ਹੁੰਦਾ ਏ ਕਰਮ ਖ਼ੁਸ਼ ਬਖ਼ਤਾਂ ਤੇ ਸੁਲਤਾਨ ਮਦੀਨੇ ਵਾਲੇ ਦਾ

ਹੁੰਦਾ ਏ ਕਰਮ ਖ਼ੁਸ਼ ਬਖ਼ਤਾਂ ਤੇ ਸੁਲਤਾਨ ਮਦੀਨੇ ਵਾਲੇ ਦਾ
ਕੋਈ ਕਿਸਮਤ ਵਾਲਾ ਬਣ ਦਾ ਏ ਮਹਿਮਾਨ ਮਦੀਨੇ ਵਾਲੇ ਦਾ

ਬੁਲਬੁਲ ਨੂੰ ਸਾਰ ਚਮਨ ਦੀ ਏ, ਵਿਛੜੇ ਨੂੰ ਤਾਹੰਗ ਮਿਲਣ ਦੀ ਏ
ਦਿਲ ਵਾਲੇ ਈ ਦਿਲ ਵਿਚ ਰੱਖਦੇ ਨੇ ਅਰਮਾਨ ਮਦੀਨੇ ਵਾਲੇ ਦਾ

ਅਰਸ਼ੀ ਬੇ ਚੀਨ ਸਲਾਮੀ ਨੂੰ, ਫ਼ਰਸ਼ੀ ਬੇ ਚੀਨ ਗ਼ੁਲਾਮੀ ਨੂੰ
ਅੱਲ੍ਹਾ ਈ ਬਿਹਤਰ ਜਾਣ ਦਾ ਏ, ਕੇਹਾ ਸ਼ਾਨ ਮਦੀਨੇ ਵਾਲੇ ਦਾ

ਸਰਕਾਰ ਦੇ ਮੰਨਣ ਵਾਲਿਆਂ ਦੀ ਤਾਰੀਖ਼ ਗਵਾਹੀ ਦਿੰਦੀ ਏ
ਕਰਦਾ ਏ ਹਕੂਮਤ ਦੁਨੀਆ ਤੇ ਦਰਬਾਨ ਮਦੀਨੇ ਵਾਲੇ ਦਾ

ਸੀਨੇ ਵਿਚ ਯਾਦ ਮਦੀਨੇ ਦੀ, ਬੁੱਲ੍ਹਾਂ ਤੇ ਨਾਮ ਮੁਹੰਮਦ ਦਾ
ਮੇਰੇ ਤੇ ਜ਼ਹੂਰ ਈ ਡਾਹਡਾ ਏ ਅਹਿਸਾਨ ਮਦੀਨੇ ਵਾਲੇ ਦਾ

ਹਵਾਲਾ: ਕਿੱਥੇ ਤੇਰੀ ਸੁਣਾ-ਏ-, ਸਫ਼ਾ 47 ( ਹਵਾਲਾ ਵੇਖੋ )