ਰੱਬ ਇੱਕ ਗੁੰਝਲਦਾਰ ਬੁਝਾਰਤ
ਰੱਬ ਇੱਕ ਗੋਰਖਧੰਦਾ
ਖੋਲਣ ਲਗਿਆਨ ਪੇਜ ਏਸ ਦੇ
ਕਾਫ਼ਰ ਹੋ ਜਾਏ ਬੰਦਾ
ਕਾਫ਼ਰ ਹੋਣੋਂ ਡਰ ਕੇ ਜਿਵੇਂ
ਖੋ ਜੌਂ ਮੂਲ ਨਾ ਖੁਨਜੀਂ
ਲਾਈ ਲੱਗ ਮੋਮਿਨ ਦੇ ਕੋਲੋਂ
ਖੋਜੀ ਕਾਫ਼ਰ ਚੰਗਾ
ਤੇਰੀ ਖੋਜ ਵਿਚ ਅਕਲ ਦੇ ਖੰਭ ਝੜ ਗਏ
ਤੇਰੀ ਭਾਲ਼ ਵਿਚ ਥੋਥਾ ਖ਼ਿਆਲ ਹੋਇਆ
ਲੱਖਾਂ ਉਂਗਲਾਂ ਗੁੰਝਲਾਂ ਖੋਲ ਥੱਕੀਆਂ
ਤੇਰੀ ਜ਼ੁਲਫ਼ ਦਾ ਨਾ ਸਿੱਧਾ ਵਾਲ਼ ਹੋਇਆ
ਘੁੱਗੀ ਬੁਝ ਗਈ ਸੰਖਾਂ ਦੀ ਰੋ ਰੋ ਕੇ
ਪੱਟ ਪਿੱਟ ਕੇ ਚੋਰ ਘੜਿਆਲ ਹੋਇਆ
ਚਯਯਕ ਚੀਕ ਕੇ ਕਲਮ ਦੀ ਜੀਭ ਪਾਟੀ
ਅਜੇ ਹੱਲ ਨਾ ਤੇਰਾ ਸਵਾਲ ਹੋਇਆ
ਤੇਰੇ ਸਿਕ ਕੋਈ ਸੱਜਰੀ ਸਿਕ ਤਾਂ ਨਹੀਂ
ਇਹ ਚਿਰੋਕਣੀ ਗਲੇ ਦਾ ਹਾਰ ਹੋਈ
ਇਹ ਉਦੋ ਕਿੰਨੀ ਜਦੋਂ ਦਾ ਬੁੱਤ ਬਣਿਆ
ਨਾਲੇ ਦਿਲ ਦੀ ਮਿੱਟੀ ਤਿਆਰ ਹੋਈ
ਤੇਰੇ ਹਿਜਰ ਵਿਚ ਕਿਸੇ ਨੇਂ ਕੰਨ ਪਾੜੇ
ਅਤੇ ਕਿਸੇ ਨੇਂ ਜੱਟਾਂ ਵਧਾਈਆਂ ਨੇਂ
ਬੂਹੇ ਮਾਰ ਕੇ ਕਿਸੇ ਨੇਂ ਚਲੇ ਕੱਟੇ
ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇਂ
ਕੋਈ ਲਮਕਿਆ ਖੂਹ ਦੇ ਵਿਚ ਪੁੱਠਾ
ਅਤੇ ਕਿਸੇ ਨੇਂ ਧੂਣੀਆਂ ਤਾਈਆਂ ਨੇਂ
ਤੇਰੇ ਆਸ਼ਿਕਾਂ ਨੇ ਲੱਖਾਂ ਜਤਨ ਕੀਤੇ
ਪਰ ਤੋਂ ਮੂੰਹ ਤੋਂ ਜ਼ੁਲਫ਼ਾਂ ਨਾ ਚਾਈਆਂ ਨੇਂ
ਤੇਰੀ ਸਿਕ ਦੇ ਕਈ ਤਿਹਾਏ ਮਰ ਗਏ
ਅਜੇ ਤੀਕ ਨਾ ਵਸਲ ਦਾ ਜਰਾ ਲੱਭਾ
ਲੱਖਾਂ ਸੱਸੀਆਂ ਮੱਤ ਗਈਆਂ ਥਲਾਂ ਅੰਦਰ
ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ
ਕਿਸੇ ਫਲ਼ ਕੁਰਆਨ ਦਾ ਪਾਟ ਕੀਤਾ
ਕਿਸੇ ਦਿਲ ਦਾ ਪੁੱਤਰਾ ਖੋਲਿਆ ਵੇ
ਕਿਸੇ ਨੈਣਾਂ ਦੇ ਸਾਗਰ ਖੰਗਾਲ ਮਾਰੇ
ਕਏ ਹੱਕ ਦਾ ਖੂੰਜਾ ਫਰੋਲਿਆ ਵੇ
ਕਿਸੇ ਗੱਲ੍ਹਾਂ ਦੇ ਦੀਵੇ ਦੀ ਲੋਅ ਥੱਲੇ
ਤੈਨੂੰ ਜ਼ੁਲਫ਼ਾਂ ਦੀ ਰਾਤ ਵਿਚ ਟੋਲਿਆ ਵੇ
ਰੋ ਰੋ ਕੇ ਦੁਨੀਆ ਨੇ ਰਾਹ ਪਾਈ
ਪਰ ਤੋਂ ਹੱਸ ਕੇ ਅਜੇ ਨਾ ਬੋਲਿਆ ਵੇ
ਦੀਦੇ ਕੁਲੰਜ ਮਾਰੇ ਤੇਰੇ ਆਸ਼ਿਕਾਂ ਨੇਂ
ਅਜੇ ਅੱਥਰੂ ਤੈਨੂੰ ਨਾ ਪੋਹੇ ਕੋਈ
ਤੇਰੀ ਸਹੁੰ, ਕੁੱਝ ਰੋਵਣ ਦਾ ਮਜ਼ਾ ਈ ਨਹੀਂ
ਪੂੰਝਣ ਵਾਲਾ ਜੇ ਕੋਲ਼ ਨਾ ਹੋਵੇ ਕੋਈ
ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ
ਇਸ ਨੂੰ ਹੀਲਿਆਂ ਨਾਲ਼ ਪਰ ਤਾਇਆ ਤੋਂ
ਹਰ ਸਾਂ, ਦੌਲਤਾਂ, ਹੱਸਣਾਂ, ਹਕੂਮਤਾਂ ਦਾ
ਉਹਦੇ ਰਾਹ ਵਿਚ ਚੋਗ਼ਾ ਖਿੰਡਾਇਆ ਤੋਂ
ਕਿਸੇ ਕੈਸ਼ ਨੂੰ ਲੱਗਾ ਜੇ ਇਸ਼ਕ ਤੇਰਾ
ਇਸ ਨੂੰ ਲੀਲਾ ਦਾ ਲੀਲਾ ਬਣਾਇਆ ਤੋਂ
ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾਅ ਤੇਰਾ
ਇਸ ਨੂੰ ਹੀਰ ਦੀ ਸੇਜੇ ਸਵਾਇਆ ਤੋਂ
ਸਾਡੇ ਹਨਜੱੂਵਾਂ ਕੀਤਾ ਨਾ ਨਰਮ ਤੈਨੂੰ
ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ
ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ
ਲਾਗੇ ਵਸਦੀਆਂ ਆਇਆ ਨਾ ਸੇਕ ਤੈਨੂੰ
ਕਿਸੇ ਛਣਾ ਬਣਾਇਆ ਜੇ ਖੋਪੜੀ ਦਾ
ਤੂੰ ਬੁੱਲ੍ਹੀਆਂ ਨਾਲ਼ ਛੁਹਾਈਆਂ ਨਾ
ਕਿਸੇ ਦਿਲ ਦਾ ਰਾਂਗਲਾ ਪੁਲਿੰਗ ਡਾਹਈਆ
ਤੇਰੇ ਨਾਜ਼ ਨੂੰ ਨੀਨਦਰਾਂ ਆਈਆਂ ਨਾ
ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ
ਤੇਰੀ ਬੇਪਰਵਾਹੀ ਨੇ ਪਾਈਆਂ ਨਾ
ਰਗਰ ਰਗੜ ਕੇ ਮਿੱਥੇ ਚਟਾਖ਼ ਪੇ ਗਏ
ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ
ਮਾਰ ਸੁੱਟਿਆ ਤੇਰੀਆਂ ਰੂਸੀਆਂ ਨੇਂ
ਫੂਕ ਸੁੱਟਿਆ ਬੇਪਰਵਾਹੀ ਤੇਰੀ
ਲੈ ਕੇ ਜਾਣ ਤੋਂ ਅਜੇ ਨਾ ਘੁੰਡ ਚਾਇਆ
ਖ਼ੋਰੇ ਹੋਰ ਕੀ ਏ ਮੂੰਹ ਵਿਖਾਈ ਤੇਰੀ
ਜੇ ਤੋਂ ਮੂੰਹ ਤੋਂ ਜ਼ੁਲਫ਼ਾਂ ਹਟਾ ਦੇਵੀਂ
ਬੱਟ ਬੱਟ ਤੱਕਦਾ ਕੁੱਲ ਸੰਸਾਰ ਰਹਿ ਜਾਏ
ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ
ਬਾਂਗ ਮਿੱਲਾਂ ਦੇ ਸਿੰਘ ਵਿਚਕਾਰ ਰਹਿ ਜਾਏ
ਪੰਡਤ ਹੋਰਾਂ ਦਾ ਰਹਿ ਜਾਏ ਸੰਦੂਰ ਘੱਲਿਆ
ਜਾਮ ਸੂਫ਼ੀ ਦਾ ਹੋਇਆ ਤਿਆਰ ਰਹਿ ਜਾਏ
ਕਲਮ ਢੈ ਪਏ ਹੱਥੋਂ ਫ਼ਿਲਾਸਫ਼ਰ ਦੀ
ਮੁਨਕਰ ਤੱਕਦਾ ਤੇਰੀ ਨੁਹਾਰ ਰਹਿ ਜਾਏ
ਇੱਕ ਘੜੀ ਜੇ ਖੁੱਲ੍ਹ ਦੀਦਾਰ ਦੇ ਦੇਈਂ
ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ
ਤੇਰੀ ਜ਼ੁਲਫ਼ ਦਾ ਸਾਂਝਾ ਪਿਆਰ ਹੋਵੇ
ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