ਸੈਫ਼ਾਲ ਮਲੂਕ

ਦੋਹੜੇ

ਆ ਸੱਜਣਾ! ਮੂੰਹ ਦਿਸ ਕਦਾਈਂ, ਜਾਣ ਤੇਰੇ ਤੋਂ ਵਾਰੀ
ਤੂੰ ਹੈਂ ਜਾਣ ਈਮਾਨ ਦਿਲੇ ਦਾ, ਤੁਧ ਬਿਨ ਮੈਂ ਕਿਸ ਕਾਰੀ

ਹੂਰਾਂ ਤੇ ਗ਼ਲਮਾਨ ਬਹਿਸ਼ਤੀ, ਚਾਹੇ ਖ਼ਲਕਤ ਸਾਰੀ
ਤੇਰੇ ਬਾਝ ਮੁਹੰਮਦ ਮੈਨੂੰ, ਨਾ ਕੋਈ ਚੀਜ਼ ਪਿਆਰੀ

ਸਰੂ ਬਰਾਬਰ ਕੱਦ ਤੇਰੇ ਦੇ, ਮੂਲ ਖਲੋ ਨਾ ਸਕਦਾ
ਫੁੱਲ ਗੁਲਾਬ ਤੇ ਬਾਗ਼ ਅਰਮ ਦਾ, ਸੂਰਤ ਤੱਕ ਤਕ ਝੁਕਦਾ

ਯਾਸਮੀਨ ਹੋਵੇ ਸ਼ਰਮਿੰਦਾ, ਬਦਨ ਸਫ਼ਾਈ ਤੱਕਦਾ
ਅਰਗ਼ਵਾਨ ਡੱਬਾ ਵਿਚ ਲੋਹੂ, ਚਿਹਰਾ ਵੇਖ ਚਮਕਦਾ

ਕਸਤੂਰੀ ਨੇ ਜ਼ੁਲਫ਼ ਤੇਰੀ ਥੀਂ, ਬੋ ਅਜਾਇਬ ਪਾਈ
ਮੂੰਹ ਤੇਰੇ ਥੀਂ ਫੁਲ ਗੁਲਾਬਾਂ, ਲੱਧਾ ਰੰਗ ਸਫ਼ਾਈ

ਮਿਹਰ ਤੇਰੀ ਦੀ ਗਰਮੀ ਕੋਲੋਂ, ਸੂਰਜ ਤ੍ਰੇਲੀ ਆਈ
ਲਿੱਸਾ ਹੋਇਆ ਚੰਨ ਮੁਹੰਮਦ, ਹਸਨ ਮੁਹੱਬਤ ਲਾਈ

ਦਮ ਦਮ ਜਾਨ ਲਬਾਂ ਪਰ ਆਵੇ, ਛੋੜ ਹਵੇਲੀ ਤਿੰਨ ਦੀ
ਖੁੱਲੀ ਉਡੀਕੇ ਮੱਤ ਹਨ ਆਵੇ, ਕਿਧਰੋਂ ਵਾਊ ਸੱਜਣ ਦੀ

ਆਵੇਂ ਆਵੇਂ ਨਾ ਚਿਰ ਲਾਵੀਂ, ਦੱਸੀਂ ਝਾਤ ਹੁਸਨ ਦੀ
ਆਏ ਭੌਰ ਮੁਹੰਮਦ ਬਖਸ਼ਾ, ਕਰ ਕੇ ਆਸ ਚਮਨ ਦੀ

ਤਲਬ ਤੇਰੀ ਥੀਂ ਮੁੜ ਸਾਂ ਨਾਹੀਂ, ਜਬ ਲੱਗ ਮਤਲਬ ਹੁੰਦਾ
ਯਾਤਿਨ ਨਾਲ਼ ਤੁਸਾਡੇ ਮਿਲਸੀ, ਯਾ ਰੂਹ ਟਰਸੀ ਰੋਂਦਾ

ਕਬਰ ਮੇਰੀ ਪੱਟ ਵੇਖੀਂ ਸੱਜਣਾ!, ਜਾਂ ਮਰ ਚੁੱਕੋਸ ਭੌਂਦਾ
ਕੋਲੇ ਹੋਸੀ ਕਫ਼ਨ ਮੁਹੰਮਦ, ਇਸ਼ਕ ਹੋਸੀ ਅੱਗ ਧੂੰਦਾ

ਲੰਮੀ ਰਾਤ ਵਿਛੋੜੇ ਵਾਲੀ, ਆਸ਼ਿਕ ਦੁਖੀਏ ਭਾਣੇ
ਕੀਮਤ ਜਾਨਣ ਨੈਣ ਅਸਾਡੇ, ਸਿੱਖਿਆ ਕਦਰ ਨਾ ਜਾਣੇ

ਜੇ ਹੁਣ ਦਿਲਬਰ ਨਜ਼ਰੀ ਆਵੇ, ਧੁੰਮੀਂ ਸੁਬ੍ਹਾ ਧਗਾਨੇ
ਵਿਛੜੇ ਯਾਰ ਮੁਹੰਮਦ ਬਖਸ਼ਾ, ਰੱਬ ਕਿਵੇਂ ਅੱਜ ਆਨੇ

