ਸੈਫ਼ਾਲ ਮਲੂਕ

ਔਸਾਫ਼ ਕਿੱਸਾ

ਮੈਂ ਭੀ ਬਾਤ ਅਜਾਇਬ ਡਿਟੱਹੀ, ਫ਼ਾਰਸਿਓਂ ਅਖ਼ਬਾਰੋਂ
ਨਾਲੇ ਅਮਰ ਹੋਇਆ ਸੀ ਸਾਦਰ, ਮੁਰਸ਼ਦ ਦੇ ਦਰਬਾਰੋਂ

ਮੁਲਕਾਂ ਥੀਂ ਮੰਗਵਾ ਕਿਤਾਬਾਂ ,ਬਾਤ ਤਮਾਮੀ ਲੋੜੀ
ਚਾਆਂ ਕਿਤਾਬਾਂ ਦੀ ਤੁਕ ਸ਼ਾਹਦੀ , ਹੱਕ ਹੁੰਦੀ ਕਰ ਜੋੜੀ

ਇਸ ਹਿੰਦੀ ਵਿਚ ਮਤਲਬ ਬਹੁਤੇ, ਜਿਹਾ ਜਿਹਾ ਕੋਈ ਚਾਹੇ
ਪਾਵੇ ਰੱਬ ਕਬੂਲ ਮੁਹੰਮਦ ,ਮਰਦਾਂ ਦੀ ਦਰਗਾਹੇ

ਹਰ ਹਰ ਕਿਸਮ ਖ਼ੁਸ਼ੀ ਦੀ ਇਸ ਵਿਚ, ਹਰ ਹਰ ਕੰਮ ਗ਼ਮਾਂ ਦੀ
ਸੁਣਨੇ ਵਾਲੇ ਪਾਵਨ ਇਥੋਂ, ਖ਼ਵਾਹਿਸ਼ ਜਿਨ੍ਹਾਂ ਕੰਮਾਂ ਦੀ

ਬਹੁਤੀ ਹੈ ਤਇਰੀਫ਼ ਹੁਸਨ ਦੀ, ਹਾਸੀ ਬੁਰੀ ਸ਼ਕਲ ਦੀ
ਨਾਲੇ ਦਰਦ ਵਿਛੋੜੇ ਬਹੁਤੇ, ਨਾਲੇ ਖ਼ੁਸ਼ੀ ਵਸਲ ਦੀ

ਆਦਮੀਆਂ ਦੇ ਰਾਹ ਤਰੀਕੇ, ਜਿੰਨ ਪਰੀਆਂ ਦੇ ਨਾਲੇ
ਐਸ਼ ਖ਼ੁਸ਼ੀ ਦਏ ਸਾਜੇ ਬਾਜੇ, ਦਰਦ ਦੁੱਖਾਂ ਦੇ ਚਾਲੇ

ਬਾਦਸ਼ਾਹੀ ਤਦਬੀਰਾਂ ਘਣੀਆਂ, ਦਲਿਤ ਫ਼ੌਜ ਮਸਾਲੇ
ਬੱਖ਼ਲ ਸਖ਼ਾਵਤ ਜ਼ੁਲਮ ਅਦਾਲਤ, ਗ਼ਫ਼ਲਤ ਸੁਰਤ ਸੰਭਾਲੇ

ਜੋਸ਼-ਓ-ਖ਼ਰੋਸ਼ ਨਦੀ ਦੇ ਬਹੁਤੇ, ਟਾਪੂ ਸੈਰ ਜੰਗਲ਼ ਦੇ
ਰੁਹੜਨਾ ਤਰਨਾ ਉਡਣਾ ਢੈਣਾ, ਜਿਕਰ ਇਥੇ ਹਰ ਗੱਲ ਦੇ

ਆਜਜ਼ੀਆਂ ਬੀਕੀਸਿਆਂ ਘਣੀਆਂ ,ਹਾਲਤ ਦੇਸ ਬਦੀਸੋਂ
ਵੀਸੋਂ ਵੇਸ ਅਜਾਇਬ ਇਸ ਵਿਚ ,ਕੀਹ ਭੂਰੇ ਕਿਆ ਖੀਸੋਂ

ਕੋਹ ਕਾਫ਼ਾਂ ਦੇ ਪੱਤੇ ਨਿਸ਼ਾਨੀ, ਗ਼ਾਰਾਂ ਸ਼ਹਿਰ ਉਜਾੜਾਂ
ਕੱਲਰ ਸ਼ੋਰ ਬਗ਼ੀਚੇ ਨਾਲੇ ,ਮੇਵੇ ਤੇ ਫਲਵਾੜਾਂ

