ਦੇਖ ਮਹਿੰਦੀ ਦੇ ਪੁੱਤਰ ਸੱਜਣਾ
ਕਿਵੇਂ ਰੱਖਦੇ ਰੰਗ ਲੁਕੋ,
ਬੁੱਕਲ਼ ਦੇ ਵਿਚ ਬੰਨ੍ਹ ਕੇ ਰੱਖਦੀ
ਡੋਡੀ ਕਿੰਜ ਖ਼ੁਸ਼ਬੂ,
ਦੇਖ ਚੰਨ ਦਾ ਜੋਬਨ ਸੱਜਣਾ
ਉੱਜਲਾ ਤੇ ਅਣਛੋਹ

ਜੇ ਰੰਗ ਅੰਦਰ ਹੋਵੇ ਸਜਨੀ
ਰੱਖਿਆ ਨਾ ਜਾਏ ਲੁਕੋ,
ਭੰਨ ਪਰਦੇ ਜੇ ਬਾਹਰ ਨਾ ਨਿਕਲੇ
ਕਾਹਦੀ ਉਹ ਖ਼ੁਸ਼ਬੂ,
ਚੰਨ ਗਗਨੀ ਅਣਛੋਹਿਆ ਸਜਨੀ
ਮੈਨੂੰ ਲੱਗੀ ਜ਼ਿਮੀਂ ਦੀ ਛੂਹ