ਚਾਹਾਂ ਤਾਂ ਪਾਵੇ ਨਾਲ਼ ਆਪਣੇ

ਚਾਹਾਂ ਤਾਂ ਪਾਵੇ ਨਾਲ਼ ਆਪਣੇ ਮੈਂ ਬਣਾ ਕੇ ਕਾਲ਼ ਬਹਾਲ਼ ਲਵਾਂ
ਇਸ ਚਪਲ ਸਮੇਂ ਦੇ ਘੋੜੇ ਤੀਜੇ ਤੈਨੂੰ ਕਿਵੇਂ ਬਿਠਾਲ ਲਵਾਂ

ਜਦ ਵੀ ਹੈ ਤੇਰੀ ਗੱਲ ਛਿੜਦੀ, ਧੜਕਣ ਵੱਧ ਜਾਂਦੀ ਹੈ ਦਿਲ ਦੀ,
ਡੱਕ ਲਾਂ ਭਾਵੇਂ ਦਰਿਆਵਾਂ ਨੂੰ ਤੇ ਮੱਠੀ ਵਿਚ ਭੁਚਾਲ ਲਵਾਂ

ਮੈਂ ਕਿਹਾ ਕੀਮੀਆਗਰ ਹੋਇਆ ਜੋ ਤੈਨੂੰ ਨਾ ਪਿਘਲਾ ਸਕਿਆ,
ਭਾਵੇਂ ਦਲ ਦੀ ਕਠਿਆਲੀ ਵਿਚ ਚੰਨ ਸੂਰਜ ਨੂੰ ਪਨਘਰਾਲ ਲਵਾਂ

ਬਹਿ ਗਿਆ ਹਾਰ ਕੇ ਕੰਢੇ ਤੇ ਜਦ ਦਲ ਦੀ ਹਾਥ ਨਾ ਲੈ ਸਕਿਆ,
ਇੰਜ ਮਿੱਥ ਕੇ ਸੱਤ ਸਮੁੰਦਰਾਂ ਨੂੰ ਮੈਂ ਚੌਦਾਂ ਰਤਨ ਨਿਕਾਲ ਲਵਾਂ

ਗਗਨਾਂ ਦੇ ਘੁੰਮਦੇ ਚੁੱਕ ਉੱਤੋਂ ਘੁਮਿਆਰ ਨੇ ਭਾਂਡਾ ਲਾਹ ਧਰਿਆ,
ਆਥਣ ਨੇ ਲਾਲ਼ ਸ਼ਰਾਬ ਭਰੀ, ਜੇ ਹੋਵੇਂ ਨਾਲ਼ ਪਿਆਲ ਲਵਾਂ

ਮੁਨੀਆਂ ਸ਼ੋਭਾ ਤ੍ਰੈਲੋਕੀ ਦੀ ਇਸ ਹਨ ਦੇ ਵਿਚ ਹੈ ਆਨ ਜੁੜੀ,
ਇਸ ਹਨ ਦੀ ਘੜੀ ਸੁਲੱਖਣੀ ਨੂੰ, ਮੈਂ ਕਲੀਆਂ ਕਿਵੇਂ ਸੰਭਾਲ਼ ਲਵਾਂ