ਸੈਰ ਸ਼ਿਕਾਰ ਅਤੇ ਬੰਦ ਕਿਦਾਂ, ਨਾਲੇ ਸੁਲ੍ਹਾ ਲੜਾਈ
ਸੋਗ ਵਿਆਹ ਮੁਹੰਮਦ ਬਖਸ਼ਾ, ਹਰ ਗੱਲ ਇਸ ਵਿਚ ਆਈ

ਰੁਸਤਮ ਦਸਤੀ ਹਾਲ ਸ਼ਿਕਸਤੀ, ਦਹਿਸ਼ਤ ਭਾਜ ਦਲੇਰੀ
ਖ਼ਫ਼ ਉਮੀਦ ਮੁਹੰਮਦ ਬਖਸ਼ਾ ,ਇਸ ਵਿਚ ਘਣੀ ਘਨੇਰੀ

ਬਾਤ ਮਜ਼ਾਜ਼ੀ ਰਮਜ਼ ਹਕਾਨੀ, ਵਣ ਵਣਾਂ ਦੀ ਕਾਠੀ
ਸਫ਼ਰੁ ਅਲਇਸ਼ਕ ਕਿਤਾਬ ਬਣਾਈ, ਸੈਫ਼ ਛਪੀ ਵਿਚ ਲਾਠੀ

ਜਿਨ੍ਹਾਂ ਤਲਬ ਕਿਸੇ ਦੀ ਹੋਸੀ, ਸੁਣ ਕਿੱਸਾ ਖ਼ੁਸ਼ ਹੋਸਨ
ਜਿਨ੍ਹਾਂ ਜਾਗ ਇਸ਼ਕ ਦੀ ਸੀਨੇ, ਜਾਗ ਸਵੇਲੇ ਰੋਸਨ

ਸ਼ਾ ਅਰ ਦੀ ਆਜ਼ਮਾਇਸ਼ ਆਹੀ, ਇਸ ਕਿਸੇ ਵਿਚ ਭਾਈ
ਹਰ ਰੰਗੋਂ ਖ਼ੁਸ਼ ਸੁਖ਼ਨ ਸੁਣਾਵੇ ,ਤਾਂ ਉਸ ਦੀ ਦਾਨਾਈ

ਖ਼ੁਸ਼ੀਆਂ ਅੰਦਰ ਉਹੋ ਜੇਹਾ, ਵਾਹ ਦਰਦਾਂ ਵੱਲ ਧਾਇਆ
ਸਿਫ਼ਤ ਕੁਸਿਫ਼ਤ ਅੰਦਰ ਫ਼ਰਮਾਵਿਏ ,ਸਿੱਖ਼ਣੋਂ ਸੁਖ਼ਨ ਸਵਾਇਆ

ਜੰਗ ਲੜਾਈਆਂ ਕਾਂਗਾਂ ਅੰਦਰ ,ਗਜ ਕੜਕ ਕੇ ਆਵੇ
ਸਫ਼ਰ ਵਤਨ ਤੇ ਮਾਤਮ ਸੋ ਗੌਂ, ਪੂਰੇ ਸੁਖ਼ਨ ਸੁਣਾਵੇ

ਹਰ ਹਰ ਫ਼ਨ ਹੁਨਰ ਵਿਚ ਹੋਵਿਏ ,ਮਾਹਿਰ ਤੇ ਯਕ ਫ਼ਿਨੀ
ਲੁਤਫ਼ ਖ਼ੁਦਾਈ ਨਾਲ਼ ਅਤਾਈ, ਤਾਂ ਉਹ ਹੁੰਦਾ ਸੁਣੀ

ਲਗਤਾਂ ਵਰਤਣ ਵਾਣ ਲਿਆਵੇ, ਮਾਅਨੇ ਵਿਚ ਅਜਾਇਬ
ਲੇਕਿਨ ਇੰਜ ਮਾਲੂਮ ਨਾ ਹੋਵਣ, ਹਰ ਹਰ ਨਜ਼ਰੋਂ ਗ਼ਾਇਬ

ਕਿਸੇ ਹੋਰ ਕਿਸੇ ਦਏ ਅੰਦਰ, ਦਰਦ ਆਪਣੇ ਕੁਝ ਹੋਵਣ
ਬਣ ਪੈੜਾਂ ਤਾਸੀਰਾਂ ਨਾਹੀਂ, ਬਏ ਪੇੜੇ ਕਦ ਰੋਵਣ

ਦਰਦ ਲੱਗੇ ਤਾਂ ਹਾਏ ਨਿਕਲੇ, ਕੋਈ ਕੋਈ ਰਹਿੰਦਾ ਜਰ ਕੇ
ਦਿਲਬਰ ਆਪਣੇ ਦੀ ਗੱਲ ਕੀਜੇ ,ਹੋਰਾਂ ਨੂੰ ਮਨਾ ਧਰ ਕੇ

