ਸੈਫ਼ਾਲ ਮਲੂਕ

ਸੰਸਾਰ ਦਾ ਹਮਲਾ

ਸੈਫ਼ ਮਲੂਕ ਸੁੱਤੇ ਤੇ ਧਾਈ, ਆਫ਼ਤ ਹੋਰ ਵਡੇਰੀ
ਇਸ ਥੀਂ ਬੀ ਰੱਬ ਰਕੱਹਨ ਵਾਲਾ, ਖ਼ਾਸ ਉਸੇ ਦੀ ਢੇਰੀ

ਪਾਣੀ ਥੀਂ ਸਿਰ ਕੱਢ ਵਿਖਾਇਆ, ਹੱਕ ਸੰਸਾਰ ਵਡੇਰੇ
ਟਿੱਲੇ ਦੇ ਚੂਫੀਇਰੇ ਫਿਰਦਾ, ਮੁੜ ਮੁੜ ਪਾਵੇ ਘੇਰੇ

ਆਨ ਉਨ੍ਹਾਂ ਵੱਲ ਨੀਯੱਤ ਰੱਖੀ, ਦੁਸ਼ਮਣ ਸਖ਼ਤ ਮਰੀਲੇ
ਮੂੰਹ ਏਡਾ ਵਿਚ ਮਿਟਦੇ ਆਹੇ, ਕਿਤਨੇ ਹਾਥੀ ਪੀਲੇ

ਜ਼ਾਲਮ ਕਾਲ਼ਾ ਰੰਗ ਬੁਰਾ ਸੀ, ਸ਼ਕਲ ਡਰਾਉਣ ਵਾਲੀ
ਵੀਕੱਹਨ ਵਾਲੇ ਹੋਸ਼ ਨਾ ਰਹਿੰਦੀ, ਜਿਸ ਦਮ ਦੇ ਵਕੱਹਾਲੀ

ਟੁੱਟੇ ਜ਼ੋਰ ਦਲੇਰ ਜਵਾਨਾਂ, ਸ਼ੇਰ ਤਕਿਏ ਮਰ ਜਾਵੇ
ਟੁਕੜੇ ਕਰੇ ਜ਼ਹਾਜ਼ਾਂ ਤਾਈਂ, ਜੇ ਇੱਕ ਧੱਕਾ ਲਾਵੇ

ਸੰਘਾ ਵਾਂਗ ਹਨੇਰ ਦੁਰਗੇ, ਦਿਸਦਾ ਜੇ ਮੂੰਹ ਅੱਡੇ
ਦਹਿਸ਼ਤ ਨਾਲ਼ ਬੰਦੇ ਨੂੰ ਭਾਈ, ਤੁਰਤ ਫ਼ਰਿਸ਼ਤਾ ਛੱਡੇ

ਗਰਮ ਹਵਾੜ੍ਹ ਨਰਗ ਦੀ ਨਿਕਲੇ, ਜਾਂ ਉਹ ਵਾਤ ਉੱਘਾ ੜੇ
ਜਿਸ ਪਾਸੇ ਸਾਹ ਲੈਂਦਾ ਆਹਾ, ਬੋਅ ਮਗ਼ਜ਼ ਨੂੰ ਸਾੜੇ

ਟਿੱਲੇ ਨੂੰ ਉਹ ਖਾਵਣ ਆਇਆ, ਮਲਿਕਾ ਨੂੰ ਡਰ ਲੱਗਾ
ਖ਼ੁਸ਼ਕ ਹੋਈ ਰੁੱਤ ਜੁੱਸੇ ਵਿਚੋਂ, ਹੋ ਗਿਆ ਰੰਗ ਬੱਗਾ

ਝੋਲੇ ਵਿਚ ਸ਼ਹਿਜ਼ਾਦਾ ਸੱਤਾ, ਉਸ ਨੂੰ ਸੁਰਤ ਨਾ ਕੋਈ
ਮਲਿਕਾ ਕਹਿੰਦੀ ਨਹੀਂ ਜਗਾਵਾਂ, ਨੀਂਦ ਕੱਚੀ ਮੱਤ ਹੋਈ

ਮੈਂ ਵਾਰੀ ਜੇ ਮੈਨੂੰ ਖਾਵੇ, ਜਾਨ ਕਰਾਂ ਕੁਰਬਾਨੀ
ਇਸ ਦਾ ਵਾਲ਼ ਨਾ ਹੋਵੇ ਡੰਗਾ, ਨਾ ਹੋ ਬੇ ਅਰਮਾਨੀ

ਜਿਹਨਾਂ ਪਿਆਰ ਮੁਹੱਬਤ ਹੁੰਦੀ, ਉਸੇ ਸਰਫ਼ੇ ਕਰਦੇ
ਸੱਜਣ ਸੱਤਾ ਨਹੀਂ ਜਗਾਵਨ, ਆਪ ਹੋਵਣ ਜੇ ਮਰ ਦਏ

ਖ਼ੁਸਰੋ ਨੂੰ ਜਦ ਬੇਟੇ ਆਪਣੇ, ਜ਼ਖ਼ਮ ਚਲਾਇਆ ਚੋਰੀ
ਕਾਰੀ ਫੁੱਟ ਲੱਗਾ ਵਿਚ ਵੱਖੀ, ਹੋਈ ਕਲੇਜੇ ਮੋਰੀ

ਜਾਣ ਕੁੰਦਨ ਦੀ ਤਲਖ਼ੀ ਇੰਦ,ਰ ਬਹੁਤ ਹੋਇਆ ਤ੍ਰਿਹਾਇਆ
ਕੋਈ ਨਾ ਪਾਣੀ ਦੇਵਨ ਜੋਗਾ, ਕੋਲ਼ ਇਸ ਵੇਲੇ ਆਇਆ

ਸ਼ੀਰੀਂ ਕੋਲ਼ ਉਹਦੇ ਸੀ ਸੁੱਤੀ, ਇਕਦੂਜੇ ਅੰਗ ਲਾਏ
ਕਰੇ ਦਲੀਲ ਮੰਗਾਵਾਂ ਪਾਣੀ, ਉਸੇ ਨੂੰ ਫ਼ਰਮਾਏ

ਫੇਰ ਕਹੇ ਇਹ ਹਨ ਹੀ ਸੁੱਤੀ, ਨਾਹੀਂ ਭਲਾ ਜਗਾਂਾ
ਆਪ ਮਰਾਂ ਤ੍ਰਿਹਾਇਆ ਤੋੜੇ, ਉਸ ਨੂੰ ਕੇ ਹੱਲਾ ਨਾ

ਵਗਿਆ ਲਹੂ ਸ਼ੀਰੀਂ ਦੇ ਹੀਇਠੋਂ, ਗਰਮ ਲੱਗਾ ਜਾਗ ਆਈ
ਮਿੱਠੀ ਮਿੱਠੀ ਕਹਿੰਦੀ ਉੱਠੀ, ਸ਼ਾਹ ਨਾ ਆਪ ਜਗਾਈ