ਸੈਫ਼ਾਲ ਮਲੂਕ

ਬਾਦਸ਼ਾਹੀ ਤੋਂ ਦਸਤ ਬਰਦਾਰੀ

ਬੇਗਮ ਨੂੰ ਸੱਦ ਕਹਿੰਦਾ ਮੇਰੀ ,ਗ਼ਮ ਨੇ ਹੋਸ਼ ਭਲਾਈ
ਬੇਗ਼ਮ ਹੋ ਕੇ ਕਰ ਸੁਲਤਾਨੀ, ਬਾਦਸ਼ਾ ਹੈ ਦੀ ਜਾਈ

ਸਬੱਹੋ ਉਸ ਦੇ ਜ਼ਿੰਮੇ ਲਾਏ ,ਬਾਦਸ਼ਾਹੀ ਸਮਿਆਨੇ
ਫੱਜਾਂ ਲਸ਼ਕਰ ਤਾਬਿ ਕੀਤੇ, ਦਿੱਤੇ ਸਉ ਨੱਪ ਖ਼ਜ਼ਾਨੇ

ਸਾਲਿਹ ਤੇ ਜ਼ਰ ਪੋਸ਼ ਅਕਾਬਰ, ਦੂਏ ਵਜ਼ੀਰ ਸਿਆਣੇ
ਉਹ ਭੀ ਤਾਬਿ ਕੀਤੇ ਕੋਈ, ਹਕਮੋਂ ਉਜ਼ਰ ਨਾ ਆਨੇ

ਬਹੁਤੇ ਵਾਅਜ਼ ਵਸੱੀਤ ਕੀਤੇ ,ਮੱਤੀਂ ਦੇ ਸਮਝਾਏ
ਰੱਖਣੀ ਖ਼ਬਰ ਕੰਗਾਲਾਂ ਅਤੇ, ਮੱਤ ਕੋਈ ਜ਼ੁਲਮ ਪੁਚਾਏ

ਆਪੋਂ ਜ਼ੁਲਮ ਨਾ ਕਰਨਾ ਕੋਈ, ਫ਼ਿਜ਼ਾ ਅਕਬਰ ਥੀਂ ਡਰਨਾ
ਜਿਸ ਦਿਨ ਆਪ ਅਦਾਲਤ ਬਹਿਸੀ, ਤਿਲ਼ ਤਿਲ਼ ਲੇਖਾ ਭਰਨਾ

ਅਦਲ ਇਨਸਾਫ਼ ਅਜਿਹਾ ਕਰਨਾ, ਜੱਗ ਵਿਚ ਰਹੇ ਕਹਾਣੀ
ਮਜ਼ਲੂਮਾਂ ਮਹਿਤਾ ਜਾਂ ਤਾਈਂ, ਦਾਦ ਮੁਰਾਦ ਪੁਚਾਨੀ

ਕਰ ਤਲਕੀਨਾਂ ਤੇ ਤਾਕੀਦਾਂ, ਆਸਿਮ ਸ਼ਾਹ ਛੱਡ ਸ਼ਾਹੀ
ਗੋਸ਼ੇ ਅੰਦਰ ਬੈਠ ਚੁਪੀਤਾ, ਕਰਦਾ ਜਿਕਰ ਇਲਾਹੀ

ਕਰੇ ਇਬਾਦਤ ਰੱਬ ਸੱਚੇ ਦੀ ,ਜ਼ਾਰੀ ਕਰ ਕਰ ਰੋਵੇ
ਬੇਟੇ ਕਾਰਨ ਵਿਚ ਦਰਗਾਹੇ, ਨਿੱਤ ਸਵਾਲੀ ਹੋਵੇ

ਰੱਬਾ ਪੁੱਤ ਮੇਰੇ ਨੂੰ ਰਕੱਹੀਂ, ਆਪਣੀ ਵਿਚ ਅਮਾਨੇ
ਨਾਲ਼ ਮੁਰਾਦ ਦਿਲੇ ਦੀ ਆਨੀਂ, ਫੇਰ ਅਸਾਡੇ ਖ਼ਾਨੇ

ਉਹ ਪਰਦੇਸੀ ਬੱਚਾ ਮੇਰਾ ,ਜਿਸ ਅੰਦਰ ਜਿੰਦ ਮੇਰੀ
ਜਿਥੇ ਰਹੇ ਸਲਾਮਤ ਰਕੱਹੀਂ, ਤੁਧ ਬਿਨ ਕੋਈ ਨਾ ਢੇਰੀ

ਨਾਲ਼ ਇਖ਼ਲਾਸ ਮੁਹੱਬਤ ਸੱਚੀ ,ਆਸਿਮ ਰੱਬ ਧਿਆ ਨਦਾ
ਵਾਂਗ ਨਬੀ ਯਅਕੂਬ ਹਮੇਸ਼ਾ, ਬੇਟੇ ਦਾ ਗ਼ਮ ਖਾਂਦਾ

ਰੋਰੋ ਨੀਰ ਇੱਕ੍ਹੀਂ ਦਾ ਘਟੀਆ ,ਰੋਅ ਹੋਈ ਨੂਰਾਨੀ
ਜ਼ੁਹਦ ਇਬਾਦਤ ਕਰਦਾ ਜਿਉਂ ਕਰ, ਪੈਗ਼ੰਬਰ ਕਿਨਾਨੀ

ਸੈਫ਼ ਮਲੂਕੇ ਦਏ ਹੱਕ ਅੰਦਰ, ਕਰਦਾ ਨਿੱਤ ਦੁਆਈੰ
ਜਿਸ ਪਰ ਮਾਪੇ ਰਾਜ਼ੀ ਹੋਵਣ ,ਉਹਦੀਆਂ ਦੂਰ ਬਲਾਏਂ

ਹਜ਼ਰਤ ਪਾਕ ਨਿਬ(ਸਲ.)ਈ ਫ਼ਰਮਾਇਆ, ਜੋ ਨਬੀਆਂ ਦਾ ਸਰੂਰ
ਸੱਲੀ ਅੱਲ੍ਹਾ ਅਲੀਆ ਵਸੱਲਮ, ਨਾਲੇ ਆਲ ਉਹਦੀ ਪ੍ਰ

ਜਿਸ ਕਜ਼ਾਏ ਹੋਣਾ ਹੋਵੇ ,ਲਿਕੱਹੀ ਰੋਜ਼ ਅਜ਼ਲ ਦੀ
ਜੇ ਸਹੁਉਣ ਦੁਆਈੰ ਵਾਲੇ ,ਕਿਸੇ ਤਰ੍ਹਾਂ ਨਹੀਂ ਟਲਦੀ

ਪਰ ਜੇ ਮਾਪੇ ਰਾਜ਼ੀ ਹੋ ਕੇ, ਕਰਨ ਦੁਆਈੰ ਦਿਲ ਥੀਂ
ਫ਼ਰ ਜ਼ਿੰਦੇ ਤੋਂ ਟਲਣ ਬਲਾਏਂ, ਬਚ ਨਿਕਲੇ ਮੁਸ਼ਕਿਲ ਥੀਂ

ਜੇ ਕੁਝ ਇਸ ਹਜ਼ਰਤ ਫ਼ਰਮਾਇਆ ,ਇਸ ਵਿਚ ਸ਼ੱਕ ਨਾ ਜੱਰਾ
ਸੈਫ਼ ਮਲੂਕ ਦੁਆ ਪਿਓ ਦੀ ,ਪੁਗਸੀ ਜਾਇ ਮਕਰਾ