ਜਿਸ ਵਿਚ ਗੁਜੱਹੀ ਰਮਜ਼ ਨਾ ਹੋਵੇ ,ਦਰਦਮੰਦਾਂ ਦੇ ਹਾਲੋਂ
ਬਿਹਤਰ ਚੁੱਪ ਮੁਹੰਮਦ ਬਖਸ਼ਾ ,ਸੁਖ਼ਨ ਅਜੇਹੇ ਨਾਲੋਂ

ਜੋ ਸ਼ਾ ਅਰ ਬੇ ਪੀੜਾ ਹੋਵੇ, ਸੁਖ਼ਨ ਉਹਦੇ ਭੀ ਰੁਕੱਹੇ
ਬਏ ਪੇੜੇ ਥੀਂ ਸ਼ਿਅਰ ਨਾ ਹੁੰਦਾ, ਅੱਗ ਬਿਨ ਧੂੰ ਨਾ ਧੁਕੱਹੇ

ਵੇਖੋ ਵੇਖੀ ਬੀਤ ਬਣਾਉਣ, ਸ਼ਿਅਰੋਂ ਖ਼ਬਰ ਨਾ ਪਾਵਨ
ਏਸ ਤਰ੍ਹਾਂ ਤੇ ਸਿਫ਼ਤਾਂ ਸਿਟੱਹਾਂ ,ਬਹੁਤੇ ਡੋਮ ਬਣਾਉਣ

ਰੱਦੀ ਰਦੀਫ਼ੋਂ ਨਾਮ ਨਾ ਜਾਨਣ, ਕਾਫਿਓਂ ਬੁੱਧ ਨਾ ਕਾਈ
ਵਜ਼ਨ ਬਰਾਬਰ ਟੁੱਟਦਾ ਜੁੜਦਾ, ਸਨਾਤ ਰਸਮ ਨਾ ਭਾਈ

ਸੁਖ਼ਨ ਭਲਾ ਜੋ ਦਰਦੋਂ ਭਰਿਆ, ਬਣ ਦਰਦਾਂ ਕੁਝ ਨਾਹੀਂ
ਨੜਾਂ ਕਮਾਦਾਂ ਫ਼ਰਕ ਰਹੋ ਦਾ, ਕੀਹ ਕਾਨਿਏ ਕਿਆ ਕਾਹੀਂ

ਦਰਦਮੰਦਾਂ ਦਏ ਸੁਖ਼ਨ ਮੁਹੰਮਦ ,ਦੇਣ ਗਵਾਹੀ ਹਾਲੋਂ
ਜਿਸ ਪੱਲੇ ਫ਼ਲ ਬੱਧੇ ਹੋਵਣ, ਆਵੇ ਬਾਸ ਰੋ ਮਾਲੋਂ

ਹੱਕ ਇਲਮ ਦਏ ਜ਼ੋਰੋਂ ਕਰ ਦਏ ,ਉਹ ਭੀ ਜ਼ਾਹਿਰ ਦਿਸਦਾ
ਜਿਸ ਪਰ ਹੋਏ ਅਤਾ-ਏ-ਇਲਾਹੀ ,ਸੁਖ਼ਨ ਨਾ ਛਪਦਾ ਤਿਸ ਦਾ

ਦਾਨਸ਼ਮੰਦ ਪਛਾਣ ਕਰੇਂਦੇ, ਆਮਾਂ ਸਾਰ ਨਾ ਭਾਈ
ਲੱਕੜ ਹਾਰੇ ਲੇਨ ਬਜ਼ਾਰੋਂ, ਜੋ ਸਸਤੀ ਮਿਠਿਆਈ

ਮੈਂ ਭੀ ਵਿੱਚੋਂ ਈਬੀਂ ਭਰਿਆ, ਦੱਸਾਂ ਹੁਨਰ ਜ਼ਬਾਨੋਂ
ਇੱਕ੍ਹੀਂ ਵਾਲੇ ਐਬ ਛਪਾਈਵ, ਕਰਾਂ ਸਵਾਲ ਤੁਸਾਨੂੰ

ਭਾਈ ਦੀ ਫ਼ਰਮਾਇਸ਼ ਮੰਨੀ, ਜੋ ਆਇਆ ਸੋ ਕਿਹਾ
ਸੁਖ਼ਨ ਕਰਨ ਦਏ ਲਾਇਕ ਕਿੱਥੇ, ਮੈਂ ਬਏ ਇਲਮ ਅਜੇਹਾ

ਭਾਈ ਲਫ਼ਜ਼ ਬੁਲਾਇਆ ਜਿਥੇ, ਹੋਗ ਮੁਖ਼ਾਤਿਬ ਭਾਈ
ਭਾਈ ਸੋ ਜੋ ਭਾਅ ਕ੍ਰੇਸੀ, ਕੰਮ ਵੱਡੀਆਂ ਵਡਿਆਈ!