਾਲ਼ ਅਫ਼ਸੋਸ ਊਸਾਸ ਚਲਾਇਆ, ਆਤਿਸ਼ ਸਰਦ ਕਰਾਈ

ਮਾਹੀ ਦਰਦੋਂ ਵੰਝਲੀ ਵਾਹੇ, ਹੁੰਦਾ ਸ਼ੌਕ ਮਹੀਂ ਨੂੰ
ਮਜਨੂੰ ਦਾ ਸੰਨ ਬੋਲ ਦਰਿੰਦੇ, ਆਉਣ ਚੱਲ ਜ਼ਿਮੀਂ ਨੂੰ

ਰਾਹ ਖਲਾਨਦੇ ਆਹ ਚਲਾਵੇ, ਜਾਂ ਰੋਡਾ ਦਖਿਆਰਾ
ਜਲਦੀ ਆਰਿਨ ਕਾਰਨ ਕਰਦਾ, ਠੰਡਾ ਵੇਖ ਲੋਹਾਰਾ

ਇਬਰਾਹੀਮ ਚਿਖ਼ਾ ਪਰ ਕੁਡੀਆਂ, ਆਹੀਂ ਦਰਦ ਹਜ਼ਾਰੋਂ
ਬਾਗ਼ ਬਹਾਰ ਹੋਇਆਂ ਗੁਲਜ਼ਾਰਾਂ, ਆਤਿਸ਼ ਸ਼ੋਖ਼ ਅੰਗਾ ਰੂੰ

ਪੁਰੀ ਬਦੀਅ ਜਮਾਲ ਖਲੋਤੀ, ਵਾਂਗਰ ਸਰੂ ਅਜ਼ਾਦੇ
ਸਿਰਤੇ ਛਿੱਤਰ ਛਾਮ ਬਣਾਈ, ਰੱਖ ਘਣੇ ਸ਼ਮਸ਼ਾਦੇ

ਸ਼ਾਹਜ਼ਾਦੇ ਵੱਲ ਅੱਖੀਂ ਲਾਈਆਂ, ਤੱਕਦੀ ਮੂਲ ਨਾ ਝੁਮਕੇ
ਸੰਨ ਸਨ ਰਾਗ ਖ਼ਿਆਲ ਗ਼ਮਾਂ ਦੇ, ਵਾਊ ਪਰਮ ਦੀ ਰਮਕੇ