ਸੈਫ਼ਾਲ ਮਲੂਕ

ਹੋਰਆਈਲ ਫ਼ਰਿਸ਼ਤੇ ਦਾ ਬਸ਼ਾਰਤ ਦੇਣਾ

ਇਹੋ ਫ਼ਾਲ ਰਬੇ ਪਰਸਿੱਟ ਕੇ, ਸ਼ਹਿਜ਼ਾਦਾ ਲਤੜਾਿਆ
ਜੰਡ ਗਰਨਡਾ ਰੱਖ ਸਿਰਹਾਣੇ, ਪਾਸ ਜ਼ਿਮੀਂ ਤੇ ਲਾਇਆ

ਇੱਕ੍ਹੀਂ ਸੁੱਤਿਆਂ ਤੇ ਦਿਲ ਜਾਗੇ, ਜਾਗੇ ਤਾਲਾ ਸੁੱਤੇ
ਅਚਨਚੇਤ ਹੱਕ ਮਰਦ ਅਜ਼ਗ਼ੀਬੋਂ ,ਆਨ ਖੁੱਲਾ ਸਿਰ ਉੱਤੇ

ਅੰਗ ਇਨਸਾਨੀ ਰੰਗ ਨੂਰਾਨੀ, ਆਨ ਨਿਸੰਗ ਖਲੋਤਾ
ਭਾਰੀ ਸੀ ਦਸਤਾਰ ਸਿਰੇ ਤੇ, ਸਬਜ਼ ਜਿਵੇਂ ਰੰਗ ਤੋਤਾ

ਸੂਰਤ ਸੀਰਤ ਵਾਂਗ ਖ਼ਿਜ਼ਰ ਦੇ, ਚਿਹਰਾ ਸੂਰਜ ਚਮਕੇ
ਵਾਲਾਂ ਥੀਂ ਖ਼ੁਸ਼ਬੋਈ ਹੱਲੇ, ਆਨ ਚੁਤਰਫ਼ੀ ਰਮਕੇ

ਹੁਸਨ ਜਮਾਲ ਕਮਾਲ ਉਹਦੇ ਦੀ, ਓੜਕ ਹੱਦ ਨਾ ਆਹੀ
ਦਮ ਦਮ ਅੰਦਰ ਪਾਕ ਜ਼ਬਾਨੋਂ, ਕਰਦਾ ਜਿਕਰ ਅਲ੍ਹੀ

ਫ਼ੀਰੋਜ਼ਾ ਰੰਗ ਆਸਾ ਹੱਥ ਵਿਚ ,ਸਭ ਸਫ਼ੈਦ ਪੁਸ਼ਾਕੀ
ਮਜ਼ਹਰ ਨੂਰ ਇਲਾਹੀ ਦੱਸਦਾ, ਜੁੱਸੇ ਜਾਮੇ ਪਾਕੀ

ਖ਼ਸਖ਼ਸ ਜਿਤਨੀ ਮੇਲ ਨਾ ਕਿਧਰੇ ,ਨਾ ਪੈਰੀਂ ਨਾ ਜੌੜੇ
ਸਾਵੇ ਵਾਲ਼ ਸਿਰੇ ਤੇ ਲਿਸ਼ਕਣ ,ਜਿਉਂ ਸੀ ਕਲਗ਼ੀ ਤੋੜੇ

ਹੱਥ ਦੂਜੇ ਉਸ ਛੰਨਾ ਫੜਿਆ, ਠੰਢੇ ਪਾਣੀ ਭਰਿਆ
ਹਿਜ਼ ਕਸਰ ਦੇ ਚਸ਼ਮੇ ਵਾਂਗਰ, ਦਿੰਦਿਆਂ ਉੱਤੋਂ ਤੁਰਿਆ

ਖ਼ੁਸ਼ ਆਵਾਜ਼ ਰਸੀਲਾ ਕਰਕੇ, ਮਿੱਠੀ ਨਾਲ਼ ਜ਼ੁਬਾਨੇ
ਸ਼ਾਹਜ਼ਾਦੇ ਨੂੰ ਕਿਹਾ ਉਸ ਨੇ, ਉੱਠ ਆਸ਼ਿਕ ਮਰਦਾਨੇ

ਇਸ ਜੂਹੇ ਵਿਚ ਤੇਰੇ ਕਾਰਨ, ਮਿਲਾ ਮੈਨੂੰ ਘੱਲਿਆ
ਹੋਰ ਨਈਂ ਕੋਈ ਮਤਲਬ ਮੇਰਾ, ਨਈਂ ਕਿੱਤੇ ਵੱਲ ਚਲਿਆ

