ਸੈਫ਼ਾਲ ਮਲੂਕ

ਮਿਸਰ ਤੋਂ ਰਵਾਨਗੀ

ਜਾਂ ਸ਼ਹਿਜ਼ਾਦਾ ਹੋਇਆ ਰਵਾਨਾ, ਕੀਤੀ ਛਾਂ ਨਿਸ਼ਾਨਾਂ
ਬਾਦਬਾਨ ਖੁੱਲੇ ਕਰ ਦਿੱਤੇ, ਸਭਨਾਂ ਕੁਸ਼ਤੀ ਬਾਣਾਂ

ਘਿਰਿਆ ਧੌਂਸਾ ਤੁਰਿਆ ਡੇਰਾ, ਲੱਗੀ ਚੋਟ ਨਕਾਰੇ
ਵਿਜੇ ਤੁਰਮ ਉਸ਼ਾ ਰੁੱਤ ਹੋਈ, ਬੇੜੇ ਠੁਲ੍ਹੇ ਸਾਰੇ

ਜਿਲਦ ਮੱਲਾਹ ਹਲਾਵਨ ਚੱਪੇ ,ਜ਼ੋਰਾਵਰ ਕਰਾਰੇ
ਵਾਅ ਉਡਾਈ ਜਾਵੇ ਬੇੜੇ ,ਕੋਲੋਂ ਕੌਲੀ ਸਾਰੇ

ਜੇ ਕੁਝ ਹੁਕਮ ਕਰੇ ਸ਼ਹਿਜ਼ਾਦਾ, ਸਭ ਬਜਾ ਲਿਆਉਣ
ਰੰਗਾਰੰਗ ਖੁੱਲਾਉਣ ਖਾਣੇ, ਖੇਡਣ ਜੀਵ ਭਲਾਉਣ

ਹੁਸਨ ਖੇਡਣ ਦਿਲ ਪ੍ਰਚਾਵਣ ,ਰਕੱਹਨ ਉਸ ਭਲਾਈ
ਰਾਤੀਂ ਦਿਨ੍ਹਾਂ ਖਲੋਂਦੇ ਨਾਹੀਂ ,ਜਾਨ ਜ਼ਹਾਜ਼ ਚਲਾਈ

ਵਿਚੇ ਰੱਜਦਾ ਪੱਕਦਾ ਖਾਂਦੇ ,ਵਿਚੇ ਸਭ ਕੰਮ ਹੁੰਦੇ
ਨਾ ਉਹ ਦਿੰਦੇ ਲਾਵਣ ਬੇੜੇ, ਨਾਹੀਂ ਕਿਤੇ ਖਲੋਂਦੇ

ਅੱਠ ਮਹੀਨੇ ਦਿਨ੍ਹਾਂ ਰਾਤੀਂ ,ਗਏ ਦੌੜਾਈ ਬੇੜੇ
ਖ਼ੁਸ਼ ਬਖ਼ੋਸ਼ ਰਿਹਾ ਸਭ ਡੇਰਾ ,ਆਫ਼ਤ ਕਿਸੇ ਨਾ ਛਿੜੇ

ਨਾ ਕੋਈ ਖ਼ਫ਼ਗੀ ਤੰਗੀ ਆਈ, ਨਾ ਹੋਈ ਦਿਲ ਗਿਰੀ
ਸਾਰਾ ਡੇਰਾ ਰਿਹਾ ਸੁਕੱਹਲਾ, ਕਰਦੇ ਐਸ਼ ਅਮੀਰੀ