ਚਾ ਪੱਲਾ ਸ਼ਾਹਜ਼ਾਦਿਏ ਡਿੱਠਾ,ਸੂਰਤ ਨਜ਼ਰੀ ਆਈ ਦਰ ਯਤੀਮ ਅਨ ਬੱਧਾ ਮੋਤੀ,ਲਾਲੋਂ ਜੋਤ ਸਵਾਈ ਮਸਤ ਬੇਹੋਸ਼ ਸੁੱਤੀ ਹਿੱਕ ਲੜਕੀ,ਸੂਰਤ ਦੀ ਸ਼ਹਿਜ਼ਾਦੀ ਹੁਸਨ ਕਮਾਲ ਜਮਾਲ ਉਹਦੇ ਦੀ,ਹੱਦੋਂ ਗੱਲ ਜ਼ਿਆਦੀ ਸੂਰਜ ਵਾਂਗ ਨੂਰਾਨੀ ਮੱਥਾ, ਨਜ਼ਰ ਨਾ ਕੀਤੀ ਜਾਵਿਏ ਜਏ ਪੱਥਰ ਦਿਲ ਵਾਲਾ ਤਕਯ-ਏ-, ਅੱਖੀਂ ਪਾਣੀ ਆਵਿਏ ਕੋਸ ਕਜ਼ਾ ਭਰਵੱਟੇ ਦੂਏ, ਜੱੀਵਂ ਈਦਿਏ ਚੰਨ ਚੜ੍ਹਦਾ ਸਬਰ ਸੂਫ਼ੀ ਦਾ ਰੋਜ਼ੇ ਦਾਰਾਂ ਤੱਕ, ਰੋਜ਼ਾ ਭਿੰਨ ਖਿੜਦਾ ਯਾ ਦੋ ਤਾਕ ਬਹਿਸ਼ਤੀ ਆਹੇ, ਕਸਤੂਰੀ ਰੰਗ ਫੱਬਦੇ ਯਾਖ਼ਮਦਾਰ ਕਮਾਨ ਅਬਨੋਸੀ, ਯਾ ਦੋ ਨੂਨ ਅਰਬ ਦੇ ਹਰ ਹਰ ਪੱਮਣ ਵਾਲ਼ ਅਜਿਹਾ, ਸੋਹਣਾ ਸਿਰ ਹਕਾਨੀ ਵੇਖਣ ਸਾਤ ਕਲੇਜਾ ਸਿਲੇ, ਜਿਉਂ ਤਰਕਸ਼ ਦੀ ਕਾਣੀ ਜ਼ੁਲਫ਼ਾਂ ਨਾਗ ਚੁਣਨ ਸੰਗ ਲਟਕੇ, ਵੱਲ ਵੱਲ ਕੁੰਡਲ਼ ਮਾਰੇ ਯਾ ਜ਼ਬਖ਼ੀਰ ਦਿਲਾਂ ਦਏ ਆਹੇ, ਯਾ ਕਮੰਦ ਹੱਤਿਆਰੇ ਇੱਕ੍ਹੀਂ ਤੇਜ਼ ਕਟਾਰ ਫ਼ੌਲਾਦੀ ,ਆਹੀਆਂ ਵਿਚ ਮਿਆਨਾਂ ਸੁਰਖ਼ ਮਿਆਨ ਬਨਾਤੀ ਮਿਲਿਆ, ਸੇਵਨ ਵਿਚ ਨਿਸ਼ਾਨਾ ਨੱਕ ਅੰਗੁਸ਼ਤ ਨਬੀ ਅੱਲ੍ਹਾ ਦੀ, ਤੇਜ਼ ਛੁਰੀ ਤਲਵਾਰੋਂ ਅਸਮਾਨਾਂ ਵੱਲ ਕਰੇ ਉਸ਼ਾ ਰੁੱਤ, ਮੁਅਜ਼ਜ਼ੀਆਂ ਦੇ ਪਾਰੋਂ ਚੰਨ ਦੁੱਖਣ ਦੋ ਨਵੇਂ ਰਖ਼ਸਾਰੇ, ਬਣਦੀ ਨਾਲ਼ ਸਿੰਗਾਰੇ ਬੰਦੀ ਬਣਦੀ ਫੱਬਦੀ ਆਹੀ, ਵਾਂਗ ਜ਼ਹਲ ਸਿਤਾਰੇ ਸੂਹੇ ਉੱਠਿਆ ਕੁੱਵਤ ਖਰੇ, ਥੀਂ ਕਾਰੀਗਰ ਸੰਵਾਰਦੇ ਦੰਦ ਲਬਾਂ ਵਿਚ ਕਜਿਏ ਆਹੇ, ਵਿਚ ਸ਼ਫ਼ਕ ਜਿਉਂ ਤਾਰੇ ਠੋਡੀ ਸੇਵ ਬਾਗ਼ ਬਹਸ਼ਤੋਂ ,ਸੂਹਾ ਰੰਗ ਅਨਾਬੋਂ ਗਾਟਾ ਵਾਂਗ ਸੁਰਾਹੀ ਕੱਚ ਦੀ, ਜੀਵ ਨੌਕਰ ਭਰੀ ਸ਼ਰਾਬੋਂ ਸੀਨਾ ਤਖ਼ਤੀ ਸਾਫ਼ ਚੁਣਨ ਦੀ, ਖ਼ੂਬ ਕਰੀਗਰ ਜੜ ਕੇ ਇਸ ਉੱਤੇ ਪਿਸਤਾਨ ਲਗਾਏ ,ਚਾਂਦੀ ਦੇ ਫੁੱਲ ਘੜੁੱਕੇ ਮੀਟੇ ਵਾਤ ਐਵੇਂ ਸੀ ਜਿਵੇਂ ,ਸੁਰਖ਼ ਅਨਾਰਾਂ ਕਲੀਆਂ ਘੜ ਤਲ਼ ਡਬਲ ਰੁਪਏ ਵਾਲੀ, ਸਾਫ਼ ਹੱਥਾਂ ਦੀਆਂ ਤਲੀਆਂ ਤਲ਼ੀ ਚਿੱਟੀ ਸੀ ਲਵਾ ਰੱਪੇ ਦੀ ,ਉਂਗਲੀਆਂ ਸਨ ਕਲਮਾਂ ਸ਼ਿੰਗਰਫ਼ ਮੂੰਹ ਭਰੇ ਨੂੰਹ, ਸੂਹੇ ਲੱਖ ਇਸ਼ਕ ਦਾ ਕਲਮਾ ਪਤਲਾ ਲੱਕ ਮੁੱਠੀ ਵਿਚ ਆਵੇ, ਅੱਲਾ ਮੱਖਣ ਦੇਹੀ ਗੰਦੇ ਪਾਣੀ ਥੀਂ ਰੱਬ ਸੂਰਜੀ ,ਸੂਰਤ ਪਾਕ ਅਜਿਹੀ ਰੂਪ ਅਨੂਪ ਕੁੜੀ ਦਾ ਆਹਾ, ਵਾਂਗ ਬਹਾਰ ਚਮਨ ਦੀ ਨਵੀਂ ਜਵਾਨੀ ਹੁਸਨ ਅਰਜ਼ਾਨੀ ,ਨਾਜ਼ੁਕ ਸ਼ਾਖ਼ ਸੁਮਨ ਦੀ ਕੱਦ ਸਫ਼ੈਦਾ, ਸਰੂ ਰੰਗੀਲਾ ਯਾ ਸ਼ਮਸ਼ਾਦ ਗੁਲਿਸਤਾਂ ਵਕਤ ਬਹਾਰ ਸ਼ਗੂਫ਼ੇ ਵਾਂਗਣ ,ਮੂੰਹ ਕੱਢੇ ਸਨ ਪੁਸਤਾਂ ਸਨਬਲ ਵਾਲ਼ ਜ਼ੰਜ਼ੀਰੀ ਬੱਧੇ, ਚਿਹਰਾ ਫੁੱਲ ਗੁਲਾਬੀ ਨਰਗਿਸ ਮਸਤ ਅੰਬੇ ਦੀ ਫਾੜੀ ,ਇੱਕ੍ਹੀਂ ਮਿਰਗ ਸ਼ਰਾਬੀ ਲਾਲੀ ਵੇਖ ਪੇਸ਼ਾਨੀ ਵਾਲੀ, ਦਾਗ਼ ਲੱਗੇ ਗੁਲ ਲਾਲੇ ਦੰਦ ਚਿੱਟੇ ਸਨ ਚੰਬੇ ਕਲੀਆਂ ,ਮੋਤੀਂ ਖਰੇ ਉਜਾਲੇ ਠੋਡੀ ਵਾਂਗ ਖੱਬਾਨੀ ਸੂਹੇ, ਬਿਹੀ ਰਸ ਭਰੀ ਸੀ ਪਤਲਾ ਉੱਚਾ ਕੱਦ ਰੰਗੀਲਾ ,ਨਾਜ਼ੁਕ ਸ਼ਾਖ਼ ਹਰੀ ਸੀ ਜਾਦੂਗਰ ਦੋ ਨੈਣ ਕੁੜੀ ਦਏ ,ਵਿਚ ਕਜਲੇ ਦੀ ਧਾਰੀ ਸੂਫ਼ੀ ਦੇਖ ਹੋਵਣ ਮਸਤਾਨੇ, ਛੱਡਣ ਸ਼ਬ ਬੇਦਾਰੀ ਜਿਉਂ ਚਾਂਦੀ ਦੀ ਮਛਲੀ ਹੁੰਦੀ, ਤੀਵੀਂ ਨੱਕ ਉਚੇਰਾ ਚਹਰਿਏ ਸੂਰਜ ਚਸ਼ਮੇ ਅੰਦਰ, ਹਰਦਮ ਰੱਖੇ ਡੇਰਾ ਕਾਲ਼ੀ ਰਾਤ ਹੋਵੇ ਰੁਸ਼ਨਾਈ, ਜੇ ਉਹ ਜਲਵਾ ਡਾਲੇ ਅੱਖ ਕਾਲ਼ੀ ਜ਼ੁਲਮਾਤ ਖ਼ਿਜ਼ਰ ਦੀ, ਆਬ ਹਯਾਤ ਪਿਆਲੇ ਜ਼ੁਲਫ਼ਾਂ ਦੇ ਖ਼ੁਸ਼ਬੋਈ ਹੱਲੇ ,ਤਾਜ਼ੇ ਕਰਨ ਦਿਮਾਗ਼ਾਂ ਆਦਮ ਵੇਖ ਮਰਨ ਜਿਉਂ ਮਰਦੇ, ਵੇਖ ਪਤੰਗ ਚਿਰਾਗ਼ਾਂ ਹੁਸਨ ਉਹਦੇ ਦੀ ਫੁੱਲਾਂ ਖਾਰੀ, ਬਾਗ਼ ਅਰਮ ਵਿਚ ਵਿਕਦੀ ਹੋਰ ਪੁਰੀ ਜੋ ਸੂਰਤ ਸੋਹਣੀ, ਹਰ ਕੋਈ ਉਸਨੂੰ ਸਕਦੀ ਬਾਹਾਂ ਸੱਚੀ ਚਾਂਦੀ ਲੋਹੜੇ ਉਸਤਾਕਾਰ ਬਣਾਇਆਂ ਬਾਹੂ ਲਿਆਂ ਦੋ ਬਾਸਨਿਆਂ ਸਨ ,ਦੌਲਤ ਨਾਲ਼ ਭਰ ਈਆਂ ਗੱਲ ਦਾ ਵਦੀ ਮੁਹਨਦੇ ਵਾਂਗਰ, ਕੋਚਾਂ ਨਵੇਂ ਅੰਗੂਰੀ ਯਾ ਉਹ ਆਬ ਹਬਾਬ ਹਿਸਾਬੀ ,ਆਹੇ ਐਨ ਕਾਫ਼ੂਰੀ ਜੇ ਬਾਗ਼ਾਂ ਵਿਚ ਵਾਊ ਫ਼ਜਰ ਦੀ ,ਲੋੜ ਕਰੇ ਸੇ ਬਰਸਾਂ ਐਸਾ ਸੁੰਦਰ ਫੁੱਲ ਨਾ ਲੱਭੇ, ਮੈਂ ਕੇ ਸਿਫ਼ਤਾਂ ਕਰਸਾਂ ਨਿਸਾਨੀ ਕਾਫ਼ੂਰ ਦੰਦਾਂ ਵੱਲ, ਵੇਖ ਬਹੁੰ ਸ਼ਰਮਾਵੇ ਗ਼ਬਗ਼ਬ ਸਾਫ਼ ਸੇਵਦੀ ਫਾੜੀ, ਠੋਡੀ ਹੇਠ ਸੁਹਾਵੇ ਚਾਂਦੀ ਵਾਂਗਰ ਰੰਗ ਜੁੱਸੇ ਦਾ, ਊਠ ਮਿੱਠੇ ਖੰਡ ਮਿਸਰੀ ਮਿਸਰੀ ਸੋਹਣੀ ਉਸ ਵੱਲ ਤੱਕ ਕੇ, ਹੱਸਣ ਮਿਸਰ ਦਾ ਵਿਸਰੀ ਪਰਿਓਂ ਸੋਹਣੀ ਤੇ ਮਨਮੋਹਣੀ, ਜੋਬਨ ਦੇ ਰੰਗ ਰੱਤੀ ਸ਼ਕਲ ਨਿਹਾਇਤ ਅਕਲ ਬਗ਼ਾਐਤ ,ਜਾਦੂਗਰ ਅੱਖ ਮਿਤੀ ਦਿਲ ਆਮੇਜ਼ੀ ,ਇਸ਼ਕ ਅੰਗੇਜ਼ੀ ,ਆਨ ਅਦਾ ਭਰੀ ਸੀ ਨਾਜ਼ੁਕ ਅੰਗ ਤੇ ਰੰਗ ਗੁਲਾਬੀ ,ਸੀਨਾ ਸੰਗ ਪਰੀ ਸੀ ਸ਼ੀਰੀਂ ਸ਼ੁਕਰ, ਸ਼ਕਲ ਸ਼ਮਾਇਲ, ਲੈਲਾ ਹੀਰ ਮਿਲਾ ਹਿੱਤ ਅਜ਼ਰਾ ਬਦਰ ਮੁਨੀਰ ਜ਼ਲੈਖ਼ਾ, ਵੀਕੱਹ ਹੋਵੇ ਦਿਲ ਰਾਹਤ ਤਾਜ਼ਾ ਰੂਪ ਅਵਾਜ਼ਾ ਮਿੱਠਾ, ਨਜਮ ਨਸਾ-ਏ-ਰਸੀਲੀ ਸੈਫ਼ ਮਲੂਕ ਬਦੀਅ ਜਮਾ ਲੈ ,ਮਿਲੇ ਬਣ ਵਸੀਲੀ ਤੇਜ਼ ਜ਼ਬਾਨ ਯੂਨਾਨੀ ਸ਼ਾਇਰ, ਸਿਫ਼ਤ ਉਹਦੀ ਦੇ ਵਾਰੇ ਗੁੰਗੇ ਹੁੰਦੇ ਬੋਲ ਨਾ ਸਕਦਿਏ, ਖ਼ੂਬੀ ਬੇ ਸ਼ੁਮਾਰੇ ਚੁਸਤ ਤਬੀਅਤ ਹਿੰਦੁਸਤਾਨੀ ਫ਼ਿਰਦੋਸੀ ਦੀ ਸਾਨੀ ਨਾਜ਼ ਕ੍ਰਿਸ਼ਮਾ ਸਾਜ਼ ਜਵਾਨੀ, ਲਿਖਣ ਨਾ ਅਸਾਨੀ ਮਾਨੀ ਤੇ ਅਰਜ਼़ਨਗ ਸਿਆਣੇ, ਕਸਬਾਂ ਦੀ ਤਦ ਬੀਰੋਂ ਇਸ ਸੂਰਤ ਦੇ ਨਕਸ਼ ਨਿਗਾ ਰੂੰ, ਆਰੀ ਸਨ ਤਸਵੀਰੋਂ ਐਸੀ ਸੁੰਦਰ ਸੂਰਤ ਲੜਕੀ ,ਹੋਰ ਬਹਿਸ਼ਤੀ ਨਾਲੋਂ ਤਖ਼ਤ ਅਤੇ ਬੇਹੋਸ਼ ਸੁੱਤੀ ਸੀ, ਖ਼ਾਲੀ ਸੂਰਤ ਸਨਭਾਲੋਂ ਸੈਫ਼ ਮਲੂਕੇ ਨੇੜੇ ਜਾ ਕੇ, ਨਾਲ਼ ਕਿੰਨੇ ਮੂੰਹ ਲਾਕੇ ਬਹੁਤ ਬੁਲੰਦ ਅਵਾਜ਼ਾ ਕੀਤਾ ,ਕਿਸੇ ਤਰ੍ਹਾਂ ਇਹ ਜਾਗੇ ਗੁੰਬਦ ਵਿਚ ਆਵਾਜ਼ ਉਹਦੇ ਦਾ, ਪਿਆ ਗੁਨਘਾਰਾ ਰੌਲੇ ਇਸ ਲੜਕੀ ਨੂੰ ਖ਼ਬਰ ਨਾ ਹੋਈ, ਨਾ ਕੁੱਝ ਹੱਲੇ ਬੋਲੇ ਇਸੇ ਡੋਲੇ ਸੈਫ਼ ਮਲੂਕੇ, ਮਾਰੇ ਸਤਰ ਆਲੇ ਨਾ ਅੱਖ ਪੱਟੀ ਨਾ ਉਹ ਹਿੱਲੀ, ਨਾ ਕੁੱਝ ਸੂਰਤ ਸੰਭਾਲੇ