ਨਾਅਤ ਰਸੂਲ ਮਕਬੂਲ

ਜਿੰਦ ਮੇਰੀ ਤੇ ਜਾਣ ਮਦੀਨਾ
ਦਿਲ ਦਾ ਏ ਅਰਮਾਨ ਮਦੀਨਾ

ਓਥੇ ਰੌਜ਼ਾ ਪਾਕ ਨਬੀ ਦਾ
ਸੱਚ ਕਹਵਾਂ ਈਮਾਨ ਮਦੀਨਾ

ਸਾਰੀ ਦੁਨੀਆ ਮਾਠੀ ਮਾੜੀ
ਇਹਦੇ ਵਿਚ ਧਨਵਾਨ ਮਦੀਨਾ

ਇਸ ਤੋਂ ਅੱਗੇ ਸੋਚ ਕੋਈ ਨਹੀਂ
ਮੇਰੀ ਸੋਚ ਗਿਆਨ ਮਦੀਨਾ

ਮੇਰੇ ਪੱਲੇ ਕੀ ਏ ਪੂੰਜੀ
ਮੇਰਾ ਮਾਨ ਤਰਾਣ ਮਦੀਨਾ

ਜਿਸਦੀ ਖ਼ੁਸ਼ਬੂ ਚਾਰ ਚੁਫ਼ੇਰੇ
ਉਹੋ ਚਮਨਿਸਤਾਨ ਮਦੀਨਾ

ਇਕ ਮਦਸਰ ਦੀ ਵਡਿਆਈ
ਉਹਦੇ ਸਾਹ ਸਾਮਾਨ ਮਦੀਨਾ