ਸੈਫ਼ਾਲ ਮਲੂਕ

ਸ਼ਹਿਜ਼ਾਦੀ ਨਾਲ਼ ਮੁਲਾਕਾਤ

ਸ਼ਕਤਿ ਸ਼ਾਨ ਡਿੱਠਾ ਸ਼ਾਹਜ਼ਾਦੇ ,ਹੋਇਆ ਤੁਰਤ ਸਲਾਮੀ
ਉਹ ਭੀ ਅੱਠ ਖਲੋਤੀ ਤਖ਼ਤੋਂ ,ਕਰ ਤਾਜ਼ੀਮ ਤਮਾਮੀ

ਬੀ ਬੀ ਦਾ ਦਿਲ ਵੇਖਦਿਆਂ ਹੀ ,ਹੋ ਗਿਆ ਬੇ ਵਸਾ
ਅੱਠ ਮਿਲੀ ਗਲ ਲੱਗ ਸ਼ਹਿਜ਼ਾਦੇ, ਜਿਉਂ ਸ਼ਰਬਤ ਨੂੰ ਤੁਸਾ

ਤਖ਼ਤੇ ਉੱਪਰ ਚਾੜ੍ਹ ਬਹਾਇਆ ,ਆਪੋਂ ਬੈਠੀ ਜੁੜਕੇ
ਸ਼ਾਹਜ਼ਾਦੇ ਨੂੰ ਵੇਖ ਨਾ ਰਿਝਦੀ, ਨਜ਼ਰ ਕਰੇ ਮੁੜ ਮੁੜ ਕੇ

ਖਿਦਮਤਗਾਰਾਂ ਨੂੰ ਫ਼ਰਮਾਈਵਸ, ਜਿਲਦ ਤਆਮ ਲਿਆਓ
ਇਸ ਮਹਿਮਾਨ ਪਿਆਰੇ ਤਾਈਂ, ਮੇਰੇ ਨਾਲ਼ ਖਵਾਓ

ਹਾਜ਼ਰ ਆਨ ਹੋਏ ਉਸ ਵੇਲੇ, ਖਾਣੇ ਬਾਦਸ਼ਹਾਨੇ
ਕਲੀਏ ਤੇ ਫਾਲੋ ਦੇ ਸੱਚੇ ,ਹੋਰ ਪੱਲਾ-ਏ-ਜ਼ਰਦ ਇੰਨੇ

ਮਗ਼ਜ਼ ਬਾਦਾਮ ਮਣਕਾ ਪਿਸਤਾ ,ਮੇਵੇ ਹੋਰ ਭਲੀਰੇ
ਖ਼ੂਬ ਅਚਾਰ ਮੁਰੱਬੇ ਮਿਟੱਹੇ, ਖਾਣੇ ਚਿਣਗ ਚੰਗੇਰੇ

ਖਾਣੇ ਖਾ ਹੋਏ ਜਦ ਫ਼ਾਰਗ਼ ,ਆਇਆ ਜੀਵ ਟਿਕਾਣੇ
ਸ਼ਾਹਜ਼ਾਦੇ ਥੀਂ ਪੁੱਛਦੀ ਬੀ ਬੀ, ਕਰ ਸੁਖ਼ਨ ਮਨਿ ਭਾਣੇ

ਦੱਸੀਂ ਤੂੰ ਸ਼ਹਿਜ਼ਾਦਾ ਕੋਈ, ਹੋਸੇਂ ਭੀ ਸ਼ਹਿਜ਼ਾਦਾ
ਸੱਚ ਸੁਣਾ ਕਿਸ ਪਾਸਿਓਂ ਆਈਓਂ, ਕਿਧਰ ਜਾਣ ਇਰਾਦਾ

ਸੈਫ਼ ਮਲੂਕ ਕਿਹਾ ਸਨ ਬੀ ਬੀ, ਸੋਹਣੀ ਸ਼ਾਹ ਜ਼ਨਾਂ ਦੀ
ਗ਼ਲਤ ਕਿਹਾ ਮੈਂ ਸ਼ਾਹ ਜ਼ਨਾਂ ਦੀ ,ਹਾਕਮ ਮੁਲਕ ਮਨਾਂ ਦੀ

ਸ਼ਾਹ ਆਸਿਮ ਸੁਲਤਾਨ ਵਡੇਰਾ, ਮਿਸਰ ਸ਼ਹਿਰ ਦਾ ਵਾਲੀ
ਮੈਂ ਹਾਂ ਬੇਟਾ ਉਸ ਦਾ ਬੀ ਬੀ, ਗੱਲ ਦੱਸਾਂ ਸੱਚ ਵਾਲੀ

ਹਾਲ ਹਕੀਕਤ ਜਿਤਨੀ ਆਹੀ, ਸਾਰੀ ਕਥਾ ਸੁਣਾਈ
ਆਸ ਮਿਲਣ ਦੀ ਝਾਗ ਕਜ਼ੀਏ ,ਆ ਪਹੁਤਾ ਇਸ ਜਾਈ

ਸੰਨ ਕੇ ਗੱਲ ਕਹਾਣੀ ਸਾਰੀ, ਬੀ ਬੀ ਨੇ ਦਿਲ ਲਾਈ
ਸ਼ਾਹਜ਼ਾਦੇ ਦੀ ਖ਼ਾਤਿਰ ਕਾਰਨ ,ਮਜਲਿਸ ਖ਼ੂਬ ਸਹਾਈ

