ਸੈਫ਼ਾਲ ਮਲੂਕ

ਅਹਿਵਾਲ ਇਸ਼ਕ

ਰਾਖਾ ਇਸ਼ਕ ਆਹਾ ਵਿਚ ਦੇਹੀ ,ਨਈਂ ਤਾਂ ਕੀਕਰ ਬਚਦਾ
ਰਚਦਾ ਇਸ਼ਕ ਜਿੱਥੇ ਫਿਰ ਓਥੇ ,ਕਾਤਲ ਮਹਿਰਾ ਪਚਦਾ

ਯਮਨ ਇਸ਼ਕ ਦਾ ਹਰ ਕੋਈ ਜਾਣੇ, ਗੱਲ ਨਈਂ ਇਹ ਗੁਝੀ
ਸੱਸੀ ਪੀਰ ਚਰ੍ਹੇ ਵਿਚ ਧਰਿਆ ,ਚੁਰਾ ਅੱਗੇ ਦੀ ਬੁਜੱਹੀ

ਰੋਡਾ ਵੱਢ ਨਦੀ ਵਿਚ ਸੁੱਟਿਆ ,ਤਾਂ ਭੀ ਨਾ ਹਾ ਮੋਇਆ
ਆ ਮਹਿਬੂਬਾਂ ਦਏ ਦਰਵਾਜ਼ੇ, ਫੇਰ ਸਵਾਲੀ ਹੋਇਆ

ਸ਼ਾਹ ਸ਼ਮਸ ਦੀ ਖੱਲ ਲੁਹਾਈ, ਅੱਡੀ ਚੋਟੀ ਤਾਈਂ
ਜ਼ਿੰਦੇ ਰਹੇ ਨਾ ਮੋਏ ਮੂਲੇ, ਕਿਤਨੇ ਗਿਣ ਸੁਣਾਈਂ

ਜੋ ਹੱਕ ਵਾਰੀ ਮਰਕੇ ਜੀਵੇ, ਫੇਰ ਉਨ੍ਹਾਂ ਕੇ ਮਰਨਾ
ਦੁਨੀਆ ਉੱਤੋਂ ਜਿਸ ਦਿਨ ਭਾਵੇ, ਉਸ ਦਿਨ ਪੜਦਾ ਕਰਨਾ

ਬਾਅਜ਼ੇ ਆਸ਼ਿਕ ਹੁਣ ਤਕ ਜ਼ਿੰਦੇ, ਦੁਨੀਆ ਅਤੇ ਵਸਦੇ
ਖ਼ਾਸਾਂ ਤਾਈਂ ਜ਼ਾਹਰ ਦੱਸਦੇ, ਆਮਾਂ ਭੇਤ ਨਾ ਦੱਸਦੇ

ਰਾਂਝੇ ਹੀਰ ਸਿਆਲੇ ਵਾਲੀ, ਇਹੋ ਗੱਲ ਸੁਣੀਂਦੀ
ਚੁੱਪ ਮੁਹੰਮਦ ਬਾਤ ਅਜਿਹੀ, ਨਾਹੀਂ ਬਹੁਤ ਪੁਨੀਨਦੀ