ਸੈਫ਼ਾਲ ਮਲੂਕ

ਮਦ੍ਹਾ ਜਨਾਬ ਮੀਰਾਂ ਮੁਹੰਮਦ ਮੁਹਕਮ ਦੀਨ ਹੁਜਰਾ ਸ਼ਾਹ ਮੁਕੀਮ

ਹਜ਼ਰਤ ਮੀਰਾਂ ਸ਼ਾਹ ਮੁਕੀਮਾ, ਤੇਰਾ ਸ਼ਾਨ ਜ਼ਿਆਦਾ
ਸੋਹਣਾ ਸਖ਼ੀ ਜਧੇ ਘਰ ਜਾਇਆ ,ਅਲੀ ਅਮੀਰ ਸ਼ਹਿਜ਼ਾਦਾ

ਨੂਰੀ ਮੁਲਕ ਕਰੇਂਦੇ ਚੋਰੀ, ਹੋਰਾਂ ਮੰਗਲ ਗਾਇਆ
ਬਾਲਾ ਪੀਰ ਲੱਖਾਂ ਦਾ ਦਾਤਾ ,ਧਨ ਮਾਈ ਜਿਸ ਜਾਇਆ

ਆਲਮ ਤੇ ਰੁਸ਼ਨਾਈ ਹੋਈ ,ਚੜ੍ਹਿਆ ਚੰਨ ਨੂਰਾਨੀ
ਹੱਸਣੀ ਸੱਯਦ ਪੈਦਾ ਹੋਇਆ ,ਸੂਰਤ ਯੂਸੁਫ਼ ਸਾਨੀ

ਹੁਜਰੇ ਅੰਦਰ ਘਿਰੀਆਂ ਭੀਰਾਂ, ਦੇਣੀ ਡੰਕੇ ਮਾਰਨ
ਲਾਅਲ ਬਹਾਵਲ ਸ਼ੇਰ ਕਲੰਦਰ, ਦਮ ਦਮ ਨਾਲ਼ ਪੁਕਾਰਨ

ਤੋਤੇ ਮੀਨਾ ਖ਼ੁਮਰੇ ਬੋਲਣ ,ਧਨ ਮੁਕੀਮ ਮੁਹੰਮਦ
ਗੋਦੀ ਵਿਚ ਖਿਡਾਵੇ ਜਿਸ ਨੂੰ, ਨਬੀ ਕਰੀਮ ਮੁਹੰਮਦ

ਜਿਸ ਨੂੰ ਵੇਖ ਸਵਾ ਲੱਖ ਹੋਇਆ, ਆਰਿਫ਼ ਅਹਿਲ ਵਿਲਾਐਤ
ਕਿਸ ਨੂੰ ਤਾਕਤ ਆਖ ਸੁਣਾਵੇ ,ਉਸਦੇ ਕੁਰਬ ਨਿਹਾਇਤ

ਆਲ ਨਬੀ(ਸਲ.) ਔਲਾਦ ਅਲੀ(ਅਲੈ.) ਦੀ, ਵਾਹ ਸੱਯਦ ਗਿਲਾਨੀ
ਦਸਤਗੀਰ ਜਿਨ੍ਹਾਂ ਦਾ ਦਾਦਾ ,ਕੰਨ ਤਿਨ੍ਹਾਂ ਦਾ ਸਾਨੀ

ਕਿਤੇ ਜੋ ਦਰਗਾਹ ਉਹਦੀ ਦੇ ,ਸ਼ੇਰਾਂ ਉੱਪਰ ਭਾਰੇ
ਪੈਰਾਂ ਦੇ ਸਿਰ ਪੀਰ ਮੁਹੰਮਦ, ਵਾਹਵਾ ਪੀਰ ਹਮਾਰੇ

ਪੈਰਾਂ ਦੇ ਦਰਬਾਰੋਂ ਪਾਵੇ ,ਦਾਇਮ ਖ਼ਲਕ ਮੁਰਾਦਾਂ
ਮੈਨੂੰ ਭੀ ਕੁਝ ਸ਼ੱਕ ਇਲਾਹੀ, ਬਖ਼ਸ਼ੋ ਸੁਣ ਫ਼ਰਿਆਦਾਂ

ਦਮੜੀ ਵਾਲਾ ਲਾਅਲ ਤੁਸਾਡਾ ,ਜਿਸਦੀ ਹੈ ਮਨਜ਼ੂਰੀ
ਪਾਕ ਜਨਾਬ ਉਨ੍ਹਾਂ ਦੀ ਅੰਦਰ, ਮੈਨੂੰ ਕਰੋ ਹਜ਼ੂਰੀ