ਸੈਫ਼ਾਲ ਮਲੂਕ

ਦੀਵਾਨਗੀ

ਸਾਫ਼ ਜਵਾਬ ਪਿਓ ਨੂੰ ਦੇ ਕੇ, ਧੋਕੇ ਹੱਥ ਮੁਰ ਉਦੋਂ
ਕੱਪੜੇ ਪਾੜ ਸੁਦਾਈ ਹੋਇਆ, ਥੱਕੇ ਨਾ ਫ਼ਰ ਯਾਦੋਂ

ਲਾਹ ਸਿੱਟੇ ਪੁਸ਼ਾਕੀ ਜ਼ੇਵਰ ,ਸਿਰ ਮਨਾ ਖ਼ਾਕ ਰਲਾਈ
ਸ਼ਾ ਹੂੰ ਮਿਸਲ ਮਲੰਗਾਂ ਬਣਿਆ, ਭੱਜਦਾ ਫਿਰੇ ਸੁਦਾਈ

ਸ਼ਰਮ ਹਯਾ ਗਏ ਭੱਜ ਸਾਰੇ ,ਇੱਜ਼ਤ ਹੁਰਮਤ ਨਟੱਹੀ
ਸਬਰ ਸਕੂਨਤ ਸੜੀ ਮੁਹੰਮਦ ,ਇਸ਼ਕ ਤਿਪਾਈ ਭੱਠੀ

ਸੁਰਤ ਸੰਭਾਲਾ ਹੋਸ਼ ਨਾ ਕੋਈ, ਭਲੇ ਖ਼ਵੀਸ਼ ਬੇਗਾਨੇ
ਯਾਰ ਅਸ਼ਨਾ ਪਛਾਣੇ ਨਾਹੀਂ ,ਨੱਸੇ ਮਿਸਲ ਦੀਵਾਨੇ

ਨਾ ਕੁਝ ਖਾਵੇ ਨਾ ਕੁਝ ਪੀਵੇ ,ਘੜੀ ਆਰਾਮ ਨਾ ਕਰਦਾ
ਨੰਗ ਮੁਨੰਗਾ ਵੱਤੇ ਗਲਈਂ ,ਕੱਖ ਲੀਰਾਂ ਸਿਰ ਧਿਰ ਦਾ

ਲਾ ਯਾਨੀ ਬਦ ਹਵਾਈਆਂ ਕਰਦਾ, ਵੱਟ ਤਰਾੜ ਮਰੀਨਦਾ
ਚੰਗਾ ਮੰਦਾ ਵੇਖੇ ਨਾਹੀਂ, ਬੁਰੀਆਂ ਗਾਲ੍ਹੀਂ ਦਿੰਦਾ

ਜਿਲਾ ਕਮਲਾ ਖ਼ਫ਼ਤੀ ਹੋਇਆ, ਗਲੀਆਂ ਅੰਦਰ ਰੁਲਦਾ
ਲਕੱਹੀਂ ਵਾਲ਼ ਨਾ ਮਿਲਦਾ ਜਿਸਦਾ, ਅੱਜ ਕੱਖਾਂ ਦੇ ਮਿਲਦਾ

ਆਸਿਮ ਸ਼ਾਹ ਪੁੱਤਰ ਵੱਲ ਤੱਕ ਕੇ ,ਮਰਦਾ ਏਸ ਅਜ਼ਾਰੋਂ
ਸੱਦ ਹਕੀਮ ਤਬੀਬ ਸਿਆਣੇ ,ਕਹੇ ਦੱਸੋ ਕੋਈ ਦਾ ਰੂੰ

ਸੈਫ਼ ਮਲੂਕੇ ਦੀ ਤੱਕ ਹਾਲਤ, ਮੈਂ ਥੀਂ ਸਹੀ ਨਾ ਜਾਂਦੀ
ਨਾਲੇ ਬਦ ਨਾਮੋਸ਼ੀ ਸਾਰੀ ,ਦਿਨ ਦਿਨ ਧੁੰਮਾਂ ਪਾਂਦੀ

ਸਭਨਾਂ ਅਰਜ਼ ਗੁਜ਼ਾਰੀ ਹਜ਼ਰਤ ,ਅਸ਼ਕੇ ਨਾਲ਼ ਨਾ ਚਾਰਾ
ਜਿਉਂ ਜਿਉਂ ਕਰੋ ਦਵਾ ਅਕਲ ਦੀ, ਤਿਉਂ ਤਿਉਂ ਹੁੰਦਾ ਭਾਰਾ

ਕੋਈ ਇਲਾਜ ਨਾ ਆਵੇ ਸਾਨੂੰ ,ਹੱਕ ਸਲਾਹ ਭਲੇਰੀ
ਜੇ ਸਾਹਿਬ ਗੁਸਤਾਖ਼ੀ ਬਖ਼ਸ਼ਣ ,ਕਹੀਏ ਨਾਲ਼ ਦਲੇਰੀ?

