ਸੈਫ਼ਾਲ ਮਲੂਕ

ਸ਼ਹਿਜ਼ਾਦਾ ਤੇ ਸ਼ਾਹ ਫ਼ਾਫ਼ੋਰ ਦੀ ਮੁਲਾਕਾਤ

ਤੁਹਫ਼ੇ ਬਹੁਤ ਪਿਆਰੇ ਲੈ ਕੇ, ਮਿਲਣੇ ਕਾਰਨ ਆਇਆ
ਦੋਵੇਂ ਸ਼ਾਹ ਮਲਿਏ ਕਰ ਉਲਫ਼ਤ ,ਹੱਕ ਦੂਜੇ ਗਲ ਲਾਇਆ

ਸ਼ਾਹਜ਼ਾਦੇ ਫ਼ਗ਼ਫ਼ੂਰੇ ਤਾਈਂ, ਉੱਪਰ ਤਖ਼ਤ ਬਹਾਇਆ
ਆਪੋ ਹਟ ਬੈਠਾ ਹੱਕ ਗੁਟੱਹੇ ,ਅਦਬੋਂ ਰੁਤਬਾ ਪਾਇਆ

ਸੈਫ਼ ਮਲੂਕ ਸ਼ਹਿਜ਼ਾਦੇ ਕਿਹਾ, ਹਾਜ਼ਰ ਹੋਵਣ ਸਾਕੀ
ਸੋਹਣੇ ਹੁਸਨ ਅਦਾਵਾਂ ਵਾਲੇ, ਮਿਸਰੀ ਹੋਰ ਇਰਾਕੀ

ਛੋਕਰਿਆਂ ਤੇ ਗੋਲੇ ਆਏ, ਸੋਹਣੇ ਹੁਸਨ ਰੰਗੀਲੇ
ਗ਼ਮਜ਼ੇ ਨਾਲ਼ ਕਰਨ ਦਿਲ ਘਾਇਲ, ਸੁੰਦਰ ਨੈਣ ਰਸੀਲੇ

ਸੂਰਤ ਨਾਜ਼ੁਕ ਵਾਂਗ ਗੁਲਾਬਾਂ, ਲਾਲੇ ਵਾਂਗ ਪਿਆਲੇ
ਕੱਦ ਚੰਬੇ ਦੀ ਡਾਲ਼ੀ ਵਾਂਗਰ, ਫੁੱਲ ਲੱਗੇ ਗੁਲ ਲਾਲੇ

ਤੋਤੇ ਕੋਇਲ ਵਾਂਗਣ ਬੋਲਣ, ਹੰਸਾਂ ਹਾਰ ਲਟਕਦੇ
ਚੋਰ ਦਿਲਾਂ ਦਏ ਠੱਗ ਨੈਣਾਂ ਦਏ, ਤੁਰਦੇ ਅੱਖ ਮਟਕਦੇ

ਕਾਸੇ ਹੱਥ ਸਫ਼ੈਦ ਬਲੌਰੀ ,ਭਰੇ ਅਕੀਕੀ ਮੱਧ ਦਏ
ਸਾਕੀ ਨਵੀਂ ਸ਼ਰਾਬ ਪੁਰਾਣਾ ,ਨਸ਼ੇ ਸਿਵਾਏ ਵਧਦੇ

ਨਾਲ਼ ਮੁਹੱਬਤ ਪੀਣ ਪਿਆਲੇ ,ਇੱਕ ਦੂਜੇ ਨੂੰ ਦਿੰਦੇ
ਪੀ ਪੀ ਮਗ਼ਜ਼ੀਂ ਗਰਮੀ ਆਈ, ਬਾਤਾਂ ਖ਼ੂਬ ਕਰੇਂਦੇ

ਸੈਫ਼ ਮਲੂਕ ਸ਼ਹਿਜ਼ਾਦੇ ਕੋਲੋਂ, ਪੁੱਛਿਆ ਸ਼ਾਹ ਫ਼ਗ਼ਫ਼ੂਰੇ
ਕਿਸੀ ਸਿਰ ਗੁਰਦਾਨੀ ਤੈਨੂੰ ,ਟੁਰਿਉਂ ਕਿਸ ਜ਼ਰ ਔਰੇ

ਕਹੀ ਮੁਹਿੰਮ ਪਈ ਇਹ ਤੈਨੂੰ ,ਆ ਯੂੰ ਛੱਡ ਵਲਾਇਤ
ਜੇ ਕੁਝ ਮੇਰੇ ਵਸੇ ਹੋਵੇ, ਦੱਸੋ ਕਰਾਂ ਹਿਮਾਇਤ

ਸੈਫ਼ ਮਲੂਕ ਸੁਣਾਇਆ ਕਿੱਸਾ ,ਜੇ ਕੁਝ ਇਸ ਸਿਰਵਰਤੀ
ਹੁਕਮ ਦਿੱਤਾ ਫ਼ਗ਼ਫ਼ੂਰ ਵਜ਼ੀਰਾਂ ,ਲੋੜੋ ਆਪਣੀ ਧਰਤੀ

