ਸੈਫ਼ਾਲ ਮਲੂਕ

ਪਿੰਜਰਿਆਂ ਵਿਚ ਜਨੌਰਾਂ ਦੀ ਫ਼ਰਿਆਦ

ਪਿੰਜਰਿਆਂ ਵਿਚ ਪੰਖੀ ਟੰਗੇ, ਬੰਗਲੇ ਵਿਚ ਚੱਠ ਫੇਰੇ
ਪਿੰਜਰੇ ਜੁੜਤ ਜੜ੍ਹ ਜਵਾਹਰੋਂ ,ਆਹੇ ਘਣੇ ਘਨੇਰੇ

ਬੁਲਬੁਲ ਖੁਰ ਸੋ ਤੋਤੇ ਮੀਨਾ, ਖ਼ੁਮਰੇ ਘੁੱਗੀ ਭਾਈ
ਕੂੰਜਾਂ ਮੋਰ ਲੁਟੋਰੇ ਕੋਇਲ, ਅੰਤ ਨਾ ਆਹਾ ਕਾਈ

ਬੋਲਣ ਖ਼ੁਸ਼ ਆਵਾਜ਼ ਤਮਾਮੀ, ਰੰਗ ਰੰਗਾਂ ਦੀ ਬੋਲੀ
ਹਿੱਕਣਾਂ ਕੂਕ ਉਚੇਰੀ ਆਹੀ, ਹਿੱਕਣਾਂ ਦੀ ਗੱਲ ਹੌਲੀ

ਬੁਲਬੁਲ ਕਰਕੇ ਯਾਦ ਬਹਾਰਾਂ ,ਬੋਲੇ ਸੁਖ਼ਨ ਹਜ਼ਾਰਾਂ
ਕੈਦ ਹੋਇਆਂ ਵਿਚ ਪਿੰਜਰ ਕਾਰਾਂ, ਕਦ ਮੁੱਲਾਂ ਗੁਲਜ਼ਾਰਾਂ

ਬਾਗ਼ ਅਰਮ ਵਿਚ ਫੁੱਲ ਗੁਲਾਬਾਂ, ਹੋਸੀ ਨਵੇਂ ਜਵਾਨੀ
ਜੇ ਰੱਬ ਕੈਦ ਪਿੰਜਰ ਦੇਊਂ ਕੁਡ੍ਹੇ, ਚੱਲ ਮਿਲੀਏ ਦਿਲ ਜਾਣੀ

ਖੁਰ ਸੂ ਆਖੇ ਬਾਗ਼ ਅਰਮ ਦੀ ,ਖੇਤੀ ਹਰੀ ਹੋਏਗੀ
ਸ਼ਾਖ਼ ਫ਼ਰਾਖ਼ ਵਿਸਾਖ ਮਹੀਨੇ, ਫਲੇਂ ਭਰੀ ਹੋਏਗੀ

ਅੱਜ ਕੱਲ੍ਹ ਕੰਡੇ ਨਰਮ ਹੋਵਣਗੇ, ਪੁੱਤਰ ਲਵੇ ਸੁਮਨ ਦੇ
ਜੇ ਰੱਬ ਸਾਨੂੰ ਬਨਦੋਂ ਕੁਡ੍ਹੇ, ਕਰੀਏ ਸੈਰ ਚਮਨ ਦੇ

ਤੋਤੇ ਆਖਣ ਪੱਕੇ ਹੋਸਨ, ਮੇਵੇ ਬਾਗ਼ ਅਰਮ ਦੇ
ਹਾਏ ਹਾਏ ਰੱਬਾ ਪਾਈਓ ਸਾਨੂੰ, ਪਿੰਜਰਿਆਂ ਵਿਚ ਜੰਮਦੇ

ਅੰਬ ਅਨਾਰ ਮਜ਼ੇ ਵਿਚ ਹੋਸਨ, ਆਨ ਪਈ ਰਸ ਮਿੱਠੀ
ਦਾਣੇ ਕੱਢ ਅਨਾਰੋਂ ਖਾਂਦੇ, ਜੇ ਰੱਬ ਕਰਦਾ ਚਿਟੱਹੀ

ਖ਼ੁਮਰੇ ਕੋਕੋ ਕੂਕ ਪੁਕਾਰਨ, ਔਕੂ ਔਕੂ ਮਾਏ
ਬਾਗ਼ ਅਰਮ ਦੀਆਂ ਸਿਰਾਂ ਅਤੇ ,ਹੁੰਦੇ ਅਸੀਂ ਘੁੰਮਾਏ

ਨਾਲ਼ ਖ਼ੁਸ਼ੀ ਦੇ ਸੈਰ ਕਰੇਂਦੇ, ਹਰ ਬੂਟੇ ਹਰ ਡਾਲ਼ੀ
ਰਾਗ ਸੁਹਾਗ ਚਮਨ ਦੇ ਗਾਈਏ, ਭਾਗ ਜਗਾਏ ਵਾਲੀ

ਮੀਨਾ ਆਖੇ ਮੈਂ ਨਾ ਜੰਮਦੀ, ਮਾਉ ਦੇ ਘਰ ਤੱਤੀ
ਰੱਜ ਨਾ ਕੀਤਾ ਸੈਰ ਚਮਨ ਦਾ ,ਆਨ ਪਿੰਜਰ ਵਿਚ ਘ੍ਘੱਤੀ