ਤੇਰੇ ਉਤੇ ਰਹਿਮਤ ਕੀਤੀ ,ਆਪ ਖ਼ੁਦਾਵੰਦ ਸਾਈਂ
ਪਾਣੀ ਦੇ ਉਚੇਚਾ ਘੱਲਿਆ, ਤੁਧ ਵੱਲ ਮੇਰੇ ਤਾਈਂ

ਅੱਠ ਸ਼ਿਤਾਬੀ ਨਾਲ਼ ਖ਼ੁਸ਼ੀ ਦੇ ,ਪੀ ਇਹ ਸ਼ਰਬਤ ਮਿੱਠਾ
ਥੋੜੇ ਦਿਨ ਹਨ ਮੁਹਲਤ ਰਹਿੰਦੀ, ਖੁਲਸੀ ਤੇਰਾ ਚੱਠਾ

ਅੱਜ ਕੱਲ੍ਹ ਵਿਚ ਖ਼ੁਦਾਵੰਦ ਤੈਨੂੰ, ਐਸੀ ਥਾਂ ਪਚਾਸੀ
ਜਿੱਥੋਂ ਮਹਿਰਮ ਇਸ ਪਰੀ ਦਾ, ਮਿਲਸੀ ਤੇ ਦੱਸ ਪਾਸੀ

ਉਹ ਭੀ ਨਾਲ਼ ਤੇਰੇ ਟੁਰ ਜਾ ਸੀ, ਤੋੜ ਪੁਰੀ ਤਕ ਸੰਗੀ
ਦਿਲ ਥੀਂ ਚਿੰਤਾ ਚਾ ਸ਼ਾਹਜ਼ਾਦੇ ,ਨਾ ਕਰ ਖ਼ਫ਼ਗੀ ਤੰਗੀ

ਫ਼ਿਕਰ ਫ਼ਰਾਕ ਕਜ਼ੀਏ ਸਖ਼ਤੀ, ਦੁੱਖਾਂ ਛੇਕੜ ਆਈ
ਵਕਤ ਖ਼ੁਸ਼ੀ ਦਾ ਨੇੜੇ ਆਇਆ, ਹਿੰਮਤ ਕਰ ਤੋਂ ਭਾਈ

ਅੱਗੇ ਥੋੜੀ ਬਿਪਤਾ ਰਹਿੰਦੀ, ਗਿਆ ਕਜ਼ੀਆ ਲੰਮਾ
ਚੱਲ ਸ਼ਾਹਜ਼ਾਦੇ ਵੱਲ ਸੱਜਣ ਦੇ, ਬੈਠ ਨਾ ਹੋ ਨਿਕੰਮਾ

ਸੈਫ਼ ਮਲੂਕ ਉਹਦੀ ਗੱਲ ਸੁਣ ਕੇ, ਪਲ ਵਿਚ ਦੋਨਾ ਹੋਇਆ
ਗੱਲ ਨਾ ਸੀ ਕੋਈ ਆਬ ਹਯਾਤੀ, ਮੋਇਆ ਉੱਠ ਖਲੋਇਆ

ਸ਼ਹਿਰ ਸੁਬਹਓਂ ਪਾਸ ਸਲੀਮਾਂ ,ਪਹੁਤਾ ਹੱਦ ਹੱਦ ਮਿੱਠਾ
ਯਾ ਯੂਸੁਫ਼(ਅਲੈ.) ਪੀਰਾਹਨ ਘੱਲਿਆ ,ਯਅਕੋਬੇ ਨੇ ਡਿੱਠਾ

ਯਾਸੱਸੀ ਨੂੰ ਮਲਿਏ ਸਥੋਈ, ਪਹਿਲੇ ਕੈਚ ਨਗਰ ਦੇ
ਯਾਵਕੀਲ ਜ਼ੁਲੇਖ਼ਾ ਡਿਟੱਹੇ, ਖ਼ਾਸ ਅਜ਼ੀਜ਼ ਮਿਸਰ ਦੇ

ਯਾਹੀਰੇ ਦਾ ਬਾਹਮਣ ਆਇਆ ,ਰਾਂਝੇ ਦੇ ਵਿਚ ਖ਼ਾਨੇ
ਯਾ ਮਜਨੂੰ ਵੱਲ ਜ਼ੈਦ ਲਿਆਇਆ, ਲੈਲਾ ਦੇ ਪਰਵਾਨੇ

ਯਾ ਉਹ ਮੀਂਹ ਬਹਾਰੀ ਮਿਲਿਆ ,ਬਾਗ਼ ਖ਼ਿਜ਼ਾਂ ਦੇ ਮਾਰੇ
ਯਾ ਉਹ ਬਾਤੀ ਬੁਝਦੀ ਜਾਂਦੀ, ਪਹੁਤਾ ਤੇਲ ਦੁਬਾਰੇ

