ਵੇਲੇ ਤੋਂ ਜੋ ਅੱਖ ਚੁਰਾਵੇ

ਵੇਲੇ ਤੋਂ ਜੋ ਅੱਖ ਚੁਰਾਵੇ
ਵੇਲ਼ਾ ਉਹਦਾ ਮੁੱਲ ਕੀ ਪਾਵੇ

ਝੜ ਜਾਂਦੇ ਨੇਂ ਜਿਸ ਦਮ ਪੀਲੇ
ਪਨਗੜ ਆਉਂਦੇ ਮੁੜ ਸਾਵਯੇ

ਵਕਤ ਦੀ ਨਫ਼ਸਾ ਨਫ਼ਸੀ ਅੰਦਰ
ਕੌਣ ਕਿਸੇ ਨੂੰ ਨਾਲ਼ ਰਲਾਵੇ

ਜਿਸਮ ਦਾ ਰਾਂਝਾ ਸੋਚ ਰਿਹਾ ਏ
ਕਿਵੇਂ ਰੂਹ ਦੀ ਹੀਰ ਮਨਾਵੇ

ਕਿਸ ਪਾਰੋਂ ਉਹ ਕੱਚਾ ਹੋਵੇ
ਜਿਹੜਾ ਪੱਕੇ ਪੈਰ ਜਮਾਵੇ

ਜ਼ਫ਼ਰ ਗ਼ਜ਼ਲਾਂ ਦਾ ਪੁੱਜ ਪਾਈਏ
ਦਰਦ ਜੇ ਦਿਲ ਦੇ ਵਿਚ ਸਮਾਵੇ