ਚੋਆ ਚੋਆ ਕਰਦਾ ਅੱਜ ਹੋਏਗਾ, ਮੁੱਖ ਲਾਲੀ ਥੀਂ ਲਾਲਾ
ਭਾਅ ਅਸਾਡੇ ਪਾਈਵਈ ਸਾਈਆਂ, ਦਾਗ਼ ਵਿਛੋੜੇ ਵਾਲਾ

ਘੁੱਗੀ ਆਖੇ ਕੋਹ ਗਈ ਮੈਨੂੰ ,ਕਿਸੀ ਛੁਰੀ ਅਮਰ ਦੀ
ਯੂਸੁਫ਼ ਖਵਾ ਪਿਆ ਨਈਂ ਦੱਸਿਆ, ਤਕ ਪਿਆ ਹਨ ਮਰਦੀ

ਰੁੱਤ ਬਹਾਰ ਤਿਆਰ ਚਮਨ ਵਿਚ ,ਯਾਰ ਹੋਸੀ ਸੰਗ ਸੀਨਾਂ
ਮੈਂ ਭੀ ਬੋਲਾਂ ਜੇ ਅੱਜ ਹੋਵਾਂ, ਚਾਨਣੀਆਂ ਵਿਚ ਰੀਨਾਂ

ਕੂੰਜਾਂ ਬੋਲਣ ਸੱਦ ਗ਼ਮਾਂ ਦੇ ,ਅਸੀਂ ਨਿੱਕਾ ਬਲ਼ ਮਾਈਆਂ
ਬੱਚੇ ਛੋੜ ਆਈਆਂ ਹਨ ਉਥੇ, ਪਿੰਜਰ ਵਿਚ ਫਸਾਈਆਂ

ਜੇ ਅੱਜ ਦੇਸ ਆਪਣੇ ਵਿਚ ਹੋਈਏ, ਅਡੀਏ ਬੰਨ੍ਹ ਕਤਾਰਾਂ
ਬਾਗ਼ ਅਰਮ ਵੱਲ ਫੇਰਾ ਪਾਈਏ ,ਰਲ਼ ਕੇ ਨਾਲ਼ ਉਡਾਰਾਂ

ਮੋਰੇ ਨੂੰ ਹਿਡਕੋਰੇ ਲੱਗੇ, ਉੜ ਉੜ ਕਰਦਾ ਗੱਲਾਂ
ਬਾਗ਼ ਅਰਮ ਦੇ ਬੂਟੇ ਹੋਸਨ ,ਘਣੇ ਹੋਏ ਜਿਉਂ ਜਿਲਾਂ

ਪਰੀਆਂ ਖ਼ੂਬ ਪੁਸ਼ਾਕ ਲੱਗਾ ਸਨ ,ਜੇ ਮੈਂ ਓਥੇ ਹੁੰਦਾ
ਪੈਲਾਂ ਪਾਂਦਾ ਮਨ ਪਰ ਚਾਂਦਾ, ਖ਼ੋਸ਼ੀਈਂ ਹੰਜੋਂ ਰੋਂਦਾ

ਕਹਿਣ ਲੁਟੋਰੇ ਮੌਲਾ ਟੁਰੇ ,ਬੰਦੈਂ ਅਸੀਂ ਬੇਚਾਰੇ
ਉੱਡਣ ਹਾਰੇ ਬਾਗ਼ ਕਿਨਾਰੇ ,ਖ਼ੁਸ਼ੀਆਂ ਦੇ ਬਨਜਾਰੇ

ਬਾਗ਼ ਅਰਮ ਵਿਚ ਰੰਕ ਹੋਸੀ ,ਧੋਤੀ ਧੂੜ ਗ਼ੁਬਾਰੀ
ਹਰ ਖ਼ਾਨੇ ਵਿਚ ਖ਼ੂਬ ਸਫ਼ਾਈ, ਵਿਹੜੇ ਫਰੀ ਬਿਹਾਰੀ

ਕੋਇਲ ਬੋਲ ਕਹੇ ਅੱਜ ਹਿੰਦੀ, ਮੈਂ ਭੀ ਕੋਲ਼ ਚਮਨ ਦੇ
ਸਬਜ਼ਾ ਵੇਖ ਹੁੰਦਾ ਦਿਲ ਤਾਜ਼ਾ, ਬੋਲ ਸੁਣਾਂਦੀ ਮਨ ਦੇ

