ਵੇਖੇ ਸਾਨੂੰ ਕੋਈ ਵੇ ਲੋਕਾ

ਵੇਖੇ ਸਾਨੂੰ ਕੋਈ ਵੇ ਲੋਕਾ
ਸਾਡੇ ਨਾਲ਼ ਕੀ ਹੋਈ ਵੇ ਲੋਕਾ

ਖਿਲਰ ਪਿੱਲਰ ਗਏ ਨੇਂ ਸੁਫ਼ਨੇ
ਜਿੰਦ ਜਿਉਂਦੀ ਮੋਈ ਵੇ ਲੋਕਾ

ਸੱਠ ਸਹੇਲੀਆਂ ਹੀਰ ਦੀਆਂ ਨੇਂ
ਹੀਰ ਜਿਹੀ ਨਾ ਕੋਈ ਵੇ ਲੋਕਾ

ਕੌਣ ਏ ਜਿਹੜਾ ਪੁੱਤ ਬਚਾਵੇ
ਸਿਰ ਤੋਂ ਲੱਥੀ ਲੋਈ ਵੇ ਲੋਕਾ

ਜਿਹੜੀ ਸੁਣ ਕੇ ਸਾਰੇ ਰੋਂਦੇ
ਮੈਂ ਉਹ ਗੱਲ ਲਕੋਈ ਵੇ ਲੋਕਾ

ਮੈਂ ਹੰਝੂਵਾਂ ਦੇ ਮੋਤੀ ਲੈ ਕੇ
ਮਾਲ਼ਾ ਇਕ ਪਰੋਈ ਵੇ ਲੋਕਾ