ਸੈਫ਼ਾਲ ਮਲੂਕ

ਮਕੂਲਾ ਸ਼ਾਇਰ

ਮਰਦਾ ਹਿੰਮਤ ਹਾਰ ਨਾ ਮੂਲੇ ,ਮੱਤ ਕੋਈ ਕਹੇ ਨਿਮਰ ਦਾ
ਹਿੰਮਤ ਨਾਲ਼ ਲੱਗੇ ਜਿਸ ਲੋੜੇ, ਪਾਏ ਬਾਝ ਨਾ ਮਰਦਾ

ਜਾਂ ਜਾਂ ਸਾਸ ਨਿਰਾਸ ਨਾ ਹੋਵੇਂ, ਸਾਸ ਟੁੱਟੇ ਮੁੜ ਆਸਾ
ਢੂੰਡ ਕਰਨ ਥੀਂ ਹਟੀਂ ਨਾਹੀਂ, ਹਟ ਗਿਓਂ ਤਾਂ ਹਾਸਾ

ਝੱਲ ਝੱਲ ਭਾਰ ਨਾ ਹਾਰੀਂ ਹਿੰਮਤ ,ਹਿਕਦਨ ਫਿਰ ਸੀ ਪਾਸਾ
ਭੁੱਖਾ ਮੰਗਣ ਚੜ੍ਹੇ ਮੁਹੰਮਦ, ਓੜਕ ਭਰਦਾ ਕਾਸਾ

ਜਾਂ ਮਕਸੂਦ ਮੁਯੱਸਰ ਹੁੰਦਾ ,ਰਨਜੋਂ ਰਾਹਤ ਥੀਂਦੀ
ਯਾਦ ਨਾ ਰਹੇ ਕਜ਼ਿੱੀਹ ਕੋਈ, ਜਦੋਂ ਫ਼ਰਾਗ਼ਤ ਥੀਂਦੀ

ਬਹੁਤ ਪਸੰਦ ਕੀਤਾ ਸੁਲਤਾਨੇ ,ਇਹ ਮੁਬਾਰਕ ਕਿੱਸਾ
ਜਦੋਂ ਫ਼ਰਾਗ਼ਤ ਕਾਰੂੰ ਹੁੰਦੀ, ਪੜ੍ਹ ਪੜ੍ਹ ਲੈਂਦੇ ਹਿੱਸਾ

ਛੁਟੀਵਸ ਹੋਰ ਕਿਤਾਬਾਂ ਕਿਸੇ ,ਉਸੇ ਦੀ ਮਸ਼ਗ਼ੂਲੀ
ਨਾ ਦਿਲ ਇਕੇ ਜੀਭ ਨਾ ਥੱਕੇ, ਇਹੋ ਕਾਰ ਕਬੂਲੀ

ਦਾਇਮ ਵਿਰਦ ਹੋਇਆ ਸੁਲਤਾਨੇ, ਪੜ੍ਹਦਾ ਸੁਣੇ ਵਜ਼ੀਰਾਂ
ਇਸ ਕਿਸੇ ਵਿਚ ਹਨ ਅਜਾਇਬ, ਦਾਨਿਸ਼ ਤੇ ਤਦਬੀਰਾਂ

ਜਿਸ ਦਿਲ ਅੰਦਰ ਹੋਵੇ ਭਾਈ, ਹੱਕ ਰੱਤੀ ਚਿੰਗਾਰੀ
ਇਹ ਕਿੱਸਾ ਪੜ੍ਹ ਭਾਨਭੜ ਬੰਦਾ, ਨਾਲ਼ ਰਬੇ ਦੀ ਯਾਰੀ

ਜਾਂ ਜਾਂ ਤੀਕ ਹਯਾਤੀ ਆਹੀ ,ਉਸ ਆਦਿਲ ਸੁਲਤਾਨੇ
ਇਸ ਕਿਸੇ ਨੂੰ ਪੜ੍ਹਦਾ ਰਹੀਆ, ਖ਼ਾਸੇ ਨਾਲ਼ ਧਿਆਨੇ

ਇਸੇ ਥੀਂ ਇਹ ਜ਼ਾਹਿਰ ਹੋਇਆ ,ਫਿਰ ਯਾ ਵਿਚ ਜ਼ਮਾਨੇ
ਸ਼ਾਲਾ ਦਰਦ ਮੁਹੱਬਤ ਵਾਲੇ ,ਪੜ੍ਹ ਸੁਣ ਹੋਣ ਦੀਵਾਨੇ