ਹਰ ਹਰ ਜਾਏ ਊਦ ਧੁਖਾਏ, ਬੋਅ ਗਈ ਵਿਚ ਕੋਹਾਂ
ਭਰ ਪਿਆਲੇ ਮੱਧ ਪਿਆਲੇ, ਹਿਕਸ ਦੂਏ ਨੂੰ ਦੋਹਾਂ

ਰਾਗ ਸੁਹਾਗ ਬੀ ਬੀ ਮਨ ਭਾਂਦੇ ,ਕੁੜੀਆਂ ਸੋਹਲੇ ਗਾਵਣ
ਚੁਟਕੀ ਤਾੜੀ ਮਾਹਨਗਾ ਪਿੰਦਾ, ਸਾਜ਼ ਆਵਾਜ਼ ਸੁਣਾਉਣ

ਐਨ ਸ਼ਹਾਨਾ ਚੇਨ ਮਚਾਇਆ, ਖ਼ੋਸ਼ਈਂ ਰੀਣ ਗੁਜ਼ਾਰੀ
ਬੀ ਬੀ ਸ਼ਾਹਜ਼ਾਦੇ ਸੰਗ ਕੀਤੀ, ਉਲਫ਼ਤ ਬੇ ਸ਼ਮੁਰੀ

ਬਹੁਤ ਮੁਹੱਬਤ ਤੇ ਦਿਲਦਾਰੀ, ਜਾਂ ਕੀਤੀ ਇਸ ਬੀ ਬੀ
ਸੈਫ਼ ਮਲੂਕ ਹੋਇਆ ਦਿਲ ਖੁੱਲਾ, ਡਾਹਡਾ ਸਫ਼ਰ ਗ਼ਰੀਬੀ

ਬੀ ਬੀ ਕੋਲੋਂ ਪੁੱਛਣ ਲੱਗਾ, ਨਾਲ਼ ਜ਼ਬਾਨ ਕਰਾਰੀ
ਕੇ ਕੁਝ ਨਾਮ ਇਸ ਦੇਸ ਮੁਲਕ ਦਾ, ਕਿਸ ਦੀ ਹੈ ਸਰਦਾਰੀ

ਬੀ ਬੀ ਕਿਹਾ ਸੁਣ ਸ਼ਹਿਜ਼ਾਦੇ, ਤੇਰੀ ਜਾਨ ਸਲਾਮਤ
ਹੁਸਨ ਇਕਬਾਲ ਚੜ੍ਹਾਵੇ ਹੋਣੈਂ ,ਤੀਕਰ ਰੋਜ਼ ਕਿਆਮਤ

ਨਾਮ ਮੁਲਕ ਦਾ ਸ਼ਹਿਰ ਜ਼ਨਾਂ ਦਾ, ਵੱਸਣ ਇਸ ਵਿਚ ਨਾ ਰੀਂ
ਮੇਰੀ ਹੈ ਸਰਦਾਰੀ ਇਥੇ, ਧਰੋਈ ਸ਼ਹਿਰ ਬਾਜ਼ਾ ਰੀਂ

ਸੈਫ਼ ਮਲੂਕ ਕਿਹਾ ਇਹ ਨਗਰੀ, ਦੇਸ ਮੁਲਕ ਹੱਕ ਵਾਰੀ
ਸੈਰ ਕਰਨ ਦੀ ਖ਼ਵਾਹਿਸ਼ ਮੈਨੂੰ ,ਤੁਕਾਂ ਫਿਰ ਕੇ ਸਾਰੀ

ਜੋ ਜੋ ਏਸ ਜ਼ਿਮੀਂ ਵਿਚ ਹੋਵੇ, ਸਿਰ ਅਜਾਇਬ ਕਾਈ
ਜਾਵਾਂ ਤੱਕ ਅਫ਼ਸੋਸ ਨਾ ਲੱਗੇ, ਜਾਂ ਕੋਈ ਗੱਲ ਸੁਣਾਈ

ਬੀ ਬੀ ਤੁਰਤ ਮੰਗਾਏ ਘੋੜੇ, ਖ਼ਾਸ ਸਵਾਰੀ ਵਾਲੇ
ਚਿਕੜੀਆਂ ਥੀਂ ਰਿਜਨ ਨਾਹੀਂ, ਵਾਂਗੂੰ ਹਿਰਨ ਗਿਜ਼ਾ ਲੈ

ਪਵੀਏ ਵਿਚ ਨਾ ਪਹੁੰਚਣ ਦਿੰਦੇ, ਵਾਊ ਪੁਰੇ ਦੀ ਤਾਈਂ
ਪੈਰਾਂ ਨਾਲ਼ ਨਾ ਲੱਗਣ ਦਿੰਦੇ, ਧੂੜ ਖਰੇ ਦੀ ਤਾਈਂ