ਯਾਬੁਲਬੁਲ ਨੂੰ ਵਾਅ ਫ਼ਜਰ ਦੀ, ਰੁੱਕਾ ਖੜੇ ਗੱਲਾਂ ਦੇ
ਯਾ ਉਹ ਰਾਹਬਰ ਮਹਿਰਮ ਮਿਲਿਆ, ਔਝੜ ਭਲੇ ਜਾਂਦੇ

ਯਾ ਉਹ ਰਾਤ ਹਨੇਰੀ ਅੰਦਰ, ਚੜ੍ਹਿਆ ਚੰਨ ਅਸਮਾਨੀ
ਯਾ ਉਹ ਇੰਨੇ ਮਾਦਰ ਜ਼ਾਦੇ, ਲਦੱਹੀ ਨਜ਼ਰ ਨੂਰਾਨੀ

ਯਾ ਤਾਵੀਜ਼ ਫ਼ਰਿਸ਼ਤੇ ਆਂਦਾ, ਉਪਰ ਚਿਖ਼ਾ ਖ਼ਲੀਲੇ
ਯਾ ਖੋਹੇ ਵਿਚ ਯੂਸੁਫ਼ ਕਾਰਨ, ਖਿੜਿਆ ਵਹੀ ਵਕੀਲੇ

ਸੈਫ਼ ਮਲੂਕੇ ਅੱਚਨ ਚਿੱਤੀ, ਇੱਕ੍ਹੀਂ ਉੱਘੜ ਗਿਆਂ
ਸਿਰ, ਧੜ,ਕਣ ਬਣਾਕੇ ਸੁਣਦਾ ,ਖੱਲ ਗਿਆਂ ਖਿੜਕੀਆਂ

ਉੱਬੜ੍ਹ ਵਾਹਿਆ ਉਠ ਖਲੋਤਾ, ਭਲੀ ਤ੍ਰਹਿ ਤਮਾਮੀ
ਇਸ ਬਜ਼ੁਰਗ ਵੱਲ ਨਾਲ਼ ਅਦਬ ਦੇ, ਨਿਉਂ ਕੇ ਹੋਇਆ ਸਲਾਮੀ

ਬਾਤਾਜ਼ੀਮ ਸਲਾਮ ਹਜ਼ਾਰਾਂ, ਕਰਕੇ ਅਦਬ ਜ਼ਿਆਦਾ
ਯਾਹਜ਼ਰਤ! ਕੇ ਨਾਮ ਤੁਸਾਡਾ, ਕਰਦਾ ਅਰਜ਼ ਸ਼ਹਿਜ਼ਾਦਾ

ਇਸ ਬਜ਼ੁਰਗ ਨੇ ਕਿਹਾ ਅੱਗੋਂ, ਮੈਂ ਹਾਂ ਮੁਲਕ ਸਰਿਸ਼ਤਾ
ਮੇਰਾ ਨਾਮ ਖ਼ੁਦਾਵੰਦ ਧਰਿਆ, ਹੂਰ ਆਈਲ ਫ਼ਰਿਸ਼ਤਾ

ਲੱਖ ਲੱਖ ਹੋਵੇ ਮੁਬਾਰਕ ਤੈਨੂੰ, ਸੈਫ਼ ਮਲੂਕ ਜਵਾਨਾ
ਥੋੜੀ ਸਖ਼ਤੀ ਰਹਿੰਦੀ ਬਾਕੀ, ਫਿਰਿਆ ਨੇਕ ਜ਼ਮਾਨਾ

ਮਤਲਬ ਤੇਰਾ ਹਾਸਲ ਹੋਸੀ, ਜਾਸਨ ਗ਼ਮ ਹਜ਼ਾਰਾਂ
ਨਾਲ਼ ਬਦੀਅ ਜਮਾਲਪੁਰੀ ਦੇ, ਕਰ ਸੀਂ ਚੇਨ ਬਹਾਰਾਂ

ਅਕਦ ਨਿਕਾਹ ਕਰੇਂਗਾ ਉਸ ਨੂੰ, ਰਾਜ ਹੋਵੇਗਾ ਤੇਰਾ
ਸ਼ਾਹ ਪਰੀਆਂ ਦੇ ਘਰ ਵਿਚ ਖ਼ੋਸ਼ਈਂ, ਕਾਜ ਹੋਵੇਗਾ ਤੇਰਾ

