ਸੈਫ਼ਾਲ ਮਲੂਕ

ਮਦ੍ਹਾ ਹਜ਼ਰਤ ਗ਼ੌਸ ਅਲਾਅਜ਼ਮ

ਵਾਹਵਾ ਮੀਰਾਂ ਸ਼ਾਹ ਸ਼ਹਾਂ ਦਾ ,ਸੱਯਦ ਦੋਹੀਂ ਜਹਾਨੀ
ਗ਼ੱਸ ਅਲਾਅਜ਼ਮ ਪੈਰ ਪੈਰਾਂ ਦਾ, ਹੈ ਮਹਿਬੂਬ ਰੱਬਾਨੀ

ਨਾਨਕ ਦਾਦਕ ਵਲੱੋਂ ਉੱਚਾ ,ਸੁੱਚਾ ਹਸਬੋਂ ਨਸਬੋਂ
ਨਬੀਆਂ ਨਾਲੋਂ ਘੱਟ ਨਾ ਰਿਹਾ ,ਹਰਸਫ਼ਤੋਂ ਹਰ ਵੱਸਬੋਂ

ਨਬੀਆਂ ਨੂੰ ਰੱਬ ਵੱਲੋਂ ਆਂਦੇ, ਵਹੀ ਸਲਾਮ ਸੁਨੇਹੇ
ਵਹੀ ਨਾ ਮਹਿਰਮ ਮੀਰਾਂ ਤਾਈਂ, ਦੱਸੇ ਭੇਤ ਅਜਿਹੇ

ਨਾਮ ਨੜਿੱਨਵੇਂ ਉਸ ਨੂੰ ਬਖ਼ਸ਼ੇ, ਹੁਕਮ ਇਹੋ ਫ਼ਰਮਾਇਆ
ਆਜ਼ਮ ਅਸਮ ਤੁਸਾਡਾ ਨਾਂਵਾਂ ,ਜਿਸ ਪੜ੍ਹਿਆ ਫਲ਼ ਪਾਇਆ

ਆਲ ਨਬੀ ਆਓਲਾਦ ਅਲੀ ਦੀ ,ਸੀਰਤ ਸ਼ਕਲ ਇਹਨਾਂ ਦੀ
ਨਾਮ ਲਿਆਂ ਲੱਖ ਪਾਪ ਨਾ ਰਹਿੰਦੇ ,ਮੇਲ਼ ਅੰਦਰ ਦੀ ਜਾਂਦੀ

ਸੇ ਬਰਸਾਂ ਦੇ ਮੋਏ ਜਿਵਾਏ, ਸਕੇ ਨੀਰ ਵਗਾਏ
ਖੁਥੇ ਰੂਹ ਫ਼ਰਿਸ਼ਤੇ ਹਤੱਹੋਂ , ਲਿਖੇ ਲੇਖ ਮਿਟਾਏ

ਗੱਸਾਂ ਕੁਤਬਾਂ ਦੇ ਸਿਰ ਮੀਰਾਂ ,ਕਦਮ ਮੁਬਾਰਕ ਧਰਿਆ
ਜੋ ਦਰਬਾਰ ਇਹਨਾਂ ਦੇ ਆਇਆ, ਖ਼ਾਲੀ ਭਾਂਡਾ ਭਰਿਆ

ਨਬੀਆਂ ਤੇ ਜਦ ਆਉਕੜ ਆਈ ,ਰੂਹ ਮੀਰਾਂ ਦਾ ਪਹੁਤਾ
ਮੁਸ਼ਕਲ ਹੱਲ ਕਰਾਈ ਹਰ ਦੀ, ਕੁਰਬ ਸ਼ਾਹਾਂ ਦਾ ਬਹੁਤਾ

ਇਸ ਮਹਿਬੂਬ ਇਲਾਹੀ ਜੈਸਾ ,ਜੱਗ ਪਰ ਸਖ਼ੀ ਨਾ ਕੋਈ
ਮੁਸ਼ਤ ਨਮੂਨਾ ਸਨ ਖੁਰ ਵਾਰੋਂ, ਹਕਦਨ ਕਿਸੀ ਹੋਈ

ਡੀਗਰ ਵੇਲੇ ਹਿਕਸ ਮੁਰੀਦੇ ,ਕੀਤੀ ਅਰਜ਼ ਜ਼ੱਰੋ ਰੂੰ
ਯਾ ਹਜ਼ਰਤ ਅੱਜ ਕੋਈ ਸਖ਼ਾਵਤ, ਡਿਟੱਹੀ ਨਈਂ ਹਜ਼ੂਰੋਂ