ਬੀ ਬੀ ਤੇ ਸ਼ਹਿਜ਼ਾਦਾ ਦੂਏ, ਹੋਏ ਸਵਾਰ ਸ਼ਿਤਾਬੀ
ਖਿਦਮਤਗਾਰਾਂ ਬੰਨ੍ਹ ਕਤਾਰਾਂ, ਕੁਨਜਕੇ ਫੜੀ ਰਕਾਬੀ

ਸ਼ਹਿਰ ਬਜ਼ਾਰਾਂ ਜਾਇ ਮਕਾਨਾਂ, ਹਰ ਕੂਚੇ ਹਰ ਬਿੱਲ ਵਿਚ
ਸ਼ਾਹਜ਼ਾਦੇ ਨੂੰ ਫੇਰੇ ਬੀ ਬੀ, ਬਾਗ਼ ਬਹਾਰ ਜੰਗਲ਼ ਵਿਚ

ਜਿੱਤ ਵੱਲ ਨਜ਼ਰ ਕਰੇ ਸ਼ਹਿਜ਼ਾਦਾ, ਦੱਸਣ ਉਸਨਦਰ ਕੁੜੀਆਂ
ਹਰ ਝਾਕੇ ਹਰ ਮਹਿਲ ਚੌਬਾਰੇ, ਵਾਹ ਸ਼ਕਲਾਂ ਦਿਲ ਪੁੜੀਆਂ

ਹਰ ਗੁਰ ਫੇ ਵਿਚ ਤਰਫ਼ੇ ਤੱਕਦਾ, ਹਰ ਹਰ ਕਦਮ ਸਨਮ ਨੂੰ
ਹਰ ਕੂਚੇ ਸੁਏ ਸੱਚੇ ਸੋਹਣੇ, ਤੁਮ ਕਰਨ ਜੋ ਗ਼ਮ ਨੂੰ

ਹਰ ਹੱਟੀ ਹਰ ਵਿਹੜੇ ਅੰਦਰ, ਹਰ ਹਰ ਗਲੀ ਬਨੇਰੇ
ਹੋਰਾਂ ਜੈਸੀ ਸੂਰਤ ਨਾ ਰੀਂ, ਤੱਕਿਆਂ ਸ਼ਾਹ ਚੁਫੇਰੇ

ਨਾ ਰੀਂ ਖੱਟਣ ਨਾ ਰੀਂ ਖਾਵਣ, ਨਾ ਰੀਂ ਸਭ ਕੰਮ ਚਾਏ
ਉਹੋ ਖ਼ਰੀਦਣ ਉਹੋ ਵੇਚਣ, ਖ਼ੂਬ ਬਾਜ਼ਾਰ ਸਹਾਏ

ਹੱਕ ਨਡਿਆਂ ਹੱਕ ਵੱਡੀਆਂ ਨਾ ਰੀਂ, ਹਿੱਕਣਾਂ ਖ਼ੂਬ ਜਵਾਨੀ
ਬੈਕ ਬੈਕਾਂ ਦੀ ਸੂਰਤ ਵਾਫ਼ਰ, ਤਾਰੇ ਜਿਉਂ ਅਸਮਾਨੀ

ਹਰ ਹੱਕ ਅਜਬ ਜਮਾਲ ਸ਼ਹਿਜ਼ਾਦਾ, ਤੱਕਦਾ ਜਾਵੇ ਖੁੱਲ੍ਹਾ
ਸਾਬਤ ਇਸ਼ਕ ਪੁਰੀ ਦਾ ਆਹਾ, ਯਾਰ ਵੱਲੋਂ ਨਈਂ ਭਲਾ

ਜਿਸ ਦਿਲ ਅੰਦਰ ਇਸ਼ਕ ਸਮਾਣਾ, ਉਸ ਨਈਂ ਫਿਰ ਜਾਣਾ
ਤੋੜੇ ਸੋਹਣੇ ਮਿਲਣ ਹਜ਼ਾਰਾਂ, ਨਾਹੀਂ ਯਾਰ ਵਟਾਣਾ

ਗ਼ਜ਼ਨੀ ਦੇ ਸੁਲਤਾਨ ਹਜ਼ਾਰਾਂ, ਸੋਹਣੇ ਆਹੇ ਗੋਲੇ
ਵਾਲ਼ ਅਯਾਜ਼ ਨਫ਼ਰ ਦੇ ਉੱਤੋਂ, ਸਭਨਾਂ ਤਾਈਂ ਘੋਲੇ

ਚੰਨੂੰ ਰੂਪ ਜ਼ਿਆਦਾ ਦੀਨਹਾ ਤੇ, ਵੇਖ ਚਕੋਰ ਨਾ ਫਿਰਦਾ
ਭਾਂਬੜ ਬਲਦੇ ਵੇਖ ਪਤੰਗਾ, ਦੀਵਾ ਛੋੜ ਨਾ ਕਰਦਾ

ਲੈਲਾ ਨਾਲੋਂ ਗੋਰਿਆਂ ਕੁੜੀਆਂ, ਮਜਨੂੰ ਨੂੰ ਦੱਸ ਚੁੱਕੇ
ਇਸ ਤੇ ਜਾਣ ਕਰੇ ਕੁਰਬਾਨੀ ਇਨ੍ਹਾਂ ਵੱਲ ਨਾ ਥੱਕੇ

