ਸੈਫ਼ਾਲ ਮਲੂਕ

ਸ਼ਾਹਜ਼ਾਦੀ ਦਾ ਸਰਾਪਾ

ਜੋੜਾ ਅਬਰੂ ਤਾਕ ਬਹਿਸ਼ਤੀ ,ਯਾ ਦੋ ਸਖ਼ਤ ਕਮਾਨਾਂ
ਪਪਨੀਆਂ ਜਿਉਂ ਤੀਰ ਖ਼ੁਦ ਨਗੀ, ਘਾਇਲ ਕਰਨ ਜਵਾਨਾਂ

ਜ਼ਾਲਮ ਨੈਣ ਕਟਾਰਾਂ ਵਾਂਗਰ ,ਵਿਚ ਕਜਲੇ ਦੀ ਧਾਰੀ
ਵੇਖਣ ਵਾਲੇ ਨੂੰ ਕਰ ਗ਼ਮਜ਼ਾ, ਸਾਂਗ ਕਲੇਜੇ ਮਾਰੀ

ਸੋਹਣਾ ਕੱਦ ਸਹੇਲੀ ਦੇਹੀ, ਨਾਜ਼ੁਕ ਸ਼ਾਖ਼ ਚੰਬੇਲੀ
ਚੁਣਨ ਬਦਨ ਗਲੇ ਵਿਚ ਬਿਸ਼ੀਇਰ, ਜ਼ੁਲਫ਼ਾਂ ਇਤਰ ਫਲੀਲੀ

ਜ਼ੇਵਰ ਜ਼ੇਬ ਸ਼ਹਾਨਾ ਲੱਗਾ ,ਕੰਨ ਸ਼ੁਮਾਰ ਸੁਣਾਵੇ
ਜਿੱਤ ਵੱਲ ਮਨਾ ਕਰੇ ਝੁਲਕਾ ਰੂੰ,ਕੰਬ ਕਲੇਜਾ ਜਾਵੇ