ਹੈ ਮਹਿਬੂਬ ਮੇਰੇ ਮਤਲੋਬਾ ਤੋਂ ਸਰਦਾਰ ਕਹਾਇਆ
ਮੈਂ ਫ਼ਰਿਆਦੀ ਤੀਂ ਤੇ ਆਇਆ, ਦਰਦ ਫ਼ਿਰਾਕ ਸਤਾਇਆ

ਇਕ ਦੀਦਾਰ ਤੇਰੇ ਨੂੰ ਸਕਦਾ, ਰੂਹ ਲਬਾਂ ਪਰ ਆਇਆ
ਆ ਮਿਲ ਯਾਰ ਮੁਹੰਮਦ ਤਾਈਂ, ਜਾਂਦਾ ਵਕਤ ਵਹਾਇਆ

ਇਕ ਤਗਾਦਾ ਇਸ਼ਕ ਤੇਰੇ ਦਾ, ਦੂਜੀ ਬੁਰੀ ਜੁਦਾਈ
ਦੂਰ ਵਸੇਂਦਿਆਂ ਸੱਜਣਾਂ ਮੈਨੂੰ, ਸਖ਼ਤ ਮੁਸੀਬਤ ਪਾਈ

ਵੱਸ ਨਹੀਂ ਹਨ ਰਿਹਾ ਜੀਵੜਾ, ਦਰਦਾਂ ਹੋਸ਼ ਭਲਾਈ
ਹੱਥੋਂ ਛੁੱਟੀ ਡੋਰ ਮੁਹੰਮਦ, ਗੱਡੀ ਵਾਊ ਉਡਾਈ

ਦਰਦ ਫ਼ਿਰਾਕ ਤੇਰੇ ਦਾ ਮੈਨੂੰ, ਤਾਪ ਰਹੇ ਨਿੱਤ ਚੜ੍ਹਿਆ
ਉਹੋ ਦਰਦ ਦਵਾ ਅਸਾਡਾ, ਹੋਰ ਨਹੀਂ ਕੋਈ ਅੜਿਆ

ਮੰਜੀ ਨਾਮੁਰਾਦੀ ਵਾਲੀ, ਜਿਸ ਦਿਨ ਦਾ ਮੈਂ ਚੜ੍ਹਿਆ
ਸ਼ਰਬਤ ਤੇਰਾ ਨਾਮ ਮੁਹੰਮਦ, ਪੀਤਾ ਜਾਂ ਜੀ ਸੜਿਆ

ਗੱਲ ਮੇਰੀ ਹੱਥ ਤੇਰੇ ਸੱਜਣਾ!, ਉੱਚਾ ਸਾਹ ਨਾ ਭਰਨਾਂ
ਜੋ ਕੁੱਝ ਚਾਹੇਂ ਸਵੀਵ ਚੰਗਾ, ਜੋ ਆਖੀਂ ਸੋ ਕਰਨਾਂ

ਨਾ ਮਸਲਾ ਹਿੱਤ ਆਪਣੀ ਕੋਈ, ਨਾ ਕੋਈ ਤਕੀਆ ਪਰਨਾ
ਦੇਣ ਇਸ਼ਕ ਦੇ ਕੁਫ਼ਰ ਮੁਹੰਮਦ, ਆਪੇ ਨੂੰ ਚਿੱਤ ਧਰਨਾ

ਸਦਾ ਨਾ ਰੂਪ ਗੁਲਾਬਾਂ ਅਤੇ, ਸਦਾ ਨਾ ਬਾਗ਼ ਬਹਾਰਾਂ
ਸਦਾ ਨਾ ਭੱਜ ਭੱਜ ਫੇਰੇ ਕ੍ਰਿਸਨ, ਤੋਤੇ ਭੌਰ ' ਹਜ਼ਾਰਾਂ

ਚਾਰ ਦਿਹਾੜੇ ਹੁਸਨ ਜਵਾਨੀ, ਮਾਨ ਕਿਹਾ ਦਿਲਦਾਰਾਂ
ਸਕਦੇ ਅਸੀਂ ਮੁਹੰਮਦ ਬਖ਼ਸ਼ਾ, ਕਿਉਂ ਪ੍ਰਵਾਹ ਨਾ ਯਾਰਾਂ

ਰੱਬਾ ਕਿਸ ਨੂੰ ਫੋਲ ਸੁਣਾਵਾਂ, ਦਰਦ ਦਿਲੇ ਦਾ ਸਾਰਾ
ਕੌਣ ਹੋਵੇ ਅੱਜ ਸਾਥੀ ਮੇਰਾ, ਦੁੱਖ ਵਨਡਾਵਨ ਹਾਰਾ

ਜਿਸਦੇ ਨਾਲ਼ ਮੁਹੱਬਤ ਲਾਈ, ਚਾਲੀ੍ਹ ਗ਼ਮ ਖਾਰਾ
ਸੋ ਮੂੰਹ ਦਿਸਦਾ ਨਹੀਂ ਮੁਹੰਮਦ, ਕੇ ਮੇਰਾ ਹੁਣ ਚਾਰਾ