ਸੈਫ਼ਾਲ ਮਲੂਕ

ਬਦਰਾ ਖ਼ਾਤੂਨ ਦਾ ਹੁਸਨ

ਬਦਰ ਮੁਨੀਰ ਜ਼ਿਮੀਂ ਪਰ ਰੌਸ਼ਨ, ਬੀ ਬੀ ਬਦਰਾ ਖ਼ਾਤੋਂ
ਮੁਲਕ ਅਸਮਾਨੀ ਤੱਕ ਨਾ ਸਕਦੇ, ਡਰਦੇ ਇਸ਼ਕ ਅਫ਼ਾਤੋਂ

ਸੂਰਤ ਗੁਰ ਕੋਈ ਚੈਨ ਚਗਲ਼ ਦਾ, ਐਸੇ ਨਕਸ਼ ਨਾ ਸੰਗੇ
ਕੁੰਡਲ਼ਦਾਰ ਦੋ ਨਾਂਗ ਦੋ ਜ਼ੁਲਫ਼ਾਂ, ਅਕਹਿ ਲੜੀਆਂ ਦਿਲ ਡੰਗੇ

ਜੋ ਤੱਕੇ ਸੋ ਸੜ ਸੜ ਪੱਕੇ, ਖਿੜ ਦੀ ਅਕਲ ਦਾ ਨਾਵਾਂ
ਬੇ ਦਾਗ਼ਾਂ ਨੂੰ ਦਾਗ਼ ਲਗਾਵੇ, ਸਬਰ ਖੜੇ ਫਿਕਰਾਵਾਂ

ਰੰਗ ਗੁਲਾਬੀ ਅੰਗ ਹਿਸਾਬੀ, ਚਿਹਰਾ ਵਾਂਗ ਮਤਾਬੀ
ਜੁੱਸੇ ਥੀਂ ਖ਼ੁਸ਼ਬੋਈ ਹੱਲੇ, ਇੱਕ੍ਹੀਂ ਮਸਤ ਸ਼ਰਾਬੀ

ਉੱਚੀ ਲੰਮੀ ਨਾਜ਼ੁਕ ਗੋਰੀ, ਨਰਮ ਚੰਬੇ ਦੀ ਡਾਲ਼ੀ
ਨਾਜ਼ ਅੰਦਾਜ਼ ਤੇ ਆਨ ਕ੍ਰਿਸ਼ਮਾ, ਸਿਫ਼ਤ ਖ਼ੁਦਾਵੰਦ ਵਾਲੀ

ਨੱਕ ਬੇਸ਼ੱਕ ਫ਼ੌਲਾਦੀ ਖੰਨਾ, ਤੁਰ ਕਹੀ ਘੋੜੀ ਉਤਲੀ
ਇਸ਼ਕ ਮਿਜ਼ਾਜ਼ ਇਕੱਠਾ ਕਰ ਕੇ, ਸੂਰਜੀ ਸੀ ਰੱਬ ਪੁਤਲੀ

ਕੱਦ ਸਫ਼ੈਦੇ ਵਾਂਗਰ ਟਾ ਹੁੰਗਰ, ਬਾਜ਼ੂ ਸ਼ਾਖ਼ਾਂ ਭਵੀਆਂ
ਸਖ਼ਤ ਆਹੇ ਪਿਸਤਾਨ ਵੱਟੇ ਥੀਂ, ਮਿਸਲ ਨਾ ਰੰਜਾਂ ਨਵੀਆਂ

ਨਾਲ਼ ਸ਼ੁਕਰ ਹਮ ਤੰਗ ਮਿੱਠੀ ਸੀ, ਤੰਗ ਮੂਹੀਂ ਦੀ ਮੋਰੀ
ਗੱਲ ਕਰੇ ਤਾਂ ਖ਼ੂਬ ਅਵਾਜ਼ਾ, ਛਣਕੇ ਮਿਸਲ ਕਟੋਰੀ

ਪਿਸਤਾ ਮਗ਼ਜ਼ ਬਾਦਾਮ ਗਿਰੀ ਦੀ, ਲੱਜ਼ਤ ਤੁਰੀ ਸ਼ਕਲ ਸੀ
ਗਰਦ ਪਤਾਸਾ ਮਿੱਠਾ ਖ਼ਾਸਾ, ਰੰਗ ਦੰਦਾਸਾ ਮਲ ਸੀ

ਸਖ਼ਤ ਕਮਾਨਾਂ ਸਨ ਭਰਵੱਟੇ, ਪੇਸ਼ਾ ਜ਼ੋਰ ਕਮਾਣਾ
ਪਲਕਾਂ ਤੀਰ ਖ਼ਦਨਗ ਦਿਲੇ ਦਾ, ਮਾਰਨ ਤੁਰਤ ਨਿਸ਼ਾਨਾ

ਭਰਵੱਟਿਆਂ ਸਿਰ ਆਨ ਝੁਕਾਏ, ਆ ਲੱਗੇ ਵਿਚਕਾਰੇ
ਜਿਊ ਨੌਕਰ ਹੋਵੇ ਮੁਕਾ ਮਰ, ਅੰਦਰ ਕਾਬਤੀਨ ਕੁਮਾਰੇ

ਉੱਚਾ ਮੱਥਾ ਬਹੁਤ ਕੁਸ਼ਾਦਾ, ਜਿਊ ਨੌਕਰ ਜ਼ੇਬ ਜ਼ਨਾਨਾ
ਦੋ ਭਰਵੱਟੇ ਚਿੰਨ ਐਦੀਂ ਦੇ, ਯਾ ਖ਼ਮਦਾਰ ਕਮਾਨਾਂ

ਅਕਹਿ ਪਰਤ ਤੱਕੇ ਜਿਸ ਪਾਸੇ, ਜ਼ਾਲਮ ਨੈਣ ਸਿਪਾਹੀ
ਛਕ ਕਟਾਰਾਂ ਕਰਦੇ ਮਾਰਾਂ, ਲੁੱਟਣ ਪਾਂਧੀ ਰਾਹੀ

ਮਸਤ ਉਦਾਸ ਬਿਮਾਰ ਦੀਵਾਨੇ, ਨੈਣ ਮਤੇ ਨੰਦ ਰਾਏ
ਚਸ਼ਮਾਂ ਨਾਲ਼ ਕ੍ਰਿਸ਼ਮਾ ਕਰ ਕੇ, ਜਾਦੂ ਮੰਤਰ ਪਾਏ

ਪਲਕਾਂ ਤੀਰ ਆਹਾ ਨੱਕ ਪਤਲਾ, ਖ਼ੰਜਰ ਸਾਨ ਚੜ੍ਹਾਈ
ਮਿੱਠੇ ਊਠ ਸਲ੍ਹਾ ਵਿਚ ਰਾਜ਼ੀ, ਗ਼ਮਜ਼ਾ ਕਰੇ ਲੜਾਈ

ਥੋੜਾ ਹਿੱਸੇ ਤੇ ਦਿਲ ਖੁੱਸੇ, ਵਸੇ ਵਿਚ ਮਨਾਂ ਦੇ
ਬਦਰਾ ਗੋਰੀ ਹਿੱਸੇ ਚੋਰੀ, ਜੀਵ ਨੌਕਰ ਸ਼ਰਮ ਜ਼ਨਾਂ ਦੇ

ਤਲਖ਼ ਸੁਖ਼ਨ ਜਿਸ ਵੇਲੇ ਬੋਲੇ, ਮਿਸਰੀ ਮਿੱਠੇ ਵਾਤੋਂ
ਆਸ਼ਿਕ ਤਾਈਂ ਚਾ ਰਲਾਏ, ਸ਼ਰਬਤ ਮੌਤ ਹੀਆ ਤੋਂ

ਮੱਥਾ ਗੱਲ੍ਹਾਂ ਵਾਂਗ ਅੰਗਾਰਾਂ, ਉਪਰ ਬਣਦੀ ਕਾਲ਼ੀ
ਜਿਉਂ ਆਤਿਸ਼ ਪਰ ਹਰਮਲ ਦਾਣਾ, ਬਦ ਨਜ਼ਰਾਂ ਨੂੰ ਟਾਲੀ

ਨਾਜ਼ੁਕ ਜੱਸਾ ਮਖ਼ਮਲ ਕੋਲੋਂ, ਸਿਰ ਪੈਰਾਂ ਤੱਕ ਸਾਰਾ
ਚਾਲ ਲਟਕਦੀ ਸ਼ਕਲ ਚਮਕਦੀ, ਜੋਬਨ ਬੇ ਸ਼ੁਮਾਰਾ

ਨਾਜ਼ੁਕ ਦੇਹੀ ਵਿਚੋਂ ਦੱਸਣ, ਨਾੜੇਂ ਲਹੂ ਰੱਤੀਆਂ
ਦੁੱਰੀਤੀਮ ਵਿਚੋਂ ਜਿਓਂ ਦੱਸਣ, ਪੱਟ ਧਾਗੇ ਦੀਆਂ ਬੱਤੀਆਂ

ਸੁੱਚਾ ਸਾਫ਼ ਲਹੂ ਵਿਚ ਚਮੜੇ, ਖ਼ੂਬ ਆਹਾ ਚਮਕੀਨਦਾ
ਜੀਵ ਨੌਕਰ ਸ਼ੀਸ਼ੇ ਹਲਬੀ ਅੰਦਰ, ਚਮਕ ਸ਼ਰਾਬ ਮਰੀਨਦਾ

ਆਨ ਅਦਾ ਹੁਸਨ ਦੀਆਂ ਲਹਿਰਾਂ, ਸ਼ਾਨ ਗਮਾਂ ਵਡੇਰਾ
ਸਾਰੀ ਸਿਫ਼ਤ ਬਿਆਨ ਕਰਨ ਦਾ, ਕਦਰ ਨਹੀਂ ਕੁਝ ਮੇਰਾ

ਸੂਰਤ ਬਦਰਾ ਖ਼ਾਤੋਂ ਵਾਲੀ, ਲਾਟ ਸ਼ਮਾ ਦੀ ਆਹੀ
ਸਾਇਦ ਵੇਖ ਹੋਇਆ ਦਿਲ ਬੁਰੀਆਂ, ਵਾਂਗ ਪਤੰਗ ਸਿਪਾਹੀ

ਪਹਿਲੀ ਜੰਗ ਖ਼ਦਨਗ ਇਸ਼ਕ ਦਾ, ਲੰਘ ਗਿਆ ਦੋ ਪਾਸਾ
ਕਾਰੀ ਸਾਂਗ ਪਰਮ ਨੇ ਮਾਰੀ, ਸਬਰ ਨਾ ਰਹਿਓਸ ਮਾਸਾ

ਜਾਦੂਗਰ ਦੋ ਨੈਣ ਕੁੜੀ ਦੇ, ਪਲ ਵਿਚ ਕੀਤਾ ਮਾਇਲ
ਮਾਇਲ ਦੀ ਕੇ ਗੱਲ ਮੁਹੰਮਦ, ਹੋ ਗਿਆ ਦਿਲ ਘਾਇਲ