ਆਸਿਮ ਸ਼ਾਹ ਕਿਹਾ ਹੁਣ ਯਾਰੋ, ਦੱਸੋ ਜੇ ਕੁਝ ਆਵੇ
ਕੇ ਖ਼ਫ਼ਗੀ ਸਿਰ ਸਹਿਣੀ ਆਈ ,ਜੇ ਕੁਝ ਰੱਬ ਸੁਹਾਵੇ

ਤੁਸਾਂ ਨਾ ਕੀਤੀ ਸਾਹਿਬ ਕੀਤੀ, ਕੇ ਸਿਰ ਦਿਵਸ ਕਹਿੰਦੇ
ਭਲੀ ਸਲਾਹ ਦੱਸੋ ਕੋਈ ਮੈਨੂੰ ,ਕਿਉਂ ਦਰ ਮਾਣਦੇ ਥੀਂਦੇ

ਕੀਤੀ ਅਰਜ਼ ਹਕੀਮਾਂ ਸ਼ਾਹਾ, ਕੈਦ ਕਰੋ ਸ਼ਹਿਜ਼ਾਦਾ
ਸੰਗਲ ਪਾ ਰਕੱਹੋ ਹੱਕ ਜਾਈ, ਹੋਏ ਨਾ ਖ਼ਾਰ ਜ਼ਿਆਦਾ

ਸੈਫ਼ ਮਲੂਕ ਫੁੱਲਾਂ ਦਾ ਦਸਤਾ, ਨਾਜ਼ਾਂ ਦਾ ਪਰੋਰਦਾ
ਸੰਗਲ ਘੱਤ ਕਰਾਇਆ ਕੈਦੀ, ਇਸ਼ਕ ਸਿਤਮ ਕੇ ਕਰਦਾ

ਨੁੱਕਰ ਸਭ ਉਹਦੇ ਵੱਸ ਆਹੇ, ਤਾਬਿਦਾਰ ਨਿਮਾਣੇ
ਅੱਜ ਉਹ ਵੱਸ ਉਨ੍ਹਾਂ ਦੇ ਆਇਆ, ਪਾਸੇ ਵੇਖ ਰੱਬਾਨੇ

ਲਾਹੋ ਸੰਗਲ ਜੇ ਸਉ ਆਖੇ ,ਕਰ ਕਰ ਮਿੰਨਤ ਜ਼ਾਰੀ
ਨੁੱਕਰ ਕੋਈ ਨਾ ਆਖੇ ਲਗਦਾ ,ਝਿੜਕਣ ਨਾਲ਼ ਬੇਜ਼ਾਰੀ

ਚਿੱਤ ਉਦਾਸ ਸੱਜਣ ਨੂੰ ਸਕਦਾ, ਤਿੰਨ ਵਿਚ ਬੰਦ ਕੁਹਾਰੀ
ਸਿਰ ਵਰਤੀ ਤਾਂ ਮਾਲਮ ਹੋਵੀ ,ਕੈਡ ਮੁਸੀਬਤ ਭਾਰੀ

ਲਿਕੱਹੇ ਕੰਨ ਮੁਹੰਮਦ ਬਖਸ਼ਾ, ਜ਼ੁਲਮ ਇਸ਼ਕ ਦਏ ਚੰਦਾਂ
ਮਾਪੇ ਆਪ ਕਰਾਉਣ ਕੈਦੀ, ਫ਼ਰਜ਼ੰਦਾਂ ਦਲਬਿੰਦਾਂ

ਬਾਪ ਜ਼ੁਲੇਖ਼ਾ ਕੈਦ ਕਰਾਈ, ਨਦੀ ਰੁੜ੍ਹਾਈ ਸੱਸੀ
ਪੰਨੂੰ ਭਾਈਆਂ ਬੰਨ੍ਹ ਚਲਾਇਆ, ਗੱਲ ਨਾ ਜਾਂਦੀ ਦੱਸੀ