ਸੈਫ਼ਾਲ ਮਲੂਕ

ਮਨਕਬਤ ਉਮਾ ਮੈਨ

ਰੱਬਾ ਉਨ੍ਹਾਂ ਅਮਾਮਾਂ ਪਿੱਛੇ, ਜੋ ਗੱਲ ਲਾਲ਼ ਨਬੀ ਦੇ
ਪਾਕ ਸ਼ਹੀਦ ਪਿਆਰੇ ਤੇਰੇ ,ਅਫ਼ਸਰ ਆਲ ਨਬੀ ਦੇ

ਹਿੱਕਣਾਂ ਇਸ਼ਕ ਤੇਰੇ ਦੇ ਪੀਤੇ, ਭਰ ਭਰ ਜ਼ਹਿਰ ਪਿਆਲੇ
ਖ਼ੰਜਰ ਝਾਗ ਮੁਹੱਬਤ ਵਾਲੀ, ਹਿੱਕਣਾਂ ਬਦਨ ਹਿਲਾ ਲੈ

ਹਿੰਦੀ ਕੁੱੋਤ ਜ਼ੋਰ ਨਾ ਲਾਇਆ, ਬੈਠੇ ਮਨ ਰਜ਼ਾਈਂ
ਪਾਣੀ ਬਾਝ ਪਿਆਸੇ ਚਲੇ ,ਦੀਨ ਦਿਨੀ ਦੇ ਸਾਈਂ

ਇਸ਼ਕ ਤੇਰੇ ਵਿਚ ਘਾਇਲ ਹੋਏ, ਮਾਇਲ ਹੁਸਨ ਅਜ਼ਲ ਦੇ
ਸਿਰ ਅਦੁਤੇ ਪਰ ਸੀ ਨਾ ਕੀਤੀ, ਸ਼ਾਦੀ ਕਰ ਕਰ ਚਲਦੇ

ਪੈਰ ਸੁੰਨੇ ਵਿਚ ਨੀਰ ਇਸ਼ਕ ਦੇ, ਬੇੜਾ ਮੇਰਾ ਤਾਰੇਂ
ਮੈਂ ਆਜ਼ਿਜ਼ ਮਸਕੀਨ ਬੰਦੇ ਨੂੰ, ਨਾਲ਼ ਈਮਾਨੇ ਮਾਰੇਂ

ਤੋੜੇ ਰੱਦ ਸਵਾਲ ਕਰੇਸੇਂ ,ਤੋੜੇ ਅਰਜ਼ ਕਬੂਲੇ
ਮੈਂ ਭੀ ਦੋਹੀਂ ਜਹਾਨੀ ਫੜਿਆ, ਦਾਮਨ ਆਲ ਰਸੂਲੇ