ਸੈਫ਼ਾਲ ਮਲੂਕ

ਮਕੂਲਾ ਸ਼ਾਇਰ

ਇਸ ਤਰ੍ਹਾਂ ਅਫ਼ਸੋਸ ਅਸਾਨੂੰ ,ਹੁੰਦਾ ਵਕਤ ਵਧੇਰਾ
ਸੈਫ਼ ਜ਼ਬਾਨ ਤੇ ਤੀਰ ਕਲਮ ਦਾ, ਕਰਦੇ ਘਾੜ ਘਣੇਰਾ

ਕਿੱਸਾ ਬਹੁਤ ਲਮੇਰਾ ਨਾਲੇ, ਹੋਰ ਲੜਾਈਆਂ ਅੱਗੇ
ਬਹੁਤੀ ਉਮਰ ਨਾ ਗੁਜ਼ਰੀ ਨਾਲੇ, ਸਾਰਾ ਜ਼ੋਰ ਨਾ ਲੱਗੇ

ਤੇਗ਼ ਜ਼ਬਾਨ ਰਹਿਣ ਤਰਿਹਾਈਆਂ, ਰੱਜ ਨਈਂ ਰੁੱਤ ਪੀਵਣ
ਬਹੁਤ ਸ਼ਰਾਬ ਸ਼ਰਾਬੀ ਪੀਵਣ ,ਓੜਕ ਮਾਣਦੇ ਥੀਵਣ

ਕਿਧਰ ਰਿਹਾ ਗੱਲ ਮੁਹੰਮਦ ,ਕਿਸ ਪਾਸੇ ਅੱਠ ਵੱਗੋਂ
ਜ਼ੰਗੀ ਤੇ ਸ਼ਾਹਜ਼ਾਦੇ ਵਾਲੀ, ਕਿਉਂਕਰ ਹੋਈ ਅੱਗੋਂ