ਬਾਤਨ ਅੰਦਰ ਕੀਤੀ ਸਾਈਆਂ ,ਸਾਨੂੰ ਨਜ਼ਰ ਨਾ ਆਈ
ਯਾ ਕੋਈ ਹੋਰ ਇਸਰਾਰ ਅਜਿਹਾ ,ਜਿਸ ਦਿਹਾੜ ਲੰਘਾਈ

ਹਜ਼ਰਤ ਨੇ ਫ਼ਰਮਾਇਆ ਸ਼ਖ਼ਸਾ, ਜੇ ਲੱਖ ਬਾਤਨ ਕੀਤੀ
ਲੇਕਿਨ ਤੁਸਾਂ ਨਾ ਡਿਟੱਹੀ ਕੋਈ, ਜੋ ਬੀਤੀ ਸੋ ਬੀਤੀ

ਜ਼ਾਹਰ ਭੀ ਕੁਝ ਦੱਸਾਂ ਤੈਨੂੰ ,ਪਲਕ ਨਾ ਜਾਂਦਾ ਖ਼ਾਲੀ
ਇਹੋ ਜਿਹੀ ਹਮੇਸ਼ ਸਖ਼ਾਵਤ ,ਖਿੜਦੇ ਰੋਜ਼ ਸਵਾਲੀ

ਸੱਤ ਵੀਹਾਂ ਕੋਈ ਆਸੀ ਮੁਜਰਮ, ਚੁਣ ਚੁਣ ਬੁਰੇ ਲਿਆਓ
ਨਜ਼ਰ ਅਸਾਡੀ ਅੱਗੇ ਰਕੱਹੋ, ਸਾਇਤ ਢ੍ਢੱਿਲ ਨਾ ਲਾਓ

ਖ਼ਿਦਮਤ ਗਾਰਾਂ ਪਕੜ ਲਿਆਂਦੇ, ਔਗਣਹਾਰ ਨਕਾਰੇ
ਮੀਰਾਂ ਨਜ਼ਰ ਕਰਮ ਦੀ ਕੀਤੀ ,ਗ਼ੌਸ ਬਣਾਏ ਸਾਰੇ

ਹਿੱਕ ਕੋਈ ਵਲੀ ਅੱਲ੍ਹਾ ਦਾ ਹੋਇਆ, ਰੱਦ ਕਿਸੇ ਤਕਸੀਰੋਂ
ਚੋਰ ਉਚੱਕਾ ਤੇ ਮਨਾ ਕਾਲ਼ਾ, ਰੱਬ ਬਣਾਇਆ ਪੈਰੋਂ

ਜਿੱਤ ਵੱਲ ਜਾਵੇ ਨਿੱਕੇ ਵੱਡੇ ,ਲੋਗ ਸਭੁ ਦੁਰਕਾਰਨ
ਇਹ ਮਰਦੂਦ ਇਲਾਹੀ ਸੁਣਦਾ, ਆਇਆ ਹੈ ਕਿਸ ਕਾਰਨ?

ਮੰਗਿਆ ਖ਼ੈਰ ਨਾ ਪੈਂਦਾ ਕਿਧਰੋਂ, ਨਾ ਮਿਲਦਾ ਘੱਟ ਪਾਣੀ
ਭੁੱਖਾ ਤੇ ਤ੍ਰਿਹਾਇਆ ਵਤਦਾ ,ਪਕੜੀ ਚਾਲ ਨਿਮਾਣੀ

ਤੁਰੇ ਸੇ ਸੱਠ ਵਲੀ ਦੇ ਕਦਮੀਂ, ਲੱਗਾ ਵਾਰੋਵਾਰੀ
ਉਹ ਤਕਸੀਰ ਮਾਫ਼ ਨਾ ਹੋਈ ,ਦਿਨ ਦਿਨ ਵੱਧ ਕੁਹਾਰੀ

ਸਾਫ਼ ਜਵਾਬ ਵਲਿਆਂ ਦਿੱਤਾ ,ਤੋਂ ਮਰਦੂਦ ਜਨਾਬੀ
ਜੇ ਕੋਈ ਕਰੇ ਸ਼ਫ਼ਾਅਤ ਤੇਰੀ, ਉਸ ਦੇ ਬਾਬ ਖ਼ਰਾਬੀ

ਓੜਕ ਹਿਕਸ ਵਲੀ ਨੇ ਕਿਹਾ ,ਜਾ ਬਗ਼ਦਾਦ ਸੁਹਾਵੇ
ਉਹ ਮੀਰਾਂ ਮਹਿਬੂਬ ਖ਼ੁਦਾ ਦਾ, ਮੱਤ ਤੈਨੂੰ ਬਖ਼ਸ਼ਾਵੇ