ਡਾਹਢੇ ਰੱਬ ਵਿਛੋੜਾ ਪਾਇਆ, ਕਦੇ ਅਸਾਨੂੰ ਮੇਲੇ
ਬਾਗ਼ ਬਹਾਰਾਂ ਸੁਹਬਤ ਯਾਰਾਂ, ਕਰੇ ਨਸੀਬ ਹਰ ਵੇਲੇ

ਖ਼ੁਸ਼ ਆਵਾਜ਼ ਪਖੇਰੂ ਬਹੁਤੇ, ਹੋਰ ਬਗ਼ੈਰ ਉਨ੍ਹਾਂ ਦੇ
ਪਿੰਜਰਿਆਂ ਵਿਚ ਟੰਗੇ ਆਹੇ ,ਨਾ ਪੁੱਛ ਨਾਮ ਤਿਨ੍ਹਾਂ ਦੇ

ਆਪੋ ਆਪਣੀ ਨਾਲ਼ ਅਦਾਏ, ਸਬੱਹੋ ਕਰਨ ਪੁਕਾਰਾਂ
ਰੱਬਾ ਕੈਦੋਂ ਦੇਈਂ ਖ਼ਲਾਸੀ, ਯਾਰ ਮਿਲਾਈਂ ਯਾਰਾਂ

ਅਸੀਂ ਪਰਿੰਦੇ ਵਿਚ ਹਵਾਈਂ, ਉਡਣ ਵਾਲੇ ਹਿੱਸਾਂ
ਆਪੋ ਆਪਣੀਆਂ ਰੰਗਾਂ ਵਾਲੇ, ਖ਼ੂਬ ਉਜਾਲੇ ਹਿੱਸਾਂ

ਜਿਥੇ ਭਾਵੇ ਓਥੇ ਜਾਣਾ, ਉਚਈਂ ਸੁਚਈਂ ਜਾਈਂ
ਐਥੋਂ ਉੱਠਣਾ ਓਥੇ ਬਹਿਣਾ, ਕਰਨਾ ਸੈਰ ਹਵਾਈਂ

ਪਿੰਜਰਿਆਂ ਵਿਚ ਪਏ ਤੜਫ਼ਦੇ, ਜਾਇ ਨਈਂ ਮੁਕਲੀਰੀ
ਪਰ ਭੱਜੇ ਸਿਰ ਗੰਜੇ ਹੋਏ, ਜ਼ਾਲਮ ਕੈਦ ਲੰਮੇਰੀ

ਕਾਲੇ ਤਿੱਤਰ ਕਾਹਲੇ ਹੋਏ, ਕਰਨ ਉੱਚੀਆਂ ਫ਼ਰਿਆਦਾਂ
ਸੱਚ ਸੁਬਹਾਨ ਤੇਰੀ ਹੈ ਕੁਦਰਤ ,ਕਰਨਾ ਕੈਦ ਆਜ਼ਾਦਾਂ

ਕੈਦ ਹੋਈਆਂ ਚਾਕਰੀਂ ਖ਼ਲਾਸੀ, ਇਹ ਭੀ ਹੈ ਕੰਮ ਤੇਰਾ
ਆਪ ੋ ਛੋੜੀਂ ਆਪ ਮਿਲਾਈਂ, ਤਕੀਆ ਹਰਦਮ ਤੇਰਾ

ਪੰਖੀ ਰੂਹ ਤੇ ਪਿੰਜਰਾ ਜੱਸਾ, ਬੰਗਲਾ ਦੁਨੀਆ ਖ਼ਾਨਾ
ਬਾਗ਼ ਬਹਿਸ਼ਤ ਤੇ ਰੂਹ ਸ਼ਹਿਜ਼ਾਦਾ, ਯਾਰ ਲੁਕਾ-ਏ-ਯਗਾਨਾ

ਪੰਖੀ ਵੇਖ ਸ਼ਹਿਜ਼ਾਦੇ ਤਾਈਂ, ਮਿੱਠੀਆਂ ਨਾਲ਼ ਜ਼ਬਾਨਾਂ
ਸਾਰੇ ਬਹੁਤ ਖ਼ੁਸ਼ੀ ਕਰ ਬੋਲੇ, ਫਿਰਿਆ ਨੇਕ ਜ਼ਮਾਨਾ

ਘੱਲਿਆ ਰੱਬ ਮੱੋਕਲ ਸਾਡੇ, ਬੰਦ ਉਤਾਰਨ ਵਾਲਾ
ਇਸ ਬਣ ਬੰਦਾ ਹੋਰ ਨਾ ਆਹਾ, ਦੁਸ਼ਮਣ ਮਾਰਨ ਵਾਲਾ

ਜਾਨਵਰਾਂ ਦੇ ਖ਼ੁਸ਼ ਆਵਾਜ਼ੇ ,ਸੈਫ਼ ਮਲੂਕ ਸੁਣੀਂਦਾ
ਪੈਰਾਂ ਹੇਠ ਜਵਾਹਰ ਰਲਦੇ ,ਨਾ ਹਾ ਮੂਲ ਚੁਨੀਂਦਾ