ਕਿਹਨੂੰ ਏਨੀ ਵਿਹਲ ਪਿਆਰੇ

See this page in :  

ਕਿਹਨੂੰ ਏਨੀ ਵਿਹਲ ਪਿਆਰੇ
ਜਿਹੜਾ ਤੇਰੀ ਜ਼ੁਲਫ਼ ਸਵਾਰੇ

ਹਾਰ ਸ਼ਿੰਗਾਰ ਕਰੇ ਕੋਈ ਇਧਰ
ਇਧਰ ਦਿਲ ਚੱਲਣ ਆਰੀਏ

ਕਿੰਜ ਕੇ ਰਖਦੋਂ ਜੇ ਤੂੰ ਜ਼ੁਲਫ਼ਾਂ
ਪੈਂਦੇ ਕਾਹਨੂੰ ਐਡ ਖਿਲਾਰੇ

ਜੇ ਮੈਂ ਹਰਿਆ ਤੇ ਫਿਰ ਕੀ ਹੋਇਆ
ਇਥੇ ਖ਼ੋਰੇ ਕਿੰਨੇ ਹਾਰੇ

ਆਪੋ ਆਪਣੀ ਏ ਨੂੰ ਪਈਯ
ਸੋਚਿਆ ਨਾ ਕਰ ਮੇਰੇ ਬਾਰੇ

ਇਸ ਦੁਨੀਆ ਤੇ ਆ ਕੇ ਟੁਰ ਗਏ
ਮੇਰੇ ਵਰਗੇ ਕਈ ਵਿਚਾਰੇ

ਸੁੱਤੇ ਘੂਕ ਗਵਾਂਢੀ ਸਾਰੇ
ਨਾ ਕਰ ਜ਼ਫ਼ਰਾ! ਬੋਲ ਬੁਲਾਰੇ

ਮੀਆਂ ਜ਼ਫ਼ਰ ਮਕਬੂਲ ਦੀ ਹੋਰ ਕਵਿਤਾ