ਲੋਹਾ ਪੱਥਰ ਮੁੱਕਣਾ ਤੈਸੇ, ਅੱਠ ਮਿਲਦਾ ਕਰ ਧਾਈ
ਮੋਤੀ ਹੀਰੇ ਵੇਖ ਨਾ ਉਠਦਾ, ਕੀਮਤ ਰੰਗ ਸਫ਼ਾਈ

ਪੀਲਾ ਮਣਕਾ ਨੇੜੇ ਖੜੀਏ ,ਕੱਖ ਉਸ ਨੂੰ ਉੱਡ ਮਿਲਦੇ
ਲਾਲਾਂ ਨਾਲ਼ ਨਹੀਂ ਉੱਡ ਚਮੜਨ ,ਰਾਹ ਨਿਆਰੇ ਦਿਲ ਦੇ

ਯਾਰ ਕਮੀਨਾ ਜਿਸ ਦਿਲ ਪੜਿਆ, ਚੰਗਾ ਵੇਖ ਨਾ ਭੁੱਲਦਾ
ਜਿਸਦਾ ਸਭ ਥੀਂ ਬਿਹਤਰ ਹੋਵੇ ,ਸੋ ਕਿਉਂ ਦਰਿੱਦਰ ਰੁਲਦਾ

ਹਿਰਸ ਮਜ਼ਾਜ਼ੀ ਸ਼ਹਿਵਤ ਬਾਜ਼ੀ, ਜਿਸ ਅੰਦਰ ਵਿਚ ਹੁੰਦੀ
ਹਰ ਹੱਕ ਸੂਰਤ ਉਜਲੀ ਤੱਕ ਕੇ, ਪਈ ਤਬੀਅਤ ਭੰਨਦੀ

ਜਿਸ ਸਰਸਰ ਇਸ਼ਕ ਦਾ ਓਥੇ ,ਸ਼ਹਿਵਤ ਮੂਲ ਨਾ ਵਸਦੀ
ਜਿਸ ਦਿਲ ਹੁੱਬ ਸੱਜਣ ਦੀ ਇਸ ਵਿਚ ,ਹੁੱਬ ਨਹੀਂ ਹਰ ਕਿਸ ਦੀ

ਅੱਗ ਨਾ ਸਾੜੇ ਕੱਖ ਜਿਨ੍ਹਾਂ ਤੇ, ਰਹਿਮਤ ਬਦਲੀ ਵਸਦੀ
ਐਵੇਂ ਸਿਦਕ ਨਾ ਹਾਰ ਮੁਹੰਮਦ, ਵੇਖ ਤਬੀਅਤ ਹੱਸਦੀ

ਸ਼ਹਿਵਤ ਬਾਜ਼ ਮਿਜ਼ਾਜ਼ ਹਿਰਸ ਦੇ, ਨਾਜ਼ ਨਿਆਜ਼ ਨਾ ਜਾਨਣ
ਰਾਜ਼ ਗੁਆਉਣ ਬਾਜ਼ ਨਾ ਆਉਣ ,ਹਤੱਹੋਂ ਬਾਜ਼ ਰਨਜਾਨਨ

ਕਾਮਲ ਇਸ਼ਕ ਖ਼ੁਦਾਇਆ ਬਖ਼ਸ਼ੇਂ, ਗ਼ੈਰ ਵੱਲੋਂ ਮੁੱਖ ਮੌੜਾਂ
ਹਿਕੋ ਜਾਨਾਂ ਹਿਕੋ ਤੁਕਾਂ, ਹਿਕੋ ਆਖਾਂ ਲੋੜਾਂ

ਆਵੇ ਮਸਤੀ ਜਾਵੇ ਹਸਤੀ, ਭਲੇ ਸ਼ਕਲ ਪ੍ਰਸਤੀ
ਪੈਰ ਅਕਸੀਰ ਘ੍ਘੱਤੇ ਹੋ ਸੁਣਾ, ਇਹ ਕਠਿਆਲੀ ਜਿਸਤੀ

ਕਿਧਰ ਰਿਹਾ ਘਾਟ ਮੁਹੰਮਦ ਕਿਧਰ ਆਈਓਂ ਤੁਰਕੇ
ਕਿੱਸਾ ਸਿੱਧਾ ਸਾਫ਼ ਸੁਣਾਈਂ, ਖ਼ੂਬ ਸਨਭਾਲਾ ਕਰਕੇ

ਸੈਫ਼ ਮਲੂਕੇ ਸ਼ਹਿਰ ਮੁਲਕ ਦਾ, ਕੀਤਾ ਸੈਰ ਭਲੇਰਾ
ਡਿੱਠਾ ਹੱਕ ਵਿਚਕਾਰ ਸ਼ਹਿਰ ਦੇ ,ਗੁੰਬਦ ਬਹੁਤ ਉਚੇਰਾ

