ਸੈਫ਼ਾਲ ਮਲੂਕ

ਪਰੀਆਂ ਤੇ ਇਨਸਾਨਾਂ ਦੀ ਜਿਣਸ ਦਾ ਫ਼ਰਕ

ਸ਼ਾਹ ਪਰੀ ਫਿਰ ਹੱਸ ਕੇ ਕਹਿੰਦੀ, ਸੁਣ ਮਲਿਕਾ ਗ਼ਮਖ਼ਾਰੇ
ਆਪਣੇ ਮੂੰਹੋਂ ਬਣਾਵੇਂ ਗੱਲਾਂ, ਜੋੜ ਮਸੌਦੇ ਸਾਰੇ

ਉਹ ਕਿੱਥੇ ਮੈਂ ਕਿੱਥੇ ਆਹੀ, ਸੇ ਕੋਹਾਂ ਦੀਆਂ ਵਿੱਥਾਂ
ਜੋੜ ਮਜ਼ਾਖ਼ ਔਲੇ ਭੈਣੇ, ਕਰੀਂ ਨਿਕੰਮੀਆਂ ਝਥਾਂ

ਨਾਰੀ ਨਾਰ ਪਰੀ ਮੈਂ ਬਣਦੀ, ਉਹ ਹੈ ਆਦਮ ਖ਼ਾਕੋ
ਮੇਰੀ ਇਸ ਦੀ ਨਿਸਬਤ ਕੀਕਰ, ਨਾ ਕਰ ਗਿੱਲ ਇਸ ਸਾਕੋਂ

ਆਦਮੀਆਂ ਦਾ ਕੰਮ ਹਮੇਸ਼ਾ, ਬੇਵਫ਼ਾਈ ਕਰਦੇ
ਉਲ ਲਾ ਪ੍ਰੀਤ ਪਿਆਰੇ, ਅਕਸਰ ਬਾਜ਼ੀ ਹਰ ਦੇ

ਮਹਿਬੂਬਾਂ ਦਾ ਨਹੁੰ ਲੱਗਾਉਣ, ਕਰ ਕਰ ਮੁੱਕਰ ਭਲਾਉਣ
ਜਾਂ ਦਿਲਦਾਰ ਮਿਲੇ ਗਲ ਲਾਵੇ, ਝਬਦੇ ਹੀ ਰੱਜ ਜਾਵਣ

ਠੱਗੀ ਦੁੱਗ਼ੇ ਫ਼ਰੇਬ ਬਤੀਰੇ, ਕਰਦੇ ਨਾਲ਼ ਸਈਆਂ ਦੇ
ਜਾਂ ਦਿਲ ਵੱਸ ਕਰਨ ਤਾਂ ਪਾਵਨ, ਭੱਸ ਸਰਵਿਸ ਪਈਆਂ ਦੇ

ਪਰੀਆਂ ਨਾਲੋਂ ਹੋਰ ਤਰ੍ਹਾਂ ਦਾ, ਆਦਮੀਆਂ ਦਾ ਚਾਲਾ
ਇਹ ਦੋ ਜਿਣਸਾਂ ਵੱਖੋ ਵੱਖੀ, ਰਲ਼ਾ ਨਾ ਨਿਸਬਤ ਵਾਲਾ

ਪਰੀਆਂ ਦਾਇਮ ਲੋਕ ਵਫ਼ਾਈ, ਪਾਲਣ ਕੁਲ ਜ਼ਬਾਨੀ
ਜਾਨੀ ਨਾਲੋਂ ਉੱਤਮ ਜਾਨਣ, ਜਿਸ ਨੂੰ ਆਖਣ ਜਾਣੀ

ਸਾਡੇ ਭਾਣੇ ਆਦਮੀਆਂ ਦੀ, ਯਾਰੀ ਬਹੁਤ ਨਕਾਰੀ
ਆਸ਼ਿਕ ਬਣ ਬਦਨਾਮ ਕਰੇਂਦੇ, ਵਿਚ ਵਲਾਇਤ ਸਾਰੀ

ਜਾਂ ਮਾਸ਼ੂਕ ਪਿਆਰਾ ਲੱਭੇ, ਰੱਜ ਰੱਜ ਲੇਨ ਕਲਾਵੇ
ਇਸ ਨਮਿਤ ਦਾ ਕਦਰ ਨਾ ਜਾਨਣ, ਕੋਈ ਵਿਰਲਾ ਮੁੱਲ ਪਾਵੇ