ਮਨਾ ਕਾਲ਼ਾ ਕਰ ਗਿਆ ਨਿਮਾਣਾ ,ਹਜ਼ਰਤ ਦੀ ਦਰਗਾਹੇ
ਹੱਕ ਉਹਦੇ ਵਿਚ ਰਹਿਮਤ ਮੰਗੀ, ਮੀਰਾਂ ਸ਼ਾ ਹਨਿਸ਼ਾ ਹੈ

ਹੋਇਆ ਹੁਕਮ ਜਨਾਬੋਂ ਮੀਰਾਂ ,ਨਾ ਕਰ ਉਸ ਦੀ ਯਾਰੀ
ਜੋ ਉਪਰਾਲਾ ਉਸ ਦਾ ਕੁਰਸੀ ,ਉਸ ਦੇ ਬਾਬ ਖ਼ਵਾਰੀ

ਇਸ ਗੱਲੋਂ ਮਹਿਬੂਬ ਇਲਾਹੀ ,ਰਸ ਹੋਇਆ ਮੁੜ ਰਾਹੀ
ਜਾਂ ਹੱਕ ਕਦਮ ਅਠਾਐਵਸ ਉਵੇਂ ,ਹੋਇਆ ਹੁਕਮ ਇਲਾਹੀ

ਇਹ ਮਰਦੂਦ ਜ਼ਿਆਨੀ ਬਖ਼ਸ਼ਾਂ, ਹੋਰ ਹਜ਼ਾਰ ਅਜਿਹਾ
ਰਸ ਨਹੀਂ ਮਹਿਬੂਬ ਪਿਆਰੇ ,ਮੁਨੀਮ ਤੇਰਾ ਕਿਹਾ

ਦੂਜਾ ਕਦਮ ਉਠਾਇਆ ਹਜ਼ਰਤ, ਫੇਰ ਕਿਹਾ ਰੱਬ ਵਾਲੀ
ਦੋ ਹਜ਼ਾਰ ਅਜਿਹਾ ਬਖ਼ਸ਼ਾਂ, ਨਾਲੇ ਇਹ ਸਵਾਲੀ

ਤ੍ਰੀਜਾ ਕਦਮ ਮੁਬਾਰਕ ਚਾਇਆ ,ਆਇਆ ਹੁਕਮ ਹਜ਼ੂਰੋਂ
ਤੁਰੇ ਹਜ਼ਾਰ ਅਤੇ ਹੱਕ ਇਹ ਭੀ ,ਵਾਸਲ ਕਰਸਾਂ ਨੋਰੋਂ

ਤੇਰਾ ਕਿਹਾ ਕਦੇ ਨਾ ਮੌੜਾਂ, ਏ ਮਹਿਬੂਬ ਯਗਾਨੇ
ਉਹ ਸਾਰੇ ਜਦ ਕੁਤਬ ਬਣਾਏ, ਪੀਰ ਪੜ੍ਹੇ ਸ਼ੁਕਰਾਨੇ

ਐਸੀ ਇੱਜ਼ਤ ਖ਼ਾਤਿਰ ਤੇਰੀ, ਰੱਬ ਦੇ ਖ਼ਾਸ ਅਜ਼ੀਜ਼ਾ
ਆਸ ਤੁਸਾਡੀ ਰੱਖਾਂ ਮੈਂ ਭੀ, ਔਗਣਹਾਰ ਨਚੀਜ਼ਾ

ਸੇਵਾਦਾਰ ਤੁਸਾਡਾ ਹਜ਼ਰਤ ,ਕੋਈ ਨਾ ਰਿਹਾ ਖ਼ਾਲੀ
ਸਖ਼ੀ ਦਵਾਰ ਤੁਸਾਡੇ ਅਤੇ, ਮੈਂ ਕੰਗਾਲ ਸਵਾਲੀ

ਲਕੱਹਾਂ ਖ਼ੈਰ ਤੁਸਾਡੇ ਲੈਂਦੇ ,ਬਿਨ ਮੰਗੇ ਬਿਨ ਲੋੜੇ
ਦੇਣ ਦਿਵਾਨ ਸਬੱਹੋ ਹੱਥ ਤੇਰੇ, ਕੋਈ ਨਾ ਠਾਕੇ ਹੋੜੇ

ਮੈਂ ਪਾਪੀ ਸ਼ਰਮਿੰਦਾ ਝੂਠਾ, ਭਰਿਆ ਨਾਲ਼ ਗੁਨਾਹਾਂ
ਹਿਕੋ ਆਸ ਤੁਸਾਡੇ ਦਰਦੀ ,ਨਾ ਕੋਈ ਹੋਰ ਪਨਾਹਾਂ

ਮੈਂ ਉਨ੍ਹਾ ਤੇ ਤਿਲਕਣ ਰਸਤਾ, ਕਿਉਂਕਰ ਰਹੇ ਸਨਭਾਲਾ
ਧੱਕੇ ਦੇਵਨ ਵਾਲੇ ਬਹੁਤੇ, ਤੋਂ ਹੱਥ ਪਕੜਨ ਵਾਲਾ