ਚੋਟੀ ਉੱਚੀ ਚੁਣੇ ਤੋੜੀਂ, ਪੈਰ ਜ਼ਿਮੀਂ ਪਰ ਪੱਕੇ
ਰੰਗ ਸਫ਼ਾਈ ਨਜ਼ਰ ਨਾ ਠਹਿਰੇ ,ਸੂਰਜ ਮਿਸਲ ਚਮਕੇ

ਸ਼ੀਸ਼ੇ ਫੁੱਲ ਜ਼ੋਰ ਦੀ ਤਾਰੇ, ਅੰਬਰ ਜੈਸਾ ਗਿਰਦਾ
ਉਹ ਕਾਇਮ ਸੀ ਦਿਨ੍ਹਾਂ ਰਾਤੀਂ, ਅੰਬਰ ਹਤੱਹੋਂ ਫਿਰਦਾ

ਜਿਉਂਕਰ ਅੰਬਰ ਅਤੇ ਕਰਦੇ ,ਗਰਦਿਸ਼ ਬੁਰਜ ਸਿਤਾਰੇ
ਕਹਿਣ ਨਜੂਮੀ ਇਸ ਗਰਦਿਸ਼ ਥੀਂ, ਜ਼ਾਹਰ ਹੋਣ ਪਸਾਰੇ

ਇਸ ਵਿਚ ਭੀ ਹੱਕ ਆਹਾ ਯਾਰੋ ,ਗੁੱਝਾ ਸਿਰ ਅਜਿਹਾ
ਉਹ ਭੀ ਆਖ ਸੁਨਾਸਾਂ ਅੱਗੇ, ਜੇ ਦਮ ਜ਼ਿੰਦਾ ਰਿਹਾ

ਇਸ ਗੁੰਬਦ ਦੇ ਅੰਦਰ ਆਹੇ ,ਬੀ ਬੀ ਤੇ ਸ਼ਹਿਜ਼ਾਦਾ
ਸੈਫ਼ ਮਲੂਕ ਡਿੱਠਾ ਵਿਚ ਚਸ਼ਮਾ, ਪਾਣੀ ਬਹੁਤ ਕੁਸ਼ਾਦਾ

ਨਾ ਠੰਡਾ ਨਾ ਤੱਤਾ ਬਹੁਤਾ ,ਸ਼ੇਰ ਗਰਮ ਉਹ ਪਾਣੀ
ਚਮਕਣ ਹਾਰਾ ਜਿਉਂਕਰ ਪਾਰਾ ,ਸਾਫ਼ ਸ਼ਕਲ ਮਨ ਭਾਨੀ

ਥੋੜੀ ਥੋੜੀ ਨਜ਼ਰੀ ਆਵੇ ,ਗਰਮ ਹਵਾੜ੍ਹ ਨਿਕਲਦੀ
ਇਉਂ ਮਲੂਮ ਹੋਵੇ ਜਿਉਂ ਮਿੱਠੀ, ਹੇਠ ਹੁੰਦੀ ਅੱਗ ਬਲਦੀ

ਸੈਫ਼ ਮਲੂਕ ਬੀ ਬੀ ਥੀਂ ਪੁੱਛਿਆ ,ਕੈਸਾ ਹੈ ਇਹ ਪਾਣੀ
ਕੇ ਕੁਝ ਸਿਫ਼ਤ ਉਹਦੇ ਵਿਚ ਬੀ ਬੀ, ਦੱਸੀਂ ਖੋਲ ਕਹਾਣੀ

ਬੀ ਬੀ ਕਿਹਾ ਸੁਣ ਸ਼ਹਿਜ਼ਾਦੇ, ਇਥੇ ਮਰਦ ਨਾ ਮਿਲਦਾ
ਜਾਂ ਇਹ ਕੁੜੀਆਂ ਬਾਲਗ਼ ਹੋਵਣ, ਮਤਲਬ ਲੋੜਣ ਦਿਲ ਦਾ

ਸ਼ਹਿਵਤ ਆਨ ਕਰੇ ਜਦ ਗ਼ਲਬਾ, ਇਸ ਚਸ਼ਮੇ ਵਿਚ ਨਹਾਉਣ
ਲੱਜ਼ਤ ਮਰਦ ਜ਼ਨਾਨੀ ਵਾਲੀ, ਪਾਣੀ ਵਿੱਚੋਂ ਪਾਵਨ

ਨਾਲੇ ਹਮਲ ਇਨ੍ਹਾਂ ਨੂੰ ਹੋਵਣ ,ਪੈਦਾ ਹੋਵਣ ਧੀਆਂ
ਹੁਕਮ ਰਬੇ ਦੇ ਨਾਲ਼ ਇਹ ਸਿਫ਼ਤਾਂ, ਇਸ ਪਾਣੀ ਵਿਚ ਪਈਆਂ

ਸੰਨ ਕੇ ਗੱਲ ਅਜਾਇਬ ਮਨਾ ਥੀਂ, ਸ਼ਹਿਜ਼ਾਦਾ ਫ਼ਰਮਾਏ
ਵਾਹ ਵਾਹ ਕਾਦਰ ਕੁਦਰਤ ਵਾਲਾ, ਜਿਸ ਇਹ ਖੇਲ ਬਣਾਏ

ਫੇਰ ਸ਼ਹਿਜ਼ਾਦਾ ਬੀ ਬੀ ਤਾਈਂ ,ਕਹਿੰਦਾ ਕਰ ਤਾਕੀਦਾਂ
ਬੀ ਬੀ ਇਹ ਦਿਨ ਪਾਸ ਤੁਸਾਡੇ, ਗੁਜ਼ਰੇ ਵਾਂਗਣ ਐਦਾਂ

