ਹਵਾ ਦਾ ਜੀਵਨ

ਦੇ ਹਵਾ ਦਾ ਜੀਵਨ ਸਾਨੂੰ
ਸਦਾ ਖੋਜ ਵਿਚ ਰਹੀਏ
ਹਰਦਮ ਤਲਬ ਸੱਜਣ ਦੀ ਕਰੀਏ
ਠੰਢੇ ਕਦੀ ਨਾ ਪਈਏ
ਜੰਗਲ਼ ਗਾ ਹੀਏ, ਰੇਤੜ ਵਾਹੀਏ
ਨਾਲ਼ ਪਹਾੜਾਂ ਖਹੀਏ
ਇਕੋ ਸਾਹੇ ਭੱਜਦੇ ਜਾਈਏ
ਕਿਸੇ ਪੜਾ ਨਾ ਲਹੀਏ
ਵੇਖ ਮੁਲਾਇਮ ਸੇਜ ਫੁੱਲਾਂ ਦੀ
ਧਰਨਾ ਮਾਰ ਨਾ ਬਹੀਏ
ਸੋ ਰੰਗਾਂ ਦੇ ਵਿੱਚੋਂ ਲੰਘ ਕੇ
ਫੇਰ ਵੀ ਬੇਰੰਗ ਰਹੀਏ
ਜੇ ਕੋਈ ਬੁਲਬੁਲ ਹਾਕਾਂ ਮਾਰੇ
ਕੰਨ ਵਿਚ ਉਂਗਲਾਂ ਦਈਏ
ਜੇ ਕੋਈ ਕੁੰਡਾ ਪੱਲਾ ਪਕੜੇ
ਛੰਡ ਈਏ ਤੇ ਨੱਸ ਪਈਏ
ਦੇ ਹਵਾ ਦਾ ਜੀਵਨ ਸਾਨੂੰ
ਸਦਾ ਖੋਜ ਵਿਚ ਰਹੀਏ

ਹਵਾਲਾ: ਕਿਤਾਬ: ਸਾਵੇ ਪੁੱਤਰ