ਚਾਹ ਮੁਰਾਦ ਤੇਰੀ ਸਭ ਮਿਲਸੀ ,ਦਲਿਤ ਤਖ਼ਤ ਸ਼ਾਹੀ ਦਾ
ਹੀਲਾ ਕਰਜੇ ਮਲਿਏ ਵਸੀਲਾ, ਵਿਚ ਵਕੀਲ ਚਾਹੀਦਾ

ਜੇ ਸੁਹੇਲੇ ਬਾਝ ਵਸੀਲੇ, ਕਰੀਏ ਨਾਲ਼ ਦਲੀਲੇ
ਭਾਰ ਬੇੜੇ ਦਾ ਪਾਰ ਨਾ ਜਾਂਦਾ ,ਬਾਝ ਮੱਲਾਹ ਰੰਗੀਲੇ

ਨਾਲ਼ ਮੱਲਾਹ ਸਲਾਹ ਮਿਲਾਈਂ, ਠੱਲ੍ਹ ਚਲਾਈਂ ਬੇੜਾ
ਪੈਰ ਬਿਨਾਂ ਤਦਬੀਰ ਨਾ ਕੋਈ ,ਝੂਠਾ ਇਹੋ ਝੇੜਾ

ਲੋੜ ਮੁੱਵਕਲ ਕਰੀਂ ਤਵੱਕਲ, ਮੰਨੇਂ ਉਸ ਦਾ ਕਿਹਾ
ਦਸ ਪਾਵੇ ਤੇ ਯਾਰ ਮਿਲਾਵੇ ,ਗ਼ਮ ਹੋਵੇ ਫਿਰ ਬੇਹਾ

ਕੰਡੇ ਸਖ਼ਤ ਗੁਲਾਬਾਂ ਵਾਲੇ, ਦੂਰੋਂ ਵੇਖ ਨਾ ਡਰੀਏ
ਚੋਹਬਾਂ ਝੱਲੀਏ ਰੁੱਤ ਚੋਅ ਈਏ, ਝੋਲ ਫਲੇਂ ਤਦ ਭਰੀਏ

ਬਾਸ਼ਕ ਨਾਗਾਂ ਦੇ ਸਿਰ ਗਾ ਹੈਂ, ਆਉਣ ਹੱਥ ਖ਼ਜ਼ਾਨੇ
ਰੁੱਤ ਡੋਲਹੀਂ ਫੁੱਟ ਖਾਵੇਂ ਸ਼ਾਹਾ, ਸਉ ਖੇ ਨਈਂ ਯਰਾਨੇ

ਸੈਫ਼ ਮਲੂਕ ਸ਼ਾਹਜ਼ਾਦੇ ਤਾਈਂ, ਹੁਕਮੇ ਨਾਲ਼ ਰੱਬਾਨੇ
ਆਜ਼ਮ ਅਸਮ ਫ਼ਰਿਸ਼ਤੇ ਦੱਸਿਆ, ਪੜ੍ਹਿਆ ਸ਼ਾਹ ਸਿਆਣੇ

ਆਸੇ ਨਾਲ਼ ਫ਼ਰਿਸ਼ਤੇ ਸੱਚੇ ,ਲੇਕ ਜ਼ਿਮੀਂ ਤੇ ਪਾਈ
ਕਹਿਓਸ ਉਸੇ ਰੁੱਖ ਤੇ ਜਾਈਂ, ਲੋੜ ਕਰੀਂ ਹਰਜਾਈ

ਆਪ ਫ਼ਰਿਸ਼ਤਾ ਗ਼ਾਇਬ ਹੋਇਆ, ਛੋੜ ਸ਼ਹਿਜ਼ਾਦੇ ਤਾਈਂ
ਸੈਫ਼ ਮਲੂਕ ਖ਼ੁਸ਼ੀ ਕਰ ਟੁਰਿਆ, ਹੋਈਆਂ ਦੂਰ ਬਲਾਏਂ

ਖ਼ਾਤਿਰ ਜਮ੍ਹਾਂ ਤਸੱਲੀ ਹੋਈ, ਖ਼ਤਰਾ ਰਿਹਾ ਨਾ ਕੋਏ
ਚਾਮਲ ਚਾਇਆ ਤੇ ਉਠਿ ਧਾਇਆ, ਸ਼ੇਰ ਜੰਗਲ਼ ਜਿਉਂ ਹੋਏ