ਜਿਸਦੇ ਇਸ਼ਕ ਰਲਾਇਆ ਮੈਨੂੰ ,ਕੱਢ ਘਰਾਂ ਥੀਂ ਆਂਦਾ
ਲੋੜਾਂ ਉਸ ਨੂੰ ਮਤਲਬ ਮੇਰਾ ,ਵਕਤ ਵਹਾਂਦਾ ਜਾਂਦਾ

ਇਸ਼ਕ ਬਦੀਅ ਜਮਾਲਪੁਰੀ ਦੇ, ਦੱਸਿਆਂ ਜਾਈਂ ਸਾਨੂੰ
ਦੇਹੋ ਪਿਤਾ ਨਿਸ਼ਾਨੀ ਉਸ ਦੀ, ਜੇ ਕੁਝ ਖ਼ਬਰ ਤੁਸਾਨੂੰ

ਬਾਗ਼ ਅਰਮ ਕੋਈ ਦੇਸ ਸੁਣੀਂਦਾ, ਓਥੇ ਇਸ ਦਾ ਡੇਰਾ
ਕਿਧਰੇ ਹੋਏ ਤੁਸਾਂ ਮੱਤ ਮਾਲਮ ,ਉਹ ਮਕਾਨ ਭਲੇਰਾ

ਬੀ ਬੀ ਕਿਹਾ ਸੈਫ਼ ਮਲੂਕਾ, ਨਾਮ ਸੁਣੇ ਇਹ ਤੀਂ ਥੀਂ
ਬਾਗ਼ ਅਰਮ ਬਦੀਅ ਜਮਾਲੋਂ, ਖ਼ਬਰ ਪੁੱਛੇਂ ਕੇ ਮੈਂ ਥੀਂ

ਇਸ ਵਿਲਾਐਤ ਸਾਡੀ ਅੰਦਰ, ਬਾਗ਼ ਅਰਮ ਦਾ ਨਾਂਵਾਂ
ਨੱਢੀ ਵੱਡੀ ਕੋਈ ਨਾ ਜਾਣੇ, ਖ਼ਬਰ ਕਿੱਥੋਂ ਮੈਂ ਪਾਵਾਂ

ਨਾਮ ਬਦੀਅ ਜਮਾਲਪੁਰੀ ਦਾ, ਉਹ ਭੀ ਤੁਧ ਸੁਣਾਇਆ
ਅੱਗੇ ਇਤਨੀ ਉਮਰੇ ਅੰਦਰ, ਸੁਣਨੇ ਵਿਚ ਨਾ ਆਇਆ

ਨਈਂ ਸੁਣੀ ਕੋਈ ਸਿਫ਼ਤ ਉਨ੍ਹਾਂ ਦੀ, ਨਾ ਕੋਈ ਗੱਲ ਕਹਾਣੀ
ਐਵੇਂ ਆਖ ਖ਼ਿਲਾਫ਼ ਸ਼ਹਿਜ਼ਾਦਾ, ਦਸ ਕਿਧਰ ਮੈਂ ਪਾਣੀ

ਸੱਤ ਦਿਹਾੜੇ ਰਿਹਾ ਸ਼ਹਿਜ਼ਾਦਾ, ਨਾਲ਼ ਬੀ ਬੀ ਰੰਗ ਰੱਤਾ
ਉਨ੍ਹਾਂ ਐਸ਼ਾਂ ਮਝਾਂ ਅੰਦਰ, ਫੇਰ ਆਹਾ ਦਿਲ ਤੱਤਾ

ਰੋ ਰੋ ਅਰਜ਼ ਕਰੇ ਰੱਬ ਸਾਈਆਂ, ਮੇਲ਼ ਮੇਰੇ ਦਿਲਬਰ ਨੂੰ
ਇਸ ਬਣ ਐਸ਼ ਨਾ ਭਾਵੇ ਕੋਈ, ਕਰਾਂ ਕਬੂਲ ਸਫ਼ਰ ਨੂੰ

ਅੱਠਵੀਂ ਰੋਜ਼ ਮੰਗੀ ਫਿਰ ਰੁਖ਼ਸਤ, ਟੂਰ ਮੈਨੂੰ ਹੁਣ ਰਾਣੀ
ਜਤੋਲ ਕਦਮ ਲਿਕੱਹੇ ਮੈਂ ਦੇਵਾਂ, ਚੁਗੱਾਂ ਦਾਣਾ ਪਾਣੀ

ਜਾਂ ਜਾਂ ਸਾਸ ਨਾ ਆਸ ਗੁਆਵਾਂ ,ਪਾਸ ਸੱਜਣ ਦੇ ਲਹਸਾਂ
ਯਾਮਿਲਸਾਂ ਯਾ ਮਰਸਾਂ ਤਾਹੀਂ, ਹੋ ਨਿਚਲਾ ਬਹਿਸਾਂ

ਤਰਸਾਂ ਨੀਰ ਸਮੁੰਦ ਨਾ ਡਰ ਸਾਂ ,ਜਾਣ ਜਾਂ ਤੋੜੀ ਸਿਰ ਸਾਂ
ਹਿੰਮਤ ਕਰਸਾਂ ਮੂਲ ਨਾ ਹਰ ਸਾਂ, ਮਿਲਣੇ ਬਾਝ ਨਾ ਜਰ ਸਾਂ

ਬੀ ਬੀ ਕਿਹਾ ਸੈਫ਼ ਮਲੂਕਾ, ਬਹੁਤ ਤੱਕੀ ਤੁਧ ਸਖ਼ਤੀ
ਫਿਰ ਹੁਣ ਰੱਬ ਖ਼ੁਸ਼ੀ ਵਿਚ ਆਨਦੋਂ ,ਕਿਉਂ ਲੋੜੀਂ ਬਦਬਖ਼ਤੀ

ਰਾਜ ਹੁਕਮ ਕਰ ਬੈਠਾ ਇਥੇ, ਤੇਰੇ ਸਭ ਸਲਾਮੀ
ਮੈਂ ਭੀ ਨੁੱਕਰ ਹਵਸਾਂ ਤੇਰੀ, ਦਾਵਾ ਪਕੜ ਗ਼ੁਲਾਮੀ

ਹਰ ਹੱਕ ਨਾਰ ਉਥੇ ਜਿਉਂ ਪਰੀਆਂ, ਚੁਣਨ ਜਿਹੀ ਦੇਹੀ
ਜਿਹੜੀ ਚਾਹਸੀਂ ਹਾਜ਼ਰ ਹੋਸੀ, ਫਿਰ ਇਹ ਖ਼ਵਾਹਿਸ਼ ਕੇਹੀ

ਸੈਫ਼ ਮਲੂਕ ਕਿਹਾ ਸਨ ਬੀ ਬੀ, ਤੁਧ ਜਾਤਾ ਕੇ ਰੁੱਖਾ
ਤਖ਼ਤ ਵਲਾਇਤ ਛੋੜ ਬਦੀਸੀਂ, ਫਿਰਾਂ ਰੰਨਾਂ ਦਾ ਭਕੱਹਾ?

ਹੋਰਾਂ ਪਰੀਆਂ ਨਾ ਰੀਂ ਤੱਕ ਕੇ, ਯਾਰ ਵੱਲੋਂ ਨਹੀਂ ਹੱਟਸਾਂ
ਦੂਏ ਜਹਾਨ ਲਬੱਹਨ ਬਿਨ ਯਾਰੋਂ, ਮੋੜ ਪਿਛਾਹਾਂ ਸਟਸਾਂ

ਬੀ ਬੀ ਜਾਤਾ ਸੱਚਾ ਪੱਕਾ, ਆਸ਼ਿਕ ਹੈ ਦਿਲਬਰ ਦਾ
ਜਿਲੇ ਗ਼ਮ ਸਨਮ ਦੀ ਖ਼ਾਤਿਰ, ਐਸ਼ਾਂ ਚਿੱਤ ਨਾ ਧਰਦਾ

ਲੱਗੀ ਛਕ ਉਦਾਸੀ ਹੋਇਆ, ਮੂਲ ਨਹੀਂ ਇਸ ਰਹਿਣਾ
ਰੁਖ਼ਸਤ ਕਰੀਏ ਜਿੱਤ ਵੱਲ ਜਾਂਦਾ ,ਕਾਹਨੂੰ ਮੁੜ ਮੁੜ ਕਹਿਣਾ

ਖ਼ੱਚਰ ਖ਼ੂਬ ਸਵਾਰੀ ਵਾਲੀ, ਕਰ ਤਿਆਰ ਮੰਗਾਈ
ਜ਼ੀਨਤ ਜ਼ੀਨ ਸੁਨਹਿਰੀ ਕਰਕੇ, ਹਚੱਹੀ ਤਰ੍ਹਾਂ ਸਹਾਈ

ਸ਼ੀਸ਼ਾ ਆਪਣੇ ਵੇਖਣ ਵਾਲਾ ,ਸ਼ਾਹਜ਼ਾਦੇ ਨੂੰ ਦਿੱਤਾ
ਕਿਹਾ ਜੋ ਕੋਈ ਮਿਲਸੀ ਦੱਸੀਂ ,ਜਾਈਂ ਚਲਾ ਕੁੰਡ ਦਿੱਤਾ

ਗੋਲੀ ਹੱਕ ਜਵਾਨ ਸੁੰਦਰ ਤੱਕ, ਨਾਲ਼ ਸ਼ਹਿਜ਼ਾਦੇ ਲਾਈ
ਹੋ ਅਸਵਾਰ ਖ਼ੱਚਰ ਤੇ ਟੁਰਿਆ, ਬੀ ਬੀ ਟੁਰਨ ਆਈ

ਕਿਹਾ ਹੱਦ ਅਸਾਡੀ ਤੋੜੀ ,ਖ਼ਤਰਾ ਰੁੱਖ ਨਾ ਕੋਈ
ਜਿਸ ਵੇਲੇ ਇਹ ਹੱਦ ਤੁਸਾਨੂੰ, ਤੁਮ ਤਮਾਮੀ ਹੋਈ

ਸ਼ੀਸ਼ਾ ਖ਼ੱਚਰ ਦੇ ਕੇ ਓਥੋਂ, ਮੁੜੇਂ ਗੋਲੀ ਤਾਈਂ
ਰੁੱਖ ਤਵੱਕਲ ਹੱਕ ਹੱਕਲਾ ,ਫਿਰ ਅੱਗੋਂ ਤੋਂ ਜਾਈਂ
ਜ਼ਨਾਨੇ ਸ਼ਹਿਰ ਦੀ ਸੁਲਤਾਨਾ ਦਾ ਮਕੂਲਾ

ਦੇ ਕੇ ਖ਼ਰਚ ਰਵਾਨਾ ਕੀਤਾ, ਵੱਸ ਨਹੀਂ ਕੁਝ ਚਲੀ
ਆਪ ਨਾ ਰਹਿੰਦਾ ਨਾਲ਼ ਨਾ ਖਿੜਦਾ ,ਮੁਸ਼ਕਲ ਬਣੀ ਅਵੱਲੀ

ਗ਼ੀਬੋਂ ਰੱਬ ਮਿਲਾਇਆ ਬਣਾ, ਖ਼ੁਸ਼ੀਆਂ ਰਿਹਾ ਨਾ ਬਣਾ
ਛੱਡ ਟੁਰਿਆ ਹੁਣ ਰਹਿੰਦਾ ਨਾਹੀਂ, ਲੱਖ ਸ਼ੇਰੀਨੀ ਮਨਾਂ

ਆਪੇ ਆਇਆ ਘਰ ਸੁਹਾਇਆ, ਮੈਨੂੰ ਰੱਬ ਮਿਲਾਇਆ
ਸੱਟ ਟੁਰਿਆ ਹੁਣ ਫੁੱਟ ਅਸਾਨੂੰ, ਜਾਂ ਘੱਟ ਇਸ਼ਕ ਸਮਾਇਆ

ਨਾ ਕੋਈ ਆਸ ਮਿਲਣ ਦੀ ਮੁੜਕੇ, ਕੰਨ ਆਨੇ ਇਸ ਪਾਸੇ
ਛੋੜ ਗਿਆ ਨਿਉਂ ਤਰੋੜ ਪਿਆਰਾ ,ਕਰਕੇ ਕੂੜ ਦਿਲਾਸੇ

ਸੋਹਣਾ ਮਿੱਠਾ ਰੱਜ ਨਾ ਡਿੱਠਾ ,ਚਿੱਠਾ ਮੇਰਾ ਗਲੀਆ
ਲਾਅਲ ਪਿਆਰਾ ਉਪਨ ਅਪਾਰਾ, ਲਾ ਚਮਕਾਰਾ ਚਲਿਆ

ਠੱਗ ਗਿਆ ਲਾਅ ਅੱਗ ਕਲੇਜੇ, ਵਗ ਥੱਕੀ ਨਹੀਂ ਅੜਿਆ
ਸਿੱਖਾਂ ਕਾਰਨ ਲਾਈ ਆਹੀ, ਆਨ ਦੁੱਖਾਂ ਲੜ ਫੜਿਆ

ਸੈਫ਼ ਮਲੂਕ ਬੰਦੂਕ ਲਗਾਕੇ, ਕੂਕ ਨਹੀਂ ਹੁਣ ਸੁਣਦਾ
ਫੁੱਟ ਨਾ ਸੈਂਦਾ ਜ਼ਾਲਮ ਥੇਂਦਾ, ਰੁੱਤ ਪੈਂਦਾ ਨਹੀਂ ਪਿੰਦਾ

ਸਬਰ ਕਰਾਂਗੀ ਦੁੱਖ ਜਰਾਂ ਗੀ, ਯਾ ਮਰਾਂਗੀ ਹਾਵੇ
ਕੁਝ ਨਾ ਕਹਿਣਾ ਸਿਰ ਪਰ ਸਹਿਣਾ ,ਜੇ ਕੁਝ ਰੱਬ ਸੁਹਾਵੇ

ਕਰਦ ਕਲੇਜੇ ਮਰਦ ਲਗਾਈ, ਜ਼ਾਲਮ ਦਰਦ ਜੁਦਾਈ
ਜਾਂ ਸ਼ਹਿਜ਼ਾਦਾ ਉਹਲੇ ਹੋਇਆ, ਰੋਂਦੀ ਮੁੜ ਘਰ ਆਈ

ਸਾਕੀ ਸੋਹਣਾ ਮੱਧ ਖਰੀ ਦਾ, ਦੇ ਪਿਆਲਾ ਭਰਕੇ
ਪੀਵਾਂ ਤੇ ਫਿਰ ਖੀਵਾ ਥੀਵਾਂ ,ਮੁੜ ਕੇ ਜੀਵਾਂ ਮਰਕੇ

ਮਾਰਾਂ ਦੁਸ਼ਮਣ ਦੇਵੇ ਤਾਈਂ, ਕੈਦ ਕੀਤਾ ਜਿਸ ਸੋਹਣਾ
ਉਹ ਛਿੱਟੇ ਤਾਂ ਦਿਲਬਰ ਮਿਲੇ, ਹੋਰ ਇਲਾਜ ਨਾ ਪੂ ਹੁਣਾਂ