ਜੋ ਕੋਈ ਵਿਚ ਵਲਾਇਤ ਸਾਡੀ ,ਹੈਗਾ ਮਰਦ ਸੈਲਾਨੀ
ਹਾਜ਼ਰ ਕਰੋ ਸ਼ਹਿਜ਼ਾਦੇ ਅੱਗੇ, ਮੱਤ ਕੋਈ ਦੀਏ ਨਿਸ਼ਾਨੀ

ਜੋ ਸੈਲਾਨੀ ਲੋਕ ਸੁਦਾਗਰ, ਹੋਰ ਫ਼ਕੀਰ ਸਿਪਾਹੀ
ਹਾਜ਼ਰ ਆਨ ਹੋਏ ਸਭ ਓਥੇ ,ਹੁਕਮ ਜਿਥੇ ਸੀ ਸ਼ਾਹੀ

ਸੈਫ਼ ਮਲੂਕ ਪੁਚੱਹੇ ਤੇ ਅੱਗੋਂ, ਹਰ ਹੱਕ ਗੱਲ ਸੁਣਾਂਦਾ
ਪਰ ਕੋਈ ਉਸ ਦੇ ਮਕਸਦ ਵਾਲੀ, ਮੂਲ ਨਹੀਂ ਦੱਸ ਪਾਂਦਾ

ਹੋਰੂੰ ਹੋਰ ਟਿਕਾਣੇ ਦੱਸਣ, ਫਿਰ ਆਏ ਜਿਸ ਜਾਈ
ਬਾਗ਼ ਅਰਮ ਤੇ ਬਦੀਅ ਜਮਾਲੋਂ ,ਕਿਸੇ ਨਾ ਸੀ ਦੱਸ ਪਾਈ

ਇਨ੍ਹਾਂ ਵਿੱਚੋਂ ਹੱਕ ਸੀ ਬੁਡ੍ਹਾ, ਫਿਰ ਆਇਆ ਕਈ ਵਰਸਾਂ
ਗੁਜ਼ਰੀ ਉਮਰ ਉਹਦੀ ਸੀ ਯਾਰੋ, ਹੱਕ ਸਉ ਚਾਲੀ੍ਹ ਬਰਸਾਂ

ਇਸ ਬੁਡ੍ਹੇ ਨੇ ਆਖ ਸੁਣਾਇਆ,ਸੰਨ ਤੋਂ ਹਜ਼ਰਤ ਸ਼ਾਹਾ
ਮੱਤ ਤੁਧ ਖ਼ਬਰ ਲੱਭੇ ਇਸ ਰਾਹੋਂ ,ਮੈਂ ਦੱਸਾਂ ਹੱਕ ਰਾਹਾ

ਦੂਰ ਇਥੋਂ ਹੱਕ ਸ਼ਹਿਰ ਵਡੇਰਾ ,ਇਸਤੰਬੋਲ ਉਸ ਕਹਿੰਦੇ
ਹਰ ਮੁਲਕੋਂ ਹਰ ਦੇਸੋਂ ਓਥੇ ,ਆਨ ਮੁਸਾਫ਼ਰ ਰਹਿੰਦੇ

ਮੁਲਕ ਫ਼ਰਾਖ਼ ਨਿਹਾਇਤ ਸੋਹਣਾ ,ਅੰਤ ਨਾ ਆਵੇ ਜਿਸਦਾ
ਹਰ ਵਲਾਇਤ ਹਰ ਸ਼ਹਿਰ ਦਾ, ਆਦਮ ਓਥੇ ਦਿਸਦਾ

ਕਈ ਸੈਲਾਨੀ ਕਰਨ ਕਹਾਣੀ, ਨਾਲ਼ ਜ਼ੁਬਾਨੇ ਮਿੱਠੀ
ਕੰਨੀਂ ਸੁਣੀ ਕੋਈ ਸਿਰ ਵਰਤੀ, ਕੋਈ ਇੱਕ੍ਹੀਂ ਡਿਟੱਹੀ

ਕੋਹ ਕਾਫ਼ਾਂ ਦਏ ਫੁਰਨੇ ਵਾਲੇ, ਇਸ ਜਾਏ ਸੈਲਾਨੀ
ਤੇਰੇ ਮਕਸਦ ਦੀ ਮੱਤ ਓਥੋਂ ,ਲੱਭੇ ਖ਼ਬਰ ਨਿਸ਼ਾਨੀ

ਸ਼ਾਹਜ਼ਾਦਿਏ ਇਸ ਬੁਡ੍ਹੇ ਤਾਈਂ, ਖ਼ਿਲਅਤ ਦਿੱਤੀ ਭਾਰੀ
ਹੋਰ ਇਨਾਮ ਦਿੱਤੇ ਖ਼ੁਸ਼ ਹੋ ਕੇ ,ਗੱਲ ਦੱਸੀ ਉਸ ਕਾਰੀ