ਖੋਜ

ਮਨਾਜ਼ਰਾ ਅਕਲ ਵ ਨਫ਼ਸ

ਅਕਲ ਸ਼ਾਹਜ਼ਾਦਿਏ ਨੂੰ ਫਿਰ ਵਰਜੇ, ਮੱਤ ਤੇਰੀ ਕਿਉਂ ਮਾਰੀ ਸਾਸ ਉਡਣ ਤੱਕ ਆਸ ਨਾ ਤੋੜਨ ,ਖ਼ਾਸ ਜਿਨ੍ਹਾਂ ਦੀ ਯਾਰੀ ਨਫ਼ਸ ਕਹੇ ਮੈਂ ਕਾਹਲ਼ਾ ਹੋਇਆ, ਕਚਰਕ ਤੋੜੀ ਜਰ ਸਾਂ ਲੱਖ ਮੁਸੀਬਤ ਝਾਗ ਨਾ ਮਿਲਿਆ, ਅੱਜ ਮਲਿਏ ਬਿਨ ਮਰਸਾਂ ਅਕਲ ਕਹੇ ਕਿਉਂ ਕਮਲਾ ਹੋਵਿਉਂ, ਅਸ਼ਕੇ ਲੱਜ ਨਾ ਲਾਏ ਇਤਨੀ ਸਖ਼ਤੀ ਅੱਗੇ ਜੁਲੀ ਆ,ਕੋਈ ਦਿਨ ਹੋਰ ਲਨਘਾਈਂ ਨਫ਼ਸ ਕਹੇ ਹਨ ਕਿੱਥੋਂ ਮਿਲਸੀ, ਨਾ ਕੋਈ ਦਸ ਸੁਨੇਹਾ ਆਸ ਹੁੰਦੀ ਦਸ ਪਿੰਦੀ ਜਿਸਦੀ ,ਐਂਵੇਂ ਜਰਨ ਕੁ ਯ੍ਹਾ ਅਕਲ ਕਹੇ ਇਹ ਕੰਮ ਆਸ਼ਿਕ ਦਾ, ਇਸ਼ਕੋਂ ਬੱਸ ਨਾ ਕਰਨੀ ਲਾਕੇ ਬਾਜ਼ੀ ਬੇ ਅੰਦਾਜ਼ੀ ,ਓੜਕ ਵਾਰ ਨਾ ਹਿਰਨੀ ਨਫ਼ਸ ਕਹੇ ਇਹ ਹਾਰਨ ਕਿਹਾ ,ਮੈਂ ਮੁੜ ਮਿਸਰ ਨਾ ਚਲਿਆ ਰਾਹ ਸੱਜਣ ਦਏ ਅੰਦਰ ਮਰਕੇ, ਬਿਹਤਰ ਖਾ ਕੌਂ ਰਲਿਆ ਅਕਲ ਕਹੇ ਖਾ ਕਾਤੀ ਮਰਨਾ, ਕੰਮ ਹੁੰਦਾ ਸ਼ਤਾਨੀ ਭਾਰ ਲੁਗਾਤਾਂ ਪਿੰਡ ਉਤਾਰੀ ,ਨਈਂ ਇਸ਼ਕ ਦੀ ਬਾਣੀ ਨਫ਼ਸ ਕਹੇ ਫ਼ਰ ਹਾ ਦੇ ਲਾਇਆ, ਆਪ ਸਿਰੇ ਨੂੰ ਤੇਸ਼ਾ ਉਹ ਮੋਇਆ ਮਰਦੂਦ ਨਾ ਹੋਇਆ, ਮੈਂ ਭੀ ਉਹ ਅੰਦੇਸ਼ਾ ਅਕਲ ਕਹੇ ਫ਼ਰ ਹਾ ਦੇ ਸੁਣਿਆ ,ਸ਼ੀਰੀਂ ਗਈ ਜਹਾਨੋਂ ਇਸ ਜਹਾਨ ਗਿਆ ਸੀ ਢੂੰਡਣ, ਮੋਇਆ ਨਈਂ ਇਕ ਜਾਨੋਂ ਨਫ਼ਸ ਕਹੇ ਕਿਉਂ ਮਹੀਨਵਾ ਲੈ, ਮਾਰੀ ਛਾਲ ਚੁੰਨ੍ਹਾ ਵੀਂ ਮਾਰੂ ਕਾਂਗ ਡਿਟੱਹੀ ਸੀ ਸੋਹਣੀ, ਕਿਉਂ ਪਈ ਦਰਿਆਵੀਂ ਅਕਲ ਕਹੇ ਤੋਂ ਸਮਝੀਂ ਨਾਹੀਂ, ਉਹ ਮਰਨਾ ਕੱਤ ਪਾਸੇ ਦੂਏ ਹਿੱਕ ਦੂਏ ਵੱਲ ਠੱਲੇ ,ਗਲ ਮਿਲਣ ਦੀ ਆਸੇ ਜੇ ਇਹ ਮਰਨਾ ਜ਼ਾਇਜ਼ ਹੁੰਦਾ, ਤਾਂ ਮਜਨੂੰ ਕਿਉਂ ਰੋਂਦਾ ਤ੍ਰਿਹਾ ਵਰ੍ਹੇ ਕਿਉਂ ਸੜਦਾ ਰਹਿੰਦਾ, ਮਰ ਸਉ ਖਾ ਹੋ ਸੁਣਦਾ ਜਿਸ ਦਿਨ ਹੀਰ ਵਿਆਹੀ ਖਿੜੇ, ਰਾਂਝਾ ਭੀ ਮਰ ਜਾਂਦਾ ਕਾਹਨੂੰ ਕਣ ਪੜਾ ਨਦਾ ਟਿੱਲੇ, ਗੱਲ ਕਿਉਂ ਕਫ਼ਨੀ ਪਾਂਦਾ ਵੇਖ ਜ਼ੁਲੇਖ਼ਾ ਕਿਤਨੀ ਵਾਰੀ, ਦੁੱਖਾਂ ਪਈ ਇਕਾਈ ਮਹਿਰਾ ਖਾ ਨਾ ਮੋਈ ਤਾਹੀਂ, ਹਰ ਆਸ਼ਿਕ ਦੀ ਮਾਈ ਹੋਰ ਹਜ਼ਾਰਾਂ ਆਸ਼ਿਕ ਹੋਏ, ਦੁਖੀਏ ਤੇ ਲਾਚਾਰੀ ਯਾਰ ਮਲਿਏ ਬਿਨ ਦਰਦੋਂ ਇਕ ਕੇ, ਪੇਟ ਛੁਰੀ ਕਿਸ ਮਾਰੀ? ਮਰਦਾਂ ਵਾਲਾ ਦਾਈਆ ਕਰ ਖਾਂ, ਰੱਖ ਪਿਛਲੀ ਜੋ ਆਦਤ ਵਾਂਗ ਸੱਸੀ ਜੇ ਤੁਸਾ ਮਵਿਓਂ ,ਤਾਂ ਭੀ ਐਨ ਸ਼ਹਾਦਤ ਨਫ਼ਸ ਅਕਲ ਦੀ ਤਾਬਿ ਹੁੰਦਾ, ਜੋ ਕਹਿੰਦਾ ਸੋ ਮੰਨਦਾ ਲੱਗੇ ਪਿੰਡ ਮੁਕੱਦਮ ਮੋਚੀ, ਸਾਡੇ ਉਤੇ ਬਣਦਾ ਜੇ ਕਰ ਸ਼ਰ੍ਹਾ ਕਰਾਂ ਇਸ ਗੱਲ ਦੀ, ਦੂਰ ਸੁਖ਼ਨ ਟੁਰਜਾਨਦਾ ਕਰਕੇ ਸਬਰ ਮੁਹੰਮਦ ਬਖਸ਼ਾ, ਕਿੱਸਾ ਚੱਲ ਸੁਣਾਂਦਾ ਨਫ਼ਸ ਅਕਲ ਦਾ ਝਗੜਾ ਤ੍ਰਟਾ, ਇਸ਼ਕੇ ਰਟ ਮੁਕਾਈ ਸੈਫ਼ ਮਲੂਕੇ ਮੁਨਸਫ਼ ਬਣ ਕੇ, ਫ਼ਾਲ ਅਤੇ ਗਲ ਪਾਈ ਕਹਿੰਦਾ ਰੱਬਾ ਜੇ ਤੂੰ ਮੈਨੂੰ, ਦਿਲਬਰ ਨਾਲ਼ ਮਿਲਾ ਸੀਂ ਤਾਂ ਉਸ ਵਕਤ ਕਿਸੇ ਦਏ ਹਤੱਹੋਂ, ਪਾਣੀ ਸਰਦ ਪੱਲਾ ਸੀਂ ਜੇ ਇੱਕ ਘੜੀ ਨਾ ਪਾਣੀ ਲੱਧਾ, ਜ਼ਾਲਮ ਲਵ-ਏ-ਕਹਿਰ ਦੀ ਸਾੜ ਹਲਾਕ ਕਰੇਗੀ ਮੈਨੂੰ, ਚਾਹ ਰਹਿਸੀ ਦਿਲਬਰ ਦੀ

See this page in:   Roman    ਗੁਰਮੁਖੀ    شاہ مُکھی