ਤੂੰ ਪਕੜੀਂ ਤਾਂ ਕੋਈ ਨਾ ਧੱਕੇ, ਪਹੁੰਚ ਸ਼ਿਤਾਬੀ ਕਰ ਕੇ
ਘੁੰਮਣ ਘੇਰ ਅੰਦਰ ਅੰਤਾ ਰੋ, ਲੱਘ ਨਾ ਸਕਾਂ ਤੁਰਕੇ

ਤਿਲਕ ਤਿਲਕ ਕੇ ਮਨਾ ਸਿਰ ਭਰਿਆ, ਗੰਦੀ ਗਲੀ ਗੀਆਹਾਂ
ਤੱਕਦਾ ਲੋਕ ਤਮਾਸ਼ੇ ਹਜ਼ਰਤ ,ਮੈਂ ਬੇਹਾਲ ਪਿਆ ਹਾਂ

ਪਾਕ ਨਹੀਂ ਹੱਥ ਪਕੜ ਉਠਾਂਦੇ, ਭਰਿਓਸ ਨਾਲ਼ ਪਲੀਤੀ
ਯਾ ਮੀਰਾਂ ਕੇ ਹਾਲ ਬੰਦੇ ਦਾ, ਜੇ ਤੁਧ ਸਾਰਨਾ ਲੀਤੀ

ਚੋਰਾਂ ਨੂੰ ਤੋਂ ਕੁਤਬ ਬਣਾਇਆ, ਮੈਂ ਭੀ ਚੋਰ ਉਚੱਕਾ
ਜਿਸ ਦਰਜਾ ਨਵਾਂ ਧੱਕੇ ਖਾਂਵਾਂ, ਹੱਕ ਤੇਰਾ ਦਰ ਤੁੱਕਾ

ਸੰਨ ਫ਼ਰਿਆਦ ਪੈਰਾਂ ਦੇ ਪੈਰਾ ,ਧੱਕਾ ਦੇਈਂ ਨਾ ਮੈਂ ਨੂੰ
ਬੇ ਕਸਾਂ ਦਾ ਵਾਲੀ ਤੌਹੀਨ, ਸ਼ਰਮ ਦਿੱਤੀ ਰੱਬ ਤੀਂ ਨੂੰ

ਆਪ ਮੁਹਾਰੀ ਪਿੱਛੇ ਪਈਆਂ, ਸੱਟ ਨਾ ਜਾਈਂ ਮਰਦਾ
ਅਰਜ਼ ਕਰਨ ਦੇ ਲਾਇਕ ਸ਼ਾਹਾ, ਸੁਖ਼ਨ ਨਾ ਮੈਂ ਥੀਂ ਸਰਦਾ

ਅਰਜ਼ ਕਰਾਂ ਸ਼ਰਮਿੰਦਾ ਥੀਵਾਂ ,ਕੇ ਮੈਂ ਕਰਾਂ ਕਕਾਰਾ
ਮਨਾ ਮੇਰਾ ਕਦ ਅਰਜ਼ਾਂ ਲਾਇਕ, ਨਾਕਿਸ ਅਕਲ ਬੇਚਾਰਾ

ਮੱਤ ਕੋਈ ਸੁਖ਼ਨ ਅਣ ਭਾਣਾ ਨਿਕਲੇ, ਆਜ਼ਿਜ਼ ਮੁਫ਼ਤ ਮਰੀਵਾਂ
ਰਕੱਹੋ ਕਦਮ ਮੇਰੇ ਸਿਰ ਹਜ਼ਰਤ, ਸਦਾ ਸੁਖਾਲ਼ਾ ਥੀਵਾਂ

ਬੱਚਿਆਂ ਦਾ ਸਿਰ ਸਦਕਾ ਮੈਂ ਵੱਲ ,ਨਜ਼ਰ ਕਰਮ ਦੀ ਪਾਉ
ਸ਼ਾਹ ਮੁਕੀਮ ਮੁਹੰਮਦ ਪਚੱਹੇ ,ਪਾਕ ਜਮਾਲ ਦਿਖਾਓ

ਮੈਂ ਬੇ ਜਾਣਾ ਓ ਗਨਹਾਰਾ, ਲਾਇਕ ਨਹੀਂ ਜਮਾਲਾਂ
ਤੈਨੂੰ ਸਭ ਤਫ਼ੀਕਾਂ ਹਜ਼ਰਤ, ਨੇਕ ਕਰੋ ਬਦਹਾਲਾਂ