ਸੈਫ਼ਾਲ ਮਲੂਕ

ਮਲਿਕਾ ਖ਼ਾਤੂਨ ਤੀਕ ਅਪੜਨਾ

ਬੰਗਲੇ ਅੰਦਰ ਕਰੇ ਨਿਗਾਹਾਂ, ਹਰ ਹਰ ਗੋਸ਼ੇ ਜਾਏ
ਮੱਤ ਕੋਈ ਸਿਰ ਇਸੇ ਵਿਚ ਹੋਵੇ ,ਦਸ ਸੱਜਣ ਦੀ ਪਾਏ

ਬੰਗਲਾ ਸਾਰਾ ਫਿਰਕੇ ਡਿੱਠਾ ,ਸੈਫ਼ ਮਲੂਕ ਨਾ ਡਰਿਆ
ਲਾਅਲ ਜਵਾਹਰ ਮਾਣਕ ਹੀਰੇ ,ਸੋਨੇ ਮੋਤੀਂ ਭਰਿਆ

ਫਿਰ ਦਏ ਫਿਰ ਦਏ ਨਜ਼ਰੀ ਆਇਆ, ਬੂਹਾ ਹੋਰ ਹੱਕ ਘਰਦਾ
ਇਸ ਖ਼ਾਨੇ ਵੱਲ ਹੋਇਆ ਰਵਾਨਾ, ਨਜ਼ਰ ਅੱਗੋਂ ਕੇ ਕਰਦਾ

ਬੂਹੇ ਸੰਗਲ ਕੁੰਡਾ ਜੁੜਿਆ, ਜਿੰਦਰਿਆਂ ਸੰਗ ਕੁੜੀਆ
ਸੰਗਲ ਕੰਢੇ ਕੁਫ਼ਲ ਸੁਨਹਿਰੀ, ਮੋਤੀਂ ਹੀਰੇ ਜੁੜਿਆ

ਦੋ ਕਲਾਂ ਦੇ ਸ਼ੇਰ ਵਡੇਰੇ ,ਰਸਤਾ ਮਿਲ ਖਲੋਤੇ
ਸੁਚਲੇ ਸ਼ੇਰ ਖ਼ੁਨਾਮੀ ਦੱਸਣ ,ਨਾਲ਼ ਲਹੂ ਮੁੱਖ ਧੋਤੇ

ਵੇਖਣ ਸਾਤ ਸ਼ਹਿਜ਼ਾਦੇ ਉੱਤੇ, ਹਮਲੇ ਕਰ ਕਰ ਆਉਣ
ਪਰ ਉਸ ਦੇ ਗਲ ਪੈਂਦੇ ਨਾਹੀਂ, ਪਾਸੋਂ ਪਾਸ ਡਰਾਉਣ

ਸੈਫ਼ ਮਲੂਕ ਸ਼ੇਰਾਂ ਪਰ ਭਾਰਾ, ਜਿਉਂ ਚੂਹਿਆਂ ਤੇ ਬੱਲੀ
ਦੂਜਾ ਉੱਤੋਂ ਪਿੱਠ ਇਸ਼ਕ ਦੀ, ਖ਼ੂਬ ਤਰ੍ਹਾਂ ਦੀ ਮਿਲੀ

ਆਸ਼ਿਕ ਮੁੱਤੋਂ ਜ਼ਰਾ ਨਾ ਡਰਦਾ, ਜਾਨ ਤਲ਼ੀ ਪਰ ਧਰਦਾ
ਜੇ ਉਹ ਡਰਨੇ ਵਾਲਾ ਹੁੰਦਾ, ਪਿਛੇ ਕਿਧਰੇ ਮਰਦਾ

ਗੱਲ ਫ਼ਰਿਸ਼ਤੇ ਵਾਲੀ ਉਸ ਨੂੰ, ਆਹੀ ਯਾਦ ਭਲੇਰੀ
ਯਾਰ ਮਿਲੇ ਬਿਨ ਮਰਨਾ ਨਾਹੀਂ, ਪੱਕੀ ਰੱਖ ਦਲੇਰੀ

ਨਾਲੇ ਆਸ ਇਸ ਗੱਲ ਦੀ ਆਹੀ, ਜੋ ਹਾਤਿਫ਼ ਫ਼ਰਮਾਈ
ਝਬ ਵਸੀਲਾ ਮਿਲਸੀ ਤੈਨੂੰ ,ਦਸ ਸੱਜਣ ਦੀ ਪਾਈ

ਸ਼ੇਰ ਦਲੇਰ ਸ਼ਹਿਜ਼ਾਦਾ ਤੱਕ ਕੇ, ਨੇੜੇ ਮੂਲ ਨਾ ਆਉਣ
ਇਸੇ ਪਹਿਲੇ ਪੈਰੇ ਉੱਤੋਂ, ਘੜੀ ਘੜੀ ਮੁੜ ਜਾਵਣ

ਸੈਫ਼ ਮਲੂਕ ਡਿਟੱਹੇ ਹਿੱਕ ਰੱਤੀ ਪੈਰ ਨਾ ਅੱਗੇ ਪਾਂਦੇ
ਇਸੇ ਇਹਕਸੇ ਜਾਇਯੋਂ ਮੁੜਦੇ ,ਹਨ ਇਹ ਬਣੇ ਕਲਾਂ ਦੇ

ਆਜ਼ਮ ਅਸਮ ਮੁਬਾਰਕ ਪੜ੍ਹਿਆ ,ਸ਼ੇਰ ਹੋਏ ਢਹਾ ਢੇਰੀ
ਫਿਰ ਪੜ੍ਹ ਜਿੰਦਰਿਆਂ ਵੱਲ ਡਿੱਠਾ, ਲਤੱਹੇ ਉਕਿਸੇ ਵੈਰੀ

ਸ਼ੇਰ ਜਵਾਨ ਦਲੇਰ ਸ਼ਹਿਜ਼ਾਦਾ, ਜ਼ਰਾ ਦੇਰ ਨਾ ਲਾਂਦਾ
ਲੰਘ ਗਿਆ ਉਸ ਘਰ ਦੇ ਅੰਦਰ ,ਹਰ ਗਜ਼ ਖ਼ਫ਼ ਨਾ ਖਾਂਦਾ

ਜਿਸ ਕੋਹ ਕਾਫ਼ ਸਮੁੰਦਰ ਟਾਪੂ ,ਬਰ ਉਜਾੜਾਂ ਬੇਲੇ
ਨਾਲ਼ ਦਲੇਰੀ ਰੱਬ ਦੀ ਢੇਰੀ, ਗਾਹੇ ਇੱਕ ਅਕੇਲੇ

ਜੋ ਦਿਲਬਰ ਦੀ ਲੋੜੇ ਚੜ੍ਹਿਆ, ਜੇ ਉਹ ਆਸ਼ਿਕ ਪੱਕਾ
ਦਹਿਸ਼ਤ ਖ਼ ਫ਼ ਨਾ ਰਹਿੰਦਾ ਉਸ ਨੂੰ, ਨਾ ਉਹ ਟੁਰਦਾ ਥਕਾ

ਜਾਂ ਇਸ ਘਰ ਵਿਚ ਗਿਆ ਸ਼ਹਿਜ਼ਾਦਾ, ਡਿਠੀਵਸ ਤਖ਼ਤ ਸੁਨਹਿਰੀ
ਚੌਹੀਂ ਪਾਵੇਂ ਸ਼ੇਰ ਸੁਨਹਿਰੀ, ਬੈਠੇ ਲਾਕਚਹਰੀ

ਤਖ਼ਤ ਸੁਨਹਿਰੀ ਲਾਅਲ ਜਵਾਹਰ, ਜੁੜਤ ਜੜ੍ਹ ਚੱਠ ਫੇਰੇ
ਹੀਰੇ ਪੰਨੇ ਹਾਰ ਹਮੇਲਾਂ, ਗਲ਼ ਪਾਈਆਂ ਹਰ ਸ਼ੇਰੇ

ਹਰ ਸ਼ੇਰੇ ਦੀ ਡੋਲੇ ਬੱਧੇ, ਕਾਰੀਗਰ ਦੇ ਡੋਲੇ
ਚੁੱਕੀ ਤੇ ਤਾਵੀਜ਼ ਜਵਾਹਰ ,ਹੀਰੇ ਦੇ ਸਨ ਢੋਲੇ

ਕੰਨਾਂ ਅੰਦਰ ਵਾਲੇ ਸੱਚੇ ,ਸੁੱਚੇ ਮੋਤੀਂ ਵਾਲੇ
ਵੀਣੀ ਨਾਲ਼ ਸੁਨਹਿਰੀ ਕੰਙਣ, ਦੁੰਬ ਮਰ ਸਾ ਨਾਲੇ

ਤਖ਼ਤ ਅਤੇ ਕੋਈ ਸੱਤਾ ਹੋਇਆ, ਚਾਦਰ ਚਿੱਟੀ ਤਾਣੀ
ਸਿਰ ਪੈਰਾਂ ਤੱਕ ਕਿਤੋਂ ਨਾ ਨੰਗਾ, ਪਰ ਦਿੱਸਦਾ ਕੋਈ ਹਾਣੀ

ਆਸ਼ਿਕ ਦੀ ਤੱਕ ਹੋਰ ਦਲੇਰੀ, ਕਰਦਾ ਕੇ ਜਿੰਦ ਬਾਜ਼ੀ
ਐਸੀ ਜਾਏ ਖ਼ਫ਼ ਨਾ ਖਾਂਦਾ, ਕਰਦਾ ਦਸਤ ਦਰਾਜ਼ੀ

ਦਸਤ ਦਰਾਜ਼ੀ ਕੇ ਮੈਂ ਆਖੀ, ਚਾਦਰ ਪੱਲਾ ਚਾਈਵਸ
ਮੱਤ ਕੋਈ ਗ਼ੈਰ ਦਲੀਲ ਲਿਆਓ, ਦੇਹੀ ਹੱਥ ਨਾ ਲਾਈਵਸ