ਕਹੇ ਤੱਕ ਬੈਠਾ ਮੈਂ ਨੈਣ,

ਕਹੇ ਤੱਕ ਬੈਠਾ ਮੈਂ ਨੈਣ,
ਜੇ ਜਾਗਾਂ ਮੇਰੇ ਨਾਲ਼ ਹੀ ਜਾਗਣ,
ਸਵਾਂ ਤੇ ਨਾਲ਼ ਹੀ ਸੀਨ

ਜਦ ਦਾ ਹੋਇਆ ਸੰਗ ਨੈਣਾਂ ਦਾ,
ਲੂੰ ਲੂੰ ਚੜ੍ਹਿਆ ਰੰਗ ਨੈਣਾਂ ਦਾ,
ਇਨ੍ਹਾਂ ਨੈਣਾਂ ਦੇ ਰੰਗ ਕਦੇ ਨਾ ਲੀਹਨ

ਨੈਣ ਤਕਾਨੇ ਕਿਸਮਤ ਵੱਸ ਦੇ,
ਨੈਣ ਭੁਲਾਨੇ ਕਿਸੇ ਨਾ ਵੱਸ ਦੇ,
ਮੇਰੇ ਹਰਦਮ ਸਾਹਵੇਂ ਰੈਹਣ

ਇਸ ਦੁਨੀਆਂ ਵੱਲ ਵਾਗ ਜੇ ਮੌੜਾਂ,
ਇਸ ਦੁਨੀਆਂ ਵੱਲ ਧਿਆਣ ਜੇ ਜੋੜਾਂ,
ਇਹ ਨੈਣ ਵਿਚਾਲ਼ੇ ਪੀਣ

ਨਾ ਡਿੱਠਾ ਜ਼ਾਹਿਦਾਂ ਨਾਹੀਂ ਸਿਆਣਿਆਂ,
ਰਤਾ ਮਾਸਾ ਕੁੱਝ ਕਵੀਆਂ ਸੁੰਜਾ ਨਿਆਂ,
ਜੋ ਨੈਣ ਨੈਣਾਂ ਨੂੰ ਕਿਹਣ

ਨੈਣ ਆਲ੍ਹਣੇ ਨੈਣ ਪੰਖੇਰੂ,
ਨੈਣ ਨੈਣਾਂ ਵਿਚ ਰਹਿਣ,
ਕਹੇ ਤੱਕ ਬੈਠਾ ਮੈਂ ਨੈਣ !

ਹਵਾਲਾ: ਕਿਤਾਬ: ਸਾਵੇ